google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪਾਸ਼ ਦੇ ਨਾਲ ਨਾਲ-ਪਾਸ਼ ਦੇ ਕੋਲ ਕੋਲ

Thursday 9 September 2021

ਪਾਸ਼ ਦੇ ਨਾਲ ਨਾਲ-ਪਾਸ਼ ਦੇ ਕੋਲ ਕੋਲ

 9th September 2021 at 12:53 AM

ਹਰਮੀਤ ਵਿਦਿਆਰਥੀ ਨੇ ਫਿਰ ਯਾਦ ਕਰਾਇਆ ਸੁਪਨਿਆਂ ਦਾ ਕਤਲ 

ਕਲਮ ਦੇ ਮੈਦਾਨ ਚੋਂ: 9 ਸਤੰਬਰ 2021: (ਸਾਹਿਤ ਸਕਰੀਨ ਡੈਸਕ)::

ਅਵਤਾਰ ਪਾਸ਼ ਦਾ ਜਨਮਦਿਨ ਜਾਂ ਸ਼ਹੀਦੀ ਦਿਨ ਨਾ ਵੀ ਹੋਵੇ ਤਾਂ ਵੀ ਹਰਮੀਤ ਵਿਦਿਆਰਥੀ ਦੀ ਕਲਮ ਪਾਸ਼ ਦੇ ਨੇੜੇ ਨੇੜੇ ਹੋਣ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ, ਕਾਤਲਾਂ ਨੂੰ ਲਾਹਨਤਾਂ ਪਾਉਂਦੀ ਰਹਿੰਦੀ ਹੈ ਅਤੇ ਪਾਸ਼ ਦੇ ਸੁਪਨਿਆਂ ਦੀ ਗੱਲ ਕਰਦੀ ਰਹਿੰਦੀ ਹੈ। ਉਹ ਪਾਸ਼ ਜਿਸਨੇ ਬਹੁ ਗਿਣਤੀ ਲੋਕਾਂ ਦੇ ਸੁਪਨਿਆਂ ਦਾ ਕਤਲ ਉਹਨਾਂ ਵੇਲਿਆਂ ਵਿੱਚ ਈ ਤੱਕ ਲਿਆ ਸੀ ਅਤੇ ਆਖਿਆ ਸੀ:---

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ। 

ਹਰਮੀਤ ਵਿਦਿਆਰਥੀ ਯਾਦ ਕਰਵਾ ਰਹੇ ਹਨ ਅੱਜ ਫਿਰ ਪਾਸ਼ ਦੇ ਜਨਮ ਦਿਨ ਤੇ ਉਹੀ ਖਤਰਨਾਕ ਵਰਤਾਰਾ ਜਿਹੜਾ ਅੱਜ ਵੀ ਜਾਰੀ ਹੈ। ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੋ ਗਈ ਹੈ ਅਤੇ ਅਸੀਂ ਕੀ ਕਰ ਰਹੇ ਹਾਂ ਇਹ ਸੁਆਲ ਅਹਿਮ ਬਣਦਾ ਜਾ ਰਿਹਾ ਹੈ। ਸੁਪਨਿਆਂ ਦੀਆਂ ਮੌਤਾਂ ਵਧਦੀਆਂ ਜਾ ਰਹੀਆਂ ਹਨ। ਸਾਡੀ ਸੰਵੇਦਨਾ ਮਰਦੀ ਜਾ ਰਹੀ ਹੈ। ਉਸਨੂੰ ਬਚਾਉਣ ਦਾ ਹੀਲਾ ਵਸੀਲਾ ਕਰਦਿਆਂ ਹਰਮੀਤ ਵਿਦਿਆਰਥੀ ਇੱਕ ਵਾਰ ਫੇਰ ਯਾਦ ਕਰਾ ਰਹੇ ਹਨ ਪਾਸ਼-


ਤੇਰੀਆਂ
ਦਗਦੀਆਂ ਅੱਖਾਂ ਨੇ
ਬਹੁਤ ਦੂਰ ਤੱਕ ਵੇਖ ਕੇ ਆਖਿਆ ਸੀ
"ਸਭ ਤੋਂ ਖ਼ਤਰਨਾਕ ਹੁੰਦਾ ਏ
ਸਾਡੇ ਸੁਪਨਿਆਂ ਦਾ ਮਰ ਜਾਣਾ"
ਅਸੀਂ ਆਪਣੇ ਹੱਥੀਂ
ਕਤਲ ਕੀਤੇ ਨੇ
ਆਪਣੇ ਸੁਪਨੇ
ਤੇ ਸ਼ੋਹਰਤ ਦੇ ਵਾ ਵਰੋਲੇ ਚ
ਉਡਾ ਦਿੱਤੀ ਹੈ
ਇਹਨਾਂ ਦੀ ਰਾਖ਼
ਪਿਆਰੇ ਪਾਸ਼
ਤੇਰੀਆਂ ਦਗਦੀਆਂ ਅੱਖਾਂ ਤੋਂ
ਅੱਖ ਬਚਾ ਕੇ
ਜਨਮ ਦਿਨ ਮੁਬਾਰਕ ਆਖਦੇ ਹਾਂ
--ਹਰਮੀਤ ਵਿਦਿਆਰਥੀ

1 comment:

  1. ਸ਼ੁਕਰੀਆ ਸਾਹਿਤ ਸਕਰੀਨ
    ਸਤਿਕਾਰ ਰੈਕਟਰ ਕਥੂਰੀਆ

    ReplyDelete