Friday 23rd February 2024 at 08:39
PSA ਚੋਣਾਂ ਮੌਕੇ ਡਾ. ਸੁਖਵਿੰਦਰ ਪਰਮਾਰ ਹੁਰਾਂ ਵੱਲੋਂ ਕੁਝ ਤਿੱਖੇ ਸੁਆਲ
ਚੋਣਾਂ ਵਿੱਚ ਉਭਰ ਕੇ ਸਾਹਮਣੇ ਆਏ ਇਹਨਾਂ ਤਿੰਨਾ ਧੜਿਆਂ ਨੂੰ ਸੁਆਲ ਕਰਨ ਵਾਲੇ ਵੀ ਮੌਜੂਦ ਹਨ ਜਿਹਨਾਂ ਨੂੰ ਆਮ ਤੌਰ ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਹ ਲੋਕ ਕਿਸੇ ਸਿਆਸੀ ਧਿਰ ਜਾਂ ਕਿਸੇ ਸਾਹਿਤਿਕ ਧੜੇ ਨਾਲ ਵੀ ਨਹੀਂ ਜੁੜੇ ਹੁੰਦੇ। ਸਾਹਿਤ ਸਾਧਨਾ ਵਿੱਚ ਮਗਨ ਵੀ ਰਹਿੰਦੇ ਹਨ ਪਰ ਕਿਸੇ ਬੰਧਨ ਵਿਚ ਨਹੀਂ ਆਉਂਦੇ।
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਮੌਕੇ ਬਹੁਤ ਕੁਝ ਲਿਖਿਆ ਜਾ ਰਿਹਾ ਬਹੁਤ ਕੁਝ ਕਿਹਾ ਜਾ ਰਿਹਾ ਹੈ। ਇੱਕ ਲਿਖਤ ਇਹ ਵੀ ਸਾਹਮਣੇ ਆਈ ਹੈ ਡਾ. ਸੁਖਵਿੰਦਰ ਪਰਮਾਰ ਹੁਰਾਂ ਦੀ ਜੋ ਰਣਬੀਰ ਕਾਲਜ,ਸੰਗਰੂਰ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ।ਉਹਨਾਂ ਦੀ ਲਿਖਤ ਵੀ ਅਰਥਪੂਰਨ ਹੈ ਅਤੇ ਧਿਆਨ ਮੰਗਦੀ ਹੈ।
ਉਹਨਾਂ ਨੇ ਅਕਾਡਮੀ ਦੇ ਸਾਬਕਾ ਅਤੇ ਚੋਣ ਲੜਨ ਜਾ ਰਹੇ ਉਮੀਦਵਾਰਾਂ ਨੂੰ ਕੁਝ ਤਿੱਖੇ ਸਵਾਲ ਕੀਤੇ ਹਨ।
ਉਹ ਆਖਦੇ ਹਨ-
-ਨਾ ਮੇਰੀ ਵੋਟ ਹੈ ਨਾ ਮੇਰੀ ਸਪੋਰਟ ਹੈ ਕਿਸੇ ਨੂੰ.... ਬਸ ਮਾਂ ਬੋਲੀ ਪੰਜਾਬੀ ਦਾ ਅਦਨਾ ਜਾ ਵਿਦਿਆਰਥੀ ਹੋਣ ਦੇ ਨਾਂ 'ਤੇ ਅਖੌਤੀ ਸਾਹਿਤਕ ਰਾਜਨੀਤੀਵਾਨਾਂ (ਹੁਣ ਤੋਂ ਪਹਿਲਾਂ ਹੋਏ ਸਾਰੇ ਅਹੁਦੇਦਾਰਾਂ ਨੂੰ ਵੀ ) ਨੂੰ ਕੁਝ ਕੁ ਸਵਾਲ ਨੇ ਮੇਰੇ....
2. ਉਚੇਰੀ ਸਿੱਖਿਆ ਕਾਲਜਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਹੋਈ ਨੂੰ 25 ਸਾਲ ਬੀਤ ਗਏ ਹਨ ਇਸ ਸੰਸਥਾ ਨੇ ਕੀ ਯਤਨ ਕੀਤਾ?
3. ਆਪੋ ਆਪਣੇ ਆਲੇ ਦੁਆਲੇ ਦੇ ਸੰਗੀਆਂ ਸਾਥੀਆਂ ਤੇ ਜੁੰਡੀ ਦੇ ਯਾਰਾਂ ਨੂੰ ਜੋੜ ਤੋੜ ਕਰਕੇ ਵੱਖ-ਵੱਖ ਸੰਸਥਾਵਾਂ ਤੋਂ ਦਬਾਅ ਪਾ ਕੇ ਇਨਾਮ ਸਨਮਾਨ ਲੈਣ ਤੋਂ ਇਲਾਵਾ ਹੋਰ ਕਿਹੜਾ ਮਾਅਰਕੇ ਵਾਲਾ ਕੰਮ ਕੀਤਾ.…. ਕਿੰਨੀਆਂ ਕੁ ਪੇਂਡੂ ਲਾਇਬਰੇਰੀਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ, ਕਿੰਨੀਆਂ ਕੋਈ ਨਵੀਆਂ ਲਾਇਬ੍ਰੇਰੀਆਂ ਖੋਲੀਆਂ, ਰਵਾਇਤੀ ਪੰਜਾਬੀ ਨੂੰ ਸਾਂਭਣ ਦੇ ਕਿੰਨੇ ਕੁ ਯਤਨ ਹੋਏ?
ਕਦੇ ਜਾ ਕੇ ਯੂਨੀਵਰਸਿਟੀਆਂ 'ਚ ਪੰਜਾਬੀ ਭਾਸ਼ਾ ਦੀ ਖੋਜ ਸਥਿਤੀ ਵਾਚਣ ਘੋਖਣ ਦੀ ਕੋਸ਼ਿਸ਼ ਕੀਤੀ। ਇਹਨਾਂ ਸੰਸਥਾਵਾਂ ਵਿੱਚ ਪੰਜਾਬੀ ਵਿਸ਼ੇ ਦੀਆਂ ਪੋਸਟਾਂ ਲਈ ਕਿਤੇ ਪੁੱਤ- ਭਤੀਜਾਵਾਦ, ਚੇਲਾ,ਉਹਦਾ ਚੇਲਾ, ਫਿਰ ਉਹਦਾ ਚੇਲਾ, 'ਤੇ ਉਂਗਲ ਰੱਖੀ। ਹੋਰ ਵੀ ਬਹੁਤ ਕੁਝ ਐ ਕਹਿਣ ਨੂੰ.....
ਵੋਟਾਂ ਪੈਣ , ਸਹਿਮਤੀ ਹੋਵੇ ਪਰ 'ਮਾਂ ਬੋਲੀ ਪੰਜਾਬੀ ' ਨੂੰ ਕੋਈ ਫਰਕ ਨਹੀਂ ਪੈਣ ਲੱਗਿਆ।
ਉਮੀਦ ਹੈ ਸਬੰਧਤ ਧਿਰਾਂ ਅਤੇ ਉਮੀਦਵਾਰ ਇਹਨਾਂ ਸੁਆਲਾਂ ਵੱਲ ਧਿਆਨ ਦੇਣਗੀਆਂ ਅਤੇ ਇਹਨਾਂ ਦੇ ਜੁਆਬ ਵੀ ਪਾਠਕਾਂ ਸਾਹਮਣੇ ਆਉਣਗੇ। ਇਹ ਸੁਆਲ ਅਤੇ ਇਹਨਾਂ ਦੇ ਜੁਆਬ ਪੰਜਾਬੀ ਸਾਹਿਤ ਨਾਲ ਜੁੜੀਆਂ ਸਭਨਾਂ ਧਿਰਾਂ ਲਈ ਜ਼ਰੂਰੀ ਹਨ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਵਿਚਾਰੇ ਜਾਣੇ ਚਾਹੀਦੇ ਹਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
ਬਹੁਤ ਵਧੀਆ ਵਿਸ਼ਲੇਸ਼ਣ
ReplyDelete