ਸਾਹਿਤ ਦੀ ਝੋਲੀ ਵਿੱਚ ਪੰਜ ਪੁਸਤਕਾਂ ਪਾ ਚੁੱਕੀ ਅਮਰਜੀਤ ਕੌਰ ਹਿਰਦੇ
ਸਤਿ ਸ੍ਰੀ ਅਕਾਲ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 2018 ਦੀਆਂ ਚੋਣਾਂ ਵਿੱਚ ਇਸ ਵਾਰ ਅੰਤਰਿੰਗ ਬੋਰਡ ਮੈਂਬਰ ਵਜੋਂ ਮੈਂ ਪਹਿਲੀ ਵਾਰੀ ਆਪ ਜੀ ਦੇ ਸਨਮੁਖ ਹਾਜਰ ਹੋ ਰਹੀ ਹਾਂ ਅਤੇ ਆਪ ਜੀ ਦੇ ਨਿੱਘੇ ਪਿਆਰ ਅਤੇ ਭਰਪੂਰ ਸਹਿਯੋਗ ਦੀ ਆਸ ਕਰਦੀ ਹਾਂ। ਮੈਂ 2010 ਤੋਂ ਪੰਜਾਬੀ ਸਾਹਿਤ ਅਕਾਡਮੀ ਦੀ ਮੈਂਬਰ ਹਾਂ। ੳੁੱਥੇ ਹੋਣ ਵਾਲੀਆਂ ਵੱਡੀਆਂ-ਛੋਟੀਆਂ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੁੰਦੀ ਆ ਰਹੀ ਹਾਂ। ਸਾਹਿਤ ਖੇਤਰ ਪ੍ਰਤੀ ਮੇਰਾ ਲਗਾਵ ਬਚਪਨ ਤੋਂ ਹੀ ਰਿਹਾ ਹੈ। ਇਸਦੇ ਨਾਲ ਮੈਂ ਸਮਾਜ ਸੇਵਾ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹਾਂ। ਇਸ ਕਾਰਜ ਲਈ ਮੈਂ ਆਪਣੇ ਤੌਰ 'ਤੇ ਇਕ ਅੈਨ ਜੀ ਓ ਦਾ ਨਿਰਮਾਣ ਕੀਤਾ ਜਿਸਦੇ ਜਰੀਏ ਮੇਰਾ ਪਹਿਲਾ ਸਾਹਿਤਕ ਕਾਰਜ ਅਨੁਰੂਪ ਪਬਲਿਕ ਲਾਇਬਰੇਰੀ ਖੋਲ੍ਹ ਕੇ ਕੀਤਾ। ਜਿਸ ਵਿੱਚ ਸਾਹਿਤਕ ਮਿਲਣੀਆਂ ਅਤੇ ਰੂਬਰੂ, ਗ਼ਜ਼ਲ ਵਰਕਸ਼ਾਪ ਵੀ ਹੁੰਦੀ ਰਹਿੰਦੀ ਹੈ। ਅਨੁਰੂਪ ਓਅੰਕਾਰ ਚੈਰੀਟੇਬਲ ਅੌਰਗੇਨਾਈਜੇਸ਼ਨ ਲੋੜਵੰਦ ਅਤੇ ਬੇਸਹਾਰਾ ਅੌਰਤਾਂ ਅਤੇ ਬੱਚਿਆਂ ਲਈ ਕਾਰਜ ਕਰਦੀ ਰਹਿੰਦੀ ਹੈ। ਭਵਿੱਖ ਵਿੱਚ ਇਹ ਸੰਸਥਾ ਕੁਛ ਉਚੇਚੇ ਕਾਰਜ ਕਰਨ ਦੀ ਤਿਆਰੀ ਵਿੱਚ ਕਾਰਜਰਤ ਰਹਿੰਦੀ ਹੈ। ਇਸ ਸੰਸਥਾ ਦਾ ਸੇਵਾ ਖੇਤਰ ਜ਼ਿਆਦਾਤਰ ਸਾਡੇ ਸਾਹਿਤ ਸਮਾਜ ਦਾ ਆਲਾ-ਦੁਆਲਾ ਹੀ ਹੁੰਦਾ ਹੈ ਕਿਉਂਕਿ ਮੈਂ ਖ਼ੁਦ ਤਨ, ਮਨ, ਧਨ ਤੋਂ ਇਸ ਖੇਤਰ ਨਾਲ ਜੁੜੀ ਹੋਈ ਹਾਂ। ਸਮਾਜ ਸੇਵਾ ਦਾ ਚਾਓ ਅਤੇ ਉੱਦਮ ਆਪ ਸਭ ਦੇ ਸਾਥ ਨਾਲ ਹੋਰ ਵੀ ਵਧੇ-ਫੁਲੇਗਾ ਕਿਉਂਕ ਮੈਂ ਸੰਪੂਰਨ ਤੌਰ 'ਤੇ ਸਾਹਿਤ ਨੂੰ ਸਮਰਪਿਤ ਹਾਂ। ਅਜੇ ਤੱਕ ਇਹ ਸੇਵਾ ਮੈਂ ਆਪਣੇ ਨਿੱਜੀ ਖਰਚਿਆਂ ਵਿੱਚੋਂ ਕਰਦੀ ਆ ਰਹੀ ਹਾਂ ਅਤੇ ਕਰਦੀ ਰਹਾਂਗੀ। ਆਪ ਸਭ ਦੇ ਭਰਪੂਰ ਸਹਿਯੋਗ ਦੀ ਵੀ ਇਸ ਰੂਪ ਵਿਚ ਆਸ ਕਰਦੀ ਹਾਂ ਆਪ ਜੀ ਮੈਨੂੰ ਆਪਣੀ ਵੋਟ ਦੇ ਕੇ ਸਾਹਿਤ ਸੇਵਾ ਲਈ ਹੋਰ ਵੀ ਉਤਸ਼ਾਹਿਤ ਕਰੋਗੇ। ਇਸ ਵਾਰ 2018 ਵਿਚ ਇਸ ਸੰਸਥਾ "ਪੰਜਾਬੀ ਮਾਂ ਬੋਲੀ ਦਾ ਮਾਣ" ਸਨਮਾਨ ਸ਼ੁਰੂ ਕਰਨ ਜਾ ਰਹੀ ਹੈ। ਇਹ ਸਨਮਾਨ ਇਕ ਸਾਹਿਤਕ ਹਸਤੀ ਨੂੰ ਅਤੇ ਇਕ ਜ਼ਰੂਰਤਮੰਦ ਛੋਟੇ ਸਕੂਲੀ ਬੱਚੇ ਨੂੰ ਦਿੱਤਾ ਜਾਇਆ ਕਰੇਗਾ ਜੋ ਵਿਸ਼ੇਸ਼ਕਰ ਪੰਜਾਬੀ ਵਿਸ਼ੇ ਵਿੱਚੋਂ ਅੱਵਲ ਆਉਂਦਾ ਹੋਵੇਗਾ। ਮੈਂ ਵਾਅਦਾ ਕਰਦੀ ਹਾਂ ਕਿ ਪੰਜਾਬੀ ਭਵਨ ਲੁਧਿਆਣਾ ਲਈ ਵੀ ਮੇਰਾ ਮੋਹ, ਪਿਆਰ ਅਤੇ ਸੇਵਾ ਦਾ ਜਜ਼ਬਾ ਹਮੇਸ਼ਾਂ ਹੀ ਬਣਿਆਂ ਰਵ੍ਹੇਗਾ।
ਹੁਣ ਤੱਕ ਮੈਂ ਸਾਹਿਤ ਦੀ ਝੋਲੀ ਵਿੱਚ ਪੰਜ ਪੁਸਤਕਾਂ ਪਾ ਚੁੱਕੀ ਹਾਂ ਅਤੇ ਦੋ ਹੋਰ ਛਪਾਈ ਅਧੀਨ ਹਨ। ਇਹਨਾਂ ਦੇ ਨਾਮ ਇਸ ਤਰ੍ਹਾਂ ਹਨ
"ਚਿੰਤਨ ਦੀ ਕੁੱਖ" ਕਾਵਿ ਸੰਗ੍ਰਹਿ
"ਕੀਕਣ ਲਿਖਾਂ ਹਰੀ ਨਵੇਂ" ਕਾਵਿ ਸੰਗ੍ਰਹਿ
"ਜੋਤ ਗੁਰੂ ਸ਼ਬਦ ਰਹਿਨੁਮਾ" ਕਾਵਿ ਸੰਗ੍ਰਹਿ
"ਕਾਗਜ਼ ਦੀਆਂ ਕਿਸ਼ਤੀਆਂ" ਬਾਲ ਕਾਵਿ ਸੰਗ੍ਰਹਿ
"ਸਾਡੇ ਬਾਗੀਂ ਚੰਬਾ ਖਿੜਿਆ" ਗੀਤ ਸੰਗ੍ਰਹਿ
"ਪਿਘਲ਼ਦੀ ਨਦੀ" ਗ਼ਜ਼ਲ ਸੰਗ੍ਰਹਿ
"ਰੱਬ ਦੀ ਡਾਇਰੀ 'ਤੇ ਲਿਖੇ ਕੁਛ ਹਰਫ਼" ਡਾਇਰੀ ਦੇ ਪੰਨੇ ਵਾਰਤਕ
ਮੈਂ ਆਸ ਕਰਦੀ ਹਾਂ ਕਿ 15 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪ ਜੀ ਦਾ ਭਰਪੂਰ ਸਾਥ ਅਤੇ ਅਸ਼ੀਰਵਾਦ ਮੇਰੇ ਨਾਲ ਹੋਵੇਗਾ।
ਤੁਹਾਡੇ ਸੁਹਿਰਦ ਸਹਿਯੋਗ ਦੀ ਮੁਤਲਾਸ਼ੀ
ਅਮਰਜੀਤ ਕੌਰ 'ਹਿਰਦੇ'
ਮੈਂਬਰਸ਼ਿਪ ਨੰਬਰ 1560
ਮੋਬ:-9988868847, ਵਟਸ ਅੈਪ ਨੰਬਰ 9464958236
ਮੇਲ ਆਈ ਡੀ - hirdey2009@gmail.com
No comments:
Post a Comment