ਸਾਹਿਤਿਕ ਐਵਾਰਡਾਂ ਦੀ ਲਾਲਸਾ ਵਾਲੇ ਯੁਗ ਵਿੱਚ ਕੌਣ ਨਿਰਸੁਆਰਥ?
ਲੁਧਿਆਣਾ: 10 ਅਪਰੈਲ 2018: (ਸਾਹਿਤ ਸਕਰੀਨ ਬਿਊਰੋ)::
ਮੌਸਮ ਚੋਣਾਂ ਦਾ ਹੈ। ਲੇਖਕਾਂ ਦੀਆਂ ਚੋਣਾਂ ਦਾ। ਸਾਹਿਤਿਕ ਮਾਹੌਲ ਇੱਕ ਵਾਰ ਫਿਰ ਸਿਆਸੀ ਜਿਹਾ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਹ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਅੰਬਾਲਾ ਵਿੱਚ ਰਹਿਣ ਵਾਲੀ ਨਾਮਵਰ ਸ਼ਾਇਰਾ ਪਾਲ ਕੌਰ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ। ਲੇਖਕਾਂ ਵਿੱਚ ਸਿਆਸਤ ਕਿਓਂ? ਇਹ ਵਿਸ਼ਾ ਲੰਮੇ ਸਮੇਂ ਤੋਂ ਸ਼ਰਚਾ ਦਾ ਵਿਸ਼ਾ ਰਿਹਾ ਹੈ ਅਤੇ ਸਾਡੇ ਨਾਲ ਹੀ ਸਾਹਿਤ ਵਿਛ ਸਿਆਸਤ ਦੀ ਲੋੜ ਵੀ ਲੰਮੇ ਸਮੇਂ ਤੋਂ ਬਣੀ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਬਹਿਸ ਤੇਜ਼ੀ ਨਾਲ ਜਾਰੀ ਹੈ। ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਇਸ ਬਹਿਸ ਨਾਲ ਸ਼ਾਇਦ ਸਾਹਿਤ ਨੂੰ ਕੁਝ ਫਾਇਦਾ ਹੋ ਜਾਵੇ। "ਸੰਵਾਦ" ਵਾਲੇ ਸੁਖਿੰਦਰ ਸਿੰਘ ਅਤੇ ਹੋਰ ਕਲਮਕਾਰ ਵੀ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ। ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਬਹੁਤ ਹੀ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਾਕਟਰ ਸੁਰਜੀਤ ਸਿੰਘ ਦੇ ਮੁਕਾਬਲੇ ਇਸ ਵਾਰ ਇੱਕ ਸਰਗਰਮ ਮੁਹਿੰਮ ਹੈ। ਇਸ ਵਾਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਦੌਰਾਨ ਜਨਰਲ ਸਕੱਤਰ ਦੇ ਅਹੁਦੇ ਲਈ ਖੜੀ ਭੁਪਿੰਦਰ ਕੌਰ ਪਰੀਤ ਦਾ ਸਟੈਂਡ ਇਸ ਸਬੰਧੀ ਵਿਚਾਰ ਚਰਚਾ ਨੂੰ ਲਗਾਤਾਰ ਗਰਮਾ ਰਿਹਾ ਹੈ।
ਇਸ ਸਬੰਧੀ ਪਾਲ ਕੌਰ ਨੇ ਕਿਹਾ ਹੈ,"ਦੋਸਤੋ ! ਇਸ ਵੇਲੇ ਰਾਜਨੀਤੀ ਵਿੱਚ ਵੜਨ ਦੀ ਮੇਰੀ ਬਿਲਕੁਲ ਮਨਸ਼ਾ ਨਹੀਂ ਸੀ। ਪਰ ਅਜਿਹਾ ਕੁਝ ਵਾਪਰ ਰਿਹਾ ਹੈ ਕਿ ਮੈਨੂੰ ਇਸ ਕਦਮ ਦੀ ਲੋੜ ਜਾਪੀ । ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਕੁਝ ਘਿਨਾਉਣੇ ਸੱਚ ਸਾਹਮਣੇ ਆ ਰਹੇ ਹਨ । ਕੁਝ ਲੋਕ, ਜੋ ਸਾਹਿਤਕਾਰ ਹਨ ਤੇ ਦੋਸਤ ਵੀ , ਇਸ ਨੂੰ ਆਪਣੀ ਜਗੀਰ ਸਮਝ ਬੈਠੇ ਹਨ ਤੇ ਕਬਜ਼ਾ ਕਰੀ ਬੈਠੇ ਹਨ। ਜੇ ਕੋਈ ਆਪਣਾ ਪਰਚਾ ਦਾਖਲ ਵੀ ਕਰ ਬੈਠਾ ਤਾਂ ਉਸ ਨੂੰ ਬਿਠਾਉਣ ਲਈ ਪਿਆਰ , ਇਸਰਾਰ ਤੋਂ ਬਾਅਦ ਧਮਕੀਆਂ ਤੱਕ ਦਿੱਤੀਆਂ ਗਈਆਂ। ਮੈਂ ਤਾਂ ਪਹਿਲਾਂ ਵੀ ਇਸ ਗੱਲੋਂ ਹੈਰਾਨ ਸਾਂ ਕਿ ਕੁਝ ਬੰਦੇ ਆਪਣੇ ਪੈਨਲ ਬਣਾ ਲੈਂਦੇ ਹਨ ਤੇ ਫਿਰ ਰਿਓੜੀਆਂ ਵੰਡੀਆਂ ਜਾਂਦੀਆਂ ਹਨ ਕਿ ਤੂੰ ਆਹ ਲੈ ਲੈ ਤੇ ਮੈਨੂੰ ਆਹ ਦੇ ਦੇ ! ਜੇ ਦਸ ਵੀਹ ਲੋਕਾਂ ਨੇ ਹੀ ਸਭ ਫ਼ੈਸਲੇ ਕਰ ਲੈਣੇ ਹਨ ਤਾਂ ਅਸੀਂ ਹਜ਼ਾਰਾਂ ਲੋਕ ਉੱਥੇ ਸਿਰਫ ਮੂਰਖ ਬਣਨ ਜਾਂਦੇ ਹਾਂ? ਮੇਰੀ ਕਿਸੇ ਨਾਲ ਨਿੱਜੀ ਵਿਰੋਧਤਾ ਨਹੀਂ, ਪਰ ਅਸੀਂ ਸਾਹਿਤਕਾਰ ਹੀ ਇਹ ਇਜਾਰੇਦਾਰੀ ਸਵੀਕਾਰ ਕਰਾਂਗੇ ਤਾਂ ਲੋਕਾਂ ਨੂੰ ਕੀ ਲਿਖ ਕੇ ਵਿਖਾਵਾਂਗੇ? ਇਸ ਲਈ ਮੈਂ ਚਾਹੁੰਦੀ ਹਾਂ ਨਵੇਂ ਦੋਸਤਾਂ ਨੂੰ ਮੌਕਾ ਦਿੱਤਾ ਜਾਵੇ। ਮੈ ਪੰਜਾਬੀ ਦੀ ਸੰਵੇਦਨਸ਼ੀਲ ਸ਼ਾਇਰਾ ਭੁਪਿੰਦਰ ਕੌਰ ਪਰੀਤ ਦੀ ਹਿਮਾਇਤ ਕਰਾਂਗੀ। ਉਸ ਨੂੰ ਵੋਟਾਂ ਪਾ ਕੇ ਜਨਰਲ ਸਕੱਤਰ ਬਣਾਉ ਤੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਨਵੇਂ ਭਵਿੱਖ ਦੀ ਉਮੀਦ
ਕਰੀਏ ! ਦੋਸਤੋ ! ਡਾ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਨਿਜੀ ਤੌਰ ਤੇ ਕਿਸੇ ਨੂੰ ਬੈਠਣ ਲਈ ਨਹੀਂ ਕਿਹਾ ਤੇ ਨਾ ਹੀ ਕੋਈ ਧਮਕੀ ਦਿੱਤੀ ਹੈ ਪਰ ਅਜਿਹਾ ਹੋਇਆ ਹੈ ਤਾਂ ਕਿਸੇ ਹੋਰ ਮਾਿਧਅਮ ਤੋਂ ਹੋਇਆਂ ਹੋਵੇਗਾ। ਮੈਂ ਉਹਨਾਂ ਦਾ ਪੱਖ ਵੀ ਦੋਸਤਾਂ ਦੇ ਦੇ ਸਾਹਮਣੇ ਰੱਖ ਦਿੱਤਾ ਹੈ। ਹਿਮਾਇਤ ਮੇਰੀ ਭੁਪਿੰਦਰ ਕੌਰ ਪਰੀਤ ਦੇ ਨਾਲ ਹੀ ਹੈ।
ਸੁਖਿੰਦਰ ਸਿੰਘ ਨੇ ਲਤੀਫ਼ਾ ਅੱਖ ਕੇ ਬੜੀ ਗੰਭੀਰਤਾ ਨਾਲ ਕਿਹਾ ਹੈ: ਲਤੀਫਾ:
ਸਾਹਿਤਕ ਗੈਂਗਸਟਰ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿਚ ਉਮੀਦਵਾਰ ਇੱਕ ਔਰਤ ਨੇ ਕਿਹਾ ਹੈ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਉਹ ਐਵੇਂ ਫਾਲਤੂ ਨ ਬੋਲੇ ਨਹੀਂ ਤਾਂ.....
ਉਸ ਔਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਹਿਤਕ ਗੈਂਗਸਟਰ ਸਿਰਫ ਪੰਜਾਬ ਵਿਚ ਹੀ ਨਹੀਂ ਕੈਨੇਡਾ ਵਿਚ ਵੀ ਹਨ।
ਕੈਨੇਡਾ ਵਿੱਚ ਵੀ ਸਾਹਿਤ ਸਭਾਵਾਂ ਨਾਲ ਸਬੰਧਤ ਕਈ ਬੰਦੇ ਚਾਰ ਕੁ ਗਜ਼ਲਾਂ ਲਿਖਣ ਤੋਂ ਬਾਹਦ ਨੱਕਾਂ 'ਚੋਂ ਠੂੰਹੇਂ ਸੁੱਟਣ ਲੱਗ ਜਾਂਦੇ ਹਨ ਅਤੇ ਗੈਂਗਸਟਰਾਂ ਵਾਂਗ ਧਮਕੀਆਂ ਦੇਣ ਲੱਗ ਜਾਂਦੇ ਹਨ ਕਿ ਜਿਹੜਾ ਵੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਬਾਰੇ ਬੋਲੇਗਾ ਅਸੀਂ ਉਸ ਨੂੰ ਸਿੱਧਾ ਕਰ ਦਿਆਂਗੇ।
-ਸੁਖਿੰਦਰ: ਸੰਪਾਦਕ:ਸੰਵਾਦ
ਟੋਰਾਂਟੋ ਕੈਨੇਡਾ
ਅਪਰੈਲ 9, 2018
ਇਹਨਾਂ ਸਾਹਿਤਿਕ ਚੋਣਾਂ ਬਾਰੇ ਹੀ ਕੁਲਜੀਤ ਮਾਨ ਨੇ ਕਿਹਾ ਹੈ:
ਸਭ ਦੋਸਤ ਸਾਹਿਤਕਾਰ ਹਨ ਤੇ ਵਿਦਿਅਕ ਸੰਸਥਾਵਾਂ ਵਿਚ ਕੰਮ ਕਰਦੇ ਰਾਹ ਦਸੇਰੇ ਵੀ ਹਨ ਪਰ ਕੁਝ ਲੋਕ ਇਹ ਮਹਿਸੂਸ ਕਰਦੇ ਹਨ ਕਿ ਕੁਝ ਤਬਦੀਲੀ ਕਰਕੇ ਵੇਖ ਲਈ ਜਾਵੇ।
ਭੁਪਿੰਦਰ ਪਰੀਤ ਜੀ ਨੂੰ ਮੈ ਕਦੇ ਮਿਲਿਆ ਨਹੀ ਪਰ ਉਹਨਾਂ ਦੀਆਂ ਰਚਨਾਵਾਂ ਤੇ ਸਮਾਜ ਪਰ੍ਤੀ ਪਹੁੰਚ ਸਦਕਾ, ਉਹ ਬੇਹਤਰ ਲਗਦੇ ਹਨ। ਸਾਡੀ ਵੋਟ ਪਉਂਣ ਦੀ ਕੋਈ ਪਹੁੰਚ ਨਹੀ ਪਰ ਸਾਡਾ ਫਿਕਰ ਜ਼ਰੂਰ ਸਾਹਿਤ ਨਾਲ ਹੈ। ਹੇਠ ਲਿਖੀ ਪਾਲ ਕੌਰ ਜੀ ਦੀ ਪੋਸਟ ਨਾਲ ਮੈਂ ਸਹਿਮਤ ਹਾਂ। ਆਉ ਕੁਝ ਤਬਦੀਲੀ ਤੇ ਕਰ ਹੀ ਲਈਏ।
ਦੀਪ ਜਗਦੀਪ ਸਿੰਘ ਨੇ ਪਾਲ ਕੌਰ ਹੁਰਾਂ ਦਿਨ ਪੋਸਟ 'ਤੇ ਟਿੱਪਣੀ ਕਰਦਿਆਂ ਕਿਹਾ ਹੈ: ਤੁਹਾਡਾ ਖੁਲ ਕੇ ਮੈਦਾਨ ਵਿਚ ਆਉਣਾ ਅਤੇ ੲਿਹ ਅਪੀਲ ਕਰਨਾ, ਇਤਿਹਾਸ ਵਿਚ ਦਰਜ ਹੋਵੇਗਾ। ਦੋਸਤੀਆਂ ਅਤੇ ਇਜਾਰੇਦਾਰੀਆਂ ਵਿਚ ਫ਼ਰਕ ਕਰਨਾ ਵਕਤ ਦੀ ਲੋੜ ਹੈ। ਤੁਹਾਡੇ ਸਵੈ ਨਾਲ ਇਮਾਨਦਾਰੀ ਕਰਨ ਦਾ ਇਹ ਫ਼ੈਸਲਾ ਸੱਚਮੁੱਚ ਇਤਿਹਾਸਕ ਹੈ।
ਸਾਹਿਤ ਅਕਾਦਮੀ ਚੋਣਾਂ: ਸੌ ਫੁੱਲ ਖਿੜਨ ਦਿਓ-ਸੌ ਵਿਚਾਰ ਭਿੜਨ ਦਿਓ

ਤੁਹਾਡੇ ਮਨਸ਼ੇ ਅਤੇ ਤੁਹਾਡਾ ਉਲਾਰ ਕਿਸੇ ਤੋਨ ਲੁਕਿਆ ਹੋਇਆ ਨਹੀਂ ਹੈ। ਮੈਂ ਧੰਨਵਾਦੀ ਹਾਂ ਕਿ ਮੈਂ ਨਿੱਜੀ ਤੌਰ 'ਤੇ ਮੀਡੀਆ ਦੀ ਹਕੀਕਤ ਜਾਣ ਸਕਿਆ ਕਿ ਜੇ ਉਹ ਕਿਸੇ ਬਾਰੇ ਨਾਪਸੰਦਗੀ ਰੱਖਦਾ ਹੈ ਤਾਂ ਉਸ ਦਾ ਨੁੁਕਸਾਨ ਕਰਨ ਲਈ ਮੀਡੀਆ ਦੇ ਵੱਖ ਵੱਖ ਪ੍ਰਗਟਾਅ ਰੂਪਾਂ ਅਤੇ ਉਨ੍ਹਾਂ ਵਿਚਲੀ ਭਾਸ਼ਾ ਨੂੰ ਕਿਵੇਂ ਵੇਸਵਾ ਵਾਂਗੂੰ ਵਰਤ ਸਕਦਾ ਹੈ
ReplyDeleteਤੁਹਾਨੂੰ ਅਜਿਹਾ ਮਹਿਸੂਸ ਹੋਇਆ ਇਸ ਲਈ ਮੈਨੂੰ ਅਫਸੋਸ ਹੈ ਕਿਓਂਕਿ ਤੁਹਾਡੀ ਸਥਿਤੀ ਬਹੁਤ ਉਚੇਰੀ ਅਵਸਥਾ ਵਾਲੀ ਹੈ---
ReplyDeleteਕਈ ਵਾਰ ਗੱਲ ਸਿਰਫ ਪਸੰਦਗੀ ਜਾਂ ਨਾਪਸੰਦਗੀ ਦੀ ਵੀ ਨਹੀਂ ਹੁੰਦੀ---ਅਤੇ ਨਾ ਹੀ ਕਿਸੇ ਦਾ ਵੀ ਨੁਕਸਾਨ ਕਰਨਾ ਕੋਈ ਮਨਸ਼ਾ ਹੁੰਦਾ ਹੈ---
ਸਿਸਟਮ ਵਿੱਚ ਇੱਕ ਨਵੀਂ ਸੋਚ ਪੈਦਾ ਕਰਨ ਲਈ ਜੇ ਨਿਰਪੱਖ ਪਹੁੰਚ ਦੀ ਤੁਲਣਾ ਵੀ ਵੇਸਵਾ ਨਾਲ ਕੀਤੀ ਜਾਵੇ ਤਾਂ ਮੰਦਭਾਗੀ ਗੱਲ ਹੈ---
ਸਾਡਾ ਮਕਸਦ ਸਿਰਫ ਇਹ ਸੁਆਲ ਉਠਾਉਣਾ ਹੀ ਸੀ ਕਿ ਕੀ ਸਿਆਸਤ ਰਹਿਤ ਸ਼ੁਧ ਸਾਹਿਤਿਕ ਮਾਹੌਲ ਵਾਲੀ ਸਾਥੀ ਸੰਭਵ ਵੀ ਹੈ ਜਾਂ ਸਿਰਫ ਇੱਕ ਸੁਪਨਾ---?
ਬਹੁਤ ਹੀ ਚੰਗਾ ਹੋਵੇ ਜੇ ਤੁਸੀਂ ਇਸ ਸਾਰੇ ਵਰਤਾਰੇ ਬਾਰੇ ਆਪਣੀ ਲਿਖਤ ਭੇਜਣ ਦੀ ਕਿਰਪਾਲਤਾ ਕਰ ਸਕੋ---
ਮੈਨੂੰ ਅਫ਼ਸੋਸ ਹੈ ਕਿ ਮੈਂ ਆਵੇਸ਼ ਵਿਚ ਆ ਕੇ ਤੁਹਾਡੀ ਲਿਖਤ ਦੀ ਤੁਲਨਾ 'ਵੇਸਵਾ ਨਾਲ ਕੀਤੀ ਹੈ। ਇਹ ਵੇਸਵਾਵਾਂ ਨਾਲ ਬੇਇਨਸਾਫ਼ੀ ਹੈ। ਮੈਂ ਬਹੁਤ ਸਾਰੇ ਭੱਦਰ ਪੁਰਖਾਂ ਦੀ ਥਾਂ ਉਨ੍ਹਾਂ ਦੀ ਵਧੇਰੇ ਇੱਜ਼ਤ ਕਰਦਾ ਹਾਂ। ਮੈਂ ਸਮੂਹ ਵੇਸਵਾਵਾਂ ਤੋਂ ਮੁਆਫ਼ੀ ਮੰਗਦਾ ਹਾਂ ਅਤੇ ਵਾਅਦਾ ਕਰਦਾ ਹਾਂ ਇਸ ਤਰ੍ਹਾਂ ਦੀ ਨਿੱਜੀ ਸੌੜੇ ਹਿੱਤਾਂ ਦੀ ਪੂਰਤੀ ਦੀ ਨਿੰਦਾ ਕਰਨ ਲਈ ਕੋਈ ਹੋਰ 'ਪ੍ਰਤੀਕ ਵਰਤਿਆ ਕਰਾਂਗਾ।
ReplyDeleteਇਸ ਸਬੰਧੀ ਮਿੱਤਰ ਸੈਨ ਮੀਤ ਹੁਰਾਂ ਵੱਲੋਂ ਈਮੇਲ ਰਾਹੀਂ ਮਿਲੀ ਟਿੱਪਣੀ ਜੋ ਕਿਸ ਤਕਨੀਕੀ ਸਮੱਸਿਆ ਕਰਕੇ ਪੋਸਟ ਨਹੀਂ ਸੀ ਹੋ ਰਹੀ:
ReplyDeleteਕਥੂਰੀਆ ਜੀ ਮੁਆਫ ਕਰਨਾ ਮੈਂ ਇਹ ਪੋਸਟ ਪੜਨ ਵਿਚ ਲੇਟ ਹੋ ਗਿਆ। ਤੁਸੀਂ ਸਹੀ ਮੁੱਦੇ ਉਠਾਏ ਹਨ। ਅਸੀਂ ਤਾਂ ਇਹ ਰੋਣੇ ਕਈ ਸਾਲਾਂ ਤੋਂ ਰੋ ਰਹੇ ਹਾਂ। ਜੇ ਅਕੈਡਮੀ ਨੂੰ ਮੁੜ ਸਹੀ ਰਾਹ ਤੇ ਲਿਆੳਣਾ ਹੈ ਤਾਂ ਅਕੈਡਮੀ ਨੂੰ ਨਿਜੀ ਸਵਾਰਥਾਂ ਲਈ ਵਰਤਣ ਵਾਲਿਆਂ ਨੂੰ ਬਾਹਰ ਦਾ ਰਸਤਾ ਰਿਖਾਉਣਾ ਪਵੇਗਾ। ਕਈ ਹੋਰ ਮਹੰਤ ਵੀ ਚੋਣ ਮੈਦਾਨ ਵਿਚ ਹਨ। ਉਨਾਂ ਤੋਂ ਵੀ ਖਹਿੜਾ ਛਡਾਉਣਾ ਪਵੇਗਾ। ਪੱਤਰਕਾਰੀ ਦੇ ਅਸਲ ਫਰਜ਼ਾਂ ਨੂੰ ਨਿਭਾਉਣ ਲਈ ਮੁਬਾਰਕ। ਖੁਸ਼ੀ ਹੈ ਕਿ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੇ ਵੀ ਆਪਣੀ ਪੰਜਾਬੀ ਭਾਸ਼ਾ ਪ੍ਰਤੀ ਜਿੰਮੇਵਾਰੀ ਨੂੰ ਮਹਿਸੂਸ ਕਰਕੇ ਅਕੈਡਮੀ ਦੇ ਪ੍ਰਬੰਧਕੀ ਡਾਂਚੇ ਵਿਚ ਤਬਦੀਲੀ ਲਈ ਅੱਗੇ ਆਉਣ ਦਾ ਫੈਸਲਾ ਕੀਤਾ ਹੈ। ਅਕੈਡਮੀ ਦੇ ਉੱਜਲ ਭਵਿਖ ਲਈ ਇਹ ਸ਼ੁਭ ਸੰਕੇਤ ਹੈ।