Emailed on 24th December 2025 at 6:32 PM Regarding Demise of Poet Mohinder Dewana
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 24 ਦਸੰਬਰ 2025: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::
ਸ. ਮਹਿੰਦਰ ਦੀਵਾਨਾ ਨੇ ਗ਼ਜ਼ਲ ਸਿਰਜਣਾ ਦਾ ਸਫ਼ਰ ਦੇਵਿੰਦਰ ਜੋਸ਼ ਨਾਲ ਮਿਸ ਕੇ 1967-68 ਦੇ ਨੇੜੇ ਆਰੰਭਿਆ। ਉਨ੍ਹਾਂ ਸਾਰੀ ਉਮਰ ਹੀ ਪ੍ਰਮੁੱਖਤਾ ਨਾਲ ਪੰਜਾਬੀ ਗ਼ਜ਼ਲ ਸਿਰਜਣਾ ਕਰਕੇ ਕੀਰਤੀ ਹਾਸਲ ਕੀਤੀ। ਪਿਛਲੇ ਸਾਲ ਹੀ ਉਨ੍ਹਾਂ ਦਾ ਆਖ਼ਰੀ ਕਾਵਿ ਸੰਗ੍ਹਹਿ ਛਪ ਕੇ ਆਇਆ ਸੀ।
ਪੰਜਾਬੀ ਕਵੀ ਇਕਵਿੰਦਰ ਸਿੰਘ ਢੱਟ ਨੇ ਮਹਿੰਦਰ ਦਾਵਾਨਾ ਜੀ ਦੀ ਮੌਤ ਦੀ ਖ਼ਬਰ ਦੇਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੋਸ਼ਿਆਰਪੁਰ ਵਿੱਚ ਕਰ ਦਿੱਤਾ ਗਿਆ ਹੈ।
ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿਸੇ ਵਕਤ ਠਾਕੁਰ ਭਾਰਤੀ, ਦੇਵਿੰਦਰ ਜੋਸ਼, ਉਰਦੂ ਕਵੀ ਪ੍ਰੇਮ ਕੁਮਾਰ ਨਜ਼ਰ, ਗੌਰਮਿੰਟ ਕਾਲਿਜ ਹੋਸ਼ਿਆਰਪੁਰ ਦੇ ਅਧਿਆਪਕਾਂ ਡਾ. ਜਗਤਾਰ, ਰਣਧੀਰ ਸਿੰਘ ਚੱਦ ਤੇ ਦੀਦਾਰ ਗੜ੍ਹਦੀਵਾਲਾ ਕਰਕੇ ਪੰਜਾਬੀ ਤੇ ਉਰਦੂ ਗ਼ਜ਼ਲ ਦਾ ਕੇਂਦਰ ਮੰਨਿਆ ਜਾਂਦਾ ਸੀ।
ਇਨ੍ਹਾਂ ਸਭਨਾਂ ਦੇ ਹਮਰਾਹ ਵੱਡੇ ਵੀਰ ਤੇ ਪਰਪੱਕ ਸ਼ਾਇਰ ਮਹਿੰਦਰ ਦੀਵਾਨਾ ਦੇ ਜਾਣ ਨਾਲ ਮੇਰੇ ਮਨ ਨੂੰ ਧੱਕਾ ਲੱਗਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ “ਮੈ ਮੁਸਾਫ਼ਿਰ ਹਾਂ”,”ਮਿੱਟੀ ਗੱਲ ਕਰੇ”(ਗ਼ਜ਼ਲ ਸੰਗ੍ਰਹਿ)ਤੇ “ਭਵਿੱਖ ਸਾਡਾ ਹੈ “ (ਗ਼ਜ਼ਲ ਸੰਗ੍ਰਹਿ) ਭਵਿੱਖ ਪੀੜ੍ਹੀਆਂ ਦਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ।
ਕਈ ਹੋਰ ਸਾਹਿਤਿਕ ਸੰਗਠਨਾਂ ਨੇ ਵੀ ਸ਼੍ਰੀ ਦੇਵਾਨਾ ਦੇ ਦੇਹਾਂਤ ਤੇ ਡੂੰਘਾ ਦਿੱਖ ਦਾ ਪ੍ਰਗਟਾਵਾ ਕੀਤਾ ਹੈ।
---------------------------------------------------------
ਮਹਿੰਦਰ ਦੀਵਾਨਾ ਦੀ ਸ਼ਾਇਰੀ ਦਾ ਰੰਗ
ਦੇਖੀਏ ਕਿ ਕਿਸ ਤਰ੍ਹਾਂ ਉਤਰੇਗਾ ਆਪੇ ਧਰਤ 'ਤੇ,
ਜੋ ਕਿਸੇ ਦੇ ਆਸਰੇ ਅਜ ਸ਼ੇਰ 'ਤੇ ਅਸਵਾਰ ਹੈ ।
ਕਿਉਂ ਪੜ੍ਹੀ ਜਾਨੈ ਤੂੰ ਮੁੜ ਮੁੜ ਕੇ ਇਦੇ ਵਿੱਚ ਖ਼ਾਸ ਕੀ?
ਇਹ ਨਹੀਂ ਕਵਿਤਾ ਦੀ ਪੁਸਤਕ ਇਹ ਤਾਂ ਇਕ ਅਖ਼ਬਾਰ ਹੈ ।
ਦਿਲ ਨੂੰ ਸਮਝਾਵਣ ਲਈ ਬੁਣਦੇ ਹੋ ਕਿਉਂ ਸ਼ਬਦਾਂ ਦਾ ਜਾਲ?
ਪਿਆਰ ਆਿਖ਼ਰ ਪਿਆਰ ਹੈ, ਵਿਉਪਾਰ ਤਾਂ ਵਿਉਪਾਰ ਹੈ ।
ਮੂੰਹ ਹਨੇਰੇ ਘਰ ਤੋਂ ਜਾਣਾ ਪਰਤਣਾ ਘਰ ਰਾਤ ਨੂੰ ,
ਕੀ ਅਸਾਡੀ ਜ਼ਿੰਦਗੀ ਹੈ, ਕੀ ਭਲਾ ਰੁਜ਼ਗਾਰ ਹੈ ।

No comments:
Post a Comment