ਕਿਤਨਾ ਬਦਲ ਗਿਆ ਇਨਸਾਨ!
![]() |
| Unsplash Photo by OpticalNomad |
ਸਾਡੇ ਮੁਹੱਲੇ ਵਿੱਚ ਰਹਿੰਦੇ ਸ਼ਰਮਾ ਜੀ ਇਨਕਮ ਟੈਕਸ ਦੇ ਮਹਿਕਮੇ ਤੋਂ ਚੰਗੀ ਪੁਜੀਸ਼ਨ ਤੋਂ ਰਿਟਾਇਰ ਹੋਏ ਹਨ। ਉਨ੍ਹਾਂ ਦੇ ਦੋ ਬੇਟੇ ਹਨ , ਜਿਹੜੇ ਚੰਗੀ ਪੜ੍ਹਾਈ ਕਰ ਕੇ ਅਮਰੀਕਾ ਵਿਚ ਰਹਿ ਰਹੇ ਹਨ। ਇੱਥੇ ਸਿਰਫ਼ ਸ਼ਰਮਾ ਜੀ ਤੇ ਉਨ੍ਹਾਂ ਦੀ ਪਤਨੀ ਹੀ ਰਹਿੰਦੇ ਹਨ। ਘਰ ਦੇ ਕੰਮਕਾਜ ਅਤੇ ਦੇਖਭਾਲ ਲਈ ਨੌਕਰ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ। ਜੇ ਕਦੀ ਝੋਰਾ ਹੁੰਦਾ ਹੈ ਤਾਂ ਸਿਰਫ਼ ਬੱਚਿਆਂ ਦੇ ਦੂਰ ਵਿਦੇਸ਼ ਵਿੱਚ ਹੋਣ ਦਾ ਹੁੰਦਾ ਹੈ । ਸੰਖੇਪ ਜਿਹੀ ਬਿਮਾਰੀ ਪਿਛੋਂ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ। ਦੋਨਾਂ ਬੇਟਿਆਂ ਨੂੰ ਇਤਲਾਹ ਦੇ ਦਿੱਤੀ ਤੇ ਉਨ੍ਹਾਂ ਦੀ ਉਡੀਕ ਹੋ ਰਹੀ ਸੀ ਤਾਂ ਕਿ ਉਨ੍ਹਾਂ ਦੇ ਆਉਣ ਤੇ ਸਸਕਾਰ ਕੀਤਾ ਜਾਵੇ। ਅੱਜ ਉਨ੍ਹਾਂ ਦਾ ਛੋਟਾ ਬੇਟਾ ਆ ਗਿਆ । ਜਦੋਂ ਉਸ ਨੂੰ ਵੱਡੇ ਬੇਟੇ ਦੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਭਾਈ ਸਾਹਿਬ ਨੇ ਕਿਹਾ ਹੈ ਕਿ ਮੈਂ ਅਜੇ ਬਿਜੀ ਹਾਂ। ਇਸ ਵਾਰ ਤੂੰ ਚਲਾ ਜਾ ਤੇ ਪਿਤਾ ਜੀ ਦੀ ਵਾਰੀ ਮੈਂ ਚਲਾ ਜਾਵਾਂਗਾ।
ਐਮ ਐਸ ਭਾਟੀਆ
M-9988491002


No comments:
Post a Comment