Emailed From GSG on 15th December 2025 at12:08 PM Regarding Demise of Kavishar Gurcharan Singh Chatha
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 15 ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਕੋਈ ਵੇਲਾ ਸੀ ਜਦੋਂ ਪੰਥਕ ਇਕੱਠ ਅਤੇ ਹੋਰ ਦੂਜੀਆਂ ਇਕੱਤਰਤਾਵਾਂ ਬਿਨਾ ਕਿਸੇ ਸੁਰਖਿਆ ਫੋਰਸਾਂ ਦੇ ਹੋਇਆ ਕਰਦੀਆਂ ਸਨ। ਬਾਜ਼ਾਰ ਬੰਦ ਹੁੰਦਿਆਂ ਸਾਰ ਹੀ ਸੜਕਾਂ ਚੌਂਕਾਂ ਅਤੇ ਹੋਰ ਥਾਂਵਾਂ ਤੇ ਇਹ ਇਕੱਠ ਸ਼ੁਰੂ ਹੋ ਜਾਂਦੇ ਸਨ। ਲੋਕ ਹੁੰਮਹੁਮਾ ਕੇ ਢਾਡੀਆਂ ਅਤੇ ਕਵੀਸ਼ਰਾਂ ਨੂੰ ਸੁਣਨ ਆਇਆ ਕਰਦੇ ਸਨ। ਇਹਨਾਂ ਵਿੱਚ ਜਿਹੜਾ ਬਿਰਤਾਂਤ ਸੰਗੀਤਮਈ ਢੰਗ ਤਰੀਕੇ ਨਾਲ ਸਿਰਜਿਆ ਅਤੇ ਸੁਣਾਇਆ ਜਾਂਦਾ ਸੀ ਉਹ ਅਕਸਰ ਇਤਿਹਾਸ ਤੋਂ ਸ਼ੁਰੂ ਹੁੰਦਾ ਅਤੇ ਵਰਤਮਾਨ ਦੀਆਂ ਗੱਲਾਂ ਕਰਦਾ ਹੋਇਆ ਭਵਿੱਖ ਦੇ ਇਸ਼ਾਰੇ ਵੀ ਕਰਿਆ ਕਰਦਾ ਸੀ। ਲੁਧਿਆਣਾ ਦਾ ਸੁਭਾਨੀ ਬਿਲਡਿੰਗ ਚੌਂਕ, ਗੁਰਦੁਆਰਾ ਕਲਗੀਧਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨ ਇਸ ਗੱਲੋਂ ਪ੍ਰਸਿੱਧ ਅਤੇ ਹਰਮਨਪਿਆਰੇ ਸਨ।
ਕਵੀਸ਼ਰੀ ਦੀ ਖੂਬਸੂਰਤੀ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਸੰਖੇਪ ਵਿੱਚ ਇਹ ਢਾਡੀ ਕਲਾ ਦੇ ਨੇੜੇ ਹੈ। ਪਰ ਲੋਕ ਮਨਾਂ ਵਿੱਚ ਇਸਦੀ ਆਪਣੀ ਥਾਂ ਹੈ, ਜਿੱਥੇ ਇਹ ਇਤਿਹਾਸਕ ਘਟਨਾਵਾਂ ਅਤੇ ਲੋਕ-ਪ੍ਰਸੰਗਾਂ ਨੂੰ ਛੰਦਾਂ ਵਿੱਚ ਬੰਨ੍ਹਦੀ ਹੈ। ਇਸ ਦੇ ਛੰਦ ਸੁਣਨ ਵਾਲੇ ਹੁੰਦੇ ਹਨ। ਇਸ ਦੇ ਸਾਜ਼ਾਂ ਦੀਆਂ ਸੁਰਾਂ ਅਜਿਹੀਆਂ ਤਰੰਗਾਂ ਛੇੜਦੀਆਂ ਕਿ ਇੱਕ ਵੱਖਰਾ ਹੀ ਮਾਹੌਲ ਬਣ ਜਾਂਦਾ।
ਉਸ ਵੱਖਰੇ ਜਿਹੇ ਰੰਗ ਵਿੱਚ ਸਰੋਤੇ ਕੀਲੇ ਜਾਂਦੇ।
ਸਮੇਂ ਦੇ ਨਾਲ ਕਵੀਸ਼ਰੀ ਵਿੱਚ ਤਬਦੀਲੀ ਆਈ ਹੈ। ਜਿੱਥੇ ਹੁਣ ਸਰੋਤੇ ਟੁੱਟਵੇਂ ਛੰਦ ਸੁਣਨਾ ਪਸੰਦ ਕਰਦੇ ਹਨ ਅਤੇ ਕਵੀਸ਼ਰ ਰਾਹੀਂ ਲੋਕਾਂ ਦੀਆਂ ਲੋੜਾਂ ਮੁਤਾਬਕ ਨਵੇਂ ਵਿਸ਼ੇ ਲੈ ਕੇ ਆਉਂਦੇ ਹਨ ਉਥੇ ਕਈ ਹੋਰ ਤਬਦੀਲੀਆਂ ਵੀ ਮਹਿਸੂਸ ਹੁੰਦੀਆਂ ਹਨ। ਸ਼ਬਦ ਜੋੜ ਅਤੇ ਵਿਸ਼ੇ ਵੀ ਵੱਖਰੇ ਅਤੇ ਨਵੇਂ ਹਨ।
ਕੁੱਲ ਮਿਲਾ ਕੇ, ਕਵੀਸ਼ਰੀ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਦਾ ਇੱਕ ਅਮੀਰ ਰੂਪ ਹੈ, ਜਿਸਦਾ ਇਤਿਹਾਸ ਬਹਾਦਰੀ, ਇਤਿਹਾਸ ਅਤੇ ਲੋਕ-ਮਨ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਪਰ ਹੁਣ ਇਸਦੇ ਪੁਰਾਣੇ ਮਾਹਰ ਤੁਰਦੇ ਜਾ ਰਹੇ ਹਨ।
ਹੁਣ ਕਵੀਸ਼ਰੀ ਦਾ ਇੱਕ ਹੋਰ ਥੰਮ ਤੁਰ ਗਿਆ ਹੈ। ਉਦਾਸ ਕਰ ਦੇਣ ਵਾਲੀ ਇਹ ਖਬਰ ਮੀਡੀਆ ਲਈ ਜਾਰੀ ਕੀਤੀ ਹੈ ਸਾਹਿਤ ਸਾਧਨਾ ਵਿੱਚ ਚੰਗਾ ਨਾਮ ਰੱਖਣ ਵਾਲੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ।
ਪੰਡਿਤ ਰਾਮ ਜੀ ਦਾਸ ਅਤੇ ਸੋਮ ਨਾਥ ਕਵੀਸ਼ਰ ਰੋਡਿਆਂ ਵਾਲਿਆਂ ਦੇ ਲੰਮਾ ਸਮਾਂ ਸਾਥੀ ਰਹੇ ਕਵੀਸ਼ਰੀ. ਗੁਰਚਰਨ ਸਿੰਘ ਚੱਠਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਹਗਟਾਵਾ ਕੀਤਾ ਹੈ।
ਸ. ਗੁਰਚਰਨ ਸਿੰਘ ਚੱਠਾ ਲੰਮਾ ਸਮਾਂ ਰੋਡਿਆਂ ਵਾਲੇ ਕਵੀਸ਼ਰਾਂ ਨਾਲ ਪ੍ਹੋ. ਮੋਹਨ ਸਿੰਘ ਯਾਦਗਾਰੀ ਮੇਲੇ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿੱਚ ਵੀ ਗਾਉਂਦੇ ਰਹੇ। ਉਨ੍ਹਾਂ ਦੀ ਗਾਈ ਇੱਕ ਕਵੀਸ਼ਰੀ” ਅਸੀਂ ਪੱਟ ਤੇ ਟੈਲੀਵੀਯਨ ਨੇ,ਅਸੀਂ ਕਾਹਦਾ ਭੋਲਾ ਵਿਆਹਿਆ” ਨੂੰ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ “ਛਣਕਾਟਾ” ਵਿੱਚ ਵੀ ਪੇਸ਼ ਕੀਤਾ।
ਉਹ ਬੜੇ ਮਿਲਣਸਾਰ ਅਤੇ ਮਿਹਰਬਾਨ ਸੱਜਣ ਸਨ। ਮੇਰੀ ਉਨ੍ਹਾਂ ਨਾਲ ਆਖਰੀ ਮੁਲਾਕਾਤ 2024 ਵਿੱਚ ਸ. ਗੁਰਨਾਮ ਸਿੰਘ ਬਰਾੜ ਯਾਦਗਾਰੀ ਕਵੀਸ਼ਰੀ ਦਰਬਾਰ ਮੌਕੇ ਤਖ਼ਤੂਪੁਰਾ (ਮੋਗਾ) ਵਿੱਚ ਹੋਈ ਸੀ। ਉਨ੍ਹਾਂ ਦਾ ਸਪੁੱਤਰ ਕੁਲਦੀਪ ਸਿੰਘ ਚੱਠਾ ਪੰਜਾਬ ਪੁਲੀਸ ਵਿੱਚ ਹੋਣ ਦੇ ਨਾਲ ਨਾਲ ਕਵੀਸ਼ਰੀ ਤੇ ਬੁਲੰਦ ਪੰਜਾਬੀ ਗਾਇਕੀ ਵਿੱਚ ਪਛਾਨਣਯੋਗ ਚਿਹਰਾ ਹੈ।
ਸ. ਗੁਰਚਰਨ ਸਿੰਘ ਚੱਠਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਮਿਤੀ 19 ਦਸੰਬਰ 2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ 12ਤੋਂ 1 ਵਜੇ ਗੁਰਦੁਆਰਾ ਜੋਤੀ ਸਰ ਸਾਹਿਬ ਪਿੰਡ ਕਲੌਦੀ (ਸੰਗਰੂਰ) ਵਿਖੇ ਪਾਇਆ ਜਾਵੇਗਾ। ਉਨ੍ਹਾਂ ਦੇ ਸਪੁੱਤਰ ਕੁਲਦੀਪ ਸਿੰਘ ਚੱਠਾ ਦਾ ਸੰਪਰਕ ਨੰਬਰ 80549-88192 ਹੈ।
ਇਹਨਾਂ ਸ਼ਖਸੀਅਤਾਂ ਦੇ ਤੁਰ ਜਾਣ ਨਾਲ ਕਿਧਰੇ ਕਵੀਸ਼ਰੀ ਅਤੇ ਢਾਡੀ ਕਲਾ ਅਲੋਪ ਨਾ ਹੋ ਜਾਣ-ਇਸ ਲਈ ਜ਼ਰੂਰੀ ਹੈ ਕਿ ਇਹਨਾਂ ਦੀਆਂ ਯਾਦਾਂ ਅਤੇ ਸਟੇਜ ਪ੍ਰੋਗਰਾਮਾਂ ਨੂੰ ਸੰਭਾਲੀ ਰੱਖਿਐ। ਬੀਰ ਰਸ ਦੀ ਲੋੜ ਪੈਂਦੀ ਰਹਿਣੀ ਹੈ। ਜ਼ਿੰਦਗੀ ਦੀਆਂ ਜੰਗਾਂ ਅਜੇ ਮੁੱਕਦੀਆਂ ਨਹੀਂ ਲੱਗਦੀਆਂ। ਇਸ ਲਈ ਬੀਅਰ ਰਸ ਦੀ ਸ਼ਕਤੀ ਭਰਨ ਵਾਲੇ ਇਹ ਸੋਮੇ ਸਾਡੇ ਚੇਤਿਆਂ ਵਿੱਚ ਰਹਿਣ। ਇਹ ਮੁੱਖ ਤੌਰ 'ਤੇ ਬਹਾਦਰੀ ਅਤੇ ਜੰਗੀ ਕਥਾਵਾਂ 'ਤੇ ਆਧਾਰਿਤ ਹੁੰਦੀ ਹੈ।
ਇਸੇ ਤਰ੍ਹਾਂ ਇਹ ਕਵੀਸ਼ਰੀ ਸਾਨੂੰ ਲੋਕ-ਪ੍ਰਸੰਗ ਨਾਲ ਵੀ ਜੋੜੀ ਰੱਖਦੀ ਹੈ। ਇਹ ਲੋਕਾਂ ਨਾਲ ਜੁੜੇ ਮੁੱਦਿਆਂ, ਇਤਿਹਾਸਕ ਘਟਨਾਵਾਂ, ਅਤੇ ਸਮਾਜਿਕ ਮੁੱਦਿਆਂ ਨੂੰ ਕਵਿਤਾ ਰਾਹੀਂ ਪੇਸ਼ ਕਰਦੀ ਹੈ। ਸਾਡੇ ਦਿਲ ਅਤੇ ਦਿਮਾਗ ਨੂੰ ਸਮੇਂ ਨਾਲ ਤੁਰਦਾ ਰੱਖਣ ਵਾਲਾ ਜੀਵਿਤ ਸੋਮਾ ਵੀ ਹੈ ਇਹ।

No comments:
Post a Comment