google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਬਾਰੂ ਸਤਬਰਗ ਦੇ ਸਨਮਾਨ ਵਿਚ 14 ਮਈ ਨੂੰ ਇਕ ਸਾਹਿਤਕ ਸਮਾਗਮ

Saturday 14 May 2022

ਬਾਰੂ ਸਤਬਰਗ ਦੇ ਸਨਮਾਨ ਵਿਚ 14 ਮਈ ਨੂੰ ਇਕ ਸਾਹਿਤਕ ਸਮਾਗਮ

 7th May 2022 at 01:14 PM

ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਦੇਣ ਬਾਰੇ ਪੇਪਰ ਪੜ੍ਹੇ ਜਾਣਗੇ 


ਮਾਨਸਾ
7 ਮਈ 2022: (ਸਾਹਿਤ ਸਕਰੀਨ ਬਿਊਰੋ):: 

ਬਜ਼ੁਰਗ ਪੰਜਾਬੀ ਸਾਹਿਤਕਾਰ ਅਤੇ ਇਨਕਲਾਬੀ ਸੰਗਰਾਮੀਏ ਬਾਰੂ ਸਤਬਰਗ ਦੇ ਸਨਮਾਨ ਵਿਚ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ 14 ਮਈ ਨੂੰ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।

'ਬਾਰੂ ਸਤਬਰਗ ਦੀ ਘਾਲਣਾ ਨੂੰ ਸਲਾਮ' ਬੈਨਰ ਹੇਠ ਇਹ ਸਮਾਗਮ ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ ਕਰਵਾਇਆ ਜਾਵੇਗਾ। ਇਸ ਵਿਚ ਨਰਭਿੰਦਰ ਸਿੰਘ ਅਤੇ ਪ੍ਰੋ. ਅਜਾਇਬ ਸਿੰਘ ਟਿਵਾਣਾ ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਜਥੇਬੰਦਕ ਦੇਣ ਬਾਰੇ ਪੇਪਰ ਪੜ੍ਹਨਗੇ। ਵੱਖ ਵੱਖ ਉਘੇ ਵਿਦਵਾਨ ਅਤੇ ਜਥੇਬੰਦਕ ਆਗੂ ਇਸ ਸਨਮਾਨ ਸਮਾਗਮ ਅਤੇ ਵਿਚਾਰ ਚਰਚਾ ਵਿਚ ਸ਼ਾਮਲ ਹੋਣਗੇ। ਸਮੂਹ ਸਾਹਿਤਕ ਪ੍ਰੇਮੀਆਂ ਨੂੰ ਇਸ ਸਮਾਗਮ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।

ਵਲੋਂ : ਸੁਖਦਰਸ਼ਨ ਸਿੰਘ ਨੱਤ, ਰਾਜਵਿੰਦਰ ਮੀਰ

9417233404

No comments:

Post a Comment