From Harminder Kalra on 16th April 2025 at 20:26 Regarding Books Release By WhatsApp
ਮੁੱਖ ਮਹਿਮਾਨ ਹੋਣਗੇ-ਰੇਣੂਕਾ ਸਲਵਾਨ ਅਤੇ ਪ੍ਰਧਾਨਗੀ ਕਰਨਗੇ ਡਾ. ਦਵਿੰਦਰ ਸਿੰਘ ਬੋਹਾ
ਜਗਤਾਰ ਸਿੰਘ ਭੁੱਲਰ ਅਤੇ ਬਲਕਾਰ ਸਿੱਧੂ ਹੋਣਗੇ ਮੁੱਖ ਬੁਲਾਰੇ
ਚੰਡੀਗੜ੍ਹ//ਮੋਹਾਲੀ: 16 ਅਪ੍ਰੈਲ 2025: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::
ਜਿਹੜੀ ਉਮਰੇ ਲੋਕ ਰਿਟਾਇਰ ਹੋਣ ਦੀਆਂ ਯੋਜਨਾਵਾਂ ਬਣਾਉਂਦੇ ਹਨ ਜਾਂ ਫਿਰ ਰਿਟਾਇਰ ਹੋ ਹੀ ਜਾਂਦੇ ਹਨ ਉਸ ਉਮਰੇ ਪ੍ਰਭਜੋਤ ਕੌਰ ਢਿੱਲੋਂ ਨੇ ਕ੍ਰਾਂਤੀ ਵਰਗੀ ਮੰਜ਼ਿਲ ਵੱਲ ਜਾਂਦੇ ਰਸਤਿਆਂ ਨੂੰ ਚੁਣਿਆ। ਅਸਲ ਵਿੱਚ ਉਮਰ ਭਰ ਦੀ ਨੇਕ ਕਮਾਈ ਨੂੰ ਫਲੈਟ ਖਰੀਦਣ ਵਿੱਚ ਖਰਚ ਕਰ ਦੇਣਾ ਸਾਡੇ ਸਮਾਜ ਵਿੱਚ ਆਮ ਜਿਹਾ ਵਰਤਾਰਾ ਹੈ। ਸਿਰ ਦੀ ਛੱਤ ਖਰੀਦ ਕੇ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਹੈ। ਬਾਕੀ ਰਹਿੰਦੀ ਉਮਰ ਸੁੱਖ ਸ਼ਾਂਤੀ ਦੇ ਮਾਹੌਲ ਹੋਣ ਲੱਗਦੀ ਹੈ। ਪਰ ਸੁਪਨੇ ਤਾਂ ਸੁਪਨੇ ਹੀ ਹੁੰਦੇ ਹਨ। ਇਹ ਹਰ ਵਾਰ ਸੱਚ ਵੀ ਨਹੀਂ ਹੁੰਦੇ। ਜਦੋਂ ਸੁਪਨੇ ਟੁੱਟਣ ਲੱਗਦੇ ਹਨ ਤਾਂ ਜਮਾ ਪੂੰਜੀ ਖਰਚ ਕਰ ਚੁੱਕਿਆ ਇਨਸਾਨ ਬੁਢਾਪੇ ਦੀ ਉਮਰੇ ਡੀਲਰਾਂ ਜਾਂ ਬਿਲਡਰਾਂ ਦੀਆਂ ਗੱਲਾਂ ਅਤੇ ਵਾਅਦਿਆਂ 'ਤੇ ਯਕੀਨ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ.......! ਅਦਾਲਤਾਂ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਛੇਤੀ ਹੀ ਉਸਨੂੰ ਥਕਾ ਦੇਂਦੇ ਹਨ।
ਬਸ ਇਸ ਥਕਾਵਟ ਵਾਲੇ ਮਾਹੌਲ ਵਿੱਚ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਪ੍ਰਭਜੋਤ ਕੌਰ ਢਿੱਲੋਂ ਹੋਰ ਸਰਗਰਮ ਹੋਈ। ਦਫਤਰਾਂ ਨੇ ਇਸ ਬਹਾਦਰ ਔਰਤ ਦੀ ਭਕਾਈ ਵੀ ਬਹੁਤ ਕਰਵਾਈ ਪਰ ਮੈਡਮ ਪ੍ਰਭਜੋਤ ਕੌਰ ਨੇ ਹਾਰ ਨਾ ਮੰਨੀ। ਮੈਡਮ ਨੇ ਦਫ਼ਤਰੀ ਅਰਜ਼ੀਆਂ ਦੇ ਨਾਲ ਨਾਲ ਵੱਖ ਵੱਖ ਅਖਬਾਰਾਂ ਨੂੰ ਚਿੱਠੀਆਂ ਵੀ ਲਿਖਣੀਆਂ ਸ਼ੁਰੂ ਕੀਤੀਆਂ। ਹੋਲੀ ਹੋਲੀ ਇਹ ਚਿੱਠੀਆਂ ਛੋਟੇ ਛੋਟੇ ਲੇਖਾਂ ਵਿੱਚ ਵੀ ਤਬਦੀਲ ਹੋਣ ਲੱਗੀਆਂ। ਸੰਪਾਦਕ ਦੇ ਨਾਮ ਪੱਤਰ ਵਾਲੇ ਕਾਲਮਾਂ ਵਿੱਚੋਂ ਨਿਕਲ ਕੇ ਇਹਨਾਂ ਲਿਖਤਾਂ ਨੂੰ ਸੰਪਾਦਕੀ ਪੰਨਿਆਂ ਤੇ ਵੀ ਥਾਂ ਮਿਲਣ ਲੱਗਿਵਤੇ ਜਲਦੀ ਹੀ ਇਹ ਲਿਖਤਾਂ ਐਤਵਾਰੀ ਅਤੇ ਹੋਏ ਐਡੀਸ਼ਨਾਂ ਵਾਲੇ ਰੰਗੀਨ ਪੰਨਿਆਂ ਦੀ ਕਵਰ ਸਟੋਰੀ ਵੀ ਬਣਨ ਲੱਗੇ। ਹੁਣ ਉਹ ਲਿਖਤਾਂ ਕਿਤਾਬੀ ਰੂਪ ਵਿੱਚ ਵੀ ਤੁਹਾਡੇ ਸਾਹਮਣੇ ਹਨ।
ਸਰਕਾਰੀ ਦਫਤਰਾਂ ਦੇ ਨਾਲ ਨਾਲ ਡੀਲਰਾਂ ਅਤੇ ਬਿਲਡਰਾਂ ਦੇ ਦਫਤਰਾਂ ਨਾਲ ਜੁੜੇ ਦਫ਼ਤਰੀ ਲੋਕ ਵੀ ਪ੍ਰਭਜੋਤ ਕੌਰ ਢਿੱਲੋਂ ਨੂੰ ਬੁਲਾਉਣ ਲੱਗੇ। ਰੋਜ਼ਾਨਾ ਨਵਾਂ ਜ਼ਮਾਨਾ, ਰੋਜ਼ਾਨਾ ਦੇਸ਼ ਸੇਵਕ, ਰੋਜ਼ਾਨਾ ਸਪੋਕਸਮੇਨ ਦੇ ਨਾਲ ਨਾਲ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਵਿੱਚ ਵੀ ਪ੍ਰਭਜੋਤ ਕੌਰ ਢਿੱਲੋਂ ਲੋਕਾਂ ਦੇ ਨਾਲ ਜੁੜੇ ਮਸਲਿਆਂ ਨੂੰ ਉਠਾਉਣ ਲੱਗੀ।
ਇਹ ਸਭ ਦੇਖ ਕੇ ਟੀ ਵੀ ਚੈਨਲਾਂ ਵਾਲੇ ਵੀ ਢਿੱਲੋਂ ਮੈਡਮ ਨਾਲ ਉਚੇਚੀਆਂ ਮੁਲਾਕਾਤਾਂ ਰਿਕਾਰਡ ਕਾਰਨ ਲਈ ਆਉਣ ਲੱਗੇ। ਵੱਖ ਵੱਖ ਸਮਾਗਮਾਂ ਵਿੱਚ ਵੀ ਮੈਡਮ ਢਿੱਲੋਂ ਵਿਸ਼ੇਸ਼ ਸ਼ਾਮਿਲ ਹੋਣ ਲੱਗੇ। ਅਚਾਨਕ ਹੀ ਉਹਨਾਂ ਵੇਲਿਆਂ ਦੇ ਸਰਗਰਮ ਸਿਆਸੀ ਆਗੂ ਨਵਜੋਤ ਸਿੱਧੂ ਹੁਰਾਂ ਨਾਲ ਮੈਡਮ ਢਿੱਲੋਂ ਦੀ ਮੁਲਾਕਾਤ ਉਚੇਚੀ ਪ੍ਰਸਿੱਧ ਹੋਈ। ਨਵਜੋਤ ਸਿੱਧੂ ਹੁਰਾਂ ਨੇ ਢਿੱਲੋਂ ਮੈਡਮ ਵੱਲੋਂ ਲਿਖੀ ਇੱਕ ਪੁਸਤਕ ਵੀ ਉਚੇਚ ਨਾਲ ਰਿਲੀਜ਼ ਕੀਤੀ। ਇਹ ਸੰਖੇਪ ਜਿਹੀ ਕਹਾਣੀ ਹੈ ਲੇਖਿਕਾ ਅਤੇ ਪੱਤਰਕਾਰ ਵੱਜੋਂ ਤੇਜ਼ੀ ਨਾਲ ਚਰਚਿਤ ਹੋਈ ਪ੍ਰਭਜੋਤ ਕੌਰ ਢਿੱਲੋਂ ਦੀ।
ਹੁਣ ਉਹਨਾਂ ਦੀਆਂ ਦੋ ਹੋਰ ਪੁਸਤਕਾਂ ਸਾਹਮਣੇ ਆ ਰਹੀਆਂ ਹਨ। ਇਹਨਾਂ ਨੂੰ ਵੀ ਛੇਤੀ ਹੀ ਰਿਲੀਜ਼ ਕੀਤਾ ਜਾਣਾ ਹੈ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉੱਘੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀਆਂ ਸਮਾਜ ਨੂੰ ਚੇਤਨ ਕਰਨ ਵਾਲੀਆਂ ਦੋ ਪੁਸਤਕਾਂ ਪੰਜਾਬ ਨੂੰ ਨਸ਼ਿਆਂ ਦਾ ਸੇਕ ਅਤੇ ਆਓ ਰਲ-ਮਿਲ ਸੋਚੀਏ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਪ੍ਰੋਗਰਾਮ ਮਿਤੀ: 19 ਅਪ੍ਰੈਲ, ਦਿਨ ਸ਼ਨੀਵਾਰ ਨੂੰ ਐਲਾਨੀ ਗਈ ਹੈ। ਇਸ ਖਾਸ ਆਯੋਜਨ ਦਾ ਸਮਾਂ ਸਵੇਰੇ 10.30 ਵਜੇ ਹੋਵੇਗਾ ਅਤੇ ਹੋਵੇਗਾ ਅਰਥਾਤ ਪੰਜਾਬ ਕਲਾ ਭਵਨ, ਸੈਕਟਰ-16-ਬੀ, ਚੰਡੀਗੜ੍ਹ।
ਇਹ ਜਾਣਕਾਰੀ ਦੇਂਦਿਆਂ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਕੈਸ਼ੀਅਰ ਹਰਮਿੰਦਰ ਸਿੰਘ ਕਾਲੜਾ ਨੇ ਦੱਸਿਆ ਕਿ
ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਰੇਣੂਕਾ ਸਲਵਾਨ ਅਤੇ ਪ੍ਰਧਾਨਗੀ ਕਰਨਗੇ ਡਾ. ਦਵਿੰਦਰ ਸਿੰਘ ਬੋਹਾ। ਇਸ ਸਮਾਗਮ ਵਿੱਚ ਰਿਲੀਜ਼ ਹੋਣ ਵਾਲੀਆਂ ਪੁਸਤਕਾਂ ਦੀ ਵੀ ਚਰਚਾ ਹੋਵੇਗੀ।
ਇਸ ਮੌਕੇ ਮੁੱਖ ਬੁਲਾਰੇ ਹੋਣਗੇ ਜਗਤਾਰ ਸਿੰਘ ਭੁੱਲਰ ਅਤੇ ਬਲਕਾਰ ਸਿੱਧੂ। ਮਹੱਤਵਪੂਰਨ ਹੋਣਗੀਆਂ ਇਸ ਲਈ ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਹੈ ਜੀ।
ਉਡੀਕਵਾਨ ਰਹਿਣਗੇ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।