Tuesday 13th February 2024 at 17:54
ਪ੍ਰਧਾਨਗੀ ਦੇ ਅਹੁਦੇ ਲਈ ਚੋਣਾਂ ਲੜਨ ਦਾ ਕੀਤਾ ਐਲਾਨ
ਇਸਦੇ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਨੌਜਵਾਨ ਲੇਖਕਾਂ ਅਤੇ ਅਣਗੌਲੇ ਬਜ਼ੁਰਗ ਲੇਖਕਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ।ਧੜੇਬੰਦੀਆਂ ਖ਼ਤਮ ਹੋਣ ਦੀ ਚਾਹਤ ਲੈ ਕੇ ਬੇਅੰਤ ਕੌਰ ਗਿੱਲ ਮੋਗਾ ਵੀ ਮੈਦਾਨ ਵਿੱਚ
ਵਿੱਤੀ ਮਾਮਲਿਆਂ ਬਾਰੇ ਗੱਲ ਕਰਦਿਆਂ ਉਹਨਾ ਇਹ ਗੱਲ ਵੀ ਦੁਹਰਾਈ ਕਿ ਅਕਾਦਮੀ ਦੀ ਆਮਦਨ ਦੇ ਇੱਕ-ਇੱਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਹੀ ਵਰਤਿਆ ਜਾਵੇਗਾ, ਅਤੇ ਉਸ ਨੂੰ ਸਾਲਾਨਾ ਬਜਟ ਵਿੱਚ ਜਨਤਕ ਕੀਤਾ ਜਾਵੇਗਾ।
ਇੱਕ ਹੋਰ ਗੱਲ ਵੀ ਉਹਨਾਂ ਆਖੀ ਕਿ ਗੁਰਮਤਿ ਸਾਹਿਤ, ਖੱਬੇਪੱਖੀ ਸਾਹਿਤ ਤੇ ਸਮਾਜਿਕ ਹਰ ਵਰਗ ਤੇ ਖੇਤਰ ਦੇ ਸਾਹਿਤ ਨੂੰ ਯੋਗ ਥਾਂ ਦੇਵਾਂਗੇ। ਇਸ ਕੰਮ ਵਿੱਚ ਕੋਈ ਕਮੀ ਨਾ ਰਹਿ ਜਾਵੇ ਇਸ ਮਕਸਦ ਲਈ ਉਚੇਚੇ ਪ੍ਰਬੰਧ ਕੀਤੇ ਜਾਣਗੇ। ਵਧੀਆ ਸਾਹਿਤ ਦੀ ਚੋਣ ਲਈ ਕਮੇਟੀਆਂ ਬਿਠਾਵਾਂਗੇ ਤੇ ਪ੍ਰਕਾਸ਼ਿਤ ਕਰਵਾਵਾਂਗੇ। ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਾਂਗੇ ਤੇ ਜਿਹੜਾ ਪਾਠਕਾਂ ਦਾ ਘੇਰਾ ਖ਼ਤਮ ਹੋ ਰਿਹਾ ਉਸਨੂੰ ਵੀ ਵਧਾਵਾਂਗੇ।
ਉਹਨਾਂ ਅਕਾਦਮੀ ਦੇ ਸਮੂਹ ਵੋਟਰਾਂ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤੁਹਾਡੇ ਸਾਥ ਨਾਲ ਅਸੀਂ ਇਹ ਸੀਟ ਹਾਸਲ ਕਰਦੇ ਹਾਂ ਤਾਂ ਮੇਰਾ ਵਾਅਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਸਾਡੇ ਨਵੇਂ ਲੇਖਕ ਆਪਣੀ ਬੋਲੀ ਅਤੇ ਸ਼ੈਲੀ ਦਾ ਲੋਹਾ ਮੰਨਵਾਇਆ ਕਰਨਗੇ। ਅਸੀਂ ਸੀਨੀਅਰ ਸਾਹਿਤਕਾਰਾਂ ਦਾ ਸਤਿਕਾਰ ਕਰਦੇ ਹਾਂ। ਪਰ ਨੌਜਵਾਨਾਂ ਲਈ ਨਵੇਂ ਰਾਹ ਤਲਾਸ਼ਣਾ ਸਾਡਾ ਮੁੱਖ ਮਕਸਦ ਹੈ।
ਹੁਣ ਦੇਖਣਾ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਇਸ ਇਸਤਰੀ ਲੇਖਿਕਾ ਨੁਨ੍ਨੂੰ ਚੋਨਾਨ੍ਦੌਰਾਂ ਕਿੰਨਾ ਕੁ ਸਹਿਯੋਗ ਮਿਲਦਾ ਹੈ?
No comments:
Post a Comment