ਕਈ ਅਹਿਮ ਸ਼ਖਸੀਅਤਾਂ ਭਾਗ ਲੈਣਗੀਆਂ
ਜਲੰਧਰ: 7 ਅਪਰੈਲ 2018: (ਸਾਹਿਤ ਸਕਰੀਨ ਬਿਊਰੋ)::
ਸਿਆਸੀ ਹਲਚਲਾਂ ਅਤੇ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਬਾਵਜੂਦ ਵਿਚਾਰ ਵਟਾਂਦਰਿਆਂ ਦਾ ਸਿਲਸਿਲਾ ਜਾਰੀ ਹੈ। ਵੱਖ ਥਾਵਾਂ 'ਤੇ ਸੈਮੀਨਾਰ, ਕਵੀ ਦਰਬਾਰ, ਪੁਸਤਕ ਰਿਲੀਜ਼ ਅਤੇ ਹੋਰ ਸਮਾਗਮ ਲਗਾਤਾਰ ਹੋ ਰਹੇ ਹਨ। ਸਿਹਤਮੰਦ ਸਮਾਜ ਦੀ ਸਿਰਜਣਾ ਲਈ ਇਹ ਇੱਕ ਚੰਗਾ ਮਾਹੌਲ ਹੈ। ਇਸੇ ਸਿਲਸਿਲੇ ਅਧੀਨ ਇੱਕ ਵਿਸ਼ੇਸ਼ ਆਯੋਜਨ ਹੋ ਰਿਹਾ ਹੈ: ਚੰਡੀਗੜ ਵਿੱਚ ਸੋਮਵਾਰ ਨੂੰ 9 ਅਪਰੈਲ 2018 ਨੂੰ। ਇਸਦਾ ਆਯੋਜਨ ਪੰਜਾਬ ਸਾਹਿਤ ਅਕਾਦਮੀ ਵੱਲੋਂ ਹੰਸ ਰਾਜ ਮਹਾਂਵਿਦਿਆਲਾ ਵਿਚਲੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ। ਇਸ ਵਿੱਚ ਕਈ ਅਹਿਮ ਸ਼ਖਸੀਅਤਾਂ ਭਾਗ ਲੈਣਗੀਆਂ।
ਪੰਜਾਬ ਸਾਹਿਤ ਅਕਾਦਮੀ ਦੇ ਪਰਧਾਨ ਡਾ. ਸਰਬਜੀਤ ਕੌਰ ਸੋਹਲ ਦੀ ਗਤੀਸ਼ੀਲ ਅਗਵਾੲੀ ਵਿਚ 'ਅਜੋਕਾ ਪੰਜਾਬੀ ਸਾਹਿਤ : ਸੰਵਾਦ ਤੇ ਸੰਵੇਦਨਾ ' ਵਿਸ਼ੇ 'ਤੇ ਕੌਮੀ ਸੈਮੀਨਾਰ। ਇਹ ਸੈਮੀਨਾਰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਉਸਾਰੂ ਗੱਲਾਂ ਕਰੇਗਾ।
ਸਭ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਹੈ।
No comments:
Post a Comment