google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਨਹੀਂ ਰਹੇ ਪ੍ਰਕਾਸ਼ ਕੌਰ ਹਮਦਰਦ!

Friday, 2 January 2026

ਨਹੀਂ ਰਹੇ ਪ੍ਰਕਾਸ਼ ਕੌਰ ਹਮਦਰਦ!

ਇੱਕ ਯੁੱਗ ਸੀ ਜੋ ਗੁਜ਼ਰ ਗਿਆ
ਸਚਮੁੱਚ ਸ਼੍ਰੀਮਤੀ ਪ੍ਰਕਾਸ਼ ਕੌਰ ਹਮਦਰਦ ਇੱਕ ਯੁੱਗ ਸਨ। ਸਾਹਿਤ ਸੇਵਾ, ਪੱਤਰਕਾਰਿਤਾ, ਗ਼ਜ਼ਲ ਨਾਲ ਇਸ਼ਕ...ਇਹ ਸਭ ਕੁਝ ਸੀ ਉਹਨਾਂ ਦੀ ਸ਼ਖ਼ਸੀਅਤ ਜਿਹੜਾ ਉਹਨਾਂ ਨੂੰ ਸਵਰਗੀ ਸਾਧੂ ਸਿੰਘ ਹਮਦਰਦ ਹੁਰਾਂ ਦੇ ਨਜ਼ਦੀਕ ਲੈ ਕੇ ਆਇਆ।

ਇਸ ਪਾਕ ਪਵਿੱਤਰ ਰਿਸ਼ਤੇ ਲਈ ਉਹਨਾਂ ਬਹੁਤ ਕੁਝ ਸੁਣਿਆ ਵੀ ਸ਼ੀਂ ਵੀ ਕੀਤਾ ਪਰ ਅਡੋਲ ਰਹੇ।

ਸਭ ਕੁੱਝ ਹੁੰਦਿਆਂ ਵੀ ਉਹਨਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਹਨੇਰੀ ਰਾਤ ਵਾਂਗ ਰਿਹਾ। 

ਉਹਨਾਂ ਦੀ ਉਸ ਜ਼ਿੰਦਗੀ ਦੇ ਹਾਲਾਤ ਨੂੰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੁਰਾਂ ਨੇ ਅੱਜ ਆਪਣੇ ਦਰਦ ਭਿੱਜੇ ਸੁਨੇਹੇ ਨਾਲ ਚੇਤੇ ਕਰਵਾਇਆ ਹੈ ਉਹਨਾਂ ਦੀਆਂ ਹੈ ਦੀ ਸਤਰਾਂ ਨਾਲ।
 
ਮੈਂ ਕੈਸਾ ਪਰਕਾਸ਼ ਵੇ ਸੱਜਣਾਂ,
ਜਿਸ ਦੇ ਗਿਰਦ ਸਿਆਹੀ।“
                    ਪ੍ਰਕਾਸ਼ ਕੌਰ ਹਮਦਰਦ

ਡਾ. ਸਾਧੂ ਸਿੰਘ ਹਮਦਰਦ ਟਰਸਟ ਦੇ ਸਕੱਤਰ ਬੀਬੀ ਜੀ ਪ੍ਰਕਾਸ਼ ਕੌਰ ਹਮਦਰਦ ਦਾ ਵਿਛੋੜਾ ਜਾਣ ਕੇ ਦੁੱਖ ਲੱਗਾ ਹੈ। ਜਦ ਕਦੇ ਵੀ ਮਿਲਦੇ, ਵੱਡਿਆਂ ਵਾਲਾ ਸਨੇਹ ਦਿੰਦੇ।  ਇਹ ਤਸਵੀਰ ਉਨ੍ਹਾਂ ਲਾਲ ਜਲੰਧਰ ਅਜੀਤ ਭਵਨ ਵਿੱਚ ਹੋਈ ਆਖਰੀ ਮੁਲਾਕਾਤ ਵੇਲੇ ਦੀ ਹੈ। 
ਜਿਸ ਦਿਨ ਅਜੀਤ ਦੇ ਨਵੇਂ ਦਫ਼ਤਰ ਦਾ ਉਦਘਾਟਨੀ ਸਮਾਗਮ ਸੀ। ਕਿੰਨੇ ਪੁਰਾਣੇ ਵਿੱਛੜੇ ਪਲ ਤੇ ਸੱਜਣ ਚੇਤੇ ਕੀਤੇ। 
ਨਮਨ ਹੈ।
ਗੁਰਭਜਨ ਗਿੱਲ

ਸਵਰਗੀ ਸਾਧੂ ਸਿੰਘ ਹਮਦਰਦ ਸਾਹਿਬ ਅਤੇ ਉਹਨਾਂ ਤੋਂ ਬਾਅਦ ਵੀ ਹਮਦਰਦ ਪਰਿਵਾਰ ਦੇ ਨੇੜੇ ਰਹੀਆਂ ਸ਼ਖ਼ਸੀਅਤਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਉਹ ਜ਼ਰੂਰ ਕੁਝ ਲਿਖ ਭੇਜਣ।

No comments:

Post a Comment