google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: "ਨਿਰਮਲ ਰਿਸ਼ੀ" ਮੈਮ ਨਾਲ ਵਿਸ਼ੇਸ਼ ਪ੍ਰੋਗਰਾਮ

Friday 18 February 2022

"ਨਿਰਮਲ ਰਿਸ਼ੀ" ਮੈਮ ਨਾਲ ਵਿਸ਼ੇਸ਼ ਪ੍ਰੋਗਰਾਮ

ਪ੍ਰੋਗਰਾਮ ਕਰਾਇਆ ਸਾਹਿਤਕਦੀਪ ਵੈਲਫੇਅਰ ਸੋਸਾਇਟੀ ਨੇ 


ਲੁਧਿਆਣਾ: 17 ਫਰਵਰੀ 2022: (ਸਾਹਿਤ ਸਕਰੀਨ ਬਿਊਰੋ)::

ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ) ਵਲੋਂ ਪ੍ਰਕਾਸ਼ਿਤ ਕਰਵਾਏ ਗਏ ਸਾਂਝੇ ਸੰਗ੍ਰਹਿ "ਕਾਵਿ-ਕਿਆਰੀ"ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਨਾਮ ਰੋਸ਼ਨ ਕਰਨ ਵਾਲੇ "ਨਿਰਮਲ ਰਿਸ਼ੀ" ਮੈਮ ਜੀ ਨੂੰ ਭੇਟ ਕੀਤਾ ਗਿਆ।

ਨਿਰਮਲ ਰਿਸ਼ੀ ਜੀ ਇੱਕ ਬਹੁਤ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਵਧੀਆ ਨਰਮ ਦਿਲ ਇਨਸਾਨ ਵੀ ਹਨ ਜਿਨ੍ਹਾਂ ਨੇ ਸਾਡੀ ਸਾਰੀ ਟੀਮ ਦੀ ਹੋਂਸਲਾ ਅਫ਼ਜ਼ਾਈ ਕਰਦੇ ਹੋਏ ਪੁਸਤਕ ਕਾਵਿ ਕਿਆਰੀ ਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ।ਉਹਨਾਂ ਨੂੰ ਮਿਲ ਕੇ ਸਾਨੂੰ ਸਾਰਿਆਂ ਨੂੰ ਬਹੁਤ ਹੀ ਖੁਸ਼ੀ ਮਿਲੀ ਅਤੇ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ।ਉਨ੍ਹਾਂ ਦੇ ਦਿਲ ਵਿਚ ਸਾਹਿਤ ਪ੍ਰਤੀ ਅਥਾਹ ਪਿਆਰ ਅਤੇ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਨੂੰ ਦੇਖਦੇ ਹੋਏ ਸਾਡੀ ਸਾਰੀ ਟੀਮ ਸਾਹਿਤ ਦੀ ਸੇਵਾ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ।ਪਰਮਾਤਮਾ ਦੀ ਮਿਹਰ ਸਦਕੇ ਇਸ ਪੁਸਤਕ ਦਾ ਲੋਕ ਅਰਪਣ ਅਪ੍ਰੈਲ ਵਿੱਚ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। 

No comments:

Post a Comment