google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਬਲਜੀਤ ਸੈਣੀ ਦਾ ਗ਼ਜ਼ਲ ਸੰਗ੍ਰਹਿ "ਖਾਮੋਸ਼ੀ ਦਾ ਤਰਜੁਮਾ": ਰਿਲੀਜ਼ ਸਮਾਗਮ 25 ਨੂੰ

Monday 17 December 2018

ਬਲਜੀਤ ਸੈਣੀ ਦਾ ਗ਼ਜ਼ਲ ਸੰਗ੍ਰਹਿ "ਖਾਮੋਸ਼ੀ ਦਾ ਤਰਜੁਮਾ": ਰਿਲੀਜ਼ ਸਮਾਗਮ 25 ਨੂੰ

ਦੋ ਹੋਰ ਕਿਤਾਬਾਂ ਵੀ ਰਿਲੀਜ਼ ਹੋਣਗੀਆਂ 
ਮੁਕੇਰੀਆਂ: 17 ਦਸੰਬਰ 2018: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਦਿਲ ਦੀਆਂ ਡੂੰਘਾਈਆਂ ਨੂੰ ਬੜੀ ਹੀ ਸਾਦਗੀ ਨਾਲ ਕਾਵਿਕ ਅੰਦਾਜ਼ ਦੇਣ ਵਾਲੀ ਸ਼ਾਇਰਾ ਬਲਜੀਤ ਸੈਣੀ ਦਾ ਗ਼ਜ਼ਲ ਸੰਗ੍ਰਹਿ "ਖਾਮੋਸ਼ੀ ਦਾ ਤਰਜੁਮਾ" 25 ਦਸੰਬਰ 2018 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗੀਤਕਾਰ ਮਨਮੋਹਨ ਪੰਛੀ ਦਾ ਗੀਤ ਸੰਗ੍ਰਹਿ "ਉਡੀਕਾਂ" ਅਤੇ ਤੀਜੀ ਪੁਸਤਕ ਹੈ ਪ੍ਰਿੰਸੀਪਲ ਦਲਜੀਤ ਸਿੰਘ ਦੀ "ਆਤਮ ਪ੍ਰਕਾਸ਼ ਦੀਆਂ ਪਉੜੀਆਂ"  ਇਹਨਾਂ ਤਿੰਨਾਂ ਪੁਸਤਕਾਂ ਦਾ ਇੱਕੋ ਵੇਲੇ ਰਿਲੀਜ਼ ਹੋਣਾ ਕੋਈ ਸਾਧਾਰਨ ਗੱਲ ਨਹੀਂ।  ਅਸਲ ਵਿੱਚ ਉਸ ਦਿਨ ਪੰਜਾਬੀ ਸਾਹਿਤ ਸਭਾ (ਰਜਿ.) ਮੁਕੇਰੀਆਂ  ਦਾ 42ਵਾਂ ਸਾਲਾਨਾ ਸਨਮਾਨ ਸਮਾਰੋਹ ਹੈ। ਮੁਕੇਰੀਆਂ ਦੇ ਪ੍ਰਸਿੱਧ ਵਿਦਿਅਕ ਅਦਾਰੇ "ਦਸ਼ਮੇਸ਼ ਗਰਲਜ਼ ਕਾਲਜ" ਜੋ ਕਿ ਚੱਕ ਅੱਲਾ ਬਖਸ਼ ਇਲਾਕੇ ਵਿੱਚ  ਸਥਿਤ ਹੈ ਵਿਖੇ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਿਤ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ।  
ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਇਸੇ ਕਾਲਜ ਦੀ ਪ੍ਰਿੰਸੀਪਲ ਰਵਿੰਦਰ ਕੌਰ ਚਢਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣੇ ਰਵਿੰਦਰ ਸਿੰਘ ਚੱਕ, ਡਾਕਟਰ ਕਰਮਜੀਤ ਸਿੰਘ, ਯੋਧ ਸਿੰਘ,  ਸਰੋਆ (ਈਟੀਓ), ਡਾਕਟਰ ਗੁਰਚਰਨ ਕੌਰ ਕੋਚਰ, ਬਲਵਿੰਦਰ ਬਾਲਮ ਅਤੇ ਗੀਤਕਾਰ ਸਰਬਜੀਤ ਵਿਰਦੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ। ਸ਼ਾਮਲ ਜ਼ਰੂਰ ਹੋਣਾ। ਲੁਧਿਆਣਾ ਤੋਂ ਡਾ. ਗੁਰਚਰਨ ਕੌਰ ਕੋਚਰ ਵੀ ਪੁੱਜਣਗੇ 

2 comments: