Gurbhajan Singh Gill: WhatsApp: 2nd January 2025 at 10:14 AM:Lohri for Daughters: Sahit Screen
ਧੀਆਂ ਦੇ ਲੋਹੜੀ ਮੇਲੇ ਲਈ ਤਿਆਰੀਆਂ ਫਿਰ ਸਿਖਰਾਂ 'ਤੇ
ਮਾਲਵਾ ਸੱਭਿਆਚਾਰਕ ਮੰਚ (ਰਜਿ.) ਪੰਜਾਬ ਵੱਲੋਂ 10 ਜਨਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਦੇਣ ਲਈ ਮੰਚ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਸਰਪ੍ਰਸਤ ਸ. ਮਲਕੀਤ ਸਿੰਘ ਦਾਖਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ।
ਦੋਹਾਂ ਆਗੂਆਂ ਨੇ ਧੀਆਂ ਦੇ 30ਵੇਂ ਮੇਲੇ ਵਿੱਚ ਸ਼ਾਮਲ ਹੋਣ ਲਈ ਗੁੜ ਰਿਓੜੀਆਂ ਤੇ ਭੁੱਗਾ ਆਧਾਰਿਤ ਮਿੱਠੀ ਗਾਗਰ ਪ੍ਹੋ. ਗਿੱਲ ਨੂੰ ਭੇਂਟ ਕੀਤੀ। ਇਸ ਲੋਹੜੀ ਮੇਲੇ ਦਾ ਉਦਘਾਟਨ 10 ਜਨਵਰੀ ਸਵੇਰੇ 10 ਵਜੇ ਪ੍ਹਸਿੱਧ ਫਿਲਮ ਅਭਿਨੇਤਰੀ ਪਦਮ ਸ਼੍ਰੀ ਪ੍ਹੋ. ਨਿਰਮਲ ਰਿਸ਼ੀ ਕਰਨਗੇ।
ਸ਼੍ਹੀ ਕ੍ਰਿਸ਼ਨ ਕੁਮਾਰ ਬਾਵਾ ਨੇ ਇਸ ਮੌਕੇ 25 ਸਾਲ ਪੁਰਾਣੀ ਯਾਦ ਸਾਂਝੀ ਕੀਤੀ ਜਦ ਰੱਖੜੀ ਵਾਲੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਘੰਟਾ ਘਰ ਚੌਂਕ ਸਥਿਤ ਬੁੱਤ ਤੋਂ ਉੱਚੇ ਪੁਲ ਤੇ ਲੱਗੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਬੁੱਤਾਂ ਤੀਕ “ਧੀਆਂ ਬਚਾਉ ਚੇਤਨਾ ਮਾਰਚ”ਕੱਢਿਆ ਸੀ। ਇਸ ਮੌਕੇ ਪ੍ਹੋ. ਗਿੱਲ ਵੱਲੋਂ ਲਿਖੀ ਕਵਿਤਾ ਲੋਰੀ ਦੀਆਂ ਹਜ਼ਾਰਾਂ ਕਾਪੀਆਂ ਪੋਸਟਰ ਬਣਾ ਕੇ ਲੋਕਾਂ ਵਿੱਚ ਵੰਡੀਆਂ ਸਨ। ਹੁਣ ਫਿਰ ਇਸ ਮੁਹਿੰਮ ਨੂੰ ਨਵੇਂ ਹਾਲਾਤ ਮੁਤਾਬਕ ਆਰੰਭਿਆ ਜਾਵੇਗਾ।
ਸ਼੍ਰੀ ਬਾਵਾ ਨੇ ਦੱਸਿਆ ਕਿ ਮੇਲੇ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸ. ਗੁਰਨਾਮ ਸਿੰਘ ਕਲੇਰ ਮੰਚ ਦੇ ਵਾਈਸ ਪ੍ਰਧਾਨ ਅਤੇ ਰਾਕੇਸ਼ ਗੋਇਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਇੰਦਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਪੰਜਾਬ ਦੀ ਸਰਪ੍ਰਸਤੀ ਹੇਠ ਮੇਲੇ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇਗਾ। ਜਨਰਲ ਸਕੱਤਰ ਮੰਚ ਸ. ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ ਅਤੇ ਮਾਸਟਰ ਹਰੀਦੇਵ ਬਾਵਾ ਵੱਲੋਂ ਮੇਲੇ ਦੀ ਸਮੁੱਚੀ ਦੇਖ ਰੇਖ ਕੀਤੀ ਜਾਵੇਗੀ।
ਸ਼੍ਰੀ ਬਾਵਾ ਨੇ ਦੱਸਿਆ ਕਿ ਇਸ ਵਾਰ ਧੀਆਂ ਦੇ ਲੋਹੜੀ ਮੇਲੇ 'ਤੇ ਨਾਨੀਆਂ ਅਤੇ ਦਾਦੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੇਲੇ ਵਿੱਚ 125 ਨੰਨ੍ਹੀਆਂ ਬੱਚੀਆਂ ਜਿਨਾਂ ਦਾ ਜਨਮ ਸਾਲ 2025 ਵਿੱਚ ਹੋਇਆ ਹੈ। ਇਸ ਮੇਲੇ ਨੂੰ ਸ. ਅੰਮ੍ਰਿਤਪਾਲ ਸਿੰਘ ਗਰੇਵਾਲ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।
ਉਮੀਦ ਹੈ ਕਿ ਇਸ ਮੇਲੇ ਵਰਗੇ ਆਯੋਜਨ ਧੀਆਂ ਦੇ ਮਨ ਸਨਮਾਨ ਨੂੰ ਹੋਰ ਭਾਲ ਕਰਨ ਵਿੱਚ ਤਾਂ ਯੋਗਦਾਨ ਦੇਣਗੇ ਹੀ ਲੋੜ ਪੈਣ'ਤੇ ਦੁੱਲੇ ਭੱਟੀ ਵਰਗੇ ਕਿਰਦਾਰਾਂ ਨੂੰ ਫਿਰ ਸੁਰਜੀਤ ਵੀ ਕਰਨਗੇ। ਬਹੁਤ ਸਾਰੇ ਕਾਨੂੰਨਾਂ ਅਤੇ ਨਵੇਂ ਨਿਯਮਾਂ ਦੇ ਬਾਵਜੂਦ ਧੀਆਂ ਭੈਣਾਂ ਅਤੇ ਨੂੰਹਾਂ ਦੀ ਮੁਕੰਮਲ ਸੁਰਖਿਆ ਅਜੇ ਵੀ ਯਕੀਨੀ ਨਹੀਂ ਬਣੀ। ਅਜੇ ਵੀ ਮੁਹੱਲੇ, ਗਲੀਆਂ ਅਤੇ ਸੜਕਾਂ ਪੂਰੀ ਤਰ੍ਹਾਂ ਸੁਰਖਿਅਤ ਨਹੀਂ ਬਣੀਆਂ।

No comments:
Post a Comment