ਕਲਮਕਾਰਾਂ ਵੱਲੋਂ ਚੋਣ ਪਰਚਾਰ ਅੰਤਿਮ ਦੌਰ ਵਿੱਚ ਦਾਖਲ
ਦੇਸ਼ ਵਿੱਚ ਭਾਵੇਂ ਹੰਗਾਮੀ ਹਾਲਤ ਦਾ ਦੌਰ ਆਇਆ ਤੇ ਭਾਵੇਂ ਖਾੜਕੂਵਾਦ ਦਾ। ਬਹੁਤ ਸਾਰੇ ਕਹਿੰਦੇ ਕਹਾਂਉਂਦੇ ਲੋਕ ਲਿਖਣਾ ਛੱਡ ਗਏ ਜਾਂ ਭੁੱਲ ਗਏ। ਦਬਾਅ ਆਰਥਿਕ ਵੀ ਸੀ ਅਤੇ ਡੰਡੇ ਦਾ ਵੀ। ਬਹੁਤ ਸਾਰੇ ਪਤਰਤਰਕਾਰਾਂ ਨੇ ਆਪਣੀ ਕੁਰਬਾਨੀ ਵੀ ਦਿੱਤੀ। ਬਚੇ ਸਨ ਕੁਝ ਸਿਰੜੀ ਅਤੇ ਸਮਰਪਿਤ ਲੋਕ। ਅਜਿਹੇ ਕਲਮਕਾਰਾਂ ਵਿੱਚ ਇੱਕ ਨਾਮ "ਅਣੂ" ਦੇ ਸੰਪਾਦਕ ਸੁਰਿੰਦਰ ਕੈਲੇ ਦਾ ਵੀ ਹੈ। ਮੌਸਮ ਕੋਈ ਵੀ ਹੋਵੇ, ਦਿਨਕੋਈ ਵੀ ਹੋਵੇ, ਪੰਜਾਬੀ ਭਵਨ ਵਿੱਚ ਇੱਕ ਸ਼ਖ਼ਸੀਅਤ ਦੇ ਮਿਲਣ ਦੀ ਸੰਭਾਵਨਾ ਅਕਸਰ ਰਹਿੰਦੀ ਹੈ। ਉਹ ਸ਼ਖ਼ਸੀਅਤ ਹੈ ਸੁਰਿੰਦਰ ਕੈਲੇ ਦੀ। ਰੁਝੇਵਿਆਂ ਦੇ ਬਾਵਜੂਦ ਸਮਾਂ ਕੱਢਣਾ ਅਤੇ ਅਤੇ ਰਸਮੀ ਜਿਹੀਆਂ ਗੱਲਾਂ ਤੋਂ ਉੱਪਰ ਉੱਠ ਕੇ ਮਿਲਣਾ ਕੈਲੇ ਸਾਹਿਬ ਦੇ ਹਿੱਸੇ ਆਇਆ ਹੈ। ਅਣਐਲਾਨੀਆਂ ਪਾਬੰਦੀਆਂ ਦੇ ਬਾਵਜੂਦ ਮੀਡੀਆ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਣ ਦੇਣਾ-ਇਹ ਵੀ ਕੈਲੇ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਕਾਰਨ ਸੰਭਵ ਹੁੰਦਾ ਹੈ। ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਮੌਕੇ ਉਹ ਵੀ ਮੈਦਾਨ ਵਿੱਚ ਹਨ। ਉਹਨਾਂ ਦੀ ਅਪੀਲ ਹੇਠਾਂ ਛਾਪੀ ਜਾ ਰਹੀ ਹੈ। ਅਸੀਂ ਉਹਨਾਂ ਨੂੰ ਵੋਟ ਪਾਉਣ ਲਈ ਸਪਸ਼ਟ ਸਿਫਾਰਿਸ਼ ਕਰਦੇ ਹਾਂ।
ਸਤਿਕਾਰਯੋਗ ਜੀਓ,
ਸਾਲ 2008 ਤੋਂ ਹੁਣ ਤੱਕ ਮੈਂ, ਪੰਜਾਬੀ ਭਵਨ, ਲਗਾਤਾਰ ਰੌਜ਼ਾਨਾ ਹਾਜ਼ਰ ਹੋ ਕੇ ਸਾਹਿਤਕ ਸਰਗਰਮੀਆਂ ਦੇ ਨਾਲ ਨਾਲ ਪਰਬੰਧਕੀ ਜ਼ਿੰਮੇਵਾਰੀਆਂ ਬਤੌਰ ਦਫ਼ਤਰ ਸਕੱਤਰ, ਵਿੱਤ ਤੇ ਭਵਨ ਪਰਬੰਧਕ ਅਤੇ ਮੀਤ ਪ੍ਰਧਾਨ ਨਿਭਾਉਂਦਾ ਆ ਰਿਹਾ ਹਾਂ :-
1. ਭਵਨ ਦੀਆਂ ਇਮਾਰਤਾਂ ਦੇ ਰੱਖ-ਰਖਾ ਲਈ ਬਿਲਡਿੰਗ ਦੀ ਮੁਰੰਮਤ, ਪਾਣੀ ਸਪਲਾਈ ਵਿਚ ਸੁਧਾਰ, ਲਾਇਬ੍ਰੇਰੀ ਦੇ ਹਾਲ ਤੇ ਛੱਤ ਦੀ ਮੁਰੰਮਤ, ਗਰੀਨ ਰੂਮ ਦੇ ਬਾਥਰੂਮਾਂ ਦੀ ਮੁਰੰਮਤ ਤੇ ਸੈਨੇਟਰੀ ਦਾ ਕੰਮ, ਕੰਧਾਂ ਵਿੱਚ ਉੱਗੇ ਦਰੱਖਤਾਂ ਦੀ ਕਟਾਈ ਆਦਿ ਦੇ ਅਨੇਕਾਂ ਕੰਮਾਂ ਨੂੰ ਕਰਵਾਕੇ ਭਵਨ ਦੀ ਦਿੱਖ ਅਤੇ ਗੁਣਵੱਤਾ ਸੁਧਾਰੀ ।
2. ਸਾਲ 2012-2014 ਦੌਰਾਨ ਵਿੱਤ ਅਤੇ ਭਵਨ ਪਰਬੰਧਕ ਦੇ ਤੌਰ ਤੇ ਮੇਰਾ ਧਿਆਨ ਭਵਨ ਵਿਚਲੇ ਅਦਾਰਿਆਂ ਦੇ ਬਕਾਇਆ ਕਿਰਾਇਆਂ ਵਲ ਗਿਆ। ਬਕਾਏ ਕੱਢਣ ਲਈ ਪਿਛਲੇ 10-15 ਸਾਲਾਂ ਦਾ ਰਿਕਾਰਡ ਘੋਖਣ ਦੀ ਲੋੜ ਪਈ। ਕਿਰਾਏਦਾਰਾਂ ਦਾ ਹਿਸਾਬ ਆਡਿਟ ਕਰਨ ਲਈ ਬਹੁਤ ਸਮਾਂ ਤੇ ਮਿਹਨਤ ਕਰਨ ਤੇ ਹੇਠਾਂ ਅਨੁਸਾਰ ਬਕਾਏ ਕੱਢੇ ਗਏ :-
À)ਪਰਕਾਸ਼ਕਾਂ, ਕਾਲਜਾਂ, ਪੁਸਤਕ ਵਿਕਰੇਤਾਵਾਂ ਅਤੇ ਵਿਅਕਤੀਆਂ ਵੱਲ ਪਿਛਲੇ ਲੰਮੇ ਸਮੇਂ ਤੌਂ ਕਰੀਬ 60 ਹਜ਼ਾਰ ਰੁ ਪਏ ਦੀਆਂ ਪੁਸਤਕਾਂ ਦੀ ਵਿਕਰੀ ਦੇ ਬਕਾਏ ਕੱਢੇ ਗਏ। ਇਸ ਰਕਮ ਵਿੱਚ ਕਰੀਬ 57,000/- ਰੁਪਏ ਦੀ ਉਗਰਾਈ ਕਰਨ ਵਿੱਚ ਸਫ਼ਲ ਹੋਏ।
ਅ) ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹਿਸਾਬ ਖੰਘਾਲਣ ਉਪਰੰਤ, ਬੋਰਡ ਦੇ ਦਫ਼ਤਰ ਜਾ ਕੇ ਕਈ ਦਿਨਾਂ ਦੀ ਮਿਹਨਤ ਨਾਲ ਹਿਸਾਬ ਮਿਲਾਉਣ ਬਾਅਦ ਬੋਰਡ ਵੱਲ ਕਰੀਬ 4 ਲੱਖ ਬਕਾਇਆ ਨਿਕਲਿਆ ਜਿਸ ਲਈ ਬੋਰਡ ਅਧਿਕਾਰੀਆਂ ਲਿਖਤੀ ਤੌਰ ਤੇ ਦੇਣਦਾਰੀ ਮੰਨੀ। ਉਗਰਾਹੀ ਲਈ ਵਾਰ-2 ਚੇਅਰਪਰਸਨ, ਸਬੰਧਤ ਅਫ਼ਸਰਾਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵਾਧੂ ਕਮਰਿਆਂ ਦਾ 1,30,000/- ਰੁਪਏ ਬਕਾਇਆ ਖੜਾ ਰਹਿ ਗਿਆ। ਅਕਾਡਮੀ ਵਲੋ ਸਖਤ ਕਾਰਵਾਈ ਕਰਨ ਤੇ ਹੀ ਬੋਰਡ ਨੇ ਬਕਾਇਆ ਕਲੀਅਰ ਕੀਤਾ ।
Â) ਸਾਲ 2008 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ, ਭਵਨ ਵਿਚਲੀ ਇਮਾਰਤ ਦਾ ਕਿਰਾਇਆ 10,000/- ਦੇ ਰਿਹਾ ਸੀ। ਚੇਅਰਪਰਸਨ ਤੇ ਸੰਬੰਧਤ ਅਫ਼ਸਰਾਂ ਨਾਲ ਵਾਰ ਵਾਰ ਮੀਟਿੰਗਾਂ ਕਰਨ ਤੇ ਦਬਾਅ ਪਾਉਣ ਤੇ ਕਿਰਾਇਆ ਤਿੰਨ ਗੁਣਾਂ ਲੈਣ ਦਾ ਇਕਰਾਰਨਾਮਾ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਅਖ਼ੀਰ ਵਿਚ ਕਰੀਬ 52,000 ਮਾਸਿਕ ਕਿਰਾਇਆ ਵਸੂਲ ਕੀਤਾ ।
ਸ) ਭਾਸ਼ਾ ਵਿਭਾਗ (ਪੰਜਾਬ) ਦਾ ਅਰੰਭ ਤੋਂ ਲੈ ਕੇ ਹਿਸਾਬ ਦਾ ਆਡਿਟ ਕੀਤਾ ਗਿਆ ਤੇ ਬੇਨਿਯਮੀਆਂ ਪਾਈਆਂ ਗਈਆਂ। ਫ਼ਲਸਰੂਪ ਲੱਖਾਂ ਰੁਪਏ ਬਕਾਇਆ ਨਿਕਲਿਆ । ਇਸ ਅਦਾਰੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਿਰਾਏ ਵਿਚ ਕੋਈ ਵਾਧਾ ਨਹੀਂ ਸੀ ਹੋਇਆ। ਵਿਭਾਗ ਨਾਲ ਲਗਾਤਾਰ ਚਿੱਠੀ-ਪੱਤਰ ਤੇ ਮੀਟਿੰਗਾਂ ਕਰਕੇ ਕਿਰਾਇਆ ਡੇੜ ਗੁਣਾ ਵਧਾਉਣ 'ਚ ਸਫ਼ਲਤਾ ਪ੍ਰਾਪਤ ਕੀਤੀ। ਇਸਦੇ ਨਾਲ ਹੀ ਹਰ ਸਾਲ, ਸਰਕਾਰੀ ਨਿਯਮਾਂ ਅਨੁਸਾਰ ਕਿਰਾਇਆ ਵਧਾਉਣਾ ਸ਼ੁਰੂ ਕੀਤਾ ।
ਹ) ਚੇਤਨਾ ਪ੍ਰਕਾਸ਼ਨ ਦਾ ਹਿਸਾਬ ਆਡਿਟ ਕਰਨ ਤੇ 15 ਦਸੰਬਰ 2015 ਤੱਕ ਉਹਨਾਂ ਵੱਲ 1,43,893 ਰੁ: ਅਤੇ ਯੂਨੀਸਟਾਰ ਬੁਕਸ ਵੱਲ ਅਗਸਤ 2015 ਤੱਕ 82,584 ਰੁ: ਬਕਾਇਆ ਕੱਢੇ ਗਏ।
3. 2011-2012 ਤੋਂ ਆਮਦਨ ਕਰ ਵਿਭਾਗ ਤੋਂ ਆਮਦਨ ਕਰ ਰਿਫੰਡ ਲੈਣ ਲਈ ਦਫ਼ਤਰ ਨਾਲ ਸੰਪਰਕ ਕਰਕੇ, ਲੱਖਾਂ ਰੁਪਏ ਰਿਫੰਡ ਲੈਣ 'ਚ ਸਫ਼ਲਤਾ ਪ੍ਰਾਪਤ ਕੀਤੀ।
4. ਸਾਈਂ ਮੀਆਂ ਮੀਰ ਭਵਨ ਦਾ ਨਕਸ਼ਾ ਤੇ ਅੰਦਾਜਨ ਖਰਚ ਦਾ ਚਿੱਠਾ ਤਿਆਰ ਕਰਵਾਕੇ, ਉਸ ਦੀ ਉਸਾਰੀ, ਦਿਨ-ਰਾਤ ਇੱਕ ਕਰਕੇ ਨਿਸ਼ਚਿਤ ਸਮੇਂ ਅੰਦਰ ਪੂਰੀ ਕੀਤੀ ।
5. ਭਵਨ ਵਿਚਲੀ ਕੰਟੀਨ, ਜਿਸ ਦਾ ਕਿਰਾਏਦਾਰ ਕਿਰਾਇਆ ਨਹੀਂ ਸੀ ਦੇ ਰਿਹਾ, ਖਾਲੀ ਕਰਵਾਉਣ ਲਈ ਵਕੀਲ ਦੀਆਂ ਮੁਫ਼ਤ ਸੇਵਾਵਾਂ ਲੈ ਕੇ ਕਚਿਹਰੀ ਵਿੱਚ ਕੇਸ ਕੀਤਾ। ਕਈ ਸਾਲ ਲਗਾਤਾਰ ਪੈਰਵਾਈ ਕਰਕੇ ਆਖਿਰ ਕੋਰਟ ਦੇ ਹੁਕਮਾਂ ਨਾਲ 19.08.15 ਨੂੰ ਕੰਟੀਨ ਖਾਲੀ ਕਰਵਾਕੇ ਕਬਜ਼ਾ ਲਿਆ ।
6. ਅਪਣੇ ਅਸਰ ਰਸੂਖ ਨਾਲ ਸੈਮੀਨਾਰ ਹਾਲ ਦੇ ਨਵੀਨੀਕਰਨ ਲਈ ਸ. ਸ਼ਰਨਜੀਤ ਸਿੰਘ ਢਿੱਲੋਂ, ਸਿੰਚਾਈ ਮੰਤਰੀ ਪੰਜਾਬ ਕੋਲੋਂ 3 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤੀ।
7. ਭਵਨ ਦੀ ਬਾਹਰੀ ਕੰਧ ਨਾਲ ਖੜੇ ਦਰੱਖਤ ਜੋ ਕੰਧ ਨੂੰ ਨੁਕਸਾਨ ਪੁਚਾ ਰਹੇ ਸਨ, ਨੂੰ ਕੱਟਣ ਲਈ ਸਰਕਾਰੀ ਵਿਭਾਗ ਕੋਲੋਂ ਐਸਟੀਮੇਟ ਅਤੇ ਮੰਜੂਰੀ ਲੈ ਕੇ ਪੁਟਵਾਏ ।
8. ਖੁੱਲੇ ਰੰਗਮੰਚ ਦੇ ਪਿਛਲੇ ਵਿਹੜੇ ਵਿਚ ਇਕ ਵੱਡ ਅਕਾਰੀ ਸ਼ੈਡ ਤਿਆਰ ਕਰਵਾਇਆ ਜਿਸ ਦੀ ਵਰਤੋਂ ਸਮਾਗਮਾਂ ਸਮੇਂ ਖਾਣੇ ਅਤੇ ਹਰ ਕੰਮਾਂ ਲਈ ਨਿਸਚਿਤ ਕੀਤੀ ਗਈ ।
9. ਜਦੋਂ ਤੋਂ ਅਕਾਡਮੀ ਦੀ ਸੇਵਾ ਸੰਭਾਲੀ ਹੈ, ਬਜਟ ਤਿਆਰ ਕਰਨ ਦਾ ਕੰਮ ਕਰਦਾ ਆ ਰਿਹਾ ਹਾਂ।
ਨੋਟ : ਵਿਸਥਾਰਤ ਜਾਣਕਾਰੀ ਲਈ ਮੇਰੀ ਰਿਪੋਰਟ (ਵਿੱਤ ਅਤੇ ਭਵਨ ਪਰਬੰਧਕ ਦੀ ਰਿਪੋਰਟ) ਮਿਤੀ 15.12.2015 ਦੇਖੀ ਜਾ ਸਕਦੀ ਹੈ ।
10. ਸਾਹਿਤਕ ਤੇ ਸਭਿਆਚਾਰਕ ਖੇਤਰ:
À) ਮੇਰੇ 5 ਮੌਲਿਕ ਕਹਾਣੀ ਸੰਗਰਹਿ ਪਰਕਾਸ਼ਿਤ ਹੋ ਚੁੱਕੇ ਹਨ। ਅਗਲੀ ਕਿਤਾਬ ਦਾ ਖਰੜਾ ਛਪਣ ਲਈ ਤਿਆਰ ਹੈ ।
ਅ) ਅਨੇਕਾਂ ਪੁਸਤਕਾਂ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਕੀਤੀ ਹੈ ਜਿਸ ਵਿਚ ਬੰਗਲਾ ਅਤੇ ਪੱਛਮੀ ਪੰਜਾਬ ਦੇ ਲੇਖਕ ਵੀ ਸ਼ਾਮਲ ਹਨ ।
Â) ਅਦਾਰਾ 'ਅਣੂ ਮੰਚ' ਦਾ ਸੰਸਥਾਪਕ ਤੇ ਚੇਅਰਮੈਨ ਹਾਂ। ਇਹ ਅਦਾਰਾ ਗੋਸ਼ਟੀਆਂ, ਵਿਚਾਰ-ਵਿਟਾਂਦਰਾ, ਰੰਗ ਮੰਚੀ ਸਰਗਰਮੀਆਂ ਅਤੇ ਪਰਕਾਸ਼ਨਾ ਦਾ ਕੰਮ ਕਰਦਾ ਹੈ।
ਸ) ਪਿਛਲੇ 47 ਸਾਲਾਂ ਤੋਂ 'ਅਣੂ' ਨਾਂ ਦਾ ਮਿੰਨੀ ਰਸਾਲਾ ਸੰਪਾਦਤ ਤੇ ਪਰਕਾਸ਼ਿਤ ਕਰ ਰਿਹਾ ਹਾਂ।
ਉਪਰੋਕਤ ਸਭ ਆਪ ਜੀ ਦੇ ਸਹਿਯੋਗ ਅਤੇ ਅਸੀਰਵਾਦ ਸਦਕਾ ਹੀ ਸੰਭਵ ਹੋ ਸਕਿਆ ਹੈ। ਆਸ ਕਰਦਾ ਹਾਂ ਕਿ ਭਵਿੱਖ ਵਿੱਚ ਤੁਹਾਡੇ ਸਹਿਯੋਗ ਨਾਲ ਵਧੇਰੇ ਸਮਰੱਥਾ ਤੇ ਨਿਸ਼ਠਾ ਨਾਲ, ਅਕਾਡਮੀ ਦੀ ਬਿਹਤਰੀ ਲਈ ਸੇਵਾ ਕਰਦਾ ਰਹਾਂਗਾ।
ਕਿਰਪਾ ਕਰਕੇ ਪੰਜਾਬੀ ਸਾਹਿਤ ਅਕਾਡਮੀ , ਲੁਧਿਆਣਾ ਦੀ 15 ਅਪ੍ਰੈਲ 2018 ਨੂੰ ਹੋ ਰਹੀ ਚੋਣ ਵਿਚ ਮੈਨੂੰ ਸੀਨੀਅਰ ਮੀਤ ਪਰਧਾਨ ਦੀ ਵੋਟ ਪਾ ਕੇ ਕਿਰਥਾਰਤ ਕਰਨਾ ਜੀ ।
No comments:
Post a Comment