google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਡਾ. ਗੁਲਜ਼ਾਰ ਪੰਧੇਰ ਵੱਲੋਂ ਸਮੁੱਚੀ ਪਰਗਤੀਸ਼ੀਲ ਟੀਮ ਨੂੰ ਜਿਤਾਉਣ ਦੀ ਅਪੀਲ

Thursday, 12 April 2018

ਡਾ. ਗੁਲਜ਼ਾਰ ਪੰਧੇਰ ਵੱਲੋਂ ਸਮੁੱਚੀ ਪਰਗਤੀਸ਼ੀਲ ਟੀਮ ਨੂੰ ਜਿਤਾਉਣ ਦੀ ਅਪੀਲ

ਪਰਾਪਤੀਆਂ  ਦੇ ਨਾਲ ਨਾਲ ਨਵੇਂ ਨਿਸ਼ਾਨੇ ਵੀ ਗਿਣਾਏ
ਲੁਧਿਆਣਾ: 12 ਅਪਰੈਲ 2018: (ਸਾਹਿਤ ਸਕਰੀਨ ਟੀਮ)::
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪਰੈਲ ਨੂੰ ਹੋ ਰਹੀਆਂ ਚੋਣਾਂ ਵਿਚ ਮੀਤ ਪਰਧਾਨ ਦੇ ਅਹੁਦੇ ਲਈ ਉਮੀਦਵਾਰ ਹਾਂ। ਸਾਡੇ ਅਗਲੇ ਦੋ ਸਾਲਾਂ ਲਈ ਉਦੇਸ਼ /ਟੀਚੇ:
1. ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਜੀ ਵਲੋਂ ਆਈ ਗਰਾਂਟ ਦੀ ਪੈਰਵੀ ਕਰ ਕੇ ਲਾਇਬ੍ਰੇਰੀ ਦਾ ਦੂਜਾ ਹਿੱਸਾ ਮੁਕੰਮਲ ਕਰਾਉਣਾ।
2. ਡਾ ਸੁਰਜੀਤ ਪਾਤਰ ਜੀ, ਡਾ ਸੁਖਦੇਵ ਸਿਰਸਾ ਜੀ, ਡਾ. ਸ. ਸ. ਜੌਹਲ ਜੀ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਰ ਵੱਡੀਆਂ ਸ਼ਖਸੀਅਤਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਤੋਂ ਹੋਰ ਸਿਖਿਆ ਨਾਲ ਸਬੰਧਿਤ ਸੰਸਥਾਵਾਂ ਦੀ ਤਰਜ਼ 'ਤੇ ਬੱਝਵੀ ਗਰਾਂਟ ਦਾ ਪਰਬੰਧ ਕਰਾਉਣਾ।
3. ਲਾਇਬਰੇਰੀ ਦੀ ਮੁਕੰਮਲ ਹੋ ਚੁੱਕੀ ਬਿਲਡਿੰਗ ਵਿਚ ਪੁਸਤਕਾਂ ਫੌਰੀ ਤੌਰ ਤੇ ਤਬਦੀਲ ਕਰਕੇ ਖੋਜ ਕੇਂਦਰ ਸ਼ੁਰੂ ਕਰਨਾ। ਅੰਤਰਰਾਸ਼ਟਰੀ ਮਾਪਦੰਡਾਂ ਦੇ ਅਧਾਰ ਤੇ ਕੈਟਾਲੌਗਿੰਗ ਦਾ ਕੰਮ ਜੋ ਮੇਰੇ ਅਤੇ ਸੁਰਿੰਦਰ ਕੈਲੇ ਜੀ ਦੇ ਸੁਝਾਅ ਤੇ ਸ਼ੁਰੂ ਕੀਤਾ ਗਿਆ ਸੀ ਨੂੰ ਮੁਕੰਮਲ ਕਰਵਾਕੇ ਲਾਇਬ੍ਰੇਰੀ ਦੀ ਗੁਣਵੱਤਾ ਨੂੰ ਹੋਰ ਉਚਿਆਉਣਾ। ਡਿਜੀਟਲਾਈਜੇਸ਼ਨ ਦਾ ਸ਼ੁਰੂ ਹੋਇਆ ਕੰਮ ਮੁਕੰਮਲ ਕਰਵਾਉਣਾ।
4. ਅਕਾਡਮੀ ਦੇ ਹਿਸਾਬ ਕਿਤਾਬ ਵਿਚ ਪਾਰਦਰਸ਼ਤਾ ਲਿਆਉਣੀ ਅਤੇ ਆਨ ਲਾਈਨ ਕਰਨਾ। 
‌5. ਸਕੂਲ ਬੋਰਡ ਵਲੋਂ ਖਾਲੀ ਕੀਤੇ ਥਾਂ ਅਤੇ ਪੁਰਾਣੀ ਲਾਇਬਰੇਰੀ ਨੂੰ ਮੁਰੰਮਤ ਕਰਵਾਕੇ ਕਿਰਾਏ ਦੇਣਾ ਤੇ ਵਿੱਤੀ ਸਾਧਨ ਮਜਬੂਤ ਕਰਨੇ। 
‌6. ਮਾਤ ਭਾਸ਼ਾ ਫੰਡ ਬਣਾਉਣਾ ਜਿਸ ਵਿਚ ਭਾਸ਼ਾ-ਪਰੇਮੀ ਅਤੇ ਐਨ. ਆਰ. ਆਈ. ਪੰਜਾਬੀਆਂ ਤੋਂ ਯੋਗਦਾਨ ਪੁਆਇਆ ਜਾਵੇਗਾ।
‌7. ਨਵੇਂ ਬਣੇ ਹਾਲ ਨੂੰ ਅਧੁਨਿਕ ਸਹੂਲਤਾਂ ਵਾਲਾ ਬਣਾਕੇ, ਸੈਮੀਨਾਰ ਹਾਲ, ਆਰਟ ਗੈਲਰੀ, ਆਦਿ ਨੂੰ ਵਪਾਰਕ ਸੰਸਥਾਵਾਂ ਤੋਂ ਕਮਾਈ ਦਾ ਸਾਧਨ ਬਣਾ ਕੇ, ਸਾਹਿਤਕ ਸੰਸਥਾਵਾਂ ਲਈ ਰਿਆਇਤੀ ਆਧਾਰ ਮਜਬੂਤ ਕੀਤਾ ਜਾਵੇਗਾ।
‌8.ਬਲਰਾਜ ਸਾਹਨੀ ਉਪਨ ਏਅਰ ਥੀਏਟਰ ਜਿਸਦੀ ਮੁਰੰਮਤ ਲਈ ਵੱਡੇ ਖਰਚੇ ਸ਼ਾਮਲ ਹਨ ਲਈ ਵੱਡੀ ਗਰਾਂਟ ਜਾਂ ਕਿਸੇ ਅੈਨ ਆਰ ਆਈ ਜਾਂ ਕਿਸੇ ਵੱਡੇ ਵਪਾਰਕ ਅਦਾਰੇ ਤੋਂ ਸਹਾਇਤਾ ਲੈ ਕੇ ਉਹਨੂੰ ਅਧੁਨਿਕ ਸਹੂਲਤਾਂ ਵਾਲਾ ਬਣਾਉਣਾ। 
‌9. ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਲਾਅਨ ਵਾਲੇ ਪਾਸੇ ਅਤੇ ਸਾਂਈ ਮੀਆਂ ਮੀਰ ਭਵਨ ਵਾਲੇ ਪਾਸੇ ਇਕ ਨਵੀਂ ਸਬਮਰਸੀਬਲ ਮੋਟਰ ਦਾ ਪਰਬੰਧ ਕਰਨਾ।
10. ਨਿਤਾਪਰਤੀ ਦੇ ਕੰਮਾਂ ਵਿੱਚ ਕੁਸ਼ਲਤਾ ਲਿਆਉਣ ਲਈ ਕਰਮਚਾਰੀਆਂ ਦੀ ਵਿੱਤੀ ਸਹੂਲਤ ਮਜਬੂਤ ਕਰਨਾ।
‌11.ਇਸ ਸੰਸਥਾ ਨੂੰ ਨਿਤ ਨਵੀਆਂ ਪੈਦਾ ਹੁੰਦੀਆਂ ਹੋਰ ਚੁਣੌਤੀਆਂ ਨੂੰ ਟੀਮ ਵਰਕ ਕਰਕੇ ਨਜਿੱਠਣਾ। 
12. ਲੇਖਕਾਂ ਵਾਸਤੇ ਵਾਜਬ ਰੇਟਾਂ ਵਾਲਾ ਕੈਫੇਟੇਰੀਆ, ਸਾਫ਼ ਸੁਥਰਾ ਲੇਖਕ ਘਰ ਅਤੇ ਲੇਖਕਾਂ ਲਈਏ ਖਾਸ ਕਰਕੇ ਬਜੁਰਗਾਂ ਲੇਖਕਾਂ ਵਾਸਤੇ ਸਹੂਲਤਾਂ ਤਲਾਸ਼ ਕੇ ਸਰਕਾਰੀ ਅਤੇ ਗੈਰ ਸਰਕਾਰੀ ਸਹੂਲਤਾਂ ਦਿਵਾਉਣੀਆਂ।
13.ਅਕਾਡਮੀ ਦੇ ਸ਼ੁਰੂ ਕੀਤੇ ਪੁਸਤਕ ਵਿਕਰੀ ਕੇਂਦਰ ਨੂੰ ਹੋਰ ਪੱਕੇ ਪੈਰੀਂ ਕਰਨਾ। 
‌ ਮੇਰੀ ਅਤੇ ਸੁਰਿੰਦਰ ਕੈਲੇ ਜੀ ਦੀ ਰੋਜਾਨਾ ਹਾਜ਼ਰੀ, ਮੀਟਿੰਗਾਂ ਤੇ ਫੌਰੀ ਦਖਲ ਕਾਰਨ ਪਿਛਲੇ ਸਮੇ ਵਿਚ ਅਕਾਡਮੀ ਪ੍ਤੀ ਨਿਭਾਏ ਫਰਜਾਂ ਦੇ ਆਧਾਰ ਤੇ ਆਪਣੇ ਲਈ ਅਤੇ ਸਮੁੱਚੀ ਪਰਗਤੀਸ਼ੀਲ ਟੀਮ ਲਈ 15 ਅਪਰੈਲ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਸਨਿਮਰ ਬੇਨਤੀ ਕਰਦਾ ਹਾਂ। 
‌ਨੋਟ:ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਕਿ ਵੋਟਾਂ ਪੈਣ ਦਾ ਸਮਾਂ ਇਸ ਵਾਰ 9 ਵਜੇ ਸਵੇਰੇ ਤੋਂ 3 ਵਜੇ ਬਾਅਦ ਦੁਪਹਿਰ ਤਕ ਹੈ।
‌ ਡਾ ਗੁਲਜ਼ਾਰ ਸਿੰਘ ਪੰਧੇਰ 
‌ ਉਮੀਦਵਾਰ ਮੀਤ ਪਰਧਾਨ  
‌ਮੋਬਾ:9464762825. 

No comments:

Post a Comment