google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਅਲੱਗ ਸ਼ਬਦ ਯਗ ਟਰੱਸਟ ਵੱਲੋਂ ਸ੍ਰ ਗਿਆਨ ਸਿੰਘ ਕੋਟਲੀ ਦਾ ਸਨਮਾਨ

Saturday 18 January 2020

ਅਲੱਗ ਸ਼ਬਦ ਯਗ ਟਰੱਸਟ ਵੱਲੋਂ ਸ੍ਰ ਗਿਆਨ ਸਿੰਘ ਕੋਟਲੀ ਦਾ ਸਨਮਾਨ

Saturday: 18th January 2020 at 5:58 PM
ਪੰਜਾਬੀ ਪ੍ਰੈਸ ਕਲੱਬ ਬੀ ਸੀ ਕਨੇਡਾ ਦੇ ਪ੍ਰਧਾਨ ਹਨ ਸ੍ਰ ਕੋਟਲੀ 
ਲੁਧਿਆਣਾ: 18 ਜਨਵਰੀ 2020: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਪ੍ਰੈਸ ਕਲੱਬ ਬੀ ਸੀ ਕਨੇਡਾ ਦੇ ਪ੍ਰਧਾਨ ਸ ਗਿਆਨ ਸਿੰਘ ਕੋਟਲੀ ਦਾ ਅਲੱਗ ਸ਼ਬਦ ਯਗ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਟਰੱਸਟ ਦੇ ਚੇਅਰਮੈਨ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਲਿਖਤਾਂ ਦਾ ਸੈਟ ਭੇਂਟ ਕੀਤਾ ਗਿਆ। ਟਰੱਸਟ ਦੇ ਸਕਤਰ ਜਨਰਲ ਸ ਸੁਖਿੰਦਰ ਪਾਲ ਸਿੰਘ ਅਲੱਗ ਤੇ ਪ੍ਰਕਾਸ਼ਨਾ ਸਕੱਤਰ ਸ ਰਮਿੰਦਰ ਦੀਪ ਸਿੰਘ ਅਲੱਗ ਨੇ ਕੋਟਲੀ ਸਾਹਿਬ ਨੂੰ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਪੁਸਤਕਾਂ ਭੇਟ ਕੀਤੀਆਂ ਤੇ ਜੀ ਆਇਆਂ ਕਿਹਾ। ਸ ਗਿਆਨ ਸਿੰਘ ਕੋਟਲੀ ਨੇ ਵੀ ਡਾਕਟਰ ਅਲੱਗ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਨੂੰ ਇੱਕ ਲੋੜਵੰਦਾਂ ਤੇ ਜ਼ਰੂਰੀ ਕਾਰਜ ਦਸਿਆ। ੳਨਾ ਦਸਿਆ ਕਿ ਵੈਨਕੂਵਰ ਦੀ ਸੰਗਤ ਵੀ ਡਾਕਟਰ ਅਲੱਗ ਦੀਆਂ ਲਿਖਤਾਂ ਦੀ ਦੀਵਾਨੀ ਹੈ। ਸ ਗਿਆਨ ਸਿੰਘ ਕੋਟਲੀ ਨੇ ਵੀ ਆਪਣੀਆਂ ਪੁਸਤਕਾਂ ਸਕੱਤਰ ਜਨਰਲ ਟਰੱਸਟ ਨੂੰ ਭੇਂਟ ਕੀਤੀਆਂ। 

No comments:

Post a Comment