google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕਵਿਤਾ ਦੇਵੀ//ਜਨਮੇਜਾ ਸਿੰਘ ਜੌਹਲ

Monday 5 July 2021

ਕਵਿਤਾ ਦੇਵੀ//ਜਨਮੇਜਾ ਸਿੰਘ ਜੌਹਲ

Monday: 5th July 2021 at 11:15 AM Via WhatsApp 

ਤੁਹਾਡੇ ਨਾਲ ਵੀ ਜੇ ਅਜਿਹਾ ਹੋਇਆ ਹੈ ਤਾਂ ਤੁਸੀਂ ਵੀ ਲਿਖ ਭੇਜੋ ਕੁਝ

-ਕਵਿਤਾ ਦੇਵੀ-

ਮੈਂ ਉਸਨੂੰ

ਘੜਦਾ ਗਿਆ

ਘੜਦਾ ਗਿਆ

ਤੇ ਆਖਰ

ਪੱਥਰ ਚੋਂ

ਤੇਰੀ ਮੂਰਤੀ

ਨਿਕਲ ਆਈ 


ਮੇਰੀ ਆਪਣੀ

ਸਮਝ ਮੈਂ

ਗਲ਼ੇ ਲਗਾਇਆ


ਕਿਸੇ ਦੇਖ ਲਿਆ

ਤੇ ਕਿਹਾ।

ਹੱਟ ਪਿੱਛੇ

ਇਹ ਦੇਵੀ ਹੈ

ਤੇਰੀ ਥਾਂ ਤਾਂ

ਇਸਦੇ 

ਪੈਰਾਂ ਚ ਹੈ ।

ਤੇ

ਉਹ ਮੇਰੇ ਤੋਂ

ਤੈਨੂੰ ਖੋਹ ਕੇ 

ਲੈ ਗਏ 



ਹੁਣ ਉਹ 

ਉਸਦੇ ਨਿਰਜਿੰਦ

ਪੈਰਾਂ ਤੋਂ 

ਕਮਾਈ ਕਰਨ 

ਲੱਗ ਪਏ ਨੇ 


ਮੈਂ ਵੀ ਹੁਣ 

ਰੋਜ਼ ਪੱਥਰ 

ਚੁੱਕਦਾ ਹਾਂ

ਤੇ ਵਾਪਸ

ਰੱਖ ਦੇਂਦਾ ਹਾਂ


ਸ਼ਾਇਦ  

ਮੈੰ ਕਦੇ ਵੀ

ਕਿਸੇ ਦੇਵੀ ਨੂੰ

ਮੁੜ ਆਜ਼ਾਦ

ਨਹੀੰ ਕਰਾਂਗਾ ।

-ਜਨਮੇਜਾ ਸਿੰਘ ਜੌਹਲ

No comments:

Post a Comment