ਨਾਰੀ ਸ਼ਕਤੀ ਦੀ ਲਾਮਬੰਦੀ ਬਦਲ ਸਕਦੀ ਹੈ ਸਾਹਿਤਿਕ ਮੈਨੇਜਮੈਂਟ
ਲੁਧਿਆਣਾ: 16 ਅਪਰੈਲ 2018: (ਸਾਹਿਤ ਸਕਰੀਨ ਟੀਮ)::
ਹਾਸੇ ਵੰਡਣ ਦੇ ਨਾਲ ਨਾਲ ਜ਼ਿਹਨ ਵਿੱਚ ਇੱਕ ਨਵੀਂ ਸੋਚ ਪੈਦਾ ਕਰਨ ਵਾਲੀ ਹਰਲੀਨ ਸੋਨਾ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਹੈ:
ਸ਼ੁਕਰੀਆ!
ਓ ਦੋਸਤੋ ਕਮਾਲ ਕਰ ਦਿੱਤੀ ਤੁਸੀਂ ਸਾਰਿਆਂ ਨੇ। ਜੇ ਸਵੇਰ ਤੋਂ ਹੀ ਆ ਰਹੇ ਫੋਨਾਂ ਤੇ ਤੁਸੀਂ ਨਾ ਪੁੱਛਦੇ ਤਾਂ ਮੈਂ ਤਾਂ ਪੁੱਛਣਾ ਹੀ ਨਹੀਂ ਸੀ ਕਿੰਨੀਆਂ ਵੋਟਾਂ ਪਈਆਂ ਮੈਨੂੰ... 🙂
ਲੇਖਕ ਦੋਸਤੋ ਇਸ ਚੜ੍ਹਦੀ ਕਲਾ ਦੀ ਅਸੀਸ ਅਤੇ ਸਾਥ ਲਈ ਬਹੁਤ ਬਹੁਤ ਸ਼ੁਕਰੀਆ। ਮੈਨੂੰ 280 ਵੋਟਾਂ ਪਈਆਂ ਅਤੇ ਪੰਜ ਵੋਟ ਵੱਧ ਵਾਲਾ ਜਿੱਤ ਗਿਆ। ਸੀਟ ਤਾਂ ਨਹੀਂ ਮਿਲੀ ਪਰ ਸਿਸਟਮ ਤਾਂ ਬਦਲਣਾ ਹੀ ਹੈ। ਕੰਮ ਤਾਂ ਕਰਨਾ ਹੀ ਹੈ। ਬਹੁਤ ਸ਼ੁਕਰੀਆ ਦੋਸਤੋ! ਇਹ ਤਾਂ ਪਹਿਲੀ ਵਾਰ ਹੈ ਅਤੇ ਕਮਾਲ ਹੈ। ਮੇਰੇ ਲਈ ਤੁਹਾਡਾ ਸਾਥ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਅੱਗੇ ਹੋਰ ਵੀ ਵਧੀਆ ਹੋਵੇਗਾ। ਦਿਉ ਅਸੀਸ ਕੰਮ ਕਰਦੀ ਰਹਾਂ.... ਬੱਚਿਆਂ ਲਈ ਅਤੇ ਕਿਵੇਂ ਹੋਵੇ ਪਰਵਰਿਸ਼ ਉਹਨਾਂ ਦੀ ..ਇਸ ਤੇ ਬਹੁਤ ਕੰਮ ਹੋਣ ਵਾਲਾ ਹੈ।
ਪਿਆਰ ਨਾਲ ਮੇਰਾ ਝੋਲਾ ਭਰ ਗਿਆ ਹੈ ਹੁਣ ਹੋਰ ਚਾਅ ਵੱਧ ਗਿਆ ਹੈ ਵੰਡਣ ਦਾ!
ਤੁਰਦੇ ਰਹੀਏ
ਰੱਬ ਰਾਖਾ!
ਸ਼ੁਕਰਾਨੇ.... !
ਇਸੇ ਤਰਾਂ ਡਾਕਟਰ ਅਮਰਜੀਤ ਕੌਰ ਨਾਜ਼ ਨੇ ਸਪਸ਼ਟ ਕਿਹਾ ਹੈ ਕਿ ਹੁਣ ਸਾਹਿਤ ਦੇ ਇਸ ਖੇਤਰ ਵਿੱਚ ਨਾਰੀ ਸ਼ਕਤੀ ਦਾ ਉਭਾਰ ਸ਼ੁਰੂ ਹੋ ਚੁੱਕਿਆ ਹੈ। ਉਹਨਾਂ ਨੇ ਨਾਰੀ ਸ਼ਕਤੀ ਦਾ ਆਉਣਾ ਇੱਕ ਸ਼ੁਭ ਸੰਕੇਤ ਦੱਸਿਆ।
No comments:
Post a Comment