google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਧੋਖਾ ਸਾਡੇ ਨਾਲ ਹੋਇਆ ਹੈ

Monday 21 June 2021

ਧੋਖਾ ਸਾਡੇ ਨਾਲ ਹੋਇਆ ਹੈ

Monday: 21st June 2021 at 10.33 PM WhatsApp

ਘਰ ਘਰ ਦੇ ਵਿਚ ਜੀਅ ਮੋਇਆ ਹੈ  

-ਅੱਜ ਤੇ ਕੱਲ-//ਜਨਮੇਜਾ ਸਿੰਘ ਜੌਹਲ 

ਕਰੋਨਾ ਪਿੱਛੇ ਛੱਡ ਆਏ ਹਾਂ, 

ਖੋਤਾ ਆਪਣਾ ਕੱਢ ਆਏ ਹਾਂ । 


ਅੱਗੇ ਜੀਵਨ ਬੜਾ ਹੀ ਔਖਾ , 

ਪਹਿਲੋਂ ਵੀ ਸੀ ਕਿਹੜਾ ਸੌਖਾ । 


ਧੋਖਾ ਸਾਡੇ ਨਾਲ ਹੋਇਆ ਹੈ। 

ਘਰ ਘਰ ਦੇ ਵਿਚ ਜੀਅ ਮੋਇਆ ਹੈ। 


ਅੱਗ ਦੀਆਂ ਲਾਟਾਂ ਅੰਬਰੋਂ ਉੱਚੀਆਂ, 

ਲੀਡਰਾਂ ਦੀਆਂ ਜਿਵੇਂ ਨੀਤਾਂ ਲੁੱਚੀਆਂ। 


ਹੁਣ ਘਰਾਂ ਨੂੰ ਪਰਤ ਨੀ ਹੋਣਾ, 

ਡਿੱਗਿਆ ਹੰਝੂ ਵਰਤ ਨੀ ਹੋਣਾ। 


ਪੜ੍ਹ ਲੈ 'ਮੇਜਰਾ' ਕੰਧ ਤੇ ਲਿਖਿਆ , 

ਕੱਲ ਨੂੰ ਤੇਰਾ ਧਰਤ ਨੀ ਹੋਣਾ।

ਕਲਾ ਤੇ ਸ਼ਬਦ:ਜਨਮੇਜਾ ਸਿੰਘ ਜੌਹਲ

No comments:

Post a Comment