Sat, Apr 7, 2018 at 6:15 PM
ਪ੍ਰਗਤੀਸ਼ੀਲ ਲੇਖਕ ਫਰੰਟ ਜੋਸ਼ੋ ਖਰੋਸ਼ ਨਾਲ ਸਰਗਰਮ
ਲੁਧਿਆਣਾ: 07 ਅਪਰੈਲ 2018:(ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪ੍ਰੈਲ 2018 ਨੂੰ ਚੋਣਾਂ ਹੋ ਰਹੀਆਂ ਹਨ। ਅੱਜ ਕਾਗ਼ਜ਼ ਵਾਪਸ ਲੈਣ ਤੋਂ ਬਾਅਦ ਪਰ੍ਗਤੀਸ਼ੀਲ ਲੇਖਕ ਫਰੰਟ ਵਲੋਂ ਡਾ. ਤੇਜਵੰਤ ਸਿੰਘ ਗਿੱਲ ਅਤੇ ਡਾ. ਸੁਰਜੀਤ ਸਿੰਘ ਸਮੇਤ ਸੀਨੀਅਰ ਮੀਤ ਪ੍ਰਧਾਨ ਲਈ ਸ੍ਰੀ ਸੁਰਿੰਦਰ ਕੈਲੇ ਮੈਦਾਨ 'ਚ ਹਨ। ਪਰਧਾਨਗੀ ਦੇ ਅਹੁਦੇ ਲਈ ਡਾ. ਤੇਜਵੰਤ ਸਿੰਘ ਗਿੱਲ ਦੇ ਹੱਕ 'ਚ ਸ੍ਰੀ ਦਰਸ਼ਨ ਬੁੱਟਰ, ਸ੍ਰੀ ਹਰਮੀਤ ਵਿਦਿਆਰਥੀ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਕਰਮਜੀਤ ਸਿੰਘ, ਡਾ. ਸੁਰਜੀਤ ਸਿੰਘ ਅਤੇ ਸੁਖਜੀਤ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ।
ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਸੁਰਜੀਤ ਸਿੰਘ ਦੇ ਹੱਕ ਵਿਚ ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਅਨੂਪ ਸਿੰਘ, ਦੇਸ ਰਾਜ ਕਾਲੀ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ।
ਸੀਨੀਅਰ ਮੀਤ ਪ੍ਰਧਾਨ ਲਈ ਸੁਰਿੰਦਰ ਕੈਲੇ ਦੇ ਹੱਕ ਵਿਚ ਸ੍ਰ੍ਰ੍ਰੀ ਦਰਸ਼ਨ ਬੁੱਟਰ, ਡਾ. ਅਨੂਪ ਸਿੰਘ, ਸ੍ਰੀ ਤ੍ਰੈਲੋਚਨ ਲੋਚੀ, ਹਰਮੀਤ ਵਿਦਿਆਰਥੀ, ਸ. ਭੁਪਿੰਦਰ ਸਿੰਘ ਸੰਧੂ ਨੇ ਵਾਪਸ ਕਾਗਜ਼ ਵਾਪਸ ਲੈ ਲਏ ਹਨ। ਇਸ ਤਰਾਂ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਉਪਰੋਕਤ ਤਿੰਨੇ ਉਮੀਦਵਾਰ ਚੋਣ ਲੜ ਰਹੇ ਹਨ। ਇਸ ਫਰੰਟ ਦੀ ਹਿਮਾਇਤ ਵਿਚ ਸਰਵ ਸ੍ਰੀ ਡਾ. ਸੁਰਜੀਤ ਪਾਤਰ, ਡਾ. ਸੁਖਦੇਵ ਸਿੰਘ, ਡਾ. ਸਵਰਾਜਬੀਰ, ਡਾ. ਸਰਬਜੀਤ ਸਿੰਘ, ਡਾ. ਰਜਨੀਸ਼ ਬਹਾਦਰ ਸਿੰਘ, ਸੁਸ਼ੀਲ ਦੁਸਾਂਝ, ਡਾ. ਜਸਵਿੰਦਰ ਸੈਣੀ, ਪ੍ਰੋ. ਸੁਰਜੀਤ ਜੱਜ, ਸੁਖਮਿੰਦਰ ਰਾਮਪੁਰੀ, ਹਰਭਜਨ ਹੁੰਦਲ, ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੀਰ ਝੱਜ, ਦੀਪ ਦਵਿੰਦਰ, ਰਮੇਸ਼ ਯਾਦਵ, ਮੱਖਣ ਕੁਹਾੜ, ਮੱਖਣ ਮਾਨ, ਡਾ. ਕਿਰਪਾਲ ਕਜ਼ਾਕ, ਡਾ. ਬਲਦੇਵ ਸਿੰਘ ਧਾਲੀਵਾਲ, ਬਲਵਿੰਦਰ ਗਰੇਵਾਲ, ਪ੍ਰੋ. ਯੋਗਰਾਜ ਆਦਿ ਨੇ ਫੌਰੀ ਤੌਰ ਤੇ ਬਿਆਨ ਜਾਰੀ ਕੀਤਾ ਹੈ। ਯਾਦ ਰਹੇ ਚੋਣਾਂ 15 ਅਪਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੋਣਗੀਆਂ।
No comments:
Post a Comment