Jaswant Zirakh on 4th January 2026 at 2:46 PM Regarding Rationalist Society of India
ਤਰਕਸ਼ੀਲਾਂ ਦੇ ਬਹੁਤ ਸਾਰੇ ਵਿਦਵਾਨ ਹਿੰਸਾ ਨਾਲ ਸ਼ਹੀਦ ਕਰ ਦਿੱਤੇ ਗਏ
ਫਿਰ ਵੀ ਕੱਟੜਵਾਦ ਅਤੇ ਭਗਵਾਕਰਣ ਬਾਰੇ ਲੋਕ ਚੇਤਨਾ ਮੁਹਿੰਮ ਚਲਾਉਣ ਦੇ ਪ੍ਰੋਗਰਾਮ ਉਲੀਕੇ
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਮੀਟਿੰਗ ਜ਼ੋਨ ਦੇ ਦਫਤਰ , ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ੋਨ ਦੇ ਮੀਡੀਆ ਮੁਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਇਸ ਸਮੇਂ ਜ਼ੋਨ ਜੱਥੇਬੰਦਕ ਆਗੂ ਜਸਵੰਤ ਜ਼ੀਰਖ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ, ਸਮਾਜ ਨੂੰ ਅੰਧਵਿਸ਼ਵਾਸਾਂ ਤੋਂ ਮੁਕਤ ਕਰਕੇ ਮਨੁੱਖਤਾ ਨੂੰ ਧਰਮਾਂ , ਜ਼ਾਤਾਂ ਤੇ ਫਿਰਕਿਆਂ ਅਧਾਰਿਤ ਵੰਡ ਨੂੰ ਖਤਮ ਕਰ ਕੇ ਉਸਾਰੂ ਅਤੇ ਵਿਗਿਆਨਿਕ ਸੋਚ ਅਤੇ ਬਰਾਬਰਤਾ ਦੇ ਆਧਾਰ ‘ਤੇ ਸਮਾਜ ਉਸਾਰਨ ਲਈ ਯਤਨਸ਼ੀਲ ਹੈ। ਆਪਣੀ ਵਿਚਾਰਧਾਰਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਤਰਕਸ਼ੀਲ ਸੁਸਾਇਟੀ ਦੇ ਜ਼ੋਨ ਲੁਧਿਆਣਾ ਦੀਆਂ ਇਕਾਈਆਂ ਸੁਧਾਰ,ਜਗਰਾਓਂ ਮਲੇਰ ਕੋਟਲਾ, ਕੋਹਾੜਾ, ਲੁਧਿਆਣਾ ,ਵੱਲੋਂ ਸਮਾਜ ਵਿੱਚ ਧਰਮਾਂ ਦੇ ਨਾਂ ਹੇਠ ਫੈਲਾਏ ਜਾਂਦੇ ਅੰਧਿਵਿਸ਼ਵਾਸੀ ਕੱਟੜਵਾਦੀ ਵਿਚਾਰਾਂ ਅਤੇ ਭਗਵਾਂ ਕਰਣ ਦੇ ਮਨਸੂਬਿਆਂ ਨੂੰ ਠੱਲ ਪਾਉਣ ਲਈ ਚੇਤਨਾ ਫੈਲਾਉਣ ਦੇ ਪ੍ਰੋਗਰਾਮ ਉਲੀਕੇ ਗਏ ਤਾਂ ਕਿ ਮਨੁੱਖਤਾ ਵਿਰੋਧੀ ਫਿਰਕਾਪ੍ਰਸਤਾਂ ਦੀ ਮਾਨਸਿਕਤਾ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾਵੇ।
ਮਨੁੱਖੀ ਬਰਾਬਰਤਾ ਤੇ ਅਧਾਰਿਤ ਸਮਾਜ ਦੀ ਸਿਰਜਣਾ ਲਈ ਆਪਣੇ ਕਾਰਜ ਕਰ ਰਹੀ ਤਰਕਸ਼ੀਲ ਸੁਸਾਇਟੀ ਦੇ ਉਪਰਾਲਿਆਂ ਨੂੰ ਹੋਰ ਉਤਸਾਹਿਤ ਕਰਨ ਹਿਤ ਹੀ ਉੱਘੇ ਸਮਾਜ ਚਿੰਤਕ ਅਦਾਰੇ 'ਸੂਹੀ ਸਵੇਰ’ ਵੱਲੋਂ 15 ਫਰਵਰੀ ਨੂੰ ਸਥਾਨਕ ਪੰਜਾਬੀ ਭਵਨ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਪਿਛਲੇ ਦਿਨੀ ਸੁਸਾਇਟੀ ਦੀ ਸੂਬਾ ਵਰਕਿੰਗ ਕਮੇਟੀ ਮੀਟਿੰਗ ਦੇ ਫੈਸਲਿਆਂ ਬਾਰੇ ਜਸਵੰਤ ਜ਼ੀਰਖ ਵੱਲੋਂ ਦਿੱਤੀ ਰਿਪੋਰਟ ਸਬੰਧੀ ਬਹੁਤ ਗੰਭੀਰ ਵਿਚਾਰ ਚਰਚਾ ਹੋਈ। ਇਸ ਦੇ ਅਜੰਡੇ ਤਹਿਤ 5 ਜਨਵਰੀ ਤੋਂ 12 ਜਨਵਰੀ ਤੱਕ ਮੈਗਜੀਨ ਹਫਤਾ ਮਨਾਇਆ ਜਾਵੇਗਾ ਤਾਂ ਕਿ ਤਰਕਸ਼ੀਲ ਮੈਗਜੀਨ ਦੇ ਵੱਧ ਤੋਂ ਵੱਧ ਪਾਠਕ ਬਣਾਏ ਜਾਣ । ਇਸ ਦੌਰਾਨ ਪਿਛਲੇ ਦਿਨੀ ਹੋਈ ਜ਼ੋਨ ਦੀ ਵਰਕਸ਼ਾਪ ਬਾਰੇ ਲੇਖਾ ਜੋਖਾ ਕਰਦਿਆਂ ਲੋਕਾਂ ਵਿੱਚ ਸਮਾਜਿਕ ਸਭਿਆਚਾਰਿਕ ਤਬਦੀਲੀਆਂ ਕਾਰਣ ਵਧ ਰਹੀਆਂ ਮਾਨਸਿਕ ਪ੍ਰੇਸ਼ਾਨੀਆਂ ਅਤੇ ਦਰਪੇਸ ਸਮੱਸਿਆਵਾਂ ਦੇ ਸਬੰਧ ਵਿੱਚ ਲੋਕ ਚੇਤਨਾ ਫੈਲਾਉਣ ‘ਤੇ ਜ਼ੋਰ ਦਿੱਤਾ ਜਾਵੇ। ਵਿਦਿਆਰਥੀਆਂ ਨੂੰ ਵਿਗਿਆਨਿਕ ਤੌਰ ‘ਤੇ ਚੇਤਨ ਕਰਨ ਲਈ ਲੇਖ / ਭਾਸ਼ਨ ਮੁਕਾਬਲੇ ਕਰਵਾਉਣ ਲਈ ਤਹਿ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਕਈ ਲੋਕ ਪੱਖੀ ਪੱਤਰਕਾਰਾਂ ਉੱਪਰ ਝੂਠੇ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 16 ਜਨਵਰੀ ਨੂੰ ਡੀ ਸੀ ਦਫ਼ਤਰਾਂ ਸਾਹਮਣੇ ਨਿੱਜੀ ਕਰਣ, ਬਿਜਲੀ ਬਿੱਲ, ਬੀਜ਼ ਬਿੱਲ ਅਤੇ 4 ਕਿਰਤ ਕੋਡਾਂ ਖ਼ਿਲਾਫ਼ ਦਿੱਤੇ ਜਾ ਰਹੇ ਧਰਨਿਆਂ ਵਿੱਚ ਵਧ ਚੜ੍ਹਕੇ ਹਿੱਸਾ ਲੈਣਾ ਤਹਿ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਜ਼ੋਨ ਆਗੂਆਂ ਸਮੇਤ ਧਰਮਪਾਲ ਸਿੰਘ, ਸਮਸੇਰ ਨੂਰਪੁਰੀ, ਕਮਲਜੀਤ ਬੁਜਰਗ ਸਮੇਤ ਇਕਾਈ ਮੁਖੀ ਬਲਵਿੰਦਰ ਲੁਧਿਆਣਾ ,ਕਰਤਾਰ ਵੀਰਾਨ ਜਗਰਾਓਂ,ਪੂਰਨ ਸਿੰਘ ਮਲੇਰਕੋਟਲਾ,ਧਰਮ ਸਿੰਘ ਸੂਜਾਪੁਰ ਸੁਧਾਰ , ਰੁਪਿੰਦਰਪਾਲ ਕੋਹਾੜਾ ਸਮੇਤ ਮਲਕੀਤ ਸਿੰਘ ਸੁਧਾਰ ਸ਼ਾਮਲ ਸਨ।
ਅੰਤ ਵਿੱਚ ਤਰਕਸ਼ੀਲ ਮੈਗਜੀਨ ਦਾ ਨਵਾਂ ਅੰਕ ਸਮੇਤ ਨਵੇਂ ਸਾਲ ਦਾ ਤਰਕਸ਼ੀਲ ਕਲੰਡਰ ਵੀ ਰਲੀਜ਼ ਕੀਤਾ ਜੋ ਮੌਜੂਦਾ ਹਾਲਤਾਂ ਨੂੰ ਤਸਵੀਰ ਰਾਹੀਂ ਦਰਸਾਉਂਦਾ ਹੋਇਆ ਪ੍ਰਸਿੱਧ ਸ਼ਾਇਰ ਸ਼ੌਕਤ ਢੰਡਵਾੜਵੀ ਦੀ ਸ਼ਾਇਰੀ 'ਹੈ ਅਜਬ ਦਿਲਕਸ਼ੀ ਇਹ ਅੱਜ ਕੱਲ੍ਹ ਮਾਹੌਲ ਅੰਦਰ , ਨ੍ਹੇਰੀ ਵੀ ਚੱਲ ਰਹੀ ਹੈ ਦੀਵੇ ਵੀ ਬਲ਼ ਰਹੇ ਨੇ' ਨਾਲ ਤਾਲਮੇਲ ਬਠਾਉਂਦਾ ਹੈ।
ਮੀਟਿੰਗ ਦੌਰਾਨ ਮੈਗਜ਼ੀਨ ਅਤੇ ਕਲੰਡਰ ਰਲੀਜ ਕਰਨ ਵੇਲੇ ਦਾ ਦ੍ਰਿਸ਼ ਵੀ ਜਦੋਂ ਕੈਮਰੇ ਵਿੱਚ ਕੈਦ ਕੀਤਾ ਗਿਆ ਤਾਂ ਹਾਜ਼ਰ ,ਮੈਂਬਰਾਂ ਵਿੱਚ ਉਤਸ਼ਾਹ ਦੀ ਲਹਿਰ ਨਜ਼ਰ ਆਈ। ਤਰਕਸ਼ੀਲ ਮੈਗਜ਼ੀਨ ਅਤੇ ਕਲੰਡਰ ਰਲੀਜ ਕਰਦੇ ਹੋਏ ਆਗੂ ਵੀ ਇੱਕ ਨਵੇਂ ਜੋਸ਼ ਵਿੱਚ ਸਨ।
ਅੰਧ ਵਿਸ਼ਵਾਸ ਵਰਗੇ ਰੁਝਾਨਾਂ ਵਿੱਚ ਹੋ ਰਹੇ ਵਾਧੇ ਦੇ ਖਿਲਾਫ ਤਰਕਸ਼ੀਲਾਂ ਨੂੰ ਚੁਣੌਤੀਆਂ ਦੇਣ ਵਾਲਾ ਰਸਤਾ ਇੱਕ ਵਾਰ ਫਿਰ ਅਖਤਿਆਰ ਕਰਨਾ ਚਾਹੀਦਾ ਹੈ। ਇਸ "ਜਾਦੂ" ਦਾ ਭਾਂਡਾ ਭੰਨਣ ਵਾਲੇ ਸ਼ੋਅ ਵੀ ਫਿਰ ਦੋਬਾਰਾ ਤੇਜ਼ ਹੋਣੇ ਚਾਹੀਦੇ ਹਨ . ਇਸਦਾ ਵੀ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਅੰਧਵਿਸ਼ਵਾਸ ਅਤੇ ਠੱਗੀ ਵਾਲੀਆਂ ਕਾਰਵਾਈਆਂ ਸਰਕਾਰ ਵੱਲੋਂ ਸਰਕਾਰ ਵੱਲੋਂ ਸਖਤ ਕਾਨੂੰਨਾਂ ਦੇ ਬਾਵਜੂਦ ਕਿਓਂ ਜਾਰੀ ਹਨ। ਇੱਕ ਘੰਟੇ ਵਿੱਚ ਬਵਸ਼ਿਕਰਨ, ਪੰਦਰਾਂ ਮਿੰਟਾਂ ਵਿੱਚ ਵਸ਼ੀਕਰਨ ਵਰਗੇ ਇਸ਼ਤੁਹਾਰ ਕਿਓਂ ਆਮ ਹਨ? ਇਸ ਲਈ ਹੁਣ ਤਰਕਸ਼ੀਲ ਹੀ ਹਨ ਜਿਹੜੇ ਮੈਦਾਨ ਵਿਚ ਆ ਕੇ ਇਹਨਾਂ ਗੱਲਾਂ ਨੂੰ ਬੇਨਕਾਬ ਕਰ ਸਕਦੇ ਹਨ। ਬੱਚਿਆਂ ਦੀ ਵਿਗਿਆਨਕ ਬੁੱਧੀ ਅਤੇ ਮਜ਼ਬੂਤ ਮਾਨਸਿਕ ਸ਼ਕਤੀ ਨੂੰ ਵਿਕਸਿਤ ਕਰਨ ਲਈ ਵਜੀਮਾਂ ਭਰਮਾਂ ਵਾਲਾ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ। ਤਰਕਸ਼ੀਲ ਕਈ ਸਾਲਾਂ ਤੋਂ ਚੁਣੌਤੀ ਵੀ ਦੇਂਦੇ ਆ ਰਹੇ ਹਨ ਕਿ ਜਿਹੜਾ ਕੋਈ ਗੈਬੀ ਸ਼ਕਤੀ ਦਾ ਪ੍ਰਹਤਾਵਾਂ ਸੱਚ ਕਰ ਦਿਖਾਉਂਦਾ ਹੈ ਤਾਂ ਉਸਨੂੰ ਪੰਜ ਲੱਖ ਰੁਪਏ ਇਨਾਮ ਵੀ ਦਿੱਤਾ ਜਾਏਗਾ।

No comments:
Post a Comment