google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸਰਦੀ ਵਾਲੇ ਕਹਿਰ ਦੇ ਬਾਵਜੂਦ ਸਾਹਿਤਿਕ ਚੋਣਾਂ ਲਈ ਲੇਖਕਾਂ ਦਾ ਜੋਸ਼ ਬਰਕਰਾਰ

Tuesday 18 January 2022

ਸਰਦੀ ਵਾਲੇ ਕਹਿਰ ਦੇ ਬਾਵਜੂਦ ਸਾਹਿਤਿਕ ਚੋਣਾਂ ਲਈ ਲੇਖਕਾਂ ਦਾ ਜੋਸ਼ ਬਰਕਰਾਰ

Tuesday 18th January 2022 at 3:08 pm

ਪੰਜਾਬੀ ਸਾਹਿਤ ਅਕੈਡਮੀ ਦੀ ਨਵੀਂ ਟੀਮ ਲਈ ਭਰੀਆਂ ਨਾਮਜ਼ਦਗੀਆਂ 


ਲੁਧਿਆਣਾ
: 18 ਜਨਵਰੀ 2022: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ):: 

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀਆਂ ਚੋਣਾਂ ਲਈ ਸਰਦੀ ਦਾ ਕਹਿਰ ਵੀ ਲੇਖਕਾਂ ਦੇ ਜੋਸ਼ ਨੂੰ ਮੱਠਾ ਨਹੀਂ ਪਾ ਸਕਿਆ। ਲੇਖਕਾਂ ਨੇ ਰਵਾਇਤੀ ਜੋਸ਼ੋ ਖਰੋਸ਼ ਦੇ ਨਾਲ ਹੀ ਆਪਣੀਆਂ ਨਾਮਜ਼ਦਗੀਆਂ ਵਾਲੇ ਕਾਗਜ਼ ਭਰੇ। ਇਸ ਮਕਸਦ ਲਈ ਅੱਜ ਪੰਜਾਬੀ ਭਵਨ ਵਿਚ ਮੇਲੇ ਵਰਗਾ ਮਾਹੌਲ ਸੀ। ਸਿਆਸੀ ਚੋਣਾਂ ਦੀਆਂ ਸਰਗਰਮੀਆਂ ਨੂੰ ਵੀ ਪਿੱਛੇ ਛੱਡਦਿਆਂ ਲੇਖਕਾਂ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਵੱਖ ਵੱਖ ਅਹੁਦਿਆਂ ਲਈ ਆਪੋ ਆਪਣੇ ਕਾਗਜ਼ ਭਰੇ। ਅੱਜ ਦੇ ਇਕੱਠ ਵਿੱਚ ਵੀ ਖੱਬੀ ਸੋਚ ਵਾਲੇ ਲੇਖਕ ਸੱਜਣ ਭਾਰੂ ਨਜ਼ਰ ਆਏ। ਖੱਬੀ ਸੋਚ ਦੇ ਵਿਰੋਧੀ ਇਸ ਵਾਰ ਨਜ਼ਰ ਨਹੀਂ ਆਏ। ਪੰਜਾਬੀ ਭਵਨ ਦੇ ਸਮਾਂਤਰ ਹਿੰਦੀ ਭਵਨ ਦੀ ਮੰਗ ਵਾਲੀਆਂ ਸ਼ੁਰਲੀਆਂ ਛੱਡਣ ਵਾਲੇ ਵੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਇਸ ਅੱਜ ਵਾਲੇ ਮੌਕੇ ਨਜ਼ਰ ਨਹੀਂ ਆਏ। 

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ 2022-24 ਦੀਆਂ ਚੋਣਾਂ ਲਈ ਅੱਜ ਲੇਖਕਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਜਿਸ ਵਿੱਚ ਪ੍ਰਧਾਨਗੀ ਲਈ ਡਾ ਸਰਬਜੀਤ ਸਿੰਘ ,ਡਾ. ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਲਈ ਸ਼ਿਆਮ ਸੁੰਦਰ ਦੀਪਤੀ, ਡਾ ਸੁਰਜੀਤ ਸਿੰਘ, ਜਨਰਲ ਸਕੱਤਰ ਲਈ  ਡਾ ਗੁਲਜ਼ਾਰ ਸਿੰਘ ਪੰਧੇਰ, ਮੀਤ ਪ੍ਰਧਾਨ ਲਈ ਜਸਵੀਰ ਝੱਜ, ਡਾ ਗੁਰਮੀਤ ਕੱਲਰਮਾਜਰੀ, ਸੁਦਰਸ਼ਨ ਗਰਗ, ਭਗਵੰਤ ਰਸੂਲਪੁਰੀ, ਡਾ ਇੰਦਰਾ ਵਿਰਕ, ਪੰਜਾਬੋੰ ਤੇ ਚੰਡੀਗੜ੍ਹ ਤੋੰ ਬਾਹਰ ਲਈ ਡਾ ਹਰਵਿੰਦਰ ਸਿਰਸਾ, ਪ੍ਰਬੰਧਕੀ ਬੋਰਡ ਲਈ ਜਸਵੀਰ ਝੱਜ, ਹਰਬੰਸ ਮਾਲਵਾ, ਕਰਮ ਸਿੰਘ ਜ਼ਖ਼ਮੀ, ਡਾ ਗੁਰਮੇਲ ਸਿੰਘ, ਹਰਦੀਪ ਢਿੱਲੋਂ, ਸੰਤੋਖ ਸੁੱਖੀ, ਰੋਜੀ ਸਿੰਘ, ਡਾ ਇੰਦਰਾ ਵਿਰਕ ਅਤੇ ਪਰਮਜੀਤ ਕੌਰ ਮਹਿਕ ਨੇ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਇਸ ਸਮੇਂ ਉੱਕਤ ਦੇ ਨਾਲ਼ ਡਾ ਸੁਖਦੇਵ ਸਿੰਘ ਸਿਰਸਾ ਸਾਬਕਾ ਪ੍ਰਧਾਨ, ਸੁਰਜੀਤ ਜੱਜ ਸਾਬਕਾ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਕਸਤੂਰੀ ਲਾਲ, ਬਲਵੰਤ ਮਾਂਗਟ, ਗੁਰਦਿਆਲ ਦਲਾਲ, ਇੰਦਰਜੀਤਪਾਲ ਕੌਰ, ਅਮਰਜੀਤ ਸ਼ੇਰਪੁਰੀ, ਭੁਪਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਕੌਰ ਕਿਰਨ, ਵਿਰਦੀ ਸਰਬਜੀਤ ਵਿਰਦੀ, ਦਰਸ਼ਨ ਸਿੰਘ ਢੋਲਣ, ਡਾ ਰਵਿੰਦਰ ਸਿੰਘ ਅਤੇ ਆਦਿ ਹਾਜ਼ਰ ਸਨ।

No comments:

Post a Comment