Thursday 15th February 2024 at 20:27
ਕਲਾ ਅਤੇ ਲੋਕਾਂ ਨੂੰ ਸਮਰਪਿਤ ਇਸ ਗਰੁੱਪ ਦਾ ਸਾਹਮਣਾ ਵੀ ਆਸਾਨ ਨਹੀਂ
ਚੰਡੀਗੜ੍ਹ//ਲੁਧਿਆਣਾ: 15 ਫਰਵਰੀ 2024:(ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::
ਕਿਸੇ ਬਹੁਤ ਹੀ ਸੰਵੇਦਨਸ਼ੀਲ ਅਤੇ ਦੂਰਦਰਸ਼ੀ ਸ਼ਾਇਰ ਦਾ ਇਹ ਇੱਕ ਸ਼ੇਅਰ ਅਕਸਰ ਸੁਣਿਆ ਜਾਂਦਾ ਹੈ ਕਿ
ਜ਼ਿੰਦਗੀ ਮੈਂ ਯੇਹ ਹੁਨਰ ਭੀ ਆਜ਼ਮਾਨਾ ਚਾਹੀਏ;
ਜੰਗ ਅਪਨੋਂ ਸੇ ਹੋ ਤੋ ਫਿਰ ਹਾਰ ਜਾਣਾ ਚਾਹੀਏ!
ਪਰ ਕੌਣ ਮੰਨਦਾ ਹੈ ਆਪਣੀ ਹਾਰ? ਕੌਣ ਦੇਂਦਾ ਹੈ ਤਿਆਗ ਦਾ ਸਬੂਤ? ਕੌਣ ਛੱਡਦਾ ਹੈ ਕੁਰਸੀ? ਅਜਿਹੀਆਂ ਗੱਲਾਂ ਸਿਰਫ ਮਹਿਫ਼ਿਲਾਂ ਵਿੱਚ ਕਹਿਣ ਸੁਣਨ ਦੇ ਕੰਮ ਹੀ ਆਉਂਦੀਆਂ ਹਨ। ਜਦੋਂ ਭਗਵਾਨ ਕ੍ਰਿਸ਼ਨ ਖੁਦ ਮੌਜੂਦ ਸਨ ਤਾਂ ਉਦੋਂ ਵੀ ਉਸ ਦੌਰ ਦੀ ਸਭ ਤੋਂ ਵੱਡੀ ਅਤੇ ਭਿਆਨਕ ਜੰਗ ਹੋ ਕੇ ਰਹੀ। ਸਭ ਉਪਦੇਸ਼ ਅਤੇ ਸ਼ਾਂਤੀ ਕੋਸ਼ਿਸ਼ਾਂ ਧਰੀਆਂ ਧਰਾਈਆਂ ਰਹੀ ਗਈਆਂ।
ਪਾਂਡਵਾਂ ਅਤੇ ਕੌਰਵਾਂ ਦਾ ਯੁੱਧ ਹੁਣ ਵੀ ਜਾਰੀ ਹੈ। ਬਸ ਚਿਹਰੇ ਬਦਲ ਗਏ ਹਨ। ਕੌਣ ਕੌਰਵ ਹਨ ਅਤੇ ਕੌਣ ਪਾਂਡਵ ਇਸਦਾ ਫੈਸਲਾ ਹੁਣ ਤੁਸੀਂ ਹੀ ਕਰਨਾ ਹੈ। ਅੱਜ ਸਾਡੇ ਕੋਲ ਕ੍ਰਿਸ਼ਨ ਭਗਵਾਨ ਵੀ ਨਹੀਂ ਹਨ। ਨਾ ਕਿਸੇ ਨੂੰ ਰੋਕਣ ਵਾਲੇ ਅਤੇ ਨਾ ਹੀ ਕਿਸੇ ਨੂੰ ਸਮਝਾਉਣ ਵਾਲੇ। ਹੁਣ ਕੀ ਕਰਨਾ ਹੈ ਅਤੇ ਕਿਸਦਾ ਸਾਥ ਦੇਣਾ ਹੈ ਇਹ ਫੈਸਲਾ ਵੀ ਤੁਹਾਡੇ ਹੀ ਹੱਥ ਹੈ। ਤੁਹਾਡੀ ਅੰਤਰ ਆਤਮਾ ਹੀ ਤੁਹਾਨੂੰ ਰਾਹ ਵੀ ਦਿਖਾਏਗੀ ਅਤੇ ਤੁਹਾਡਾ ਸੱਚਾ ਸਾਰਥੀ ਬਣੇਗੀ। ਜਿਹੜੀ ਚੋਣ ਜੰਗ ਅੱਜ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਦੇ ਮਾਮਲੇ ਵਿਚ ਨਜ਼ਰ ਆ ਰਹੀ ਹੈ ਅਸਲ ਵਿਚ ਇਸਦਾ ਮੁੱਢ ਬਹੁਤ ਪਹਿਲਾਂ ਹੀ ਬੱਝ ਚੁੱਕਿਆ ਸੀ।
ਜੇਕਰ ਕਹਿ ਲਿਆ ਜਾਵੇ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਤੋਂ ਵੀ ਬਹੁਤ ਪਹਿਲਾਂ ਤਾਂ ਵੀ ਕੋਈ ਗਲਤ ਗੱਲ ਨਹੀਂ ਹੋਵੇਗੀ। ਉਦੋਂ ਵੀ ਇੱਕ ਗਰੁੱਪ ਬੜੇ ਹੈਰਾਨਕੁਨ ਘਟਨਾਕ੍ਰਮ ਵਿੱਚ ਜਿੱਤ ਗਿਆ ਸੀ। ਇਸ ਨੂੰ ਬਿਨਾ ਮੁਕਾਬਲਾ ਚੋਣਾਂ ਵੀ ਕਿਹਾ ਗਿਆ ਸੀ। ਇਹਨਾਂ ਬਿਨਾ ਮੁਕਾਬਲਾ ਵਾਲੀਆਂ ਗੱਲਾਂ ਅਤੇ ਸਰਬਸੰਮਤੀ ਵਾਲੇ ਦਾਅਵਿਆਂ ਪਿੱਛੇ ਕੀ ਕਹਾਣੀ ਸੀ ਉਦੋਂ ਵੀ ਨੇੜਲੇ ਲੇਖਕਾਂ ਨੂੰ ਸਭ ਪਤਾ ਸੀ।
ਈਵੀਐਮ ਦੇ ਚੋਣ ਨਤੀਜਿਆਂ ਵਾਂਗ ਉਦੋਂ ਵੀ ਅਚਾਨਕ ਉਹ ਗਰੁੱਪ ਹਾਰਨ ਵਾਲੀ ਸਥਿਤੀ ਵਿਚ ਪਹੁੰਚ ਗਿਆ ਸੀ ਜਿਸਦੇ ਹਾਰਨ ਦੀ ਕੋਈ ਉਮੀਦ ਹੀ ਨਹੀਂ ਸੀ। ਅਸਲ ਵਿੱਚ ਇਸ ਵੱਡੇ ਗਰੁੱਪ ਨੇ ਵਡੇਰੇ ਹਿਤਾਂ ਨੂੰ ਦੇਖਦਿਆਂ ਖੁਦ ਹੀ ਸਭ ਕੁਝ ਛੱਡ ਕੇ ਤਿਆਗ ਦਾ ਸਬੂਤ ਦੇ ਦਿੱਤਾ ਸੀ। ਆਖਦੇ ਨੇ ਕਿਸੇ ਨੂੰ ਅਧੂਰਾ ਪਾਉਣ ਨਾਲੋਂ ਬੇਹਤਰ ਹੈ ਉਸਨੂੰ ਪੂਰਾ ਹੀ ਗੁਆ ਲਓ। ਸ਼ਾਇਦ ਇਹ ਭਾਵਨਾ ਵੀ ਕੰਮ ਕਰ ਰਹੀ ਸੀ। ਇਸ਼ਕ ਵਿੱਚ ਕਈ ਵਾਰ ਹਾਰ ਦੀ ਅੱਗ ਵਿੱਚ ਜਲਣਾ ਵੀ ਪਰਵਾਨਿਆਂ ਦੀ ਕਿਸਮਤ ਬਣ ਜਾਂਦੀ ਹੈ। ਪਾਰ ਹਰ ਵਾਰ ਤਾਂ ਅਜਿਹਾ ਨਹੀਂ ਹੁੰਦਾ। ਇਸ ਵਾਰ ਇਸ਼ਕ ਇੰਤਕਾਮ ਦੀ ਭਾਵਨਾ ਵਿਚ ਵੀ ਹੈ। ਹਰ ਜੰਗ ਵਿਚ ਹਰ ਵਾਰ ਮੈਦਾਨ ਛੱਡਿਆ ਵੀ ਨਹੀਂ ਜਾ ਸਕਦਾ। ਐਤਕੀਂ ਜਿਹੜਾ ਗਰੁੱਪ ਸਾਹਿਤ ਅਕਾਦਮੀ ਦੀ ਸੱਤਾ ਵਿੱਚ ਬੈਠੇ ਗਰੁੱਪ ਦੇ ਮੁਕਾਬਲੇ ਆਇਆ ਹੈ ਇਸਦੇ ਕੋਲ ਵੀ ਮਹਾਂਰਥੀ ਮੌਜੂਦ ਹਨ। ਇਸ ਲਈ ਇਸ ਗਰੁੱਪ ਦਾ ਸਾਹਮਣਾ ਕਰਨਾ ਵੀ ਕੋਈ ਸੁੱਖਾ ਕੰਮ ਨਹੀਂ ਹੋਣਾ। ਇਸ ਗਰੁੱਪ ਦੇ ਮਹਾਂਰਥੀਆਂ ਦਾ ਵੀ ਇੱਕ ਵਿਸ਼ੇਸ਼ ਥਾਂ ਹੈ।
ਜਦੋਂ ਪੰਜਾਬ ਮਾੜੇ ਦੌਰ ਵਿੱਚੋਂ ਲੰਘ ਰਿਹਾ ਸੀ ਉਦੋਂ ਕੁਝ ਲੋਕ ਬੜੀ ਬੇਫਿਕਰੀ ਨਾਲ ਚੰਗੇ ਰੋਜ਼ਗਾਰ ਵਾਲੇ ਅਹੁਦਿਆਂ 'ਤੇ ਬਿਰਾਜਮਾਨ ਰਹੇ ਜਦਕਿ ਦੂਜੇ ਪਾਸੇ ਖੁਦ ਨੂੰ ਖਤਰਿਆਂ ਵਿੱਚ ਪਾ ਕੇ ਕੁਝ ਲੋਕ ਫਿਰਕੂ ਅਨਸਰਾਂ ਦਾ ਵੀ ਮੁਕਬਲਾ ਕਰ ਰਹੇ ਸਨ, ਵਿਚਾਰਧਾਰਕ ਹਮਲਾਵਰਾਂ ਦਾ ਵੀ ਅਤੇ ਸਰਕਾਰ ਦੀਆਂ ਕਰੋਪੀਆਂ ਦਾ ਖਤਰਾ ਵੀ ਸਹੇੜ ਰਹੇ ਸਨ। ਉਦੋਂ ਵੀ ਰੋਜ਼ਗਾਰਵਾਦੀ ਲੋਕ ਆਪਣੀ ਰਣਨੀਤੀ ਮੁਤਾਬਿਕ ਚੱਲ ਰਹੇ ਸਨ ਅਤੇ ਲੋਕਾਂ ਲਈ ਜਿਊਣ ਮਰਨ ਵਾਲੇ ਆਪਣੇ ਢੰਗ ਨਾਲ ਮੈਦਾਨ ਵਿਚ ਨਿੱਤਰੇ ਹੋਏ ਸਨ। ਕਲਮ ਨਾਲ ਲਿਖਣਾ ਅਤੇ ਫਿਰ ਜ਼ਿੰਦਗੀ ਨੂੰ ਉਹਨਾਂ ਸਿਧਾਂਤਾਂ ਅਤੇ ਆਦਰਸ਼ਾਂ ਮੁਤਾਬਿਕ ਜਿਊਣਾ ਕੋਈ ਸੌਖਾ ਕੰਮ ਤਾਂ ਨਹੀਂ ਹੁੰਦਾ। ਇਹਨਾਂ ਨੇ ਨਿਜੀ ਜ਼ਿੰਦਗੀ ਵਿੱਚ ਵੀ ਮਿਸਾਲਾਂ ਕਾਇਮ ਕੀਤੀਆਂ ਅਤੇ ਸਾਹਿਤ ਸਿਰਜਣਾ ਵਿੱਚ ਵੀ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਇਸ ਵਾਰ 2024 ਦੀਆਂ ਚੋਣਾਂ ਲਈ ਲੋਕਾਂ ਦੇ ਭਲੇ ਨਾਲ ਪ੍ਰਣਾਇਆ ਇੱਕ ਗਰੁੱਪ ਇਹ ਵੀ ਹੈ ਜਿਸ ਨੇ ਬਦਲਾਓ ਦਾ ਨਾਅਰਾ ਦਿੱਤਾ ਹੈ। ਇਸ ਗਰੁੱਪ ਦੀ ਅਪੀਲ ਵੀ ਜ਼ਰੂਰ ਪੜ੍ਹ ਲਓ-
ਸਤਿਕਾਰਯੋਗ ਅਦੀਬ ਦੋਸਤੋ
ਫਤਹਿ ਪ੍ਰਵਾਨ ਹੋਵੇ
ਤੁਸੀਂ ਜਾਣਦੇ ਹੋ ਕਿ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਤਿੰਨ ਮਾਰਚ 2024 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋ ਰਹੀ ਹੈ।
ਪੰਜਾਬੀ ਅਕਾਡਮੀ ਨੂੰ ਅੱਜ ਅਜਿਹੀ ਟੀਮ ਦੀ ਜ਼ਰੂਰਤ ਹੈ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਪ੍ਰਤੀ ਸੁਹਿਰਦ, ਸੰਵੇਦਨਸ਼ੀਲ ਅਤੇ ਪ੍ਰਤੀਬੱਧ ਹੋਵੇ। ਪੰਜਾਬੀ ਅਕਾਡਮੀ ਨੂੰ ਨਿੱਜੀ ਅਤੇ ਸੌੜੇ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੰਮ ਕਰਨ ਵਾਲੀ ਟੀਮ ਨੂੰ ਦੇਖਦੇ ਹੋਏ ਅਸੀਂ ਨਿਮਨ ਲਿਖਤ ਟੀਮ ਲਈ ਪੰਜਾਬੀ ਲੇਖਕਾਂ ਤੋਂ ਵੋਟ ਅਤੇ ਸਮਰਥਨ ਦੀ ਅਪੀਲ ਕਰਦੇ ਹਾਂ :
ਪ੍ਰਧਾਨ : ਡਾ. ਸਰਬਜੀਤ ਸਿੰਘ
ਸੀਨੀਅਰ ਮੀਤ ਪ੍ਰਧਾਨ : ਡਾ. ਪਾਲ ਕੌਰ
ਜਨਰਲ ਸਕੱਤਰ : ਡਾ. ਗੁਲਜ਼ਾਰ ਪੰਧੇਰ
ਮੀਤ ਪ੍ਰਧਾਨ: ਜਸਪਾਲ ਮਾਨਖੇੜਾ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਭੁਪਿੰਦਰ ਸਿੰਘ ਸੰਧੂ
ਪੰਜਾਬੋ ਬਾਹਰਲਾ ਮੀਤ ਪ੍ਰਧਾਨ: ਡਾ. ਹਰਵਿੰਦਰ ਸਿੰਘ (ਸਿਰਸਾ)
ਇਸਤਰੀ ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ
ਅਪੀਲ ਕਰਨ ਵਾਲਿਆਂ ਵਿੱਚੋਂ ਕੁਝ ਨਾਮ ਹਨ:
ਗੁਰਮੀਤ ਕੜਿਆਲਵੀ, ਜਸਵੀਰ ਰਾਣਾ, ਜਤਿੰਦਰ ਹਾਂਸ, ਜਗਵਿੰਦਰ ਯੋਧਾ, ਤਰਸੇਮ, ਜਗਦੀਪ ਸਿੱਧੂ, ਡਾ. ਮੋਹਨ ਤਿਆਗੀ, ਜਸਵੀਰ ਸਮਰ , ਡਾ. ਦਵਿੰਦਰ ਬੋਹਾ, ਭਗਵੰਤ ਰਸੂਲਪੁਰੀ, ਰੰਜੀਵਨ ਸਿੰਘ, ਡਾ. ਸੋਮਪਾਲ ਹੀਰਾ, ਪ੍ਰੋ. ਗੁਰਦੀਪ ਢਿੱਲੋਂ, ਜੇ. ਬੀ. ਸੇਖੋਂ, ਜੈਪਾਲ, ਭਜਨਬੀਰ, ਸੁਖਵਿੰਦਰ ਪੱਪੀ, ਮਨਜੀਤ ਪੁਰੀ, ਨਿੰਦਰ ਘੁਗਿਆਣਵੀ, ਡਾ. ਦੀਪਕ ਧਲੇਵਾਂ, ਸਤਪਾਲ ਭੀਖੀ, ਪਰਗਟ ਸਤੌਜ, ਸੁਮੀਤ ਸ਼ੰਮੀ, ਨਵਤੇਜ ਗੜਦੀਵਾਲਾ, ਵਾਹਿਦ, ਬਲਵਿੰਦਰ ਚਹਿਲ, ਰਾਜਵਿੰਦਰ ਮੀਰ, ਪ੍ਰੋ. ਲਖਵੀਰ ਮੁਕਤਸਰ, ਡਾ. ਦਵਿੰਦਰ ਸੈਫ਼ੀ, ਯਤਿੰਦਰ ਮਾਹਲ, ਪ੍ਰਭਜੋਤ ਸੋਹੀ, ਰਵੀ ਰਵਿੰਦਰ, ਡਾ. ਸੁਖਰਾਜ ਧਾਲੀਵਾਲ, ਡਾ. ਹਰਜਿੰਦਰ ਸਿੰਘ ਜੰਮੂ, ਮਲਕੀਤ ਜੌੜਾ, ਸਿਮਰਨ ਧਾਲੀਵਾਲ, ਡਾ. ਇੰਦਰਪ੍ਰੀਤ ਧਾਮੀ, ਅਜ਼ੀਜ਼ ਸਰੋਏ, ਕੀਰਤੀ ਕਿਰਪਾਲ, ਰਾਜਵਿੰਦਰ ਜਟਾਣਾ, ਡਾ. ਗੁਰਦੀਪ ਸਿੰਘ ਜਲਾਲਾਬਾਦ, ਕੁਲਵਿੰਦਰ ਬੱਛੋਆਣਾ, ਡਾ. ਸੰਦੀਪ ਸਿੰਘ, ਸੁਆਮੀ ਸਰਬਜੀਤ, ਤਰਸੇਮ ਅਮਰ, ਡਾ. ਤਰਸਪਾਲ ਕੌਰ, ਡਾ. ਚਰਨਦੀਪ ਸਿੰਘ, ਡਾ. ਮਨਦੀਪ ਸ਼ਰਮਾ, ਡਾ. ਹਰਦੀਪ ਸਿੰਘ, ਡਾ. ਕਮਲਪ੍ਰੀਤ ਸਿੱਧੂ, ਸੁਨੀਲ ਚੰਦਿਆਣਵੀ, ਚਿੱਟਾ ਸਿੱਧੂ, ਮੀਨਾਕਸ਼ੀ ਰਾਠੌਰ, ਡਾ. ਪਰਮਜੀਤ ਕੌਰ ਸਿੱਧੂ, ਡਾ. ਹਰਵਿੰਦਰ ਕੌਰ , ਡਾ . ਗੁਰਪ੍ਰੀਤ ਕੌਰ ਗਿੱਲ, ਡਾ . ਗੁਰਪ੍ਰੀਤ ਕੌਰ, ਪਰਮਾਨੰਦ ਸ਼ਾਸਤਰੀ, ਡਾ. ਬੀਰਬਲ ਸਿੰਘ ਰਤੀਆ , ਡਾ. ਸ਼ੇਰ ਚੰਦ, ਸੁਰਜੀਤ ਸਿਰੜੀ ਅਤੇ ਅਰਵੇਲ ਸਿੰਘ ਵਿਰਕ
ਇਸ ਗਰੁੱਪ ਦੀ ਚੋਣ ਸੰਚਾਲਨ ਕਮੇਟੀ ਵਿਚ ਸ਼ਾਮਲ ਹਨ:
ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ ਅਤੇ ਰਮੇਸ਼ ਯਾਦਵ
No comments:
Post a Comment