Saturday 24th Feb 2024 at 3:45 PM
ਨਾਮਜ਼ਦੀਆਂ ਵਾਪਸ ਲੈਣ ਮੈਦਾਨ ਵਿਚ ਬਚੇ ਉਮੀਦਵਾਰਾਂ ਨੇ ਕਮਰ ਕੱਸੀ
ਅਸ਼ਵਮੇਧ ਯੱਗ ਵਰਗੀ ਚੁਨੌਤੀ ਵਰਗਾ ਘੋੜਾ ਫੜਨਾ ਸਚਮੁਚ ਹਿੰਮਤ ਵਾਲੀ ਗੱਲ ਹੀ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2 ਸਾਲਾ (2024-2026) ਚੋਣ 3 ਮਾਰਚ 2024,ਦਿਨ ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੀ ਹੈ। ਚੋਣ ਅਧਿਕਾਰੀ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਉਪਰੰਤ ਚੋਣ ਮੈਦਾਨ ’ਚ ਰਹਿ ਗਏ ਉਮੀਦਵਾਰਾਂ ਦੀ ਚੋਣ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਏਗੀ। ਇਸ ਚੋਣ ਜੰਗ ਵਿੱਚ ਆਹਮੋ ਸਾਹਮਣੇ ਵੀ ਮਹਾਰਥੀ ਉਤਰੇ ਹੋਏ ਹਨ ਅਤੇ ਉਹਨਾਂ ਦੀ ਪਿਠ ਤੇ ਹੱਥ ਰਖਣ ਵਾਲੀਆਂ ਸ਼ਖਸੀਅਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ।
ਹਾਂ ਇਹ ਗੱਲ ਜ਼ਰੁਰ ਉਦਾਸ ਕਰਨ ਵਾਲੀ ਹੈ ਕਿ ਚੋਣਾਂ ਦੀ ਇਸ ਜੰਗ ਵਿੱਚ ਕੁੱਦੇ ਹੋਏ ਸਾਰੇ ਉਮੀਦਵਾਰ ਹੀ ਸਿਰੇ ਦੇ ਬੁਧੀਜੀਵੀ ਹਨ ਪਰ ਇਸਦੇ ਬਾਵਜੂਦ ਸਰਬ ਸੰਮਤੀ ਵਰਗੀ ਕੋਈ ਸਹਿਮਤੀ ਨਹੀਂ ਹੋ ਸਕੀ। ਇਸ ਲਈ ਇਹਨਾਂ ਸਾਹਿਤਿਕ ਚੋਣਾਂ ਦੌਰਾਨ ਵੀ ਸਿਆਸੀ ਰੰਗ ਵਰਗਾ ਮਾਹੌਲ ਬਣਿਆ ਹੋਇਆ ਹੈ।
ਪ੍ਰਧਾਨ ਦੇ ਅਹੁਦੇ ਲਈ ਹੁਣ ਜਿਹੜੇ ਲੇਖਕ ਮੈਦਾਨ ਵਿਚ ਹਨ ਉਹਨਾਂ ਦੇ ਨਾਂਅ ਇਸ ਪ੍ਰਕਾਰ ਹਨ: ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ।
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਲਈ ਡਾ. ਸ਼ਿੰਦਰ ਪਾਲ ਸਿੰਘ ਅਤੇ ਡਾ. ਪਾਲ ਕੌਰ, ਮੈਦਾਨ ਵਿਚ ਹਨ।
ਜਨਰਲ ਸਕੱਤਰ ਲਈ ਡਾ. ਗੁਰਇਕਬਾਲ ਸਿੰਘ ਅਤੇ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਟੱਕਰ ਹੈ।
ਮੀਤ ਪ੍ਰਧਾਨ ਦੇ ਅਹੁਦੇ ਲਈ ਮਦਨ ਵੀਰਾ, ਤ੍ਰੈਲੋਚਨ ਲੋਚੀ, ਡਾ. ਭਗਵੰਤ ਸਿੰਘ, ਇਕਬਾਲ ਸਿੰਘ ਗੋਦਾਰਾ (ਪੰਜਾਬੋਂ ਬਾਹਰ), ਡਾ. ਗੁਰਚਰਨ ਕੌਰ ਕੋਚਰ, ਤੇਜਿੰਦਰ ਚੰਡਿਹੋਕ, ਡਾ. ਅਰਵਿੰਦਰ ਕੌਰ ਕਾਕੜਾ, ਹਰਜਿੰਦਰ ਸਿੰਘ ਸੂਰੇਵਾਲੀਆ, ਜਸਪਾਲ ਮਾਨਖੇੜਾ, ਭੁਪਿੰਦਰ ਸੰਧੂ ਅਤੇ ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) ਦੇ ਨਾਂ ਸ਼ਾਮਲ ਹਨ।
ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਫਾਈਨਲ ਨਾਂਅ ਇਸ ਪ੍ਰਕਾਰ ਹਨ-ਸ. ਕਰਮਜੀਤ ਸਿੰਘ ਗਰੇਵਾਲ, ਪ੍ਰੋ. ਸਰਘੀ, ਸ੍ਰੀ ਬਲਬੀਰ ਜਲਾਲਾਬਾਦੀ, ਸ੍ਰੀਮਤੀ ਪਰਮਜੀਤ ਕੌਰ ਮਹਿਕ, ਡਾ. ਨਾਇਬ ਸਿੰਘ ਮੰਡੇਰ (ਪੰਜਾਬੋਂ ਬਾਹਰ), ਡਾ. ਗੁਰਵਿੰਦਰ ਸਿੰਘ ਅਮਨ, ਸ੍ਰੀ ਹਰਦੀਪ ਢਿੱਲੋਂ, ਸ੍ਰੀ ਬਲਜੀਤ ਪਰਮਾਰ (ਬਾਕੀ ਭਾਰਤ), ਸ. ਸਹਿਜਪ੍ਰੀਤ ਸਿੰਘ ਮਾਂਗਟ, ਦੀਪ ਜਗਦੀਪ ਸਿੰਘ, ਸ. ਕਰਮ ਸਿੰਘ ਜ਼ਖ਼ਮੀ, ਸ. ਸੁਖਵਿੰਦਰ ਸਿੰਘ ਲੋਟੇ, ਸ੍ਰੀਮਤੀ ਅਮਰਜੀਤ ਕੌਰ ਅਮਰ, ਸ੍ਰੀ ਬਲਰਾਜ ਓਬਰਾਏ ਬਾਜ਼ੀ, ਸ੍ਰੀ ਕੰਵਰਜੀਤ ਭੱਠਲ, ਸ. ਹਰਵਿੰਦਰ ਸਿੰਘ, ਸ੍ਰੀ ਜਗਦੀਸ਼ ਰਾਏ ਕੁਲਰੀਆਂ, ਪ੍ਰੋ. ਹਰਜਿੰਦਰ ਸਿੰਘ (ਪੰਜਾਬੋਂ ਬਾਹਰ), ਡਾ. ਬਲਵਿੰਦਰ ਸਿੰਘ ਚਹਿਲ, ਸ੍ਰੀ ਰਣਜੀਤ ਗੌਰਵ, ਸ੍ਰੀ ਪ੍ਰੇਮ ਸਾਹਿਲ (ਬਾਕੀ ਭਾਰਤ), ਸ੍ਰੀ ਨਵਤੇਜ ਗੜ੍ਹਦੀਵਾਲਾ, ਡਾ. ਹਰੀ ਸਿੰਘ ਜਾਚਕ, ਸ੍ਰੀ ਸ਼ਬਦੀਸ਼, ਸ. ਸੰਤੋਖ ਸਿੰਘ ਸੁੱਖੀ,ਸ੍ਰੀਮਤੀ ਨਰਿੰਦਰ ਪਾਲ ਕੌਰ, ਸ੍ਰੀ ਵਾਹਿਦ ਉਰਫ ਸਤਨਾਮ ਸਿੰਘ, ਸ੍ਰੀ ਵਰਗਿਸ ਸਲਾਮਤ, ਸ. ਸੰਜੀਵਨ ਸਿੰਘ, ਸ. ਗੁਰਸੇਵਕ ਸਿੰਘ ਢਿੱਲੋ ਕਵੀਸ਼ਰ, ਡਾ. ਰੋਜ਼ੀ ਸਿੰਘ, ਡਾ. ਜੀਵਨ ਜੋਤੀ ਸ਼ਰਮਾ, ਸ. ਕੰਵਲਜੀਤ ਸਿੰਘ ਕੁਟੀ ਅਤੇ ਡਾ. ਨਰੇਸ਼ ਕੁਮਾਰ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਗੁਪਤ ਵੋਟਾਂ ਰਾਹੀਂ 3 ਮਾਰਚ 2024 ਨੂੰ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਹੁਣ ਦੇਖਣਾ ਹੈ ਕਿ ਜਿੱਤ ਦਾ ਤਾਜ ਕਿਸ ਦੇ ਸਿਰ ਤੇ ਸਜੇਗਾ ਅਤੇ ਬਾਕੀ ਦੇ ਨਤੀਜੇ ਕਿਵੇਂ ਰਹਿਣਗੇ? ਪਰ ਇੱਕ ਸਾਫ ਹੈ ਕਿ ਇਸ ਵਾਰ ਤਿੰਨ ਮਾਰਚ ਤੋਂ ਬਾਅਦ 8 ਮਾਰਚ ਨੂੰ ਆਉਣ ਵਾਲਾ ਕੌਮਾਂਤਰੀ ਮਹਿਲਾ ਦਿਵਸ ਇਕ ਸਾਹਿਤਿਕ ਚੋਣ ਜੰਗ ਅਤੇ ਇਹਨਾਂਦੇ ਨਤੀਜਿਆਂ ਪ੍ਰਤੀ ਗੰਭੀਰਤਾ ਨਾਲ ਚਰਚਾ ਜ਼ਰੂਰ ਕਰੇਗਾ ਅਤੇ ਇਸਤਰੀਆਂ ਦੇ ਹੱਕ ਵਿਚ ਲਿਖਣ ਵਾਲਿਆਂ ਨੂੰ ਸ਼ਾਇਦ ਤਿੱਖੇ ਸੁਆਲਾਂ ਦਾ ਸਾਹਮਣਾ ਵੀ ਕਰਨਾ ਪਵੇ।
No comments:
Post a Comment