google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ

Sunday, 8 June 2025

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਇਤਿਹਾਸ ਦਾ ਖਰੜਾ ਤਿਆਰ

 From Punjabi Bhawan on Sunday 8th June 2025 at 3:58 PM Regarding Script of History

ਡਾ. ਹਰੀ ਸਿੰਘ ਜਾਚਕ ਵਲੋਂ ਤਿਆਰ ਖਰੜਾ ਪ੍ਰਬੰਧਕਾਂ ਨੂੰ ਸੌਂਪਿਆ ਗਿਆ 

*ਇਹ ਖਰੜਾ ਚਾਰ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਨਜ਼ਰਸਾਨੀ ਲਈ ਭੇਜਣ ਦਾ ਫੈਸਲਾ ਲਿਆ
 *ਚਾਰ ਪ੍ਰਮੁੱਖ ਸ਼ਖਸੀਅਤਾਂ ਕਰਨਗੀਆਂ ਨਜ਼ਰਸਾਨੀ 
*ਇਹ ਹਨ ਸ. ਐਸ ਐਸ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਪ੍ਰੋ.ਰਵਿੰਦਰ ਭੱਠਲ


ਲੁਧਿਆਣਾ
: 8 ਜੂਨ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦਾ ਸਾਹਿਤ ਦੇ ਖੇਤਰ ਵਿੱਚ ਲੰਮਾ ਇਤਿਹਾਸ ਹੈ। ਇਸ ਦੀ ਦੇਖਰੇਖ ਹੇਠ ਬਹੁਤ ਸਾਰੇ ਉਪਰਾਲੇ ਅਜਿਹੇ ਹੋਏ ਜਿਹਨਾਂ ਨਾਲ ਸਾਹਿਤ ਦੀ ਉਡਾਣ ਹੋਰ ਉੱਚੀ ਹੋਈ। ਸਮੇਂ ਦੇ ਨਾਲ ਨਾਲ ਆਏ ਉਤਰਾਵਾਂ ਚੜ੍ਹਾਵਾਂ ਨੇ ਇਸਦੀ ਰਫਤਾਰ ਅਤੇ ਕੰਮਕਾਜ ਤੇ ਵੀ ਅਸਰ ਪਾਇਆ। ਇਸ ਸਾਰੇ ਇਤਿਹਾਸ ਨੂੰ ਸਾਂਭਣਾ ਸੰਭਾਲਣਾ ਬਹੁਤ ਜ਼ਰੂਰੀ ਵੀ ਸੀ। ਆਖਿਰ ਇਸ ਪਾਸੇ ਚਿਰਾਂ ਤੋਂ ਉੱਦੀਕੀਆ ਜਾ ਰਿਹਾ ਕਦਮ ਪੁੱਟਿਆ ਗਿਆ ਹੈ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਸ਼ਾਨਾਮੱਤਾ ਇਤਿਹਾਸ ਹੈ। ਅਕਾਡਮੀ ਦੀ ਸਥਾਪਨਾ 24 ਅਕਤੂਬਰ 1954 ਨੂੰ ਹੋਈ ਸੀ ਅਤੇ ਪਿਛਲੇ ਸਾਲ ਇਸ ਅਕਾਡਮੀ ਦੇ ਮਾਣਮੱਤੇ ਇਤਿਹਾਸ ਨੂੰ ਲਿਖਣ ਦੀ ਸੇਵਾ  ਡਾ.ਹਰੀ ਸਿੰਘ ਜਾਚਕ ਸਕੱਤਰ ਸਾਹਿਤਕ ਸਰਗਰਮੀਆਂ ਦੀ ਲਗਾਈ ਗਈ ਸੀ। 

ਉਹਨਾਂ ਨੇ ਪਿਛਲੇ ਇਕ ਸਾਲ ਤੋਂ ਦਿਨ ਰਾਤ ਇਕ ਕਰ ਕੇ ਇਸ ਦੇ ਇਤਿਹਾਸ ਦਾ ਤਿਆਰ ਕੀਤਾ ਖਰੜਾ, ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਪੇਸ਼ ਕੀਤਾ। ਪ੍ਰਬੰਧਕੀ ਬੋਰਡ ਵਲੋਂ ਅਕਾਡਮੀ ਦੀਆਂ ਚਾਰ ਪ੍ਰਮੁੱਖ ਸ਼ਖਸ਼ੀਅਤਾਂ ਸ. ਸਰਦਾਰਾ ਸਿੰਘ ਜੌਹਲ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਪ੍ਰੋਫੈਸਰ ਰਵਿੰਦਰ ਭੱਠਲ ਨੂੰ ਨਜ਼ਰਸਾਨੀ ਲਈ ਭੇਜਣ ਦਾ ਫੈਸਲਾ ਲਿਆ ਗਿਆ। 

ਇਸ ਮੌਕੇ ਤੇ ਡਾ. ਸਰਬਜੀਤ ਸਿੰਘ ਪ੍ਰਧਾਨ ਅਤੇ ਡਾ.ਗੁਲਜਾਰ ਸਿੰਘ ਪੰਧੇਰ ਨੇ ਅਕਾਡਮੀ ਦੇ ਇਤਿਹਾਸ ਤੇ ਚਾਨਣਾ ਪਾਇਆ ਤੇ ਡਾ. ਜਾਚਕ ਦੀ ਇਸ ਉਦਮ ਲਈ ਸ਼ਲਾਘਾ ਕੀਤੀ। ਡਾ. ਜਾਚਕ ਨੇ ਤਾੜੀਆਂ ਦੀ ਗੂੰਜ ਵਿਚ ਇਸ ਇਤਿਹਾਸ ਨੂੰ ਤਿਆਰ ਕਰਨ ਦੇ ਪਿੱਛੋਕੜ ਬਾਰੇ ਭਾਵਪੂਰਤ ਕਵਿਤਾ ਸੁਣਾਈ। ਇਸ ਮੌਕੇ ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ ਸਿਰਸਾ, ਡਾ.  ਅਰਵਿੰਦਰ ਕੌਰ ਕਾਕੜਾ, ਜਸਪਾਲ ਮਾਨਖੇੜਾ ਸਾਰੇ ਮੀਤ ਪ੍ਰਧਾਨ, ਡਾ. ਅਨੂਪ ਸਿੰਘ ਸਾਬਕਾ ਜਨਰਲ ਸਕੱਤਰ, ਜਸਵੀਰ ਝੱਜ ਦਫਤਰ ਸਕੱਤਰ ਤੇ ਪ੍ਰੈਸ ਸਕੱਤਰ, ਸ੍ਰੀ ਵਰਗਿਸ ਸਲਾਮਤ, ਪ੍ਰੇਮ ਸਾਹਿਲ ਦੇਹਰਾਦੂਨ, ਜਨਮੇਜਾ ਜੌਹਲ, ਕੰਵਰਜੀਤ ਭੱਠਲ, ਡਾ. ਸੰਤੋਖ ਸਿੰਘ ਸੁੱਖੀ, ਦੀਪ ਜਗਦੀਪ ਸਿੰਘ  ਤੇ ਸੰਜੀਵਨ ਸਿੰਘ ਮੈਂਬਰ ਸਾਹਿਬਾਨ ਸ਼ਾਮਲ ਹੋਏ।

ਉਮੀਦ ਹੈ ਕਿ ਛੇਤੀ ਹੀ ਇਹ ਸਾਰੀ ਪ੍ਰਕ੍ਰਿਆ ਪੂਰੀ ਹੋ ਜਾਏਗੀ ਅਤੇ ਇਸ ਇਤਿਹਾਸ ਦੀ ਪੁਸਤਕ ਸਭਨਾਂ ਚਾਹਵਾਨਾਂ ਦੇ ਹੱਥਾਂ  ਵਿੱਚ ਆ ਸਕੇਗੀ। 

ਫੋਟੋ  ਵਿੱਚ ਨਜ਼ਰ ਆ ਰਹੇ ਹਨ ਡਾ. ਹਰੀ ਸਿੰਘ ਜਾਚਕ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਇਤਿਹਾਸ ਦਾ ਖਰੜਾ ਪ੍ਰਬੰਧਕਾਂ ਨੂੰ ਸੌਂਪਣ ਸਮੇਂ ਪ੍ਰਧਾਨ ਡਾ. ਸਰਬਜੀਤ ਸਿੰਘ, ਡਾ. ਕੋਚਰ, ਡਾ. ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਜਸਪਾਲ ਮਾਨਖੇੜਾ, ਡਾ. ਅਨੂਪ ਸਿੰਘ, ਜਸਵੀਰ ਝੱਜ, ਵਰਗਿਸ ਸਲਾਮਤ, ਪ੍ਰੇਮ ਸਾਹਿਲ ਦੇਹਰਾਦੂਨ, ਜਨਮੇਜਾ ਜੌਹਲ, ਕੰਵਰਜੀਤ ਭੱਠਲ, ਡਾ. ਸੁੱਖੀ, ਜਗਦੀਪ ਤੇ ਸੰਜੀਵਨ ਆਦਿ।

Tuesday, 3 June 2025

ਸਰਵੇਸ਼ਵਰ ਦਿਆਲ ਸਕਸੇਨਾ ਦੀ ਕਵਿਤਾ ਦਾ ਇੱਕ ਟੋਟਾ//ਪੇਸ਼ਕਸ਼: ਅਮੋਲਕ ਸਿੰਘ

 From Amolak Singh on Tuesday 3rd June 2025 at 10:43 AM A Poem with Image

ਆਖਰੀ ਸਲਾਮ...

ਕਾਮਰੇਡ

ਅਸੀਂ ਤੁਹਾਨੂੰ  ਆਖਰੀ ਸਲਾਮ ਵੀ ਨਹੀਂ ਦੇ ਸਕੇ

ਤੁਸੀਂ ਵੀ ਸਾਡੀ ਉਡੀਕ ਕਰ ਰਹੇ ਹੋਵੋਗੇ

ਅਖਬਾਰ ਵਿੱਚ ਤੁਹਾਡੀਆਂ ਖੁੱਲ੍ਹੀਆਂ ਅੱਖਾਂ ਦੇਖ ਕੇ 

ਇਹੋ ਮਹਿਸੂਸ ਹੋਇਆ 

ਪਰ ਅਸੀਂ ਕੀ ਕਰਦੇ 

ਸਾਡੇ ਤੁਹਾਡੇ ਵਿਚਕਾਰ ਸੱਤਾ ਦੀ 

ਲੋਹੇ ਦੀ ਕੰਧ ਜੋ ਖੜ੍ਹੀ ਹੋ ਗਈ

ਸੋਚਿਆ ਸੀ ਕਿ ਸ਼ਾਇਦ ਤੁਹਾਡੀ  

ਇੱਕ ਮੁੱਠੀ ਰਾਖ ਤਾਂ ਮਿਲ ਹੀ ਜਾਵੇਗੀ

ਫਿਰ ਮੈਂ ਇਸਨੂੰ ਅਪਣੀ 

ਮੁੱਠੀ ਵਿੱਚ ਭਰ ਕੇ ਲਹਿਰਾਵਾਂਗਾ

ਤੁਹਾਨੂੰ ਆਖਰੀ ਸਲਾਮ ਦੇਵਾਂਗਾ

ਤੁਹਾਡੀ ਇਸ ਰਾਖ਼ ਨੂੰ ਮੈਂ ਅਸਮਾਨ ਵਿੱਚ ਫੈਲਾ ਦੇਵਾਂਗਾ

ਸੰਘਰਸ਼ਾਂ ਦੀ ਬਾਰਿਸ਼ ਨਾਲ 

ਇਹ ਧਰਤੀ 'ਤੇ ਆ ਜਾਵੇਗੀ

ਮਿੱਟੀ ਵਿੱਚ ਬਹੁਤ ਡੂੰਘੀ ਉਤਰ ਜਾਵੇਗੀ

ਫਿਰ ਇੱਕ ਦਿਨ ਐਸਾ ਆਵੇਗਾ

ਕਿ ਧਰਤੀ ਤੇ ਅਨੇਕਾਂ 'ਬਸਵਾ' 

ਉੱਗਣ, ਮੌਲਰਨ ਲੱਗਣਗੇ 

ਪਰ ਉਨ੍ਹਾਂ ਨੇ ਸਾਨੂੰ ਰਾਖ਼ ਵੀ ਨਹੀਂ ਲੈਣ ਦਿੱਤੀ

ਸ਼ਾਇਦ ਇਸੇ ਡਰ ਕਾਰਨ

ਥੱਕੇ  ਹਾਰੇ ਹੋਏ, 

ਅਸੀਂ ਉਸ ਜਗ੍ਹਾ ਗਏ

ਜਿੱਥੇ ਗੋਲੀਆਂ ਦੀ ਤੇਜ਼ ਬੁਛਾੜ ਮੌਕੇ 

 ਤੁਸੀਂ ਆਖਰੀ ਸਾਹ ਲਿਆ ਸੀ

ਸੰਘਣੇ ਜੰਗਲ ਅਤੇ ਬਾਂਸ ਦੇ ਝੁਰਮਟਾਂ ਦੇ ਵਿਚਕਾਰ

ਤੁਹਾਡਾ ਅਤੇ ਸਾਥੀਆਂ ਦਾ

ਸਮਾਨ ਖਿੱਲਰਿਆ ਪਿਆ ਸੀ

ਜੁੱਤੀਆਂ, ਪਾਣੀ ਦੀਆਂ ਬੋਤਲਾਂ, ਬਿਸਕੁਟਾਂ ਦੇ ਪੈਕੇਟ, ਦਵਾਈਆਂ, ਪੈੱਨ, ਸੂਈ ਅਤੇ ਧਾਗਾ, ਟਾਰਚ, ਬੈਟਰੀ

ਅਤੇ ਹਾਂ

ਇੱਕ ਛੋਟੀ ਡਾਇਰੀ ਵੀ

ਗੋਲੀਆਂ ਨਾਲ਼ ਸਾਥੀਆਂ ਨੂੰ ਹੀ ਛਲਣੀ ਨਹੀਂ ਕੀਤਾ 

ਸਗੋਂ ਦਰੱਖਤਾਂ ਨੂੰ ਵੀ 

ਮੈਨੂੰ ਦੇਖ ਕੇ ਜ਼ਖਮੀ ਦਰੱਖਤ 

ਥੋੜ੍ਹਾ ਅਸਹਿਜ ਹੋਏ 

ਫਿਰ ਮੇਰੀਆਂ ਨਮ ਅੱਖਾਂ ਵਿੱਚ 

ਉਨ੍ਹਾਂ ਨੂੰ ਪਤਾ ਨਹੀਂ  ਕੀ ਦਿਖਿਆ

ਉਹ ਸਹਿਜ  ਦਿੱਖਣ ਲੱਗੇ 

ਥੋੜੀ ਹੀ ਦੇਰ ਬਾਅਦ

ਜਖ਼ਮੀ ਦਰੱਖਤ, ਗੋਲੀਆਂ ਨਾਲ਼  ਛਲਣੀ ਹੋਏ ਬਾਂਸ, ਲਹੂ ਲੁਹਾਨ  ਪੱਤੇ,ਅਤੇ ਦਰੜੀ ਹੋਈ ਕੂਲੀ ਕੂਲੀ ਘਾਹ

ਹੌਲੀ-ਹੌਲੀ ਹਰਕਤ ਕਰਨ ਲੱਗੀ

ਇਸ ਸਰਸਰਾਹਟ ਵਿੱਚ

 ਮੈਨੂੰ ਸੁਣਾਈ ਦੇਣ ਲੱਗਾ:

"ਕਿੰਨੀ ਬਹਾਦਰੀ ਨਾਲ ਲੜਿਆ  'ਉਮਰ ਮੁਖ਼ਤਾਰ'

ਸਾਡੀ ਰਾਖੀ ਕਰਦਾ 

ਸਾਡਾ ਇੱਕ ਹੋਰ ਪੁੱਤ ਸ਼ਹੀਦ ਹੋ ਗਿਆ"

ਫਿਰ ਮੇਰੀ ਨਜ਼ਰ 

ਉਸ ਨਿੱਕੜੀ ਡਾਇਰੀ 'ਤੇ ਪਈ

ਪਹਿਲੇ ਪੰਨੇ 'ਤੇ ਕੁਝ ਹਿਸਾਬ ਕਿਤਾਬ

ਦੂਜੇ ਪੰਨੇ 'ਤੇ ਕੁਝ ਤਿਰਛੀਆਂ ਸਤਰਾਂ 

ਫਿਰ ਕੁਝ ਨੋਟਿਸ 

ਅਤੇ ਆਖਰੀ ਪੰਨੇ 'ਤੇ ਸ਼ਾਇਦ 

ਕਿਸੇ ਕਵਿਤਾ ਦੀ ਇੱਕ ਸਤਰ:

"ਸੂਰਜ ਦੇ ਨਾਲ-ਨਾਲ ਇੱਕ ਬਹੁਤ ਵੱਡੀ ਦੁਨੀਆਂ ਛਿਪ ਜਾਂਦੀ ਹੈ,

 ਨਵੇਂ ਦਿਨ ਨੂੰ ਜਨਮ ਦੇਣ ਲਈ"

ਮੈਂ ਇਹ ਆਖ਼ਿਰੀ ਪੰਨਾ ਮੋੜ ਕੇ ਅਪਣੀ ਜੇਬ ਵਿਚ ਸੰਭਾਲ ਲਿਆ।

ਆਖ਼ਿਰੀ ਸਲਾਮ ਦੀ 

ਹੁਣ ਕੋਈ ਲੋੜ ਨਹੀਂ ਸੀ ਰਹੀ।

            *

ਸਰਵੇਸ਼ਵਰ ਦਿਆਲ ਸਕਸੇਨਾ ਦੀ 

 ਕਵਿਤਾ ਦਾ ਇੱਕ ਟੋਟਾ

ਪੇਸ਼ਕਸ਼: ਅਮੋਲਕ ਸਿੰਘ


Sunday, 18 May 2025

ਮਿੰਨੀ ਕਹਾਣੀ ਵਿਚ ਸਮੁੰਦਰ ਨੂੰ ਕੁੱਜੇ ਵਿਚ ਪਾਉਣਾ ਹੁੰਦਾ ਹੈ-ਕਾਕੜਾ

From Punjabi Sahit Academy Ludhiana on Sunday May 18, 2025 at 5:07 PM

ਮਿੰਨੀ ਕਹਾਣੀ ਦਰਬਾਰ ਵਿੱਚ 43 ਮਿੰਨੀ ਕਹਾਣੀਕਾਰਾਂ ਨੇ ਭਾਗ ਲਿਆ 

*ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਸੰਬਧੀ ਇੱਕ ਹੋਰ ਉਪਰਾਲਾ 

*ਕਾਮਰੇਡ ਐਮ ਐਸ ਭਾਟੀਆ ਨੇ ਵੀ ਪੜ੍ਹੀ ਆਪਣੀ ਮਿੰਨੀ ਕਹਾਣੀ 


ਲੁਧਿਆਣਾ
:18 ਮਈ 2025: (ਰੈਕਟਰ ਕਥੂਰੀਆ//ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਕੁਝ ਦਹਾਕੇ ਪਹਿਲਾਂ ਹਨੇਰੀ-ਤੁਫਾਨ ਵਾਂਗ ਸਾਹਿਤਿਕ ਮਾਹੌਲ ਵਿੱਚ ਆਈ ਅਤੇ ਛਾਈ ਮਿੰਨੀ ਕਹਾਣੀ ਬਦਲਦੇ ਸਿਆਸੀ ਹਾਲਾਤਾਂ ਕਾਰਨ ਅਲੋਪ ਜਿਹੀ ਹੋ ਗਈ ਸੀ। ਇਸਦੇ ਬਾਵਜੂਦ ਇਸ ਨੂੰ ਇਸ ਕਹਾਣੀ ਕਲਾ ਦੇ ਚਾਹੁਣ ਵਾਲੇ ਇੱਕ ਵਾਰ ਫੇਰ ਸਿਖਰਾਂ ਤੇ ਲੈ ਆਏ। ਉਹਨਾਂ ਵਿੱਚੋਂ ਹੀ ਹਨ ਜਨਾਬ ਹਰਭਜਨ ਖੇਮਕਰਨੀ ਅਤੇ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ। ਇਹਨਾਂ ਦੇ ਉਪਰਾਲਿਆਂ ਸਦਕਾ ਹੀ ਅੱਜ ਐਤਵਾਰ ਨੂੰ ਫਿਰ ਮਿੰਨੀ ਕਹਾਣੀ ਬਾਰੇ ਵਿਸ਼ੇਸ਼ ਸਾਹਿਤਿਕ ਆਯੋਜਨ ਹੋਇਆ।  

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਬੜੀ ਉਚੇਚ ਨਾਲ ਮਿੰਨੀ ਕਹਾਣੀ ਪਾਠ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉਘੇ ਲੇਖਕ ਭੋਲਾ ਸਿੰਘ ਸੰਘੇੜਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ. ਨਾਇਬ ਸਿੰਘ ਮੰਡੇਰ, ਡਾ. ਹਰਪ੍ਰੀਤ ਸਿੰਘ ਰਾਣਾ, ਸ੍ਰੀ ਜਸਪਾਲ ਸਿੰਘ ਮਾਨਖੇੜਾ, ਸੁਰਿੰਦਰ ਕੈਲੇ ਵੀ ਸ਼ਾਮਲ ਸਨ।

ਇਸ ਖਾਸ ਸਮਾਗਮ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਅਕਾਡਮੀ ਦੀਆਂ ਗਤੀਵਿਧੀਆਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਲੇਖਕਾਂ ਦੇ ਸਹਿਯੋਗ ਨਾਲ ਜਿੰਨੇ ਅਜਿਹੇ ਹੁੰਦੇ ਰਹਿਣਗੇ ਓਨਾ ਸਾਡਾ ਹੌਸਲਾ ਵੀ ਵਧੇਗਾ।

ਮਿੰਨੀ ਕਹਾਣੀ ਪਾਠ ਮੌਕੇ ਪੰਜਾਬ ਭਰ ਤੋਂ 43 ਮਿੰਨੀ ਕਹਾਣੀਕਾਰਾਂ ਵਲੋਂ ਆਪਣੀਆਂ ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਕਹਾਣੀਆਂ ’ਤੇ ਸਮੀਖਿਆ ਕਰਦੇ ਹੋਏ ਡਾ.ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਸਮਾਗਮ ਅਸਲ ਵਿੱਚ ਮਿੰਨੀ ਕਹਾਣੀ ਉਤਸਵ ਹੀ ਹੈ। ਉਹਨਾਂ ਮਿੰਨੀ ਕਹਾਣੀ ਦੀ ਸਫਲਤਾ ਅਤੇ ਹਰਮਨਪਿਆਰਤਾ ਦਾ ਭੇਦ ਦੱਸਦਿਆਂ ਕਿਹਾ ਕਿ ਆਮ ਪਾਠਕ ਸਮੇਂ ਦੀ ਘਾਟ ਕਾਰਨ ਛੇਤੀ ਫ਼ੈਸਲੇ ’ਤੇ ਪੁੱਜਣ ਲਈ ਮਿੰਨੀ ਕਹਾਣੀ ਵੱਲ ਰੁਚਿਤ ਹੁੰਦਾ ਹੈ। ਮਿੰਨੀ ਕਹਾਣੀ ਅਸਲ ਵਿਚ ਸਮੁੰਦਰ ਨੂੰ ਕੁੱਜੇ ਵਿਚ ਪਾਉਣਾ ਹੀ ਹੁੰਦਾ ਹੈ। ਇਸ ਲਈ ਇਹ ਇੱਕ ਸੂਖਮ ਕਲਾ ਵਾਲੀ ਕਾਰੀਗਰੀ ਦਾ ਹੀ ਕੰਮ ਹੈ। 

ਉਹਨਾਂ ਕਿਹਾ ਕਿ ਮਿੰਨੀ ਕਹਾਣੀ ਦਾ ਭਵਿੱਖ ਰੌਸ਼ਨ ਹੈ। ਉਨ੍ਹਾਂ ਹਾਜ਼ਰ ਕਹਾਣੀਕਾਰਾਂ ਨੂੰ ਕੁਝ ਤਕਨੀਕੀ ਪੱਖਾਂ ਤੋਂ ਜਾਣੂੰ ਵੀ ਕਰਵਾਇਆ। ਉਂਝ ਕਾਕੜਾ ਹੁਰਾਂ ਦੀ ਗੱਲ ਸਭ ਨੂੰ ਪੱਲੇ ਬਣਨ ਲੈਣੀ ਚਾਹੀਦੀ ਹੈ ਕਿਓਂ ਤੇਜ਼ੀ ਨਾਲ ਬਦਲ ਰਿਹਾ ਸਮਾਂ ਜ਼ਿਆਦਾ ਭਿਆਨਕ ਖਦਸ਼ਿਆਂ ਨੂੰ ਸਾਹਮਣੇ ਲਿਆ ਰਿਹਾ ਹੈ। 

ਡਾ. ਗੁਰਪ੍ਰੀਤ ਸਿੰਘ ਸੰਗਰਾਣਾ ਨੇ ਕਿਹਾ ਕਿ ਕਹਾਣੀ ਵਿਚ, ਬੌਧਿਕ, ਤਜਰਬਾ ਤੇ ਜਜ਼ਬਾਤ ਤਿੰਨ ਪ੍ਰਮੁੱਖ ਕੇਂਦਰ ਬਿੰਦੂ ਹੁੰਦੇ ਹਨ। ਲੇਖਕਾਂ ਨੂੰ ਪੰਜਾਬੀ ਸ਼ਬਦਾਵਲੀ ਵਰਤਣ ਲਈ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਨੇੜਲੇ ਤਜਰਬਿਆਂ ਤੋਂ ਉਪਰ ਉੱਠ ਕੇ ਕੌਮੀ, ਕੌਮਾਂਤਰੀ ਮੁੱਦੇ ਵੀ ਛੋਹੇ ਜਾਣੇ ਚਾਹੀਦੇ ਹਨ। ਉਹਨਾਂ ਸਾਵਧਾਨ ਵੀ ਕੀਤਾ ਕਿ ਮਿੰਨੀ ਕਹਾਣੀ ਇਸ ਤਰ੍ਹਾਂ ਦੀ ਨਾ ਹੋਵੇ ਕਿ ਚੁਟਕਲਾ ਬਣ ਕੇ ਰਹਿ ਜਾਵੇ।

ਡਾ. ਹਰਪ੍ਰੀਤ ਸਿੰਘ ਰਾਣਾ ਨੇ ਇੱਕ ਬਹੁਤ ਹੀ ਪਤੇ ਦੀ ਗੱਲ ਵਾਲਾ ਭੇਦ ਦੱਸਦਿਆਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਲਗਭਗ ਰਵਾਇਤੀ ਹੀ ਰਹੇ ਹਨ। ਲਿਖਣਾ ਲਈ ਘੱਟ ਸ਼ਬਦਾਂ ਵਿਚ ਵੱਡਾ ਲਿਖਣ ਲਈ ਲੇਖਕ ਨੂੰ ਸਰਬਾਂਗੀ ਪਾਠਕ ਬਣਨਾ ਬਹੁਤ ਜ਼ਰੂਰੀ ਹੈ। 

ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਭਾਵੇਂ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਘਰ, ਪਰਿਵਾਰ ਅਤੇ ਆਲੇ ਦੁਆਲੇ ਨਾਲ ਸੰਬੰਧਿਤ ਆਮ ਹੀ ਸਨ, ਕਿਉਕਿ ਅਸੀਂ ਵੀ ਆਮ ਹੀ ਹਾਂ। ਪੜ੍ਹੀਆਂ ਗਈਆਂ ਸਾਰੀਆਂ ਕਹਾਣੀਆਂ ਵਿਚ ਕਾਲ ਦੋਸ਼ ਨਹੀਂ ਹੈ। ਮਿੰਨੀ ਕਹਾਣੀ ਬਲਵਾਨ ਹੋਈ ਹੈ। ਰਚਨਾ ਦਾ ਆਕਾਰ ਕੈਨਵਸ ਹੀ ਤੈਅ ਕਰਦਾ ਹੈ। ਮਿੰਨੀ ਕਹਾਣੀ ਵਿਚ ਇਕ ਘਟਨਾ ਅਤੇ ਘੱਟਪਾਤਰ ਹੁੰਦੇ ਹਨ। 

ਪ੍ਰਸਿੱਧ ਲੇਖਕ ਜਸਪਾਲ ਮਾਨਖੇੜਾ ਨੇ ਕਿਹਾ ਕਿ ਅੱਜ ਦੇ ਕਹਾਣੀਕਾਰਾਂ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਹ ਘੱਟ ਸ਼ਬਦਾਂ ’ਚ ਗੱਲ ਕਰਨ ਲਈ ਪੂਰੀ ਤਰ੍ਹਾਂ ਜਤਨਸ਼ੀਲ ਹੈ ਹਾਲਾਂਕਿ ਇਸ ਮਕਸਦ ਲਈ ਵੱਡੇ ਤਜਰਬੇ ਅਤੇ ਸਾਧਨਾਂ ਦੀ ਲੋੜ ਵੀ ਅਹਿਮ ਹੁੰਦੀ ਹੈ। ਅੱਜ ਸੁਣਾਈਆਂ ਗਈਆਂ ਕਹਾਣੀਆਂ ਬਹੁਤ ਵਧੀਆ ਸਨ ਅਤੇ ਲੇਖਕਾਂ ਦੀ ਪੇਸ਼ਕਾਰੀ ਵੀ ਵਧੀਆ ਸੀ। 

ਚਰਚਿਤ ਲੇਖਕ ਭੋਲਾ ਸਿੰਘ ਸੰਘੇੜਾ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਸਾਹਿਤ ਨੂੰ ਪਿੰਡਾਂ ਵਿਚ ਲੈ ਜਾਣ ਦੀ ਲੋੜ ਹੈ ਹਰ ਖੇਤਰ ਦੇ ਖਿੱਤੇ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਲੰਮੇ ਸੰਘਰਸ਼ ਬਾਅਦ ਮਿੰਨੀ ਕਹਾਣੀ ਦੀ ਵਿਧਾ ਸਾਹਿਤ ਵਿਚ ਸਥਾਪਿਤ ਹੋ ਗਈ ਹੈ। ਪਰ ਮਿੰਨੀ ਕਹਾਣੀ ਦਾ ਵੀ ਇਕ ਵਿਧੀ ਵਿਧਾਨ ਹੈ। ਹਰ ਛੋਟੀ ਕਹਾਣੀ ਮਿੰਨੀ ਨਹੀਂ ਹੁੰਦੀ। ਇਸ ਵਿਚ ਵਿਸਥਾਰ ਅੱਖਰਦਾ ਹੈ। ਅਣਕਿਹਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਅਕਾਡਮੀ ਦੇ ਇਸ ਉਪਰਾਲੇ ਲਈ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

ਸਮਾਗਮ ਦੇ ਅਖ਼ੀਰ ਵਿਚ ਅਕਾਡਮੀ ਦੇ ਸਕੱਤਰ ਸ੍ਰੀ ਜਸਵੀਰ ਝੱਜ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਦੀ ਹਰ ਵਿਧਾ ਸਾਹਿਤ ਨੂੰ ਸੁਚੱਜੀ ਸੇਧ ਦੇ ਕੇ ਚੰਗਾ ਬਣਾਉਣ ਦੇ ਫ਼ਿਕਰਮੰਦੀ ਪਾਲਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਦੀਪ ਜਗਦੀਪ ਸਿੰਘ, ਡਾ. ਸੁਰਿੰਦਰ ਭੱਠਲ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਮਨਦੀਪ ਕੌਰ ਭੰਮਰਾ, ਤਰਲੋਚਨ ਝਾਂਡੇ, ਮੀਤ ਅਨਮੋਲ, ਵਿਜੇ ਕੁਮਾਰ, ਅਮਰਜੀਤ ਸ਼ੇਰਪੁਰੀ, ਰਮੇਸ਼ ਕੁਮਾਰ ਰਤਨ, ਸਿਮਰਨਦੀਪ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਪਾਠਕ ਹਾਜ਼ਰ ਸਨ।

ਇਸ ਮੌਕੇ ਪੰਜਾਬ ਭਰ ਤੋਂ ਸ਼ਾਮਲ ਹੋਏ ਮਿੰਨੀ ਕਹਾਣੀਕਾਰਾਂ ਵਿਚ ਤ੍ਰਿਪਤਾ ਬਰਮੌਤਾ, ਸੀਮਾ ਭਾਟੀਆ, ਮਨਜੀਤ ਕੌਰ ਧੀਮਾਨ, ਗੁਰਪ੍ਰੀਤ ਕੌਰ, ਸੰਦੀਪ ਸੋਖਲ ਬਾਦਸ਼ਾਹਪੁਰੀ,ਪਰਮਜੀਤ ਕੌਰ ਸ਼ੇਖਪੁਰਾ, ਰਾਜਿੰਦਰ ਰਵੀ, ਡਾ. ਪੂਨਮ ਗੁਪਤ, ਸੁਰਿੰਦਰ ਸ਼ਰਮਾ ਨਾਗਰਾ,ਪਰਗਟ ਸਿੰਘ ਜੰਬਰ, ਬੀਰਇੰਦਰ ਬਨਭੌਰੀ, ਕੁਲਵਿੰਦਰ ਕੌਸ਼ਲ, ਸੁਰਿੰਦਰ ਦੀਪ, ਗੁਰਸੇਵਕ ਸਿੰਘ ਰੋੜਕੀ, ਜਗਦੀਸ਼ ਰਾਏ ਕੁਲਰੀਆ, ਡਾ. ਦਵਿੰਦਰ ਕੌਰ ਖੁਸ਼, ਸੀਮਾ ਵਰਮਾ, ਬਲਰਾਜ ਕੁਹਾੜਾ, ਰਘਬੀਰ ਸਿੰਘ ਮਹਿਮੀ, ਡਾ. ਹਰਪ੍ਰੀਤ ਰਾਣਾ, ਸੁਖਦਰਸ਼ਨ ਗਰਗ, ਸਾਧੂ ਰਾਮ ਲੰਗੇਆਣਾ, ਸਰਵਣ ਸਿੰਘ ਪਤੰਗ, ਸੋਮਾ ਕਲਸੀਆ, ਕੰਵਲਜੀਤ ਭੋਲਾ ਲੰਡੇ, ਡੀ.ਐਮ.ਸਿੰਘ,ਗੁਰਮੀਤ ਸਿੰਘ ਮਠਾੜੂ, ਸੁਖਦੇਵ ਸਿੰਘ ਔਲਖ, ਤ੍ਰਿਲੋਕ ਢਿੱਲੋਂ, ਮਨਿੰਦਰ ਸਿੰਘ ਭਾਟੀਆ, ਸ਼ਿਖਾ ਗਰਗ ਮੋਗਾ, ਦਵਿੰਦਰ ਪਟਿਆਲਵੀ, ਦਰਸ਼ਨ ਸਿੰਘ ਬਰੇਟਾ, ਸੁਰਿੰਦਰ ਕੈਲੇ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਰਾਜ ਬਧੌਛੀ, ਲਖਬੀਰ ਸਿੰਘ ਭੱਟੀ, ਜਗਦੀਸ਼ ਪ੍ਰੀਤਮ, ਡਾ. ਗੁਰਵਿੰਦਰ ਅਮਨ ਰਾਜਪੁਰਾ ਸ਼ਾਮਲ ਸਨ। ਮਿੰਨੀ ਕਹਾਣੀ ਪਾਠ ਦੇ ਕਨਵੀਨਰ ਸ੍ਰੀ ਸੁਰਿੰਦਰ ਕੈਲੇ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ।

ਅੰਤ ਵਿੱਚ ਉਸ ਦੌਰ ਦੀ ਗੱਲ ਵੀ ਜਦੋਂ ਸੱਤਰਵਿਆਂ ਵਿੱਚ ਨਕਸਲਬਾੜੀ ਸਾਹਿਤ ਨਾਲ ਸਬੰਧਤ ਕਵਿਤਾ ਵੀ ਚੜ੍ਹਤ ਵਿੱਚ ਸੀ ਨਕਸਲਬਾੜੀ ਸੁਰ ਵਾਲੇ ਰਸਾਲੇ ਵੀ ਬਹੁਤ ਹਰਮਨ ਪਿਆਰੇ ਹੁੰਦੇ ਸਨ। ਉਦੋਂ ਹੀ ਗ਼ੈਰਨਕਸਲੀ ਲੇਖਕਾਂ ਵੱਲੋਂ ਰਚੀ ਜਾਂਦੀ ਮਿੰਨੀ ਕਹਾਣੀ ਵੀ ਜ਼ੋਰਾਂ ਤੇ ਹਰਮਨ ਪਿਆਰੀ ਹੋ ਰਹੀ ਸੀ। ਐਮਰਜੰਸੀ ਲੱਗੀ ਹੋਈ ਸੀ ਅਤੇ ਉਦੋਂ ਸੈਂਸਰਸ਼ਿਪ ਬਿਨਾ ਗਲੀ ਮੁਹੱਲੇ ਵਿੱਚੋਂ ਨਿਕਲਦੀ ਕੋਈ ਅਖਬਾਰ ਰਸਾਲਾ ਨਹੀਂ ਸੀ ਛਪ ਸਕਦਾ। ਸਾਰਾ ਮੈਟਰ ਪਰਚੇ ਦੀ ਡੰਮੀ ਵਾਂਗ ਬਣਾ ਕੇ ਸੈਂਸਰ ਅਧਿਕਾਰੀ ਕੋਲ ਲਿਜਾਣਾ ਪੈਂਦਾ ਸੀ ਤੇ ਉਹ ਕਿਸੇ ਐਟਮ ਨੂੰ ਕੱਟ ਦੇਵੇ ਤਾਂ ਉਹ ਨਹੀਂ ਸੀ ਛਪ ਸਕਦੀ। 

ਲੇਖਕਾਂ ਵਿੱਚ ਐਮਰਜੰਸੀ ਦੇ ਖਿਲਾਫ ਵੀ ਰੋਹ ਸੀ ਅਤੇ ਸੈਂਸਰਸ਼ਿਪ ਵਿਰੁੱਧ ਵੀ। ਉਦੋਂ ਜਿਹਨਾਂ ਸਰਕਾਰੀ ਅਫਸਰਾਂ ਨੂੰ ਸੈਸਨਰ ਅਧਿਕਾਰੀ ਲਗਾਇਆ ਗਿਆ ਸੀ ਉਹਨਾਂ ਵਿੱਚ ਕਈਆਂ ਨੂੰ ਸਾਹਿਤ ਦੀਆਂ ਰਮਜ਼ਾਂ ਸਮਝ ਨਹੀਂ ਸਨ ਆਉਂਦੀਆਂ। ਸਿੱਟੇ ਵਜੋਂ ਬਹੁਤ ਸਾਰੀਆਂ ਅਜਿਹੀਆਂ ਲਿਖਤਾਂ ਵੀ ਪਾਸ ਹੋ ਕੇ ਛਪ ਜਾਂਦੀਆਂ ਸਨ ਜਿਹਨਾਂ ਵਿੱਚ ਸਰਕਾਰ ਦੇ ਖਿਲਾਫ ਹੀ ਕੁਝ ਨ ਕੁਝ ਕਿਹਾ ਜਾਂਦਾ ਸੀ। ਇਸ ਲਈ ਮਿੰਨੀ ਕਹਾਣੀ ਨੂੰ ਇਹ ਫਖਰ ਹਾਸਲ ਹੈ ਕਿ ਇਸ ਵਿਧਾ ਨੇ ਉਹ ਕੁਝ ਵੀ ਦੁਨੀਆ ਤੱਕ ਪਹੁੰਚਾਇਆ ਜਿਹੜਾ ਉਂਝ ਨਾਮੁਮਕਿਨ ਵਰਗਾ ਹੀ ਮੁਸ਼ਕਲ ਸੀ।

ਕੁਲ ਮਿਲਾ ਕੇ ਇਹ ਸਮਾਗਮ ਮਿੰਨੀ ਕਹਾਣੀ ਨਾਮ ਦੀ ਉਸ ਰਮਜ਼ਾਂ ਭਰੀ ਵਿਧਾ ਦੀ ਅੱਜ ਦੇ ਯੁਗ ਵਿੱਚ ਗੱਲ ਕਰ ਰਿਹਾ ਹੈ ਜਿਸਨੇ ਬੜੇ ਔਖੇ ਵੇਲਿਆਂ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਚੰਗਾ ਹੁੰਦਾ ਜੇਕਰ ਇਸ ਵਿਧਾ ਨਾਲ ਸਬੰਧਤ ਕਹਾਣੀਆਂ ਦਾ ਪਾਠ ਕਰਨ ਦੇ ਨਾਲ ਨਾਲ ਇਸ ਵਿਧਾ ਦੀ ਉਸ ਮਹਾਨ ਭੂਮਿਕਾ ਬਾਰੇ ਵੀ ਚਰਚਾ ਹੁੰਦੀ। ਮੈਂ ਹਾਜ਼ਰ ਨਹੀਂ ਸੀ ਹੋ ਸਕਿਆ ਵਰਨਾ ਯਾਦ ਜ਼ਰੂਰ ਕਰਾਉਂਦਾ। ਸੁਰਿੰਦਰ ਕੈਲੇ ਸਾਹਿਬ, ਹਰਭਜਨ ਖੇਮਕਰਨੀ ਅਤੇ ਕੁਝ ਹੋਰ ਸਾਥੀ ਇਹਨਾਂ ਸਾਰੀਆਂ ਖੂਬੀਆਂ ਵਾਲੀ ਇਸ ਸ਼ਾਨਾਂਮੱਤੀ ਭੂਮਿਕਾ ਦਾ ਗਵਾਹ ਵੀ ਰਹੇ ਹਨ। ਚਲੋ ਕਿਸੇ ਅਗਲੇ ਸਮਾਗਮ ਮੌਕੇ ਸਹੀ। ਇਸ ਵਿਧਾ ਵਿਚਲੀਆਂ ਰਮਜ਼ਾਂ ਅਤੇ ਖੂਬੀਆਂ ਦੀ ਲੋੜ ਅੱਜ ਦੇ ਦੌਰ ਵਿੱਚ ਕਿਤੇ  ਜ਼ਿਆਦਾ ਵੱਧ ਗਈ ਹੈ। ਜਦੋਂ ਐਮਰਜੰਸੀ ਵਾਲੀ ਸੈਂਸਰਸ਼ਿਪ ਸੀ ਅਤੇ ਹਰ ਸਾਹ ਪਹਿਰੇ ਹੇਠ ਮਹਿਸੂਸ ਹੁੰਦਾ ਸੀ 

ਉਦੋਂ ਮਿੰਨੀ ਕਹਾਣੀ ਨੇ ਵੀ ਆਪਣੀ ਰਮਜ਼ਾਂ ਭਾਰੀ ਵਿਧਾ ਨਾਲ ਬਹੁਤ ਕੁਝ ਸਾਹਮਣੇ ਲਿਆਂਦਾ 

Sunday, 27 April 2025

ਏ ਦਿਲਾ//ਰਮਿੰਦਰ ਰੰਮੀ

Raminder Walia WhatsApp on 25th April 2024 at 23:40 Her Poem 

 ਛੱਡ ਕੇ ਜਾਣ ਵਾਲੇ ਮੁੜ ਕਦੀ ਨਹੀਂ ਦੇਖਦੇ  

ਏ ਦਿਲਾ 

  ਮੇਰਿਆ ਵੇ! 

 ਦੱਸ ਤੈਨੂੰ ਕਿੱਦਾਂ ਸਮਝਾਵਾਂ 

ਤੈਨੂੰ ਕਿੱਦਾਂ ਮਨਾਵਾਂ 

ਤੈਨੂੰ ਕਿੱਦਾਂ ਪਰਚਾਵਾਂ 

 ਕਿਉਂ ਰੌਂਦਾਂ ਫਿਰਦਾਂ ਏਂ ਹੁਣ ਤੂੰ 

  ਖ਼ੂਨ ਦੇ ਹੰਝੂ ਵਹਾਉਂਦਾ ਏਂ ਹੁਣ ਤੂੰ 

 ਆਪਣੀ ਯਾਦ ਕਿਵੇਂ ਦਿਵਾਏਂਗਾ 

  ਉਸਨੂੰ ਹੁਣ ਤੂੰ ।

 ਕਿਵੇਂ ਦੱਸੇਂਗਾ ਉਸਨੂੰ ਹੁਣ ਤੂੰ 

ਤੇਰੇ ਦਿਲ ਦਾ ਸੁੱਖ ਚੈਨ ਤੇ ਹੁਣ ਉਹ 

 ਲੈ ਗਿਆ ਲੁੱਟ ਕੇ ਆਪਣੇ ਨਾਲ ਹੀ ।

     ਏ ਦਿਲਾ 

    ਮੇਰਿਆ ਵੇ । 

ਕਿਵੇਂ ਮਹਿਸੂਸ ਕਰਾਏਂਗਾ ਹੁਣ ਤੂੰ ਉਸਨੂੰ 

ਕਿ ਉਸਦੀ ਯਾਦ ਵਿੱਚ ਹਰ ਪੱਲ 

  ਤੂੰ  ਹੁਣ ਹੌਕੇ ਭਰਦਾ ਰਹਿੰਦਾ ਹੈਂ ।

ਉਹ ਕਿਵੇ ਮਹਿਸੂਸ ਕਰੇਗਾ ਹੁਣ 

ਕਿ ਤੇਰੀ ਭੁੱਖ ,ਪਿਆਸ ,ਨੀਂਦਰ 

    ਤੇ ਮਨ ਦੀ ਸ਼ਾਂਤੀ ਸੱਭ ਕੁਝ 

  ਲੈ ਗਿਆ ਆਪਣੇ ਨਾਲ ਹੁਣ ਉਹ ।

 ਝੋਂਕ ਗਿਆ ਹੁਣ ਤੈਨੂੰ ਉਹ 

    ਦੁੱਖਾਂ ਦੀ ਭੱਠੀ ਵਿੱਚ 

    ਸੜਣੇ ਨੂੰ , ਮਰਨੇ ਨੂੰ ।

    ਏ ਦਿਲਾ

   ਮੇਰਿਆ ਵੇ । 

ਕਿਵੇਂ ਤੂੰ ਦਿਨੇ ਰਾਤ 

ਵਿਲਕਦਾ ਪਿਆ ਏਂ , 

ਛਟਪਟਾ ਰਿਹਾ ਏਂ 

ਇਹ ਅਹਿਸਾਸ ਹੁੰਦਾ ਉਸਨੂੰ 

  ਤੇ ਤੈਨੂੰ ਛੱਡ ਕੇ ਜਾਂਦਾ ਹੀ ਕਿਉਂ ਉਹ ।

  ਇਸ ਹਾਲ ਵਿੱਚ ਹੁਣ ਤੈਨੂੰ 

    ਮੈਂ ਰੋਂਦਿਆਂ , ਕੁਰਲਾਉਂਦਿਆਂ , 

   ਤੜਪਦਿਆਂ ਨਹੀਂ ਦੇਖ ਸਕਦੀ ।

    ਏ ਦਿਲਾ 

  ਮੇਰਿਆ ਵੇ । 

ਦੱਸ ਤੂੰ ਕੋਈ ਬੱਚਾ ਤੇ ਨਹੀਂ ਕਿ 

 ਮੇਰੇ ਦਿੱਤੇ ਕਿਸੇ ਗਿਫ਼ਟ ਨਾਲ 

  ਪਰਚ ਜਾਏਂਗਾ ਤੂੰ । 

    ਤੇ ਮੈਂ ਕਹਾਂਗੀ ਤੇ ਤੂੰ 

  ਭੁੱਲ ਜਾਏਂਗਾ ਉਸਨੂੰ ।

   ਛੱਡ ਕੇ ਜਾਣ ਵਾਲੇ ਮੁੜ ਕਦੀ 

     ਨਹੀਂ ਦੇਖਦੇ ਇਹ ਕਿ 

     ਉਸ ਦਿਲ ਤੇ ਕੀ ਬੀਤ ਰਹੀ ਹੈ । 

        ਏ ਦਿਲਾ 

        ਮੇਰਿਆ ਵੇ । 

   ਤੂੰ ਹੀ ਦੱਸ ਖਾਂ ਵੇ ਤੈਨੂੰ ਮੈਂ 

     ਐਸਾ ਗਿਫ਼ਟ ਕੀ  ਦਿਆਂ ਕਿ 

    ਤੂੰ ਉਸਦੀਆਂ ਯਾਦਾਂ ਵਿੱਚੋਂ 

       ਬਾਹਰ ਨਿਕਲ ਆਪਣਾ 

        ਕੁਝ ਤੇ ਖ਼ਿਆਲ ਕਰੇਂ । 

     ਦਿਨ ਰਾਤ ਅੰਦਰ ਹੀ ਅੰਦਰ 

      ਘੁੱਟ ਘੁੱਟ ਕੇ ਮਰੀ ਜਾ ਰਿਹਾ ਏਂ ।

       ਤੈਨੂੰ ਇਸ ਹਾਲ ਵਿਚ 

         ਨਹੀਂ ਦੇਖ ਸਕਦੀ ਮੈਂ । 

        ਏ ਦਿਲਾ 

        ਮੇਰਿਆ ਵੇ । 

      ਸੁਣ ਰਿਹਾ ਹੈਂ ਨਾ ਤੂੰ 

        ਕਿ ਤੂੰ ਵੀ ਉਸ ਵਾਂਗ 

         ਸੁਣੀ ਅਣਸੁਣੀ ਕਰ ਰਿਹਾ ਏਂ ।

            ਸਮਝ ਕੇ ਵੀ ਨਾ ਸਮਝ 

            ਬਣਿਆ ਬੈਠਾ ਏਂ ।

             ਏ ਦਿਲਾ

            ਮੇਰਿਆ ਵੇ । 

          ਏ ਦਿਲਾ 

          ਦੱਸ ਮੈਂ ਕੀ ਕਰਾਂ ।

             ਏ ਦਿਲਾ 

           ਮੇਰਿਆ ਵੇ ।

        “ ਦਿਲ ਹੈ ਕਿ ਮਾਨਤਾ ਨਹੀਂ “। 

             -ਰਮਿੰਦਰ ਰੰਮੀ

Thursday, 17 April 2025

ਉੱਘੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ 19 ਅਪ੍ਰੈਲ ਨੂੰ

From Harminder Kalra on 16th April 2025 at 20:26 Regarding Books Release By WhatsApp 

ਮੁੱਖ ਮਹਿਮਾਨ ਹੋਣਗੇ-ਰੇਣੂਕਾ ਸਲਵਾਨ ਅਤੇ ਪ੍ਰਧਾਨਗੀ ਕਰਨਗੇ ਡਾ. ਦਵਿੰਦਰ ਸਿੰਘ ਬੋਹਾ

ਜਗਤਾਰ ਸਿੰਘ ਭੁੱਲਰ ਅਤੇ ਬਲਕਾਰ ਸਿੱਧੂ ਹੋਣਗੇ ਮੁੱਖ ਬੁਲਾਰੇ  


ਚੰਡੀਗੜ੍ਹ
//ਮੋਹਾਲੀ: 16 ਅਪ੍ਰੈਲ 2025: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਜਿਹੜੀ ਉਮਰੇ ਲੋਕ ਰਿਟਾਇਰ ਹੋਣ ਦੀਆਂ ਯੋਜਨਾਵਾਂ ਬਣਾਉਂਦੇ ਹਨ ਜਾਂ ਫਿਰ ਰਿਟਾਇਰ ਹੋ ਹੀ ਜਾਂਦੇ ਹਨ ਉਸ ਉਮਰੇ ਪ੍ਰਭਜੋਤ ਕੌਰ ਢਿੱਲੋਂ ਨੇ ਕ੍ਰਾਂਤੀ ਵਰਗੀ ਮੰਜ਼ਿਲ ਵੱਲ ਜਾਂਦੇ ਰਸਤਿਆਂ ਨੂੰ ਚੁਣਿਆ। ਅਸਲ ਵਿੱਚ ਉਮਰ ਭਰ ਦੀ  ਨੇਕ ਕਮਾਈ ਨੂੰ ਫਲੈਟ ਖਰੀਦਣ ਵਿੱਚ ਖਰਚ ਕਰ ਦੇਣਾ ਸਾਡੇ ਸਮਾਜ ਵਿੱਚ ਆਮ ਜਿਹਾ ਵਰਤਾਰਾ ਹੈ। ਸਿਰ ਦੀ ਛੱਤ ਖਰੀਦ ਕੇ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਹੈ। ਬਾਕੀ ਰਹਿੰਦੀ ਉਮਰ ਸੁੱਖ ਸ਼ਾਂਤੀ ਦੇ ਮਾਹੌਲ  ਹੋਣ ਲੱਗਦੀ ਹੈ। ਪਰ ਸੁਪਨੇ ਤਾਂ ਸੁਪਨੇ ਹੀ ਹੁੰਦੇ ਹਨ। ਇਹ ਹਰ ਵਾਰ ਸੱਚ ਵੀ ਨਹੀਂ ਹੁੰਦੇ। ਜਦੋਂ ਸੁਪਨੇ ਟੁੱਟਣ ਲੱਗਦੇ ਹਨ ਤਾਂ ਜਮਾ ਪੂੰਜੀ ਖਰਚ ਕਰ ਚੁੱਕਿਆ ਇਨਸਾਨ ਬੁਢਾਪੇ ਦੀ ਉਮਰੇ ਡੀਲਰਾਂ ਜਾਂ  ਬਿਲਡਰਾਂ ਦੀਆਂ ਗੱਲਾਂ ਅਤੇ ਵਾਅਦਿਆਂ 'ਤੇ ਯਕੀਨ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ.......! ਅਦਾਲਤਾਂ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਛੇਤੀ ਹੀ ਉਸਨੂੰ ਥਕਾ ਦੇਂਦੇ ਹਨ। 

ਬਸ ਇਸ ਥਕਾਵਟ ਵਾਲੇ ਮਾਹੌਲ ਵਿੱਚ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਪ੍ਰਭਜੋਤ ਕੌਰ ਢਿੱਲੋਂ ਹੋਰ ਸਰਗਰਮ ਹੋਈ। ਦਫਤਰਾਂ ਨੇ ਇਸ ਬਹਾਦਰ ਔਰਤ ਦੀ ਭਕਾਈ ਵੀ ਬਹੁਤ ਕਰਵਾਈ ਪਰ ਮੈਡਮ ਪ੍ਰਭਜੋਤ ਕੌਰ ਨੇ ਹਾਰ ਨਾ ਮੰਨੀ। ਮੈਡਮ ਨੇ ਦਫ਼ਤਰੀ ਅਰਜ਼ੀਆਂ ਦੇ ਨਾਲ ਨਾਲ ਵੱਖ ਵੱਖ ਅਖਬਾਰਾਂ ਨੂੰ ਚਿੱਠੀਆਂ ਵੀ ਲਿਖਣੀਆਂ ਸ਼ੁਰੂ ਕੀਤੀਆਂ। ਹੋਲੀ ਹੋਲੀ ਇਹ ਚਿੱਠੀਆਂ ਛੋਟੇ ਛੋਟੇ ਲੇਖਾਂ ਵਿੱਚ ਵੀ ਤਬਦੀਲ ਹੋਣ ਲੱਗੀਆਂ। ਸੰਪਾਦਕ ਦੇ ਨਾਮ ਪੱਤਰ ਵਾਲੇ ਕਾਲਮਾਂ ਵਿੱਚੋਂ ਨਿਕਲ ਕੇ ਇਹਨਾਂ ਲਿਖਤਾਂ ਨੂੰ ਸੰਪਾਦਕੀ ਪੰਨਿਆਂ ਤੇ ਵੀ ਥਾਂ ਮਿਲਣ ਲੱਗਿਵਤੇ ਜਲਦੀ ਹੀ ਇਹ ਲਿਖਤਾਂ ਐਤਵਾਰੀ ਅਤੇ ਹੋਏ ਐਡੀਸ਼ਨਾਂ ਵਾਲੇ ਰੰਗੀਨ ਪੰਨਿਆਂ ਦੀ ਕਵਰ ਸਟੋਰੀ ਵੀ ਬਣਨ ਲੱਗੇ। ਹੁਣ ਉਹ ਲਿਖਤਾਂ ਕਿਤਾਬੀ ਰੂਪ ਵਿੱਚ ਵੀ ਤੁਹਾਡੇ ਸਾਹਮਣੇ ਹਨ।

ਸਰਕਾਰੀ ਦਫਤਰਾਂ ਦੇ ਨਾਲ ਨਾਲ ਡੀਲਰਾਂ ਅਤੇ ਬਿਲਡਰਾਂ ਦੇ ਦਫਤਰਾਂ ਨਾਲ ਜੁੜੇ ਦਫ਼ਤਰੀ ਲੋਕ ਵੀ ਪ੍ਰਭਜੋਤ ਕੌਰ ਢਿੱਲੋਂ ਨੂੰ  ਬੁਲਾਉਣ ਲੱਗੇ। ਰੋਜ਼ਾਨਾ ਨਵਾਂ ਜ਼ਮਾਨਾ, ਰੋਜ਼ਾਨਾ ਦੇਸ਼ ਸੇਵਕ, ਰੋਜ਼ਾਨਾ ਸਪੋਕਸਮੇਨ ਦੇ ਨਾਲ ਨਾਲ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਵਿੱਚ ਵੀ ਪ੍ਰਭਜੋਤ ਕੌਰ ਢਿੱਲੋਂ ਲੋਕਾਂ ਦੇ ਨਾਲ ਜੁੜੇ ਮਸਲਿਆਂ ਨੂੰ ਉਠਾਉਣ ਲੱਗੀ।

ਇਹ ਸਭ ਦੇਖ ਕੇ ਟੀ ਵੀ ਚੈਨਲਾਂ ਵਾਲੇ ਵੀ ਢਿੱਲੋਂ ਮੈਡਮ ਨਾਲ ਉਚੇਚੀਆਂ ਮੁਲਾਕਾਤਾਂ ਰਿਕਾਰਡ ਕਾਰਨ ਲਈ ਆਉਣ ਲੱਗੇ। ਵੱਖ ਵੱਖ ਸਮਾਗਮਾਂ ਵਿੱਚ ਵੀ ਮੈਡਮ ਢਿੱਲੋਂ ਵਿਸ਼ੇਸ਼  ਸ਼ਾਮਿਲ ਹੋਣ ਲੱਗੇ। ਅਚਾਨਕ ਹੀ ਉਹਨਾਂ  ਵੇਲਿਆਂ ਦੇ ਸਰਗਰਮ ਸਿਆਸੀ ਆਗੂ ਨਵਜੋਤ ਸਿੱਧੂ ਹੁਰਾਂ ਨਾਲ ਮੈਡਮ ਢਿੱਲੋਂ ਦੀ ਮੁਲਾਕਾਤ ਉਚੇਚੀ ਪ੍ਰਸਿੱਧ ਹੋਈ। ਨਵਜੋਤ ਸਿੱਧੂ ਹੁਰਾਂ ਨੇ ਢਿੱਲੋਂ ਮੈਡਮ ਵੱਲੋਂ ਲਿਖੀ ਇੱਕ ਪੁਸਤਕ ਵੀ ਉਚੇਚ ਨਾਲ ਰਿਲੀਜ਼ ਕੀਤੀ। ਇਹ ਸੰਖੇਪ ਜਿਹੀ ਕਹਾਣੀ ਹੈ ਲੇਖਿਕਾ ਅਤੇ ਪੱਤਰਕਾਰ ਵੱਜੋਂ ਤੇਜ਼ੀ ਨਾਲ ਚਰਚਿਤ ਹੋਈ ਪ੍ਰਭਜੋਤ ਕੌਰ ਢਿੱਲੋਂ ਦੀ। 

ਹੁਣ ਉਹਨਾਂ ਦੀਆਂ ਦੋ ਹੋਰ ਪੁਸਤਕਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਨੂੰ ਵੀ ਛੇਤੀ ਹੀ ਰਿਲੀਜ਼ ਕੀਤਾ ਜਾਣਾ ਹੈ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉੱਘੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀਆਂ ਸਮਾਜ ਨੂੰ ਚੇਤਨ ਕਰਨ ਵਾਲੀਆਂ ਦੋ ਪੁਸਤਕਾਂ ਪੰਜਾਬ ਨੂੰ ਨਸ਼ਿਆਂ ਦਾ ਸੇਕ ਅਤੇ ਆਓ ਰਲ-ਮਿਲ ਸੋਚੀਏ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਪ੍ਰੋਗਰਾਮ ਮਿਤੀ: 19 ਅਪ੍ਰੈਲ, ਦਿਨ ਸ਼ਨੀਵਾਰ ਨੂੰ ਐਲਾਨੀ ਗਈ ਹੈ। ਇਸ ਖਾਸ ਆਯੋਜਨ ਦਾ ਸਮਾਂ ਸਵੇਰੇ 10.30 ਵਜੇ ਹੋਵੇਗਾ ਅਤੇ  ਹੋਵੇਗਾ ਅਰਥਾਤ ਪੰਜਾਬ ਕਲਾ ਭਵਨ, ਸੈਕਟਰ-16-ਬੀ, ਚੰਡੀਗੜ੍ਹ। 

ਇਹ ਜਾਣਕਾਰੀ ਦੇਂਦਿਆਂ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਕੈਸ਼ੀਅਰ ਹਰਮਿੰਦਰ ਸਿੰਘ ਕਾਲੜਾ ਨੇ ਦੱਸਿਆ ਕਿ 

ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਰੇਣੂਕਾ ਸਲਵਾਨ ਅਤੇ ਪ੍ਰਧਾਨਗੀ ਕਰਨਗੇ ਡਾ. ਦਵਿੰਦਰ ਸਿੰਘ ਬੋਹਾ। ਇਸ ਸਮਾਗਮ ਵਿੱਚ ਰਿਲੀਜ਼ ਹੋਣ ਵਾਲੀਆਂ ਪੁਸਤਕਾਂ ਦੀ ਵੀ ਚਰਚਾ ਹੋਵੇਗੀ। 

ਇਸ ਮੌਕੇ ਮੁੱਖ ਬੁਲਾਰੇ ਹੋਣਗੇ ਜਗਤਾਰ ਸਿੰਘ ਭੁੱਲਰ ਅਤੇ ਬਲਕਾਰ ਸਿੱਧੂ। ਮਹੱਤਵਪੂਰਨ ਹੋਣਗੀਆਂ ਇਸ ਲਈ ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਹੈ ਜੀ। 

ਉਡੀਕਵਾਨ ਰਹਿਣਗੇ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, 31 March 2025

ਨੀਨਾ ਸੈਣੀ ਦੀ ਜੀਵਨੀ ਪਰਵਾਜ਼-ਏ-ਨੀਨੂ ਹੋਈ ਲੋਕ ਅਰਪਣ

30th March 2025 at 6:36 PM Regarding Kala Bhawan Function

ਇਸ ਨੂੰ ਲਿਖਣ ਵਾਲੀ ਜੋਤ ਵੀ ਰਹੀ ਨੀਨਾ ਸੈਣੀ ਦੇ ਸੰਘਰਸ਼ਾਂ ਦੀ ਗਵਾਹ 


ਚੰਡੀਗੜ੍ਹ: 30 ਮਾਰਚ 2025: (ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਖਵਾਜ਼ਾ  ਮੀਰ ਦਰਦ ਸਾਹਿਬ ਦਾ ਇੱਕ ਸ਼ੇਰ ਬੜਾ ਪ੍ਰਸਿੱਧ ਹੋਇਆ ਸੀ:

ਜ਼ਿੰਦਗੀ ਹੈ ਯਾ ਕੋਈ ਤੂਫ਼ਾਨ ਹੈ!ਹਮ ਤੋਂ ਇਸ ਜੀਨੇ ਕੇ ਹਾਥੋਂ ਮਰ ਚਲੇ! 

ਇਸ ਸ਼ਿਅਰ ਨੂੰ ਲਿਖਣ, ਪੜ੍ਹਨਾ ਅਤੇ ਮਹਿਸੂਸ ਕਰਨਾ ਵੀ ਕੋਈ ਸੌਖਾ ਤਾਂ ਨਹੀਂ ਪਰ ਡਾ. ਨੀਨਾ ਸੈਣੀ ਨੇ ਇਸ ਸ਼ਹਿਰ ਵਿਚਲੀ ਹਕੀਕਤ ਨੂੰ ਖੁਦ ਆਪਣੀ ਜ਼ਿੰਦਗੀ ਵਿੱਚ ਕਦਮ ਤੇ ਮਹਿਸੂਸ ਕੀਤਾ ਹੈ। ਦਰਦਾਂ, ਗਮਾਂ  ਅਤੇ ਸਦਮਿਆਂ ਦੇ ਇਸ ਅਟੁੱਟ ਸਿਲਸਿਲੇ ਤੋਂ ਬਾਅਦ ਨੀਨਾ ਸੈਣੀ ਦੇ ਮਨ ਵਿੱਚ ਬਹੁਤ ਸਾਰੇ ਸੁਆਲ ਵੀ ਉੱਠੇ ਕਿ ਆਖਿਰ ਇਹ ਸਭ ਮੇਰੇ ਨਾਲ ਹੀ ਕਿਓਂ? ਇਹਨਾਂ ਸੁਆਲਾਂ ਦੇ ਜੁਆਬਾਂ ਦੀ ਤਲਾਸ਼ ਹੀ ਨੀਨਾ ਸੈਣੀ ਨੂੰ  ਵਿਗਿਆਨ ਦੇ ਨੇੜੇ ਲੈ ਆਈ। 

ਜੋਤਿਸ਼ ਵਿਗਿਆਨ ਨਾਲ ਇਸ ਨੇੜਤਾ ਨੇ ਹੀ ਸਮਝਾਇਆ ਕਿ ਜਦੋਂ ਕਿਸੇ ਤੇ ਕੋਈ ਕਰੋਪੀ ਆਉਂਦੀ ਹੈ ਤਾਂ ਉਸਦੇ ਕਾਰਣ ਵੀ ਬ੍ਰਹਿਮੰਡ ਵਿੱਚ ਲੂਕਾ ਹੁੰਦੇ ਹਨ ਅਤੇ ਜਦੋਂ ਕਿਰਪਾ ਦੀ ਬਰਸਾਤ ਹੁੰਦੀ ਹੈ ਤਾਂ ਉਦੋਂ ਇਸਦੇ ਕਾਰਨ ਬ੍ਰਹਿਮੰਡ ਵਿੱਚ ਹੀ ਲੁੱਕੇ ਹੁੰਦੇ ਹਨ।  ਇਹਨਾਂ ਦਾ ਪਤਾ ਜੋਤਿਸ਼ ਵਿੱਦਿਆ ਨਾਲ ਵੀ ਲਾਇਆ ਜਾ ਸਕਦਾ ਹੈ। 

ਡਾ. ਨੀਨਾ ਸੈਣੀ ਦੀ ਨੇੜਲੀ ਸਹੇਲੀ ਪ੍ਰਭਜੋਤ ਕੌਰ ਇਸ ਸਾਰੇ ਵਰਤਾਰੇ ਅਤੇ ਅੰਤਰ੍ਯਾਤ੍ਰਾ ਦੀ ਗਵਾਹ ਵੀ ਰਹੀ। ਡਾ. ਨੀਨਾ ਸੈਣੀ ਦੇ ਨੇੜੇ ਰਹਿ ਕੇ ਪ੍ਰਭਜੋਤ ਕੌਰ ਜੋਤ ਨੇ ਉਹਨਾਂ ਦੇ ਅੰਦਰ ਆਉਂਦੇ ਉਤਰਾਵਾਂ ਚੜ੍ਹਾਵਾਂ ਨੂੰ ਵੀ ਦੇਖਿਆ ਅਤੇ ਜੋਤਿਸ਼ ਗਿਆਨ ਦੀ ਪ੍ਰਾਪਤੀ ਲਈ ਕੀਤੀ ਗਈ ਸਾਧਨਾ ਨੂੰ ਵੀ। ਇਸ ਸਭ ਕੁਝ ਨੂੰ ਦੇਖਦਿਆਂ ਅਤੇ ਮਹਿਸੂਸ ਕਰਦਿਆਂ ਪ੍ਰਭਜੋਤ ਕੌਰ ਜੋਤ ਨੇ ਡਾ. ਨੀਨਾ ਸੈਣੀ ਬਾਰੇ ਇੱਕ ਪੁਸਤਕ ਤਿਆਰ ਕਰਨੀ ਸ਼ੁਰੂ ਕੀਤੀ। ਇਸ ਪੁਸਤਕ ਨੂੰ ਰਿਲੀਜ਼ ਕਾਰਨ ਦਾ ਰਸਮੀ ਉਪਰਾਲਾ 30 ਮਾਰਚ ਨੂੰ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ ਹੋਇਆ। ਇਸ ਸਮਾਗਮ ਵਿੱਚ ਲੋਕ ਦੂਰੋਂ ਦੂਰੋਂ ਪੁੱਜੇ ਹੋਏ ਸਨ। 

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਇਕ ਸਮਾਗਮ ਵਿੱਚ ਉੱਘੀ ਲੇਖਿਕਾ ਡਾ. ਨੀਨਾ ਸੈਣੀ ਦੀ ਜੀਵਨੀ “ਪਰਵਾਜ਼-ਏ-ਨੀਨੂ” ਲੋਕ ਅਰਪਿਤ ਕੀਤੀ ਗਈ ਅਤੇ ਇਸ ਤੇ ਭਰਵੀਂ ਵਿਚਾਰ ਚਰਚਾ ਹੋਈ। ਪ੍ਰਭਜੋਤ ਕੌਰ ਜੋਤ ਵੱਲੋਂ ਲਿਖੀ ਇਸ ਜੀਵਨੀ ਦੇ ਰਿਲੀਜ਼ ਸਮਾਰੋਹ ਮੌਕੇ ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਗਾਇਕ ਸੂਫ਼ੀ ਬਲਬੀਰ, ਉੱਘੇ ਕਹਾਣੀਕਾਰ ਅਤੇ ਆਲੋਚਕ ਜਸਵੀਰ ਰਾਣਾ, ਪ੍ਰਸਿੱਧ ਸਾਹਿਤਕਾਰ ਯਤਿੰਦਰ ਕੌਰ ਮਾਹਲ, ਡਾ. ਨੀਨਾ ਸੈਣੀ, ਪ੍ਰਭਜੋਤ ਕੌਰ ਜੋਤ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਅਜੀਤ ਸਿੰਘ ਧਨੌਤਾ ਅਤੇ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ।

ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਨੇ ਸਰਸਵਤੀ ਵੰਦਨਾ ਨਾਲ ਕੀਤੀ ।

ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਨੇ ਇਸ ਜੀਵਨੀ ਨੂੰ ਸੇਧ ਦੇਣ ਦੇ ਸਮਰੱਥ ਦੱਸਿਆ ।

ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ‘ਪਰਵਾਜ਼-ਏ-ਨੀਨੂ’ ਨਿਵੇਕਲੀਆਂ ਯਾਦਾਂ ਨਾਲ ਭਰੀ ਹੋਈ ਹੈ ।

ਪੁਸਤਕ ਬਾਰੇ ਪਰਚਾ ਪੜ੍ਹਦਿਆਂ ਯਤਿੰਦਰ ਕੌਰ ਮਾਹਲ ਨੇ ਇਸ ਨੂੰ ਨੀਨਾ ਸੈਣੀ ਦੇ ਸੰਘਰਸ਼ਮਈ ਜੀਵਨ ਦਾ ਵੱਡਮੁੱਲਾ ਦਸਤਾਵੇਜ਼ ਦੱਸਿਆ। 

ਜਸਵੀਰ ਰਾਣਾ ਨੇ ਕਿਹਾ ਕਿ ਇਸ ਜੀਵਨੀ ਦਾ ਇਹ ਹੀ ਸਾਰ ਹੈ ਕਿ ਜੇ ਹਿੰਮਤ ਨਾ ਹਾਰੀ ਜਾਵੇ ਤਾਂ ਜ਼ਿੰਦਗੀ ‘ਚ ਸਭ ਮੁਮਕਿਨ ਹੋ ਨਿਬੜਦਾ ਹੈ । ਲੇਖਿਕਾ ਪ੍ਰਭਜੋਤ ਕੌਰ ਜੋਤ ਨੇ ਕਿਹਾ ਕਿ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੀ ਕਲਾ ਨੀਨਾ ਸੈਣੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। 

ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹ ਪੁਸਤਕ ਭਾਵਨਾਤਮਕ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ । ਸੁਰਜੀਤ ਸਿੰਘ ਧੀਰ ਨੇ ਨੀਨਾ ਸੈਣੀ ਦੀ ਇਕ ਰਚਨਾ ਵੀ ਗਾ ਕੇ ਸੁਣਾਈ।

ਡਾ. ਨੀਨਾ ਸੈਣੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਸਫ਼ਰ ਸਵੈ ਪੜਚੋਲ ਅਤੇ ਵਕ਼ਤ ਦੀ ਪਾਬੰਦੀ ਕਰਕੇ ਹੀ ਇਸ ਮੁਕਾਮ ਤੇ ਪਹੁੰਚਿਆ ਹੈ । ਮੁੱਖ ਮਹਿਮਾਨ ਸੂਫ਼ੀ ਬਲਬੀਰ ਨੇ ਸਮਾਗਮ ਨੂੰ ਵਿਲੱਖਣ ਦੱਸਦਿਆਂ ਆਪਣੇ ਖੂਬਸੂਰਤ ਗੀਤਾਂ ਰਾਹੀਂ ਇਸ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਓਹਨਾ ਕਿਹਾ ਕਿ ਮੋਹ ਦੀਆਂ ਇਹ ਤੰਦਾਂ ਜ਼ਿੰਦਗੀ ਨੂੰ ਸੁਖਾਲ਼ਾ ਬਣਾਉਂਦੀਆਂ ਹਨ । ਪਰਿਵਾਰ ਵੱਲੋਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਕਈ ਹੋਰ ਅਦਬੀ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਧੰਨਵਾਦੀ ਸ਼ਬਦ ਅਜੀਤ ਸਿੰਘ ਧਨੋਤਾ ਨੇ ਕਹੇ ।

ਜਿਨ੍ਹਾਂ ਅਦਬੀ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ ਉਨ੍ਹਾਂ ਵਿੱਚ ਮੁੱਖ ਤੌਰ ਤੇ 

ਮਲਕੀਅਤ ਬਸਰਾ, ਰਜਿੰਦਰ ਕੌਰ, ਹਰਭਜਨ ਕੌਰ ਢਿੱਲੋਂ, ਪਰਮਜੀਤ ਪਰਮ, ਜੋਤਵੀਰ ਕੌਰ ਦੰਦੀਵਾਲ, ਅਨੀਤਾ ਸੈਣੀ, ਲਾਭ ਸਿੰਘ ਲਹਿਲੀ, ਰਾਜ ਰਾਣੀ, ਗੁਰਜੋਧ ਕੌਰ, ਰਜਿੰਦਰ ਰੇਨੂੰ, ਚਰਨਜੀਤ ਕੌਰ ਬਾਠ, ਬਾਬੂ ਰਾਮ ਦੀਵਾਨਾ, ਪਿਆਰਾ ਸਿੰਘ ਰਾਹੀ, ਰਾਜਵਿੰਦਰ ਸਿੰਘ ਗੱਡੂ ਰਾਜ, ਪ੍ਰਿੰ. ਬਹਾਦਰ ਸਿੰਘ ਗੋਸਲ, ਸੁਖਵਿੰਦਰ ਕਾਲਾਵਾਲੀ, ਅਨਿਲ ਬਹਿਲ, ਮੰਦਰ ਗਿੱਲ, ਸੁਰਿੰਦਰ ਕੁਮਾਰ, ਰਤਨ ਬਾਬਕਵਾਲਾ, ਸ਼ਬਦੀਸ਼, ਗੁਰਦਾਸ ਸਿੰਘ ਦਾਸ,ਰੈਕਟਰ ਕਥੂਰੀਆ, ਕਾਰਤਿਕਾ  ਸਿੰਘ, ਹਰਜੋਤ ਸਿੰਘ ਸੈਣੀ, ਦਵਿੰਦਰ ਕੌਰ ਢਿੱਲੋਂ, ਨਰਿੰਦਰ ਕੌਰ ਲੌਂਗੀਆ, ਦਮਨ ਸੈਣੀ, ਕੋਮਲ ਸੈਣੀ, ਵਿਨੋਦ ਸੈਣੀ, ਰਜਨੀਸ਼ ਸੂਦ, ਹਰਜੀਤ ਸਿੰਘ, ਅਨਸਾਰ ਸਿੰਘ, ਪਰਮਜੀਤ ਮਾਨ, ਕਰਿਸ਼ਮਾ ਵਰਮਾ, ਗੁਰਜੀਤ ਕੌਰ, ਮਨਪ੍ਰੀਤ ਕੌਰ, ਸੁਦੇਸ਼ ਕੁਮਾਰੀ, ਸੁਰਿੰਦਰ ਕੌਰ, ਰੀਤਇੰਦਰ ਢਿੱਲੋਂ, ਨਿਨਜੀਤ ਧਨੌਤਾ, ਡਾ. ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਸੰਤੋਸ਼ ਦੁੱਗਲ, ਗੁਰਜੀਤ ਕੌਰ, ਹਰਲੀਨ ਕੌਰ, ਦੇਸ਼ਕਰਨ ਸਿੰਘ, ਜਸਜੀਤ ਸਿੰਘ, ਤਿਨਜੀਤ ਧਨੌਤਾ, ਨਰੇਸ਼ ਰਾਜ, ਦਰਸ਼ਨ ਔਲਖ, ਸੁਖਵਿੰਦਰ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਬਲਕਾਰ ਸਿੱਧੂ, ਬਨਿੰਦਰਜੀਤ ਸਿੰਘ ਬਨੀ, ਸੌਰਵ ਬੱਗਾ, ਬਲਵੰਤ ਸਿੰਘ, ਮਧੂ ਸ਼ਰਮਾ, ਡਾ. ਮਨਜੀਤ ਸਿੰਘ ਬੱਲ, ਰਿਤੂ ਵਸ਼ਿਸ਼ਟ, ਰੇਨੂੰ ਬਾਲਾ, ਰੇਖਾ ਰਾਣੀ, ਸੁਭਾਸ਼ ਭਾਸਕਰ, ਓ. ਪੀ. ਵਰਮਾ, ਜਗਤਾਰ ਸਿੰਘ ਜੋਗ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਹਰਜਿੰਦਰ ਕੌਰ, ਜਸਕੀਰਤ ਸਿੰਘ, ਮਨਵੀਰ ਕੌਰ ਅਤੇ ਅਮਿਤ ਦੇ ਨਾਮ ਕਾਬਿਲ-ਏ-ਜ਼ਿਕਰ ਹਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, 13 January 2025

ਪ੍ਰਗਤੀਸ਼ੀਲ ਲਹਿਰ ਨੇ ਹੀ ਠੱਲ੍ਹ ਪਾਈ ਸੀ ਸ਼ਰਮਸਾਰ ਕਰਦੇ ਗੀਤਾਂ ਦੀ ਹਨੇਰੀ ਨੂੰ

 ਪੰਜਾਬੀ ਭਵਨ ਦੇ ਦਫਤਰ ਸਕੱਤਰ ਜਸਵੀਰ ਝੱਜ ਵੱਲੋ 12 ਜਨਵਰੀ 2025 ਨੂੰ ਸ਼ਾਮੀ 4:25  ਵਜੇ ਭੇਜੀ ਗਈ ਰਿਪੋਰਟ ਦੇ ਅਧਾਰ 'ਤੇ 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਗੀਤਕਾਰੀ ਬਾਰੇ ਵਰਕਸ਼ਾਪ ਆਯੋਜਿਤ

ਇੱਕ ਵਾਰ ਫੇਰ ਲੋੜ ਹੈ ਪ੍ਰਗਤੀਸ਼ੀਲ ਲਹਿਰ ਨੂੰ ਮਿਸ਼ਨ ਬਣਾਉਣ ਦੀ 


ਲੁਧਿਆਣਾ
: 12 ਜਨਵਰੀ 2024: (ਸੰਪਾਦਨ//ਇਨਪੁਟ:ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸਰਬੱਤ ਦੇ ਭਲੇ ਵਾਲੀਆਂ ਭਾਵਨਾਵਾਂ ਅਤੇ ਲੋਕ ਪੱਖੀ ਨੀਤੀਆਂ ਦੇ ਖਿਲਾਫ ਸਾਜ਼ਿਸ਼ੀ ਚਾਲਾਂ ਬਹੁਤ ਪੁਰਾਣੀਆਂ ਹਨ। ਇਹਨਾਂ ਸਾਜ਼ਿਸ਼ੀ ਚਾਲਾਂ ਕੁਝ ਦਹਾਕੇ ਪਹਿਲਾਂ ਸ਼ਾਹਕਾਰ ਰਚਨਾਵਾਂ ਰਚਣ ਵਾਲੇ ਕੁਝ ਚੇਤੰਨ ਸ਼ਾਇਰਾਂ ਵਿੱਚੋਂ ਇੱਕ ਡੀ ਆਰ ਧਵਨ ਵੀ ਸਨ। ਉਹ ਉਂਝ ਤਾਂ ਹਿੰਦੀ ਅਖਬਾਰ ਵਿੱਚ ਕੰਮ ਕਰਦੇ ਸਨ ਪਰ ਪੰਜਾਬੀ ਨਾਲ ਉਹਨਾਂ ਨੂੰ ਇਸ਼ਕ ਸੀ। ਦੀਪਕ ਜੈਤੋਈ ਪੰਜਾਬੀ ਦੇ ਗੀਤਕਾਰ ਮੁੜਿਆ ਲਾਮਾਂ ਤੋਂ...ਅੰਮ੍ਰਿਤਾ ਪ੍ਰੀਤਮ ਕਿੱਕਰੇ ਨੀ ਕੰਡਿਆਲੀਏ ਉੱਤੋਂ ਚੜ੍ਹਿਆ ਪੋਹ

ਉਹਨਾਂ ਨੇ ਹਿੰਦੀ ਵਿੱਚ ਪੰਜਾਬੀ ਗੀਤਾਂ ਬਾਰੇ ਇੱਕ ਲੇਖ ਲਿਖਿਆ ਸੀ ਜਿਹੜਾ ਪੰਜਾਬੀ ਪਰਚਿਆਂ ਨੇ ਵੀ ਬਹੁਤ ਤਤਪਰਤਾ ਨਾਲ ਛਾਪਿਆ ਜਿਹੜਾ ਪੰਜਾਬੀ ਗੀਤਾਂ ਦੀ ਪਹੁੰਚ ਅਤੇ ਅਤੇ ਪੱਧਰ ਨੰ ਲੈ ਕੇ ਬੜੀ ਗੂਹੜੀ ਲਕੀਰ ਖਿੱਚਦਾ ਸੀ। ਇੱਕ ਪਾਸੇ ਉਹਨਾਂ ਨੇ ਕੁਝ ਅਜਿਹੇ ਗੀਤਾਂ ਦੇ ਮੁਖੜੇ ਲਿਖੇ ਜਿਹਨਾਂ ਦੇ ਬੋਲ ਸੁਣ ਕੇ ਪੈਰ ਠਿਠਕ ਜਾਂਦੇ ਸਨ। ਦੂਜੇ ਪਾਸੇ ਕੁਝ ਉਹਨਾਂ ਗੀਤਾਂ ਦੇ ਬੋਲ ਸਨ ਜਿਹਨਾਂ ਸੁਣ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਸੀ। ਹਿੰਦੀ ਅਖਬਾਰ ਵੀਰ ਪ੍ਰਤਾਪ ਦਾ ਉਹ ਅੰਕ ਬਹੁਤ ਹਰਮਨ ਪਿਆਰਾ ਹੋਇਆ ਸੀ ਉਸਦੀ ਚਰਚਾ ਵੀ ਬਹੁਤ ਹੋਈ ਸੀ  ਇਹ ਲਿਖਤ ਪ੍ਰਕਾਸ਼ਿਤ ਹੋਈ ਸੀ।  ਪੰਜਾਬ ਦੇ ਗੀਤ ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਦੂਸ਼ਿਤ ਕਰਨ ਪਿਛੇ ਕਿਸਦੀ ਸਾਜ਼ਿਸ਼? 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਦੀ ਸਾਹਿਤਕ ਅਤੇ ਪ੍ਰਚਲਤ ਗੀਤਕਾਰੀ ਬਾਰੇ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪ੍ਰਸਿਧ ਗਾਇਕ ਮੁਹੰਮਦ ਸਦੀਕ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਮੁੱਖ ਮਹਿਮਾਨ ਵਜੋਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਸ਼ਾਮਿਲ ਹੋਏ।

ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਅਕਾਡਮੀ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਵਿਸਤਾਰ ਵਿੱਚ ਸਾਂਝਾ ਕਰਦੇ ਕਿਹਾ ਕਿ असल ਪੰਜਾਬੀ ਵਿੱਚ ਬੜੀ ਕਿਸਮ ਦੀ ਗੀਤਕਾਰੀ ਹੈ। ਜਿਸਨੂੰ ਆਮ ਲੋਕ ਨਿੰਦਦੇ ਹਨ। ਉਹ ਪਾਪੂਲਰ ਗਾਇਕੀ ਦੀ ਮੰਡੀ ਵਾਲੀ ਗੀਤਕਾਰੀ ਹੈ। ਜਿਸ ਵਿੱਚ ਹਿੰਸਾ ਅਤੇ ਔਰਤ ਦੀ ਨੁਮਾਇਸ਼ ਭਾਰੂ ਹੈ। ਲੋਕ ਫਿਕਰਮੰਦੀ ਵਾਲੀ ਗੀਤਕਾਰੀ ਵਿਰਲੀ ਹੀ ਹੈ।

ਸਮਾਗਮ ਦੇ ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਨੇ ‘ਪੰਜਾਬੀ ਗੀਤਕਾਰੀ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਬੋਲਦਿਆਂ ਕਿਹਾ ਕਿ ਗੀਤ ਸ਼ਾਸਤਰ ਦੇ ਸੰਦਰਭ ਵਿੱਚ ਕਾਵਿ ਪ੍ਰਥਮ ਸਥਾਨ ਹੈ। ਅੱਜ ਗੀਤ ਵਿੱਚ ਗੀਤਕਾਰ ਗਾਇਬ ਪਰ ਗਾਇਕ ਭਾਰੂ ਹੈ।

ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬਹੁਤ ਘੱਟ ਗੀਤ ਸਾਂਭਣਯੋਗ ਹਨ। ਲਿਟਰੇਰੀ ਪ੍ਰੰਪਰਾ ਅਸੀ ਸਾਂਭੀ ਨਹੀਂ ਜਿਸਨੂੰ ਮੰਡੀ ਵਰਤ ਗਈ।ਗੁਰਮੁਖੀ ਭਾਸ਼ਾ ਵਿੱਚ ਹੀ ਲਿਖਿਆ ਗੀਤ ਸਗੋ ਕਿਸੇ ਵੀ ਹੋਰ ਭਾਸ਼ਾ ਵਿੱਚ ਲਿਖਿਆ ਗੀਤ ਵੀ ਪੰਜਾਬ ਦਾ ਹੈ। 

ਡਾ. ਰਾਜਿੰਰਪਾਲ ਸਿੰਘ ਬਰਾੜ ਨੇ ਕਿਹਾ ਸਾਰੇ ਸਾਹਿਤ ਰੂਪ ਮਹੱਤਵਪੂਰਨ ਹਨ, ਪਰ ਪੰਜਾਬੀ ਸਭਿੱਆਚਾਰ ਦੀ ਰੂਹ ਗੀਤ ਹੈ। ਮੱਧ ਕਾਲੀ ਪਰੰਪਰਾ ਸਾਰੀ ਦੀ ਸਾਰੀ ਗਾਉਣ ਵਾਲੀ ਹੈ। ਸਾਡੇ ਅਲੋਚਕ ਅਤੇ ਵਿਦਵਾਨਾਂ ਆਦਿ ਨੇ ਗੀਤ ਨੂੰ ਪੰਜਾਬ ਦੇ ਵਿਹੜੇ ਵਿੱਚੋਂ ਕੱਢ ਦਿੱਤਾ। ਜਿਸ ਨੂੰ ਮੰਡੀ ਨੇ ਸਾਂਭ ਲਿਆ ਅਤੇ ਵਿਗਾੜ ਦਿੱਤਾ। ਹੁਣ ਗੀਤ ਵਿੱਚ ਵਿਚਾਰ ਨਾਲੋਂ ਦੈਂਗੜ-ਦੈਂਗੜ ਭਾਰੁ ਹੈ, ਵਿਚਾਰ ਗਾਇਬ ਹੈ।  ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਭਚਾਰ ਦੇ ਗੀਤਕਾਰ ਅਤੇ ਗਾਇਕ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਹਨ। 

ਜਨਾਬ ਮੁਹੰਮਦ ਸਦੀਕ ਨੇ ਅਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ “ਚੰਗੇ ਗੀਤ ਗਾਇਕ ਦਾ ਕੱਦ ਉੱਚਾ ਕਰ ਦਿੰਦੇ ਹਨ। ਪਹਿਲਾਂ ਸਰੋਤੇ ਹੁੰਦੇ ਸਨ ਹੁਣ ਦਰਸ਼ਕ ਹਨ। ਗੀਤ ਸ਼ਬਦ ਜੋੜ ਨਹੀਂ ਹੁੰਦਾ, ਸਗੋ ਗੀਤ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਕਿਹਾ ਕਿ ਵਿਦੇਸ਼ੀ ਚਕਾਚੋਂਧ ਨੇ ਸਾਡਾ ਗੀਤ ਵਿਗਾੜ ਦਿੱਤਾ ਹੈ। ਮਿਆਰ ਅਸੀ ਸਥਾਪਿਤ ਕਰਨੇ ਹਨ। ਮਿਆਰ ਸਭਿੱਆਚਾਰ ਦਾ ਹੋਵੇ ਮੰਡੀ ਦਾ ਨਹੀਂ। 

ਇਸ ਸਮੇਂ ਜਸਵੀਰ ਝੱਜ ਦੀ ਸੰਚਾਲਨਾ ਵਿੱਚ ਕੀਤੇ ਗਏ ਗੀਤ ਦਰਬਾਰ ਵਿੱਚ ਬੀਬਾ ਨਿਮਰਤਾ, ਉੱਘੀ ਗਾਇਕਾ ਗੁਲਸ਼ਨ ਕੋਮਲ, ਬੀਬਾ ਸ਼ਾਲਨੀ ਜ਼ੰਬਾਲ, ਸੁਰਜੀਤ ਸੁਮਨ, ਸੁਖਵੀਰ ਸੰਧੇ, ਕੇ ਸਾਧੂ ਸਿੰਘ, ਹਰੀ ਸਿੰਘ ਜਾਚਕ, ਸਤਨਾਮ ਸਿੰਘ ਕੋਮਲ, ਕਿੱਕਰ ਡਾਲੇਵਾਲਾ, ਪ੍ਰਭਜੋਤ ਸੋਹੀ, ਤ੍ਰੈਲੋਚਨ ਲੋਚੀ, ਭਗਵਾਨ ਹਾਂਸ ਆਦਿ ਨੇ ਗੀਤ ਪੇਸ਼ ਕੀਤੇ। ਇਸ ਸਮੇਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ, ਪ੍ਰਧਾਨਗੀ ਮੰਡਲ ਨੇ ਰਿਲਿਜ਼ ਕੀਤਾ।

ਇਸ ਸਮੇਂ ਉੱਕਤ ਦੇ ਨਾਲ-ਨਾਲ ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ, ਅਮਰਿੰਦਰ ਸੋਹਲ, ਭਗਵਾਨ ਢਿੱਲੋ, ਡਾ. ਗੁਰਇਕਬਾਲ ਸਿੰਘ, ਰਾਜਦੀਪ ਸਿੰਘ ਤੂਰ, ਅਨਿਲ ਫਤਹਿਗੜ ਜੱਟਾਂ, ਅਮਰਜੀਤ ਸ਼ੇਰਪੁਰੀ ਮਸਕੀਤ ਮਾਲੜਾ, ਕਰਮਜੀਤ ਸਿੰਘ ਗਰੇਵਾਲ, ਤ੍ਰੇਲੋਚਨ ਝਾਂਡੇ, ਗੁਰਮਖ ਸਿੰਘ ਜਾਗੀ, ਚਰਨ ਸਿੰਘ ਬੰਬੀਹਾ ਭਾਈ, ਦਰਸ਼ਨ ਸ਼ਿੰਘ ਢੋਲਣ, ਵਿਵੇਕ ਮੋਂਗਾ, ਸਤੀਸ਼ ਗੋਲਾਟੀ ਅਤੇ  ਹਾਕਮ ਸਿੰਘ ਹਾਜ਼ਰ ਸਨ।

ਫੋਟੋ- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ
ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ, ਹਾਜ਼ਰੀਨ ਰਿਲਿਜ਼ ਕਰਦੇ ਹੋਏ।