google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: November 2025

Saturday, 1 November 2025

ਅੱਜ ਤੁਸੀਂ ਮਿਲ ਸਕਦੇ ਹੋ ਡਾ. ਅਜ਼ੀਜ਼ੁਰ ਰਹਿਮਾਨ ਆਜ਼ਮੀ ਹੁਰਾਂ ਨੂੰ

Sahit Screen:1st November 2025 at 02:15 AM;Regarding Book By Dr. Azizur Rehman 

ਪ੍ਰਚੀਨ ਕਲਾ ਕੇਂਦਰ ਵਿੱਚ 2 ਨਵੰਬਰ ਨੂੰ ਹੋਣ ਵਾਲਾ ਸਮਾਗਮ ਅੱਖਾਂ ਖੋਹਲਣ ਵਾਲਾ ਹੋਵੇਗਾ 

ਚੰਡੀਗੜ੍ਹ: ਪਹਿਲੀ ਨਵੰਬਰ 2025: (ਮੀਡੀਆ ਲਿੰਕ ਰਵਿੰਦਰ / /ਸਾਹਿਤ ਸਕਰੀਨ ਡੈਸਕ

"ਇਸਰਾਈਲ-ਫ਼ਲਸਤੀਨ ਸੰਘਰਸ਼ ਇੱਕ ਇਤਿਹਾਸਿਕ ਝਾਤ" ਵਾਲੀ ਇੱਕ ਅਜਿਹੀ ਪੁਸਤਕ ਹੈ ਜਿਸਦੇ ਲੇਖਕ ਹਨ ਡਾ. ਅਜ਼ੀਜ਼ੁਰ ਰਹਿਮਾਨ ਆਜ਼ਮੀ। ਇਸਦੇ ਪ੍ਰਕਾਸ਼ਕ ਹਨ ਵਾਈਟ ਕਰੋਅ ਪਬਲਿਸ਼ਰਜ਼। ਇਸ ਪੁਸਤਕ ਦੇ ਲੇਖਕ ਨੂੰ ਰੂਬਰੂ ਕਰਵਾ ਰਹੇ ਹਨ-"ਸਾਹਿਤ ਚਿੰਤਨ ਚੰਡੀਗੜ੍ਹ"ਵਾਲੇ ਸਰਦਾਰਾ ਸਿੰਘ ਚੀਮਾ ਅਤੇ ਉਹਨਾਂ ਦੀ ਟੀਮ। 

ਇਸ ਪੁਸਤਕ ਬਾਰੇ ਵਿਸ਼ੇਸ਼ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ 2 ਨਵੰਬਰ 2025 ਨੂੰ ਪ੍ਰਾਚੀਨ ਕਲਾਕੇਂਦਰ ਚੰਡੀਗੜ੍ਹ ਵਿਖੇ। 

ਚਰਚਾ ਕਰਨ ਵਾਲਿਆਂ ਵਿੱਚ ਮੁੱਖ ਬੁਲਾਰੇ ਹੋਣਗੇ ਮਿਸ ਨਵਜੋਤ ਕੌਰ ਜਿਹੜੇ ਆਰਟ ਹਿਸਟਰੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਹਨ ਅਤੇ ਤ੍ਰੈ - ਮਾਸਿਕ ਜੁਗਨੂੰ ਦੀ ਸੰਪਾਦਨਾ ਵੀ ਕਰਦੇ ਹਨ।  ਇਸ ਚਰਚਾ ਦਾ ਆਰੰਭ ਕਰਨਗੇ ਡਾ.  ਸਈਦ ਤਾਰਸੀਨ ਰਜ਼ਾ ਜੋ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਟਰੈਟਜਿਕ  ਸੱਟਡੀਜ਼ ਵਿਭਾਗ ਨਾਲ ਸਬੰਧਤ ਹਨ। 

ਇਸ ਪੁਸਤਕ ਦੇ ਲੇਖਕ ਡਾ. ਅਜ਼ੀਜ਼ੁਰ ਰਹਿਮਾਨ ਆਜ਼ਮੀ ਵੀ ਪਾਠਕਾਂ ਦੇ ਸਨਮੁਖ ਰਹਿਣਗੇ। ਇਹ ਉਹੀ ਡਾ. ਅਜ਼ੀਜ਼ੁਰ ਰਹਿਮਾਨ ਆਜ਼ਮੀ ਹਨ ਜਿਹਨਾਂ ਨੂੰ ਕਈ ਮਹੀਨੇ ਫਲਸਤੀਨ ਵਿੱਚ ਰਹਿਣ ਦਾ ਮੌਕਾ ਵੀ ਮਿਲਿਆ ਹੈ। ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਰੋਜ਼ਾਨਾ ਖੱਬੇ ਪੱਖੀ ਅਖਬਾਰ ਦੇਸ਼ ਸੇਵਕ ਚੰਡੀਗੜ੍ਹ ਦੇ ਸਾਬਕਾ ਸੰਪਾਦਕ                ਡਾ. ਜਸਪਾਲ ਸਿੰਘ। ਉਹ ਉੱਘੇ ਬੁਧੀਜੀਵੀ ਹੋਣ ਦੇ ਨਾਲ ਨਾਲ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਵੀ ਰਹੇ ਹਨ।ਇੱਕ ਬਹੁਤ ਹੀ ਮਹੱਤਵਪੂਰਨ ਗੱਲ ਇਹ ਵੀ ਕਿ ਇਹ ਸਮਾਗਮ ਅਕਤੂਬਰ ਇਨਕਲਾਬ ਵਾਲੇ ਦਿਨ ਸੱਤ ਨਵੰਬਰ, 1917  ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ 25 ਨਵੰਬਰ 2025 ਨੂੰ ਸਮਰਪਿਤ ਹੋਵੇਗਾ।
ਇਹ ਵਿਸ਼ੇਸ਼ ਸਮਾਗਮ ਚੰਡੀਗੜ੍ਹ ਦੇ ਸੈਕਟਰ 35-ਵਿੱਚ ਸਥਿੱਤ ਪ੍ਰਾਚੀਨ ਕਲਾ ਕੇਂਦਰ ਵਿਖੇ ਦੋ ਨਵੰਬਰ 2025 ਨੂੰ ਸਵੇਰੇ ਠੀਕ 10:30 ਵਜੇ ਸ਼ੁਰੂ ਹੋ ਜਾਏਗਾ। ਇਸ ਲਈ ਸਾਰੇ ਸਨੇਹੀ ਸਮੇਂ ਸਰ ਪਹੁੰਚਣ ਦੀ ਕ੍ਰਿਪਾਲਤਾ ਜ਼ਰੂਰ ਕਰਨ। ਅਜਿਹਾ ਸਮਾਗਮ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਹੁੰਦਾ ਹੈ ਅਤੇ ਇਹ ਸਾਰਾ ਉਪਰਾਲਾ ਕਰਨ ਵਾਲੇ ਸੰਗਠਨ ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਹਨ ਸਰਦਾਰ ਸਿੰਘ ਚੀਮਾ। ਤੁਹਾਡੇ ਸਭਨਾਂ ਸਨੇਹੀ ਮਿੱਤਰਾਂ ਅਤੇ ਵਿਚਾਰਕਾਂ ਦੀ ਉਡੀਕ ਤਾਂ ਰਹੇਗੀ ਹੀ। ਅਜਿਹੇ ਸਮਾਗਮ ਸਾਡੀ ਸੋਚ ਨੂੰ ਸਮੇਂ ਦੇ ਹਾਣ ਦਾ ਕਰਦੇ ਹਨ। ਨਹੀਂ ਤਾਂ ਆਮ ਤੌਰ 'ਤੇ ਸਾਡੇ ਲੋਕਾਂ ਨੂੰ ਲੋਕ ਦੁਸ਼ਮਣ ਤਾਕਤਾਂ ਪਤਾ ਵੀ ਨਹੀਂ ਲੱਗਣ ਦੇਂਦੀਆਂ ਕਿ ਉਹਨਾਂ ਨੇ ਸਾਡੇ ਨਾਲ ਕੀ ਕੀ ਭਾਣਾ ਵਰਤਾਅ ਦਿੱਤਾ ਹੈ।