Wednesday 28th February 2024 at 15-40
ਲੰਮੀ ਸਾਹਿਤ ਸਾਧਨਾ ਮਗਰੋਂ ਪਾਠਕਾਂ ਸਾਹਮਣੇ ਆਈ ਹੈ ਇਹ ਪੁਸਤਕ
ਲੜਨ ਦੀ ਸੋਚ ਵਾਲੇ ਲੋਕ ਭਾਵੇਂ ਭਾਸ਼ਾ ਦੇ ਨਾਮ ਤੇ ਲੜੀ ਜਾਣ ਤੇ ਭਾਵੇਂ ਇਲਾਕਾਵਾਦ ਨੂੰ ਅਧਾਰ ਬਣਾ ਕੇ ਪਰ ਅਸਲ ਵਿੱਚ ਇਸ ਲੜਾਈ ਦਾ ਅਧਾਰ ਹਮੇਸ਼ਾ ਸੌੜੀ ਸਿਆਸਤ ਵਾਲੇ ਸਵਾਰਥੀ ਲੋਕ ਹੀ ਹੋਇਆ ਕਰਦੇ ਹਨ। ਹਿੰਦੀ, ਪੰਜਾਬੀ, ਉਰਦੂ ਅੰਗਰੇਜ਼ੀ ਸਭ ਭਾਸ਼ਾਵਾਂ ਚੰਗੀਆਂ ਹਨ ਅਤੇ ਇਹਨਾਂ ਦੇ ਗੁਣ ਵੀ ਆਪੋ ਆਪਣੇ ਹਨ। ਗੱਲ ਭਾਸ਼ਾ ਦੀ ਹੋਵੇ ਜਾਂ ਸਰਹੱਦਾਂ ਦੀ ਜਾਂ ਫਿਰ ਜਾਤਾਂ ਪਾਤਾਂ ਦੀ-ਕਲਮਾਂ ਵਾਲੇ ਹਮੇਸ਼ਾਂ ਇੱਕ ਦੂਜੇ ਨੂੰ ਨੇੜੇ ਲਿਆਉਣ ਲਈ ਸਰਗਰਮ ਰਹਿੰਦੇ ਹਨ। ਅਜਿਹੇ ਚੰਗੇ ਲੇਖਕਾਂ ਵਿੱਚ ਇੱਕ ਨਾਮ ਨੀਲਮ ਨਾਰੰਗ ਦਾ ਵੀ ਹੈ।
ਨੀਲਮ ਨਾਰੰਗ ਦਾ ਜਨਮ ਫਤਿਹਾਬਾਦ ਵਿੱਚ 21 ਜੂਨ 1968 ਨੂੰ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ।ਘਰ ਵਿੱਚ ਜਨਮ ਤੋਂ ਪਹਿਲਾਂ ਹੀ ਸਾਹਿਤਕ ਮਾਹੌਲ ਸੀ। ਇਸ ਮਾਹੌਲ ਕਰਕੇ ਸਾਰੇ ਮਸ਼ਹੂਰ ਲੇਖਕਾਂ ਦੀਆਂ ਕਈ ਕਿਤਾਬਾਂ ਵੀ ਸਹਿਜੇ ਹੀ ਪੜ੍ਹੀਆਂ ਗਈਆਂ। ਇਸ ਦੇ ਨਾਲ ਨਾਲ ਵਿਦਿਅਕ ਯੋਗਤਾ ਵਾਲੇ ਪਾਸੇ ਵੀ ਸਾਧਨਾ ਜਾਰੀ ਰਹੀ ਅਤੇ 20 ਸਾਲ ਦੀ ਉਮਰ ਵਿੱਚ, ਬੀ.ਏ. ਤੱਕ ਦੀ ਪੜ੍ਹਾਈ ਵੀ ਮੁਕੰਮਲ ਕਰ ਲਈ। ਬੀ ਏ ਦੀ ਡਿਗਰੀ ਤੋਂ ਬਾਅਦ ਵਿਆਹ ਕਰਵਾ ਕੇ ਜ਼ਿੰਦਗੀ ਦੀ ਇਸ ਗ੍ਰਹਿਸਥ ਸਾਧਨਾ ਵਿਚ ਵੀ ਕਦਮ ਰੱਖਿਆ।
ਵਿਆਹ ਤੋਂ ਬਾਅਦ ਹਿਸਾਰ ਵਿੱਚ ਐਮ.ਏ. (ਰਾਜਨੀਤੀ ਸ਼ਾਸਤਰ) ਅਤੇ ਫਿਰ ਬੀ.ਐਡ ਕੀਤੀ ਅਤੇ ਅਧਿਆਪਨ ਦਾ ਕਿੱਤਾ ਚੁਣਿਆ। ਸੰਨ 2006 ਵਿੱਚ ਐਲ. ਐਲ ਬੀ. ਕਰਕੇ ਵਕਾਲਤ ਦੇ ਕਿੱਤੇ ਵਿੱਚ ਪ੍ਰਵੇਸ਼ ਕੀਤਾ। ਜ਼ਿੰਦਗੀ ਅਤੇ ਸਿੱਖਾਂ ਦੇ ਏਨੇ ਸਾਰੇ ਪੜਾਵਾਂ ਅਤੇ ਤੋਂ ਬਾਅਦ ਸੰਨ 2016 ਵਿੱਚ ਨੀਲਮ ਨੇ ਲਿਖਣਾ ਸ਼ੁਰੂ ਕੀਤਾ।
ਉਹ ਦੱਸਦੇ ਹਨ-ਮੈਂ ਕਵਿਤਾ, ਗ਼ਜ਼ਲ, ਗੀਤ, ਮੁਕਤਕ, ਲੇਖ, ਯਾਦਾਂ, ਕਹਾਣੀਆਂ ਅਤੇ ਛੋਟੀਆਂ ਕਹਾਣੀਆਂ ਵਾਲੇ ਖੇਤਰਾਂ ਵਿੱਚ ਆਪਣੀ ਕਲਮ ਦੇ ਤਜਰਬੇ ਸ਼ੁਰੂ ਕੀਤੀ ਜਿਹੜੇ ਬਹੁਤ ਹੀ ਸੰਦ ਵੀ ਕੀਤੇ ਗਏ। ਜੁਲਾਈ 2017 ਵਿਚ ਹੀ ਹਿੰਦੀ ਦੀ ਪ੍ਰਸਿੱਧ ਅਖਬਾਰ ਅਮਰ ਉਜਾਲਾ ਮੇਰੀ ਰਚਨਾ ਛਪੀ ਜੋ ਕਿ ਇੱਕ ਕਹਾਣੀ ਸੀ। 'ਮੇਰਾ ਸਮਾਜ ਅਲਗ ਕੈਸੇ' ਨਾਂ ਦੀ ਇਸ ਪਹਿਲੀ ਪ੍ਰਕਾਸ਼ਿਤ ਕਹਾਣੀ ਨੂੰ ਪਾਠਕਾਂ ਵੱਲੋਂ ਬਹੁਤ ਹੁੰਗਾਰਾ ਵੀ ਮਿਲਿਆ ਅਤੇ ਇਸਨੇ ਉਤਸ਼ਾਹ ਵੀ ਵਧਾਇਆ ਅਤੇ ਹੌਂਸਲਾ ਵੀ ਦਿੱਤਾ। ਇਸ ਨਾਲ ਸਾਹਿਤ ਰਚਨਾ ਵਿੱਚ ਤੇਜ਼ੀ ਵੀ ਆਈ।
ਉਸ ਤੋਂ ਬਾਅਦ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿਚ ਛੋਟੀਆਂ ਕਹਾਣੀਆਂ, ਲੇਖ ਅਤੇ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਹਨ। ਇਸ ਤੋਂ ਇਲਾਵਾ ਕਈ ਪੁਸਤਕ ਸੰਗ੍ਰਿਹਾਂ ਵਿੱਚ ਮੇਰੀਆਂ ਮਿੰਨੀ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ। ਇਹਨਾਂ ਦੀ ਵੀ ਸਮੇਂ ਸਮੇਂ ਕਾਫੀ ਚਰਚਾ ਹੋਈ।
ਕਲਮ ਅਤੇ ਕਵਿਤਾ ਵਿੱਚ ਇੱਕ ਨਵਾਂ ਮੋੜ ਆਇਆ ਪਿਤਾ ਨਾਲ ਮਨ ਵਿਚ ਉਥੇ ਜਜ਼ਬਾਤਾਂ ਕਾਰਨ। ਇਹ ਉਦੋਂ ਦੀ ਗੱਲ ਹੈ ਜਦੋਂ 10 ਨਵੰਬਰ 2019 ਨੂੰ ਸ਼ਬਦ ਸ਼ਕਤੀ ਸੰਸਥਾ ਵੱਲੋਂ ਪਿਤਾ ਜੀ 'ਤੇ ਲਿਖੀ ਗਈ ਕਵਿਤਾ 'ਤੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ। ਪਿਤਾ ਨਾਲ ਉਹ ਜਜ਼ਬਾਤੀ ਸਾਂਝ ਲਗਾਤਾਰ ਬਣੀ ਹੋਈ ਹੈ ਅਤੇ ਬਣੀ ਰਹੇਗੀ ਵੀ।
ਕਰੋਨਾ ਦੌਰਾਨ ਵੱਖ-ਵੱਖ ਸੰਸਥਾਵਾਂ ਨਾਲ ਜੁੜਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਔਨਲਾਈਨ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਸੁਣਾਈਆਂ ਅਤੇ ਕਈ ਸਮਾਜਿਕ ਸੰਸਥਾਵਾਂ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਕਾਵਿ ਸੰਗ੍ਰਹਿ ‘ਵਕਤ ਦੀ ਆਵਾਜ਼ ਸਾਂਝ’ ਵਿੱਚ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਹਨ।
ਜ਼ਿੰਦਗੀ ਵਿਚ ਦੁਖਦਾਈ ਮੋੜ ਉਦੋਂ ਆਇਆ ਜਦੋਂ ਕੁਝ ਅਣਸੁਖਾਵੇਂ ਕਾਰਨਾਂ ਕਰਕੇ ਪਤੀ ਦੀ ਮੌਤ ਹੋ ਗਈ ਅਤੇ ਜ਼ਿੰਦਗੀ ਵਿੱਚ ਨਵੀਆਂ ਔਕੜਾਂ ਅਤੇ ਮੁਸੀਬਤਾਂ ਦਾ ਤੂਫ਼ਾਨ ਜਿਹਾ ਹੀ ਆ ਗਿਆ। ਇਸ ਤੋਂ ਬਾਅਦ ਨੀਲਮ ਨੂੰ ਹਿਸਾਰ ਛੱਡ ਕੇ ਚੰਡੀਗੜ੍ਹ ਜਾਣਾ ਪਿਆ। ਕਲਮ ਜ਼ਿੰਦਗੀ ਦੇ ਰੰਗਾਂ ਨੂੰ ਦੇਖਦੀ ਹੋਈ ਲਗਾਤਾਰ ਨਿਖਰਦੀ ਵੀ ਗਈ।ਸੋਚ ਵਿਚ ਵੀ ਗਈ। ਕਲਪਨਾ ਨੇ ਵੀ ਆਪਣੀ ਉਡਾਣ ਹੋਰ ਉੱਚੀ ਕੀਤੀ। ਸਾਹਿਤ ਰਚਨਾ ਨਾਲੋਂ ਨਾਲ ਜਾਰੀ ਵੀ ਰਹੀ।
ਸੰਨ 2020 ਵਿੱਚ, ਹਰਿਆਣਾ ਸਾਹਿਤ ਅਕਾਦਮੀ ਦੇ ਸ਼ਿਸ਼ਟਾਚਾਰ ਨਾਲ, 2020_2021 ਨੂੰ 'ਬੰਧਨ ਰਿਸ਼ਤਿਆਂ ਦਾ' ਦੇ ਨਾਮ ਦਾ ਇੱਕ ਛੋਟਾ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਗਿਆ ਹੈ। ਫਿਰ ਸਤੰਬਰ 2022 ਵਿੱਚ ਕਾਵਿ ਸੰਗ੍ਰਹਿ ‘ਅਣਖੀ ਦਾਸਤਾਨ’ ਪ੍ਰਕਾਸ਼ਿਤ ਹੋਇਆ। ਇਕ ਪ੍ਰਸਿੱਧ ਫ਼ਿਲਮੀ ਗੀਤ ਹੈ ਨ-ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ। ਬਸ ਉਹ ਹਕੀਕਤ ਨੀਲਮ ਨਾਰੰਗ ਸਾਹਿਬ ਨੇ ਵੀ ਬਹੁਤ ਨੇੜਿਓਂ ਹੋ ਕੇ ਦੇਖੀ।
ਜ਼ਿੰਦਗੀ ਦੀ ਇਸ ਜੰਗ ਦੀਆਂ ਚੁਣੌਤੀਆਂ ਨੂੰ ਸਵਿਕਾਰ ਕਰਦਿਆਂ ਨੀਲਮ ਨੇ ਜੁਲਾਈ 2022 ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਆਪਣੀ ਲਾਅ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਵਕਾਲਤ ਦੇ ਅਨੁਭਵਾਂ ਨੇ ਯਿਨਦਗੀ ਦੀਆਂ ਬਹੁਤ ਸਾਰੀਆਂ ਹਕੀਕਤਾਂ ਤੋਂ ਵੀ ਜਾਣੂ ਕਰਵਾਇਆ। ਬਹੁਤ ਸਾਰੇ ਲੋਕਾਂ ਨਾਲ ਵਾਪਰੇ ਘਟਨਾਕ੍ਰਮ ਲਗਾਤਾਰ ਜ਼ਹਿਨ ਵਿੱਚ ਕਹਾਣੀਆਂ ਜਾਂ ਕਵਿਤਾਵਾਂ ਬਣ ਕੇ ਢਲ ਰਹੇ ਹਨ। ਇਹ ਰਚਨਾਵਾਂ ਵੀ ਜਲਦੀ ਹੀ ਕਿਸੇ ਨਵੀਂ ਪੁਸਤਕ ਵਿਚ ਸਾਹਮਣੇ ਆਉਣਗੀਆਂ। ਇਸ ਤਰ੍ਹਾਂ ਹੁਣ ਕਲਮ ਅਤੇ ਜ਼ਿੰਦਗੀ ਦਾ ਅਗਲਾ ਸਫ਼ਰ ਲਗਾਤਾਰ ਜਾਰੀ ਹੈ।
ਨੀਲਮ ਮੈਡਮ ਦੱਸਦੇ ਹਨ- ਮੇਰਾ ਬਹੁਤਾ ਸਮਾਂ ਸਾਹਿਤਕ ਮਾਹੌਲ ਦੀ ਸੰਗਤ ਵਿੱਚ ਬੀਤਦਾ ਹੈ। ਕਿਤਾਬਾਂ ਮੇਰੀਆਂ ਬਹੁਤ ਹੀ ਚੰਗੀਆਂ ਦੋਸਤ ਹਨ। ਇਸ ਸਾਹਿਤਿਕ ਰਸ ਕਾਰਨ ਹੀ ਕਈ ਸਮਾਜਿਕ ਸੰਸਥਾਵਾਂ ਨਾਲ ਵੀ ਸੰਪਰਕ ਬਣਿਆ। ਪੰਜਾਬ ਵਿੱਚ ਆ ਕੇ ਨੀਲਮ ਨੇ ਮੈਂ ਪੰਜਾਬੀ ਭਾਸ਼ਾ ਵੀ ਸਿੱਖੀ ਅਤੇ ਪੰਜਾਬੀ ਵਿੱਚ ਪਹਿਲਾ ਕਾਵਿ ਸੰਗ੍ਰਹਿ ਬਾਬੁਲ ਦਾ ਵੇਹੜਾ 2024 ਵਿੱਚ ਪ੍ਰਕਾਸ਼ਿਤ ਹੋਇਆ ਹੈ।
ਹੁਣ ਇਹ ਪੁਸਤਕ ਬਾਬੁਲ ਦਾ ਵਿਹੜਾ 29 ਫਰਵਰੀ ਵੀਰਵਾਰ ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਖਨੌਰ ਵਿਖੇ ਸਵੇਰੇ ਸਾਢੇ ਦਸ ਵਜੇ ਰਿਲੀਜ਼ ਕੀਤੀ ਜਾਣੀ ਹੈ। ਇਹ ਦਫਤਰ ਕਮਰਾ ਨੰਬਰ 520, ਚੌਥੀ ਮੰਜ਼ਿਲ,ਡੀਸੀ ਦਫਤਰ ਕੰਪਲੈਕਸ, ਸੈਕਟਰ-76 ਵਿਚ ਸਥਿਤ ਹੈ। ਮੁੱਖ ਮਹਿਮਾਨ ਹੋਣਗੇ ਰਾਸ਼ਟਰੀ ਕਵੀ ਸੰਗਮ ਚੰਡੀਗੜ੍ਹ ਦੇ ਪ੍ਰਧਾਨ ਮੈਡਮ ਸੰਤੋਸ਼ ਗਰਗ। ਪ੍ਰਧਾਨਗੀ ਕਰਨਗੇ ਪੰਜਾਬੀ ਲੇਖਕ ਸਭ ਚੰਡੀਗੜ੍ਹ ਦੇ ਪ੍ਰਧਾਨ ਜਨਾਬ ਬਲਕਾਰ ਸਿੱਧੂ ਅਤੇ ਜ਼ਿਲਾ ਭਾਸ਼ਾ ਅਫਸਰ ਜਨਾਬ ਦੇਵਿੰਦਰ ਬੋਹਾ। ਵਿਸ਼ੇਸ਼ ਮਹਿਮਾਨ ਹੋਣਗੇ ਉੱਘੇ ਲੇਖਕ ਮਨਮੋਹਨ ਸਿੰਘ ਦਾਊਂ ਅਤੇ ਪਰਚਾ ਪੜ੍ਹਨਗੇ ਸਤਿਬੀਰ ਕੌਰ। ਰੰਜਨ ਮੰਗੋਤਰਾ ਅਤੇ ਅਕਸ਼ੈ ਨਾਰੰਗ ਦੇ ਨਾਲ ਨਾਲ ਰਾਸ਼ਟਰੀ ਕਾਵਿ ਸੰਗਮ ਦੇ ਕਈ ਸੀਨੀਅਰ ਅਹੁਦੇਦਾਰ ਵੀ ਇਸ ਸਮਾਗਮ ਵਿਚ ਤੁਹਾਡੀ ਉਡੀਕ ਕਰਨਗੇ।
ਬਹੁਤ ਬਹੁਤ ਦਿਲੋ ਧਨਵਾਦ ਜੀ
ReplyDeleteਤੁਹਾਡਾ ਸਵਾਗਤ ਹੈ ਜੀ--
Delete