google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਵਾਰ ਟਿਕੈਤ ਸੂਰਮੇ ਦੀ-ਸੁਖਦੇਵ ਸਿੰਘ ਸਿਰਸਾ (ਡਾ.)

Wednesday, 10 December 2025

ਵਾਰ ਟਿਕੈਤ ਸੂਰਮੇ ਦੀ-ਸੁਖਦੇਵ ਸਿੰਘ ਸਿਰਸਾ (ਡਾ.)

9th Dec.2025 at 5:36 AM A Poem By Sukhdev Singh Sirsa On Rakesh Tikait's tears turned the table of farmers' protest 

ਮੂੰਹ ਨਾ ਲਾਇਆ ਦਿੱਲੀ ਦਾ ਪਾਣੀ!ਲਿਖ ‘ਤੀ ਯੁਗ ਦੀ ਨਵੀਂ ਕਹਾਣੀ!

An Image By AI

ਚੰਡੀਗੜ੍ਹ:9 ਦਸੰਬਰ 2025: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ)::

ਪੱਤਰਕਾਰੀ ਦੀ ਆਪਣੀ ਅਲੱਗ ਹੀ ਅਹਿਮੀਅਤ ਹੁੰਦੀ ਹੈ। ਇਹ ਉਹ ਕੁਝ ਵੀ ਕਰ ਦਿਖਾਉਂਦੀ ਹੈ ਜੋ ਛੇਤੀ ਕੀਤਿਆਂ ਸੰਭਵ ਨਹੀਂ ਹੁੰਦਾ। ਕਈ ਵਾਰ ਪੱਤਰਕਾਰੀ ਕਰਨ ਵਾਲੇ ਬਹਾਦਰ ਉਹ ਕੁਝ ਵੀ ਸਾਹਮਣੇ ਲਿਆਉਂਦੇ ਹਨ ਜਿਸਦੇ ਨਤੀਜੇ ਵੱਜੋਂ ਉਹਨਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਜਦੋਂ ਪੱਤਰਕਾਰੀ ਕਰਨ ਵਾਲਿਆਂ ਕੋਲ ਕੈਮਰੇ ਅਤੇ ਰਿਕਾਰਡਿੰਗ ਕਰਨ ਵਾਲੇ ਯੰਤਰ ਨਹੀਂ ਸਨ ਹੁੰਦੇ ਉਦੋਂ ਸਿਰਫ ਕਲਮ ਅਤੇ ਸ਼ਬਦਾਂ ਦੇ ਆਸਰੇ ਹੀ ਵਕਤ ਵਕਤ ਦੇ ਸੱਚ ਨੂੰ ਵੱਖ ਵੱਖ ਸਮਿਆਂ ਦੇ ਸ਼ਾਇਰਾਂ ਨੇ ਹੀ ਸੰਭਾਲਿਆ। ਬਿਨਾ ਕਿਸੇ ਕੈਮਰੇ ਅਤੇ ਬਿਨਾ ਕਿਸੇ ਟੇਪ ਰਿਕਾਰਡਰ ਦੇ....!

ਕੈਰਾਨਾ ਦੇ ਪ੍ਰਸਿੱਧ ਸ਼ਾਇਰ ਮੁਜ਼ੱਫਰ ਰਜ਼ਮੀ ਕੈਰਾਨਵੀ ਨੇ ਇੱਕ ਸ਼ੇਰ ਲਿਖਿਆ ਸੀ--

ਯੇਹ ਜਬਰ ਭੀ ਦੇਖ ਹੈ ਤਾਰੀਖ ਕਿ ਘੜੀਓਂ ਨੇ!

ਲਮਹੋਂ ਨੇ ਖ਼ਤਾ ਕੀ ਥੀ; ਸਦੀਓਂ ਨੇ ਸਜ਼ਾ ਪਾਈ! 

ਅਜਿਹਾ ਬਹੁਤ ਕੁਝ ਹੈ ਜੋ ਕਵਿਤਾ ਦੇ ਰਾਹੀਂ ਇਸ਼ਾਰਿਆਂ ਦੇ ਨਾਲ ਹੀ ਬੜੀ ਸਫਲਤਾ ਦੇ ਨਾਲ ਕਿਹਾ ਗਿਆ ਸੀ। ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਡਾ. ਸੁਖਦੇਵ ਸਿੰਘ ਸਿਰਸਾ ਨੇ ਵੇਲੇ ਦੀਆਂ ਘਟਨਾਵਾਂ ਨੂੰ ਖੁਦ ਵੀ ਬੜਾ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਕਿਸਾਨ ਆਗੂ ਰਾਏਕਸ਼ ਟਿਕੈਤ ਦੀਆਂ ਅੱਖਾਂ ਵਿੱਚ ਹੰਝੂ ਆਏ ਤਾਂ ਇਹ ਜਜ਼ਬਾਤੀ ਗੱਲ ਮੀਡੀਆ ਵਿੱਚ ਬੜੀ ਵੱਡੀ ਪੱਧਰ 'ਤੇ ਚਰਚਿਤ ਵੀ ਹੋਈ ਸੀ। ਇਹਨਾਂ ਹੰਝੂਆਂ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਜਾਨ ਵੀ ਪਾ ਦਿੱਤੀ ਸੀ। ਬੜੇ ਹੀ ਸ਼ਾਂਤਮਈ ਢੰਗ ਨਾਲ ਇਹਨਾਂ ਹੰਝੂਆਂ ਨੇ ਜਿਸ ਕ੍ਰਾਂਤੀ ਦਾ ਅਹਿਸਾਸ ਕਰਾਇਆ ਉਹ ਬਹੁਤ ਵੱਡਾ ਵਰਤਾਰਾ ਸੀ। ਉਹਨਾਂ ਪਲਾਂ ਨੂੰ ਬੇਹੱਦ ਇੰਡੀਓਂ ਮਹਿਸੂਸ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਇੱਕ ਕਵੀਆਂ ਲਿਖੀ ਵਾਰ ਟਿਕੈਤ ਸੂਰਮੇ ਦੀ---ਇਹ ਕਵਿਤਾ ਅਤੀਤ ਅਤੇ ਵਰਤਮਾਨ ਦੀ ਗੱਲ ਕਰਦਿਆਂ ਭਵਿੱਖ ਦੇ ਰਸਤੇ ਵੀ ਦਿਖਾ ਗਈ ਸੀ। 

ਬਾਬਾ ਬਾਤ ਬਤੋਲੀ ਪਾਵੇ।

ਮਿਰਜ਼ਾ ਮਰਿਆ ਬਾਝ ਭਰਾਵਾਂ,

ਨਾਤੀ ਪੋਤਿਆਂ ਨੂੰ ਸਮਝਾਵੇ।


ਧਰਤੀ ਜਦ ਵੀ ਆਹ ਭਰਦੀ ਹੈ।

ਰੂਹ ਮਿਰਜ਼ੇ ਦੀ ਉੱਠ ਖੜ੍ਹਦੀ ਹੈ।

ਰਣ ਤੱਤੇ ਹਿੱਕ ਡਾਹ ਲੜਦੀ ਹੈ।


ਜੰਡ ਜੰਡੋਰਾ ਨਾ ਸਾਂਦਲ ਬਾਰ।

ਗਾਜ਼ੀਪੁਰ ਦੇ ਬਾਡਰ ਪਾਰ।

ਆ ਲੱਥਾ ਬੱਕੀ ਅਸਵਾਰ।

ਲੜੂੰ ਐਤਕੀਂ ਆਰ ਜਾਂ ਪਾਰ।

ਭੱਥੇ ਤੀਰ ਨਾ ਹੱਥ ਤਲਵਾਰ।


ਮੋਦੀ ਮਾਰੀ ਗੁੱਝੀ ਮਾਰ।

ਘਰਾਂ ਨੂੰ ਮੁੜ ਗਏ ਬੇਲੀ ਯਾਰ।


ਮਿਰਜ਼ੇ ਰਾਠ ਮਾਰੀ ਲਲਕਾਰ।

ਟਰੈਕਟਰਾਂ ਉੱਤੇ ਹੋ ਅਸਵਾਰ।

ਆਣ ਜੁੜੇ ਸਿਰਲੱਥੜੇ ਯਾਰ।


ਹੁਣ ਨਾ ਮਿਰਜ਼ਾ ‘ਕੱਲੜਾ ਕਾਰਾ।

ਹਰ ਦੁਖਿਆਰਾ ਭਰੇ ਹੁੰਗਾਰਾ।

ਨਹੀਂ ਮਿਰਜ਼ੇ ਨੂੰ ਤੀਰ ਚਾਹੀਦੇ।

ਮਿਰਜ਼ੇ ਰਾਠ ਨੂੰ ਵੀਰ ਚਾਹੀਦੇ।


ਰਾਕੇਸ਼ ਟਿਕੈਤ ਦਾ ਅੱਥਰੂ ਖ਼ਾਰਾ।

ਫੌਜ ਪੁਲਿਸ ਤੇ ਪੈ ਗਿਆ ਭਾਰਾ।

ਟਿਕੈਤ ਨੂੰ ਦੁੱਲਾ ਵੀਰ ਚਾਹੀਦਾ।

ਸਿਸੌਲੀ ਪਿੰਡ ਦਾ ਨੀਰ ਚਾਹੀਦਾ।


ਮੂੰਹ ਨਾ ਲਾਇਆ ਦਿੱਲੀ ਦਾ ਪਾਣੀ।

ਲਿਖ ‘ਤੀ ਯੁਗ ਦੀ ਨਵੀਂ ਕਹਾਣੀ।

No comments:

Post a Comment