Received on Tuesday 07th October 2025 at 19:07 From Harminder Singh Kalra
"ਖਿੱਦੋ" ਵਾਲੇ ਨਾਇਕ ਕਲਮਕਾਰ ਜਸਬੀਰ ਭੁੱਲਰ ਹੋਣਗੇ ਮੁੱਖ ਮਹਿਮਾਨ
ਮੋਹਾਲੀ:10 ਅਕਤੂਬਰ 2025:(ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਸਾਹਿਤਕਾਰਾਂ ਨੂੰ ਐਵਾਰਡ ਸ਼ਵਾਰਡ ਅਤੇ ਹੋਰ ਇਨਾਮਾਂ ਸ਼ਨਾਮਾਂ ਦਾ ਮਾਮਲਾ ਜਿਥੇ ਮੀਡੀਆ ਵਿੱਚ ਆਇਆ ਉਥੇ ਅਦਾਲਤਾਂ ਵਿੱਚ ਵੀ ਚਲਾ ਗਿਆ। ਇਹ ਤਾਂ ਖੈਰ ਬਾਹਰ ਆਈਆਂ ਗੱਲਾਂ ਹਨ। ਪਰਦੇ ਪਿਛੇ ਸ਼ਾਇਦ ਅਜੇ ਵੀ ਬਹੁਤ ਕੁਝ ਲੁਕਿਆ ਰਹਿ ਗਿਆ ਹੋਵੇ। ਇਸ ਲੁੱਕੇ ਹੋਏ ਸੱਚ ਬਾਰੇ ਜਾਂ ਲੁਕਾ ਕੇ ਰੱਖੇ ਗਏ ਸੱਚ ਬਾਰੇ ਵੀ ਚਰਚਾ ਬੜੀ ਹੁੰਦੀ ਰਹੀ ਪਰ ਉਹ ਸਾਰੀ ਚਰਚਾ ਆਮ ਤੌਰ 'ਤੇ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਈਆਂ ਗਈਆਂ ਬੰਦੂਕਾਂ ਦੀਆਂ ਗੋਲੀਆਂ ਵਾਂਗ ਹੀ ਸੀ। ਇਸ ਚਰਚਾ ਦੇ ਸ਼ਬਦਾਂ ਨੂੰ ਬੜੀ ਵਾਰ ਇੱਕ ਦੂਜੇ ਤੋਂ ਅੱਗੇ ਵੱਧ ਕੇ ਉਛਾਲਿਆ ਵੀ ਜਾਂਦਾ ਰਿਹਾ ਪਰ ਲੋੜ ਪੈਣ ਤੇ ਮੁੱਕਰ ਜਾਣ ਵਾਲੇ ਵੀ ਬੜੇ ਦੇਖੇ ਗਏ। ਗੁੱਟਬੰਦੀਆਂ ਵੀ ਬਣੀਆਂ। ਧੜੇ ਵੀ ਬਣੇ। ਚੋਣ ਅਖਾੜੇ ਵੀ ਭਖੇ। ਠੰਡੀ ਜੰਗ ਵੀ ਨਾਲ ਨਾਲ ਵਧਦੀ ਹੀ ਚਲੀ ਗਈ।
ਇਸ ਸਾਰੇ ਵਰਤਾਰੇ ਨੂੰ ਬੜੇ ਹੀ ਸਲੀਕੇ ਨਾਲ ਇੱਕ ਮੁੱਦੇ ਵਾਂਗ ਸਾਹਮਣੇ ਲਿਆਂਦਾ ਕਰਨਲ ਜਸਬੀਰ ਭੁੱਲਰ ਹੁਰਾਂ ਨੇ। ਪੱਤਰਕਾਰਾਂ ਨੂੰ ਜੋ ਕੁਝ ਕਰਨਾ ਚਾਹੀਦਾ ਸੀ ਉਹ ਕੁਝ ਇੱਕ ਸਾਹਿਤਕਾਰ ਨੇ ਕਰ ਦਿਖਾਇਆ ਅਤੇ ਉਹ ਵੀ ਬੜੇ ਸਲੀਕੇ ਨਾਲ। ਬੜੀ ਹਿੰਮਤ ਵਾਲਾ ਨਾਵਲ ਗਿਣਿਆ ਗਿਆ ਹੈ-"ਖਿੱਦੋ" .......! ਖਿੱਦੋ ਦੇ ਲੇਖਕ ਕਰਨਲ ਜਸਬੀਰ ਭੁੱਲਰ ਅਸਲ ਵਿੱਚ ਸਾਡੇ ਵੇਲਿਆਂ ਦੇ ਨਾਇਕ ਕਲਮਕਾਰ ਹਨ ਜਿਹਨਾਂ ਨੇ ਉਹ ਹਿੰਮਤ ਦਿਖਾਈ ਹੀ ਜਿਹੜੇ ਬਹੁਤ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਦਿਖਾਉਣੀ ਚਾਹੀਦੀ ਸੀ। ਉਹ ਮਹਾਨ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਚੰਡੀਗੜ੍ਹ ਦੇ ਕਲਾ ਭਾਵ ਵਿੱਚ ਸਾਹਿਤਕਾਰਾਂ ਦੇ ਰੂਬਰੂ ਹੋਣਗੇ 12 ਅਕਤੂਬਰ 2025 ਨੂੰ।
ਚਰਚਾ ਹੋਵੇਗੀ-ਕੀ ਕਹਿੰਦੀ ਹੈ ਪੰਜਾਬੀ ਕਹਾਣੀ?
ਇਹ ਸਾਰਾ ਆਯੋਜਨ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਕੀ ਕਹਿੰਦੀ ਹੈ ਪੰਜਾਬੀ ਕਹਾਣੀ ਵਿਸ਼ੇ ਉੱਪਰ ਕਹਾਣੀ-ਪਾਠ ਅਤੇ ਵਿਚਾਰ ਚਰਚਾ ਪ੍ਰੋਗਰਾਮ ਮਿਤੀ 12 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਵਿੱਚ ਸ਼ਾਮਲ ਹੋਣ ਲਈ ਸਮੂਹ ਸਾਹਿਤ ਰਸੀਆਂ ਨੂੰ ਪ੍ਰਬੰਧਕਾਂ ਵੱਲੋਂ ਹਾਰਦਿਕ ਸੱਦਾ ਦਿੱਤਾ ਗਿਆ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਕਰਨਲ ਕਰਨਲ ਜਸਬੀਰ ਭੁੱਲਰ ਆਪਣੀ ਕਲਮ ਦੇ ਗੁਰ ਵੀ ਦੱਸਣਗੇ ਅਤੇ ਨਵੇਂ ਪੁਰਾਣੇ ਲੇਖਕਾਂ ਨੂੰ ਸਾਹਿਤ ਰਚਨਾ ਦੀਆਂ ਖੂਬੀਆਂ ਬਾਰੇ ਵੀ ਦੱਸਣਗੇ।
ਇਸਦੇ ਨਾਲ ਹੀ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ ਪ੍ਰਗਤੀਸ਼ੀਲਤਾ ਨੂੰ ਸਮਰਪਿਤ ਉੱਘੇ ਕਹਾਣੀਕਾਰ ਦੀਪਤੀ ਬਬੂਟਾ, ਜਤਿੰਦਰ ਹਾਂਸ ਅਤੇ ਤ੍ਰਿਪਤਾ ਕੇ. ਸਿੰਘ ਆਪਣੀ ਸਾਹਿਤ ਸਾਧਨਾਂ ਦੇ ਤਜਰਬਿਆਂ ਵਿੱਚ ਮਾਰਗਦਰਸ਼ਨ ਦੀਆਂ ਬਾਰੀਕੀਆਂ ਨੂੰ ਨਾਲ ਲੈ ਕੇ।
ਇਸ ਸਾਰੇ ਆਯੋਜਨ ਦੇ ਉਡੀਕਵਾਨ ਵੀ ਬਹੁਤ ਖਾਸ ਹੋਣਗੇ। ਸਾਹਿਤਿਕ ਪੱਤਰਕਾਰਿਤਾ ਨੂੰ ਪ੍ਰਫੁੱਲਤ ਕਰਨ ਵਾਲੇ ਸਾਡੇ ਖੋਜੀ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੋ ਕਿ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਪ੍ਰਧਾਨ ਵੀ ਹਨ।
No comments:
Post a Comment