google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ

Sunday, 27 March 2022

ਕੌਮਾਂਤਰੀ ਮਹਿਲਾ ਸਾਹਿਤਕ ਉਤਸਵ ਮਨਾਇਆ

 ਕਵਿਤਾ ਕਥਾ ਕਾਰਵਾਂ ਨੇ ਸੀ ਟੀ ਯੂਨੀਵਰਸਟੀ ਵਿਖੇ 


ਲੁਧਿਆਣਾ
: 26 ਮਾਰਚ 2022: (ਐਜੂਕੇਸ਼ਨ ਸਕਰੀਨ)::

ਸਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ (ਰਜਿ:) ਵਲੋਂ ਸੀ ਟੀ ਯੂਨੀਵਰਸਟੀ ਵਿਖੇ ਕੌਮਾਂਤਰੀ ਮਹਿਲਾ ਸਾਹਿਤਕ ਫੈਸਟ ਬੜੀ ਸ਼ਾਨੌ-ਸ਼ੌਕਤ ਨਾਲ ਮਨਾਇਆ ਗਿਆ। ਇਸ ਦੇ ਮੁਖ ਮਹਿਮਾਨ ਸੀ ਟੀ ਯੂਨੀਵਰਸਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਸਨ ਜਦਕਿ ਰੁਪਿੰਦਰ ਕੌਰ , ਏ ਡੀ ਸੀ ਪੀ ਜਗਰਾਓਂ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। 

ਪ੍ਰੋਗਰਾਮ ਦਾ ਆਗਾਜ਼ ਸਾਰਿਆਂ ਪਤਵੰਤਿਆਂ ਵਲੋਂ ਜੋਤ ਪ੍ਰਜਵਲਨ ਨਾਲ ਕੀਤਾ ਗਿਆ। ਸਰੋਜ ਵਰਮਾ ਵਲੋਂ ਸਰਸਵਤੀ ਵੰਦਨਾ ਗੀਤ ਗਾਇਆ ਗਿਆ। ਇਸ ਤੋਂ ਬਾਅਦ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਡਾ. ਜਸਪ੍ਰੀਤ ਕੌਰ ਫਲਕ ਵਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਵਲੋਂ ਕਵਿਤਾ ਕਥਾ ਕਾਰਵਾਂ ਬਾਰੇ ਜਾਣਕਾਰੀ ਦਿਤੀ ਗਈ । ਉਨ੍ਹਾਂ ਨੇ ਦੱਸਿਆ ਕਿ ਹੁਣ ਕਵਿਤਾ ਕਥਾ ਕਾਰਵਾਂ ਦਾ ਪਸਾਰਾ ਕਨੇਡਾ ਅਤੇ ਭਾਰਤ ਦੇ ਹੋਰਨਾਂ ਪ੍ਰਾਂਤਾਂ ਵਿਚ ਵੀ ਹੋ ਗਿਆ ਹੈ। 

ਸੀ ਟੀ ਯੂਨੀਵਰਸਟੀ ਦੇ ਵਾਈਸ ਚਾਂਸਲਰ  ਡਾ ਹਰਸ਼ ਸਦਾਵਰਤੀ ਨੇ ਕਿਹਾ ਕਿ ਅੱਜ ਔਰਤਾਂ ਹਰ ਖੲਤਰ ਵਿਚ ਆਪਣਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਦਾ ਹਰ ਪੱਧਰ ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ  ਮੁਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਵਲੋਂ “ਦਿਸ਼ਾਏਂ ਗਾ ਉਠੀ ਹੈਂ “ ਦਾ ਲੋਕ ਅਰਪਣ ਕੀਤਾ ਗਿਆ।

ਵਿਸ਼ੇਸ਼ ਮਹਿਮਾਨ ਰੁਪਿੰਦਰ ਕੌਰ, ਏ ਡੀ ਸੀ ਪੀ ਜਗਰਾਓਂ ਵਲੋਂ ਅੋਰਤਾਂ ਨੂੰ ਸਮਾਜ ਵਿਚ  ਨਿਡਰ ਹੋ ਕੇ ਵਿਚਰਨ ਲਈ ਪ੍ਰੇਰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਔਰਤਾਂ ਨੂੰ ਆਪਣੀ ਪ੍ਰਤਿਭਾ ਅਨੁਸਾਰ ਆਪਣੇ ਚੋਣਵੈ ਖੇਤਰ ਵਿਚ ਯੋਗਦਾਨ ਪਾਓਣਾ ਚਾਹੀਦਾ ਹੈ। 

ਮਨਿੰਦਰ ਗੋਗੀਆ ਨੇ ਪਰੋਗਰਾਮ ਦੇ ਆਯੋਜਕਾਂ ਨੂੰ  ਔਰਤਾਂ ੳੱਪਰ ਵਿਸ਼ੇਸ਼  ਵਿਚਾਰ ਚਰਚਾ ਕਰਵਾਓਣ ਅਤੇ ਦੇਸ਼ ਦੀਆਂ ਸਿਰਕੱਢ ਔਰਤਾਂ ਨੂੰ ਸਨਮਾਨਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਕੋਕੇ ਸਮਾਜ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀਆਂ ਹਨ। 

ਕਵਿਤਾ ਅਤੇ ਵਿਚਾਰ ਚਰਚਾ  ਸੈਸ਼ਨ ਵਿਚ ਔਰਤਾਂ ਦੇ ਸਸ਼ਕਤੀਕਰਨ ਵਿਸ਼ੇ ਤੇ ਵਿਚਾਰ ਚਰਚਾ ਹੋਈ ਅਤੇ ਹਾਜ਼ਰੀਨ ਵਲੋਂ ਕਵਿਤਾਵਾਂ ਪੜੀ੍ਹਆਂ ਗਈਆਂ। ਡਾ ਵੰਦਨਾ ਗੁਪਤਾ (ਪੱਛਮੀ ਬੰਗਾਲ), ਪ੍ਰੋ. ਮਂਗਲਾ ਰਾਨੀ (ਬਿਹਾਰ), ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼), ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ), ਡਾ ਰਵਿੰਦਰ ਸਿੰਘ ਚੰਦੀ (ਲੁਧਿਆਣਾ) ਅਤੇ ਜਸਪ੍ਰੀਤ ਕੌਰ ਫਲਕ ਵਲੋਂ ਨਵਰਚਿਤ ਕਵਿਤਾਵਾਂ ਦਾ ਪਾਠ ਕੀਤਾ ਗਿਆ। 

ਡਾ ਪਰਵੀਨ ਕੁਮਾਰ (ਸੀ ਟੀ ਯੂਨੀਵਰਸਟੀ) ਵਲੋਂ ਅੋਰਤਾਂ ਵਲੋਂ ਖੇਡਾਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਵਿਤਾ ਕਥਾ ਕਾਰਵਾਂ ਵਲੋਂ ਸੀ ਟੀ ਯੂਨੀਵਰਸਟੀ ਨਾਲ ਮਿਲ ਕੇ ਇਹ ਸਾਹਿਤਕ ਪ੍ਰੋਗਰਾਮ ਕਰਨਾ ਇਕ ਵਧੀਆ ਉਪਰਾਲਾ ਹੈ ਜਿਸ ਲਈ ਉਹ ਸ਼ੁਕਰਗੁਜ਼ਾਰ ਹਨ।

ਡਾ ਵੰਦਨਾ ਗੁਪਤਾ ਨੂੰ ਕਵਿਤਾ ਕਥਾ ਕਾਰਵਾਂ ਦੀ ਪੱਛਮੀ  ਬੰਗਾਲ ਇਕਾਈ ਦਾ ਉਪ ਪ੍ਰਧਾਨ (ਸਤਰ 2022-23) ਵਜ਼ੋ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। 

ਇਨਾਮ ਵੰਡ ਸੈਸ਼ਨ ਵਿਚ ਕਵਿਤਾ ਕਥਾ ਕਾਰਵਾਂ ਵਲੋਂ  ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਯੋਗਦਾਨ ਪਾਓਣ ਖਾਤਰ ਵੰਦਨਾ ਗੁਪਤਾ (ਪੱਛਮੀ ਬੰਗਾਲ) ਨੂੰ ਸੁਭੱਦਰੀ ਕੁਮਾਰੀ ਚੌਹਾਨ ਯਾਦਗਾਰੀ ਸਨਮਾਨ -2022, ਪ੍ਰੋ. ਮਂਗਲਾ ਰਾਨੀ (ਬਿਹਾਰ) ਨੂੰ  ਮੰਨੂ ਭੰਡਾਰੀ ਯਾਦਗਾਰੀ ਸਨਮਾਨ-2022, ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼) ਨੂੰ  ਕ੍ਰਿਸ਼ਨਾ ਸੋਬਤੀ ਯਾਦਗਾਰੀ ਸਨਮਾਨ -2022, ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ) ਨੂੰ ਮਹਾਦੇਵੀ ਵਰਮਾ ਯਾਦਗਾਰੀ ਸਨਮਾਨ -2022 ਪ੍ਰਦਾਨ ਕੀਤੇ ਗਏ। 

ਇਸ ਮੌਕੇ  ਜਸਕੀਰਤ ਸਿੰਘ (ਕਨੇਡਾ), ਅੰਗਦ (ਵੀਡਿਓ ਆਰਟਿਸਟ) ਅਤੇ ਹੋਰਨਾਂ ਵਲੋਂ ਪੇਂਟਿੰਗ, ਫੋਟੋਗ੍ਰਾਫੀ, ਆਰਟ ਅਤੇ ਕਰਾਫਟ ਅਤੇ ਪੁਸਤਕ ਪ੍ਰਦਰਸ਼ਣੀਆਂ ਦੇ ਸਟਾਲ ਲਾ ਕੇ ਪ੍ਰੋਗਰਾਮ ਦੀ ਰੌਣਕ ਵਿਚ ਹੋਰ ਵੀ ਵਾਧਾ ਕੀਤਾ ਗਿਆ॥ 

ਅੰਤ ਵਿਚ ਕਵਿਤਾ ਕਥਾ ਕਾਰਵਾਂ ਦੇ ਸਕੱਤਰ ਡਾ ਰਵਿੰਦਰ ਸਿੰਘ ਚੰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਾ ਕਾਰਜ ਡਾ. ਰਾਜਿੰਦਰ ਸਿੰਘ ਸਾਹਿਲ ਨੇ ਬਾਖੂਬੀ ਨਿਭਾਇਆ।

Wednesday, 2 March 2022

ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਅਕਾਡਮੀ ਨੂੰ ਵਿੱਤੀ ਸਹਾਇਤਾ ਦਾ ਐਲਾਨ

2nd March 2022 at 3:49 PM

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਨਵਾਂ ਇਤਿਹਾਸ ਲਿਖਣ ਦੀ ਤਿਆਰੀ 


ਲੁਧਿਆਣਾ: 02 ਮਾਰਚ 2022:(ਸਾਹਿਤ ਸਕਰੀਨ ਡੈਸਕ):: 

ਰੂਸ-ਯੂਕਰੇਨ ਜੰਗ ਨੂੰ ਲੈ ਕੇ ਚਿੰਤਿਤ ਹੋਈ ਲੋਕਾਈ ਦਾ ਪੂਰਾ ਧਿਆਨ ਕਿਸੇ ਨ ਕਿਸੇ ਤਰ੍ਹਾਂ ਇਸ ਜੰਗ ਨੂੰ ਬੰਦ ਕਰਾਉਣ ਦੇ ਉਪਰਾਲਿਆਂ ਵੱਲ ਲੱਗਾ ਹੋਇਆ ਹੈ ਪਰ ਕੋਈ ਕ੍ਰਿਸ਼ਮਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦਹਾਕਿਆਂ ਪੁਰਾਣੇ ਹਿਸਾਬ ਕਿਤਾਬ ਅਤੇ ਵਧੀਕੀਆਂ ਨੂੰ ਸੈਟਲ ਕਰਨ ਲਈ ਸ਼ੁਰੂ ਹੋਈ ਇਹ ਦੋ ਧਿਰੀ ਜੰਗ ਜਲਦੀ ਹੀ ਸੰਸਾਰ ਜੰਗ ਬਣਨ ਦੇ ਖਦਸ਼ੇ ਲਗਾਤਾਰ ਵਧਦੇ ਮਹਿਸੂਸ ਹੋ ਰਹੇ ਹਨ। ਇਹ ਜੰਗ ਕੋਰੋਨਾ ਵਰਗੇ ਮਸਲਿਆਂ ਨੂੰ ਵੀ ਭੁਲਾਈ ਬੈਠੀ ਹੈ ਪਰ  ਸਾਡੇ ਬੁਧੀਜੀਵੀਆਂ ਨੂੰ ਆਪੋ ਆਪਣੀਆਂ ਸਾਹਿਤਿਕ ਸੰਸਥਾਵਾਂ ਦੀਆਂ ਸਮੱਸਿਆਵਾਂ ਤੋਂ ਵਿਹਲ ਮਿਲਦੀ ਨਜ਼ਰ ਨਹੀਂ ਆਉਂਦੀ। ਸੁਆਲ ਕੱਲੇ ਪੁਤਿਨ ਦੀ ਕੁਰਸੀ ਜਾਂ ਉਸਦੀ ਜੰਗ ਦਾ ਤਾਂ ਨਹੀਂ। 

ਸਾਹਿਤਿਕ ਕੁਰਸੀਆਂ ਅਤੇ ਸਾਹਿਤਿਕ ਜੰਗਾਂ ਵੀ ਜ਼ਰੂਰੀ ਹੁੰਦੀਆਂ ਹਨ ਸ਼ਾਇਦ। ਰੂਸ ਪੱਖੀ ਜਾਂ ਰੂਸ ਵਿਰੋਧੀ ਕੈਂਪਾਂ ਵਿਚ ਵੰਡੇ ਗਏ ਸਮਾਜ ਅਤੇ ਦੁਨੀਆ ਵਿੱਚ ਉਹਨਾਂ ਲੋਕਾਂ ਦੀ ਚਿੰਤਾ ਕਰਨ ਵਾਲਾ ਸ਼ਾਇਦ ਕੋਈ ਨਹੀਂ ਜਿਹਾ ਪੁੱਛ ਸਕੇ ਕਿ ਉਹਨਾਂ ਨੂੰ ਇਸ ਉਮਰੇ ਆਧੁਨਿਕ ਹਥਿਆਰ ਚੁੱਕਣ ਲਈ ਮਜਬੂਰ ਕਰਨ ਦਾ ਦੋਸ਼ੀ ਕੌਣ ਹੈ? ਕੌਣ ਖੜੋਤਾ ਹੈ ਉਹਨਾਂ ਦੇ ਨਾਲ? ਉਹ ਇਸ ਜੰਗ ਨੂੰ ਲੜਦਿਆਂ ਬੰਕਰਾਂ ਵਿਚ ਮਰ ਜਾਣ ਜਾਂ ਸੜਕਾਂ ਤੇ ਇਸ ਨਾਲ ਸਾਨੂੰ ਸ਼ਾਇਦ ਕੋਈ ਵਾਸਤਾ ਹੀ ਨਹੀਂ ਰਿਹਾ। ਅਸੀਂ ਰੂਸ ਪੱਖੀ ਜਾਂ ਅਮਰੀਕਾ ਪੱਖੀ ਬਣਨ ਦੀ ਚਿੰਤਾ ਵਿਚ ਹਨ। ਸਾਡੇ ਬੁਧੀਜੀਵੀ ਵੀ ਆਪਣੀਆਂ ਚਿੰਤਾਵਾਂ ਵਿੱਚ ਡੁੱਬੇ ਹੋਏ ਹਨ। ਘਰਾਂ ਅਤੇ ਪਰਿਵਾਰਾਂ ਦੇ ਕਰਜ਼ਿਆਂ ਤੋਂ ਸੱਤੇ ਵਿਦਿਆਰਥੀ ਸਸਤੀ ਪੜ੍ਹਾਈ ਦੇ ਲਾਲਚ ਨੂੰ ਯੂਕਰੇਨ ਜਾ ਪੁੱਜੇ ਪਰ ਹੁਣ ਉਹ ਉੱਥੇ ਮੌਤ ਦੀ ਛਾਂ ਹੇਠਾਂ ਇੱਕ ਇੱਕ ਸਾਹ  ਡਰ ਡਰ ਕੇ ਲੈ ਰਹੇ ਹਨ। ਇਸੇ ਮਾਹੌਲ ਵਿੱਚ ਸਰਗਰਮ ਹੈ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ।   
ਕਾਫੀ ਦੇਰ ਡੈਸਕ ਵਾਲੀ ਸਰਗਰਮ ਪੱਤਰਕਾਰੀ ਵਿੱਚ ਡਟੇ ਰਹਿਣ ਤੋਂ ਬਾਅਦ ਹੁਣ ਸਰਗਰਮ ਸਾਹਿਤ ਰਚਨਾ ਵੱਲ ਪੂਰੀ ਤਰ੍ਹਾਂ ਆਏ ਡਾ. ਲਖਵਿੰਦਰ ਜੌਹਲ ਜਦੋਂ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਣੇ ਤਾਂ ਉਦੋਂ ਹੀ ਜਾਪਦਾ ਸੀ ਕਿ ਇਸ ਵਾਰ ਪੰਜਾਬੀ ਸਾਹਿਤ ਅਕਾਦਮੀ ਨਾਲ ਕੁਝ ਚੰਗਾ ਅਤੇ ਨਵਾਂ ਹੋਵੇਗਾ। ਇਹਨਾਂ ਆਸਾਂ ਮੁਤਾਬਿਕ ਅਮਲ ਵੀ ਸ਼ੁਰ ਹੋ ਗਿਆ ਲੱਗਦਾ ਹੈ। ਲੱਗਦਾ ਹੈ ਚੰਗੀਆਂ ਹਵਾਵਾਂ ਰੁਮਕਦੀਆਂ ਮਹਿਸੂਸ ਹੋ ਰਹੀਆਂ ਹਨ। 

ਆਰਥਿਕ ਕਮਜ਼ੋਰੀਆਂ ਦਾ ਸ਼ਿਕਾਰ ਹੋਈ ਪੰਜਾਬੀ ਸਾਹਿਤ ਅਕਾਦਮੀ ਨੂੰ ਠੁੰਮਣਾ ਦੇਣ ਲਈ ਸਰਬਸੰਮਤੀ ਨਾਲ ਚੁਣੇ ਗਏ ਨਵੇਂ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਇੱਕ ਲਖ ਰੁਪਏ ਦੀ ਰਕਮ ਵਿੱਤੀ ਸਹਾਇਤਾ ਵੱਜੋਂ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਕੁਝ ਦੇਰ ਬਾਅਦ ਕੁਝ ਹੋਰ ਮਸਲੇ ਵੀ ਸਾਹਮਣੇ ਆਏ ਤਾਂ ਪਤਾ ਲੱਗਿਆ ਕਿ ਇਹਨਾਂ ਲਈ ਵੀ ਖਰਚੇਪਾਣੀ ਦੀ ਲੋੜ ਹੈ। ਸੀਸੀਟੀਵੀ ਕੈਮਰੇ ਲਾਉਣਾ ਅੱਜ ਦਾ ਮਾਹੌਲ ਦੀ ਸਖਤ ਲੋੜ ਹੈ। ਪੰਜਾਬੀ ਭਵਨ ਦੇ ਸਾਹਿਤ-ਸੱਭਿਆਚਾਰ ਵਾਲੇ ਇਸ   ਮਾਹੌਲ ਨੂੰ ਸਾਫ਼ਸੁਥਰਾ ਅਤੇ ਸੁਰਖਿਅਤ ਰੱਖਣ ਲਈ ਇਸ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਵੀ ਹੈ। ਇਸਦੇ ਪਾਰਕ ਵਿੱਚ ਦਾਖਲੇ ਦੇ ਨਿਯਮ ਅਤੇ ਪਾਸ ਵੀ ਬਣਾਏ ਜਾਣੇ ਚਾਹੀਦੇ ਹਨ। ਫਿਲਹਾਲ ਜ਼ਰੂਰੀ ਹਨ ਨਿਗਰਾਨੀ ਰੱਖਣ ਵਾਲੇ ਕੈਮਰੇ ਅਤੇ ਖੁਲਣ ਦਾ ਸ,ਮਨ ਨਿਸਚਿਤ ਕਰਨਾ।  

ਸੋ ਡਾ. ਜੌਹਲ ਵੱਲੋਂ ਸੀਸੀਟੀਵੀ ਕੈਮਰੇ ਲਗਵਾਉਣ ਲਈ ਇੱਕ ਲਖ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ ਗਿਆ।ਇਸਦੇ ਨਾਲ ਹੀ ਕੁਝ ਹੋਰ ਉਪਰਾਲੇ ਵੀ ਕੀਤੇ ਜਾਣ ਦੀ ਸੰਭਾਵਨਾ ਹੈ ਕਿਓਂਕਿ ਖਸਤਾ ਹਾਲ ਦੱਸੀ ਜਾਂਦੀ ਪੰਜਾਬੀ ਸਾਹਿਤ ਅਕਾਦਮੀ ਨੂੰ ਦਸ ਮਾਰਚ ਮਗਰੋਂ ਬਣਨ ਵਾਲੀ ਕਿਸੇ ਵੀ ਸਰਕਾਰ ਤੋਂ ਕੁਝ ਆਰਥਿਕ ਪ੍ਰਾਪਤੀ ਹੋਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ। ਡਾ. ਜੌਹਲ ਅਤੇ ਉਹਨਾਂ ਦੀ ਟੀਮ ਦੇ ਸੁਹਿਰਦ ਮੈਂਬਰ ਨਿਸਚੇ ਹੀ ਕੁਝ ਸਰਦੇ ਪੁੱਜਦੇ ਵਿਅਕਤੀਆਂ ਨੂੰ ਇਸ ਮਕਸਦ ਲਈ ਤਿਆਰ ਕਰਨ ਵਿਚ ਕਾਮਯਾਬ ਹੋ ਹੀ ਜਾਣਗੇ। ਉਹਨਾਂ ਦਾ ਮਿੱਤਰ ਧੰਨ ਵਾਲਾ ਖਜ਼ਾਨਾ ਬਹੁਤ ਵਿਸ਼ਾਲ ਹੈ। 

ਸੋ ਅਜਿਹਾ ਬਹੁਤ ਕੁਝ ਹੈ ਜਿਹਾ ਵਿਚਾਰ ਮੰਗਦਾ ਹੈ। ਅਜਿਹੀਆਂ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਸਾਹਮਣੇ ਰੱਖਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਪਲੇਠੀ ਇਕੱਤ੍ਰਤਾ ਪਹਿਲੀ ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤ੍ਰਤਾ ਵਿਚ ਅਕਾਡਮੀ ਦੇ ਨਵ-ਨਿਯੁਕਤ ਅਹੁਦੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼ਾਮਲ ਹੋਏ। ਇਸ ਇਕੱਤ੍ਰਤਾ ਵਿਚ ਕਰੋਨਾ ਸਮੇਂ ਦੌਰਾਨ ਅਕਾਡਮੀ ਦੇ ਵਿਛੜ ਚੁੱਕੇ ਮੈਂਬਰਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਬਾਰੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਪਲੇਠੀ ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾ ਦਾ ਸਾਲਣ’’’ਤੇ ਪੁਰਸਕਾਰ ਦੇਣ ਤੇ ਅਕਾਡਮੀ ਵੱਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਹਿਤਕਾਰਾਂ, ਕਲਾ ਪ੍ਰੇਮੀਆਂ ਨੂੰ ਗੌਰਵ ਪੰਜਾਬ ਦਾ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ।

2022-2024 ਵਾਲੇ ਦੋ ਸਾਲਾਂ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਗਤੀਵਿਧੀਆਂ, ਸਰਗਰਮੀਆਂ, ਸੈਮੀਨਾਰ, ਕਾਨਫ਼ੰਰਸ, ਸਾਹਿਤ ਉਤਸਵ, ਰੂ-ਬ-ਰੂ ਸਮਾਗਮਾਂ ਲਈ ਸਰਬਸੰਮਤੀ ਨਾਲ ਕਮੇਟੀਆਂ ਦਾ ਗਠਿਨ ਕੀਤਾ ਗਿਆ ਤੇ ਕਮੇਟੀਆਂ ਦੇ ਕਨਵੀਨਰ ਥਾਪ ਕੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਕਾਡਮੀ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ ਗਈ।

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਬੰਧਕੀ ਬੋਰਡ ਲਈ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਸ਼ਖ਼ਸੀਅਤਾਂ ਡਾ. ਸ. ਪ. ਸਿੰਘ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ ਹਨ, ਸ੍ਰੀ ਸਤਨਾਮ ਮਾਣਕ (ਰੋਜ਼ਾਨਾ ਅਜੀਤ) ਅਤੇ  ਨਾਮਵਰ ਕਹਾਣੀ ਲੇਖਕ ਸ੍ਰੀ ਸੁਖਜੀਤ  ਨੂੰ ਦੋ ਸਾਲ ਲਈ ਨਾਮਜ਼ਦ ਕੀਤਾ ਗਿਆ। 

ਇਸਦੇ ਨਾਲ ਹੀ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ ਤਿੰਨ ਸਕੱਤਰ ਡਾ. ਗੁਰਚਰਨ ਕੌਰ ਕੋਚਰ, ਸ. ਬਲਦੇਵ ਸਿੰਘ ਝੱਜ ਸਕੱਤਰ, ਸ੍ਰੀ ਕੇ. ਸਾਧੂ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ ਮੁੱਦੇ ਤੇ ਕੁਝ ਬਹਿਸ ਵਰਗਾ ਵਿਚਾਰ ਵੀ ਹੋਇਆ ਦੱਸਿਆ ਜਾਂਦਾ ਹੈ ਪਰ ਸ੍ਰੀ ਕੇ. ਸਾਧੂ ਸਿੰਘ ਹੁਰਾਂ ਨੰ ਦਫਤਰ ਸਕੱਤਰ ਵੱਜੋਂ ਵੀ ਪ੍ਰਵਾਨ ਕਰ ਲਿਆ ਗਿਆ ਹੈ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਕੰਮਕਾਜ ਅਤੇ ਗਤੀ ਵਿਧੀਆਂ ਨੂੰ ਉਸਾਰੂ ਰੂਪ ਨਾਲ ਚਲਾਉਣ ਲਈ ਪ੍ਰਬੰਧਕੀ ਬੋਰਡ ਵੱਲੋਂ ਨਿੱਗਰ ਸੁਝਾਅ ਦਿੱਤੇ ਗਏ ਅਤੇ ਅਕਾਡਮੀ ਦੇ ਖੁੱਲ੍ਹੇ ਰੰਗਮੰਚ ’ਚ ਹਰ ਮਹੀਨੇ ਇਕ ਪੰਜਾਬੀ ਨਾਟਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਹੁਣ ਦੇਖਣਾ ਹੈ ਕਿ ਰੰਗਮੰਚ ਵਾਲਿਆਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਕਿਸਦੀ ਡਿਊਟੀ ਲਗਾਈ ਜਾਂਦੀ ਹੈ। 

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਕਾਡਮੀ ਨੂੰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ। ਇਸ ਲਈ ਠੋਸ ਪ੍ਰੋਗਰਾਮ ਉਲੀਕੇ ਗਏ। ਇਸ ਸੰਬੰਧ ਵਿਚ 19 ਮਾਰਚ 2022, ਦਿਨ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਤ ਭਾਸ਼ਾ ਮੇਲੇ’ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ  ਸਾਹਿਤਕ ਮੁਕਾਬਲੇ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਸਰਟੀਫਿਕੇਟਸ, ਇਨਾਮਾਂ ਦੇ ਨਾਲ ਨਾਲ ‘ਮਾਤ ਭਾਸ਼ਾ ਟਰਾਫ਼ੀ’ ਪ੍ਰਦਾਨ ਕੀਤੀ ਜਾਵੇਗੀ। 

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਇਕੱਤ੍ਰਤਾ ਮੌਕੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਇੱਕ ਲੱਖ ਰੁਪਏ ਦੇ ਹੋਰ ਖਰਚੇ ਨਾਲ ਅਕਾਡਮੀ ਵਿਚ ਸੀ ਸੀ ਟੀ ਵੀ ਕੈਮਰੇ ਲਗਵਾਉਣ ਦਾ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। 

ਇਸ ਪਲੇਠੀ ਮੀਟਿੰਗ ਮਗਰੋਂ ਪੰਜਾਬੀ ਸਾਹਿਤ ਅਕਾਦਮੀ ਦੇ  ਕੰਮਕਾਜ ਵਿੱਚ ਰਵਾਨੀ ਵੀ ਆ ਜਾਣੀ ਹੈ ਅਤੇ ਕੁਝ ਚੁਣੌਤੀਆਂ  ਵੀ ਸਾਹਮਣੇ ਆਉਣੀਆਂ ਸੁਭਾਵਿਕ ਹਨ। ਡਾ. ਜੌਹਲ ਦੇ ਪ੍ਰਧਾਨ ਮਗਰੋਂ ਇਥੋਂ ਦਾ ਸਾਹਿਤਿਕ ਮਾਹੌਲ ਵੀ ਵਿਕਸਿਤ ਹੋਏਗਾ ਅਤੇ ਸਾਹਿਤਿਕ ਪੱਤਰਕਾਰੀ ਵਾਲਾ ਮਾਹੌਲ ਵੀ ਜ਼ਰੂਰ ਬਣੇਗਾ। ਪੰਜਾਬੀ ਸਾਹਿਤ ਅਕਾਦਮੀ ਦੇ ਦਫ਼ਤਰੀ ਕੰਮਕਾਜ ਅਤੇ ਪ੍ਰਬੰਧਾਂ ਵਿਚ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਤਾਂ ਬਹੁਤ ਚੰਗਾ ਹੋਵੇ। 

ਰਾਕੇਸ਼ ਕੁਮਾਰ ਦੀ ਕਿਤਾਬ 'ਕ੍ਰਾਂਤੀਕਾਰੀ ਸ਼ੇਰ ਜੰਗ , ਸ਼ੇਰਾਂ ਵਰਗਾ ਸ਼ੇਰ 'ਰਿਲੀਜ਼

ਇਤਿਹਾਸ ਦੇ ਅਣਗੌਲੇ ਨਾਇਕ ਬਾਰੇ ਖੋਜੀ ਇਤਿਹਾਸਕਾਰ ਵੱਲੋਂ ਖਾਸ ਖੋਜ 

ਲੁਧਿਆਣਾ: 2 ਮਾਰਚ 2022: (ਸਾਹਿਤ ਸਕਰੀਨ ਬਿਊਰੋ)::

ਸ਼ੇਰ ਜੰਗ 22 ਸਾਲ ਦੀ ਉਮਰ ਵਿੱਚ ਆਜ਼ਾਦੀ ਦੀ ਲਹਿਰ ਵਿਚ ਕੁੱਦ ਪਏ। ਇਹ ਭਗਤ ਸਿੰਘ , ਭਗਵਤੀ ਚਰਨ ਵੋਹਰਾ ਤੇ ਊਧਮ ਸਿੰਘ ਦੇ ਸਾਥੀ ਰਹੇ ਨੇ ਇਹ ਨੌਜਵਾਨ ਭਾਰਤ ਸਭਾ, ਜੈਤੋ ਮੋਰਚੇ, ਪਰਜਾ ਮੰਡਲ,ਬੱਬਰ ਅਕਾਲੀ ਲਹਿਰ ਵਿਚ ਸਰਗਰਮ ਰਹੇ।

ਕ੍ਰਾਂਤੀਕਾਰੀਆਂ ਨੂੰ ਜਦੋਂ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੂੰ ਜੇਲ੍ਹ ਵਿਚੋਂ ਛੁਡਾਉਣ ਲਈ ਪੈਸੇ ਦੀ ਲੋੜ ਸੀ ਤਾਂ ਇੰਕ;ਲੰਬੀ ਸ਼ੇਰ ਜੰਗ ਨੇ ਆਪਣੇ ਦੋਸਤਾਂ ਸਾਹਿਬ ਸਿੰਘ ਸਲਾਣਾ, ਹਰਨਾਮ ਸਿੰਘ ਚਮਕ ਤੇ ਹੋਰਨਾਂ ਨਾਲ ਮਿਲ ਕੇ ਅਹਿਮਦਗੜ੍ਹ ਕੋਲ ਰੇਲ ਗੱਡੀ ਡਕੈਤੀ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਇਹਨਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ ਸੀ। 

ਜੇਲ੍ਹ ਵਿਚ ਬਟੂਕੇਸ਼ਵਰ ਦੱਤ, ਭਗਤ ਸਿੰਘ ਤੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਰਹੇ ਤੇ ਜੇਲ੍ਹ ਵਿੱਚ ਬਿਤਾਏ ਦਿਨਾਂ ਦੀਆਂ ਵੀ ਸ਼ੇਰਜੰਗ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਅਜੇ  ਹੋਰ ਵਿਸਥਾਰ ਵਿੱਚ ਲਿਖਣ ਵਾਲੀਆਂ ਹਨ।ਦੇਸ਼ ਦੀ ਆਜ਼ਾਦੀ ਲਈ ਕ੍ਰਾਂਤੀਕਾਰੀ ਸ਼ੇਰਜੰਗ 12 ਸਾਲ ਜੇਲ੍ਹ ਵਿਚ ਰਹੇ ਅਤੇ ਤਸੀਹੇ ਵੀ ਝੱਲੇ।

ਇਸ ਮਕਸਦ ਦੇ ਇਤਿਹਾਸ ਦੀ ਖੋਜ ਲਈ ਰੇਲਵੇ ਦੀ ਨੌਕਰੀ ਤੋਂ ਸਵੈ ਇੱਛਾ ਨਾਲ ਰਿਟਾਇਰਮੈਂਟ ਲੈਣ ਵਾਲੇ ਅਤੇ ਲਗਾਤਾਰ ਸਰਗਰਮ ਰਾਕੇਸ਼ ਕੁਮਾਰ ਇਸ ਤੋਂ ਪਹਿਲਾਂ 15 ਕਿਤਾਬਾਂ ਲਿਖ ਚੁੱਕੇ ਹਨ। ਕ੍ਰਾਂਤੀਕਾਰੀ ਸ਼ੇਰਜੰਗ ਹੁਰਾਂ ਬਾਰੇ ਉਹਨਾਂ ਦੀ ਇਹ ਕਿਤਾਬ ਸੋਲ੍ਹਵੀਂ ਕਿਤਾਬ ਹੈ। ਇਹਨਾਂ ਦਾ ਸ਼ਹੀਦ ਊਧਮ ਸਿੰਘ,ਗ਼ਦਰ ਲਹਿਰ ਦਾ ਸਹਿਤ, ਗੁਲਾਬ ਕੌਰ, ਭਗਤ ਸਿੰਘ ਦਾ ਫਿਰੋਜ਼ਪੁਰ ਦਾ ਗੁਪਤ ਟਿਕਾਣਾ ਸਮੇਤ ਅੱਠ ਵਿਸ਼ਿਆਂ ਤੇ ਖੋਜੀ ਕੰਮ ਹੈ। ਪਿਛਲੇ ਦਿਨੀਂ ਇਹਨਾਂ ਦੀ ਕਿਤਾਬ ਨੂੰ ਭਾਸ਼ਾ ਵਿਭਾਗ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ  ਇਨਾਮ ਮਿਲਿਆ ਹੈ। ਬੜੇ ਹੀ ਸੁਰਡ ਅਤੇ ਸਦੀਕ ਨਾਲ ਕੰਮ ਕਰਨ ਵਾਲੇ ਇਸ ਲੇਖਕ ਸੰਬੰਧੀ ਜਲਦੀ ਹੀ ਅਸੀਂ ਕਿਸੇ ਵੱਖਰੀ ਪੋਸਟ ਵਿੱਚ ਵੀ ਵਿਸਥਾਰ ਨਾਲ ਦੱਸਾਂਗੇ।  

ਰਾਕੇਸ਼ ਕੁਮਾਰ ਹੁਰਾਂ ਦੀਆਂ ਰੇਲਵੇ ਦੇ ਭੂਮੀ ਪ੍ਰਬੰਧਨ ਬਾਰੇ ਵੀ ਤਿੰਨ ਕਿਤਾਬਾਂ ਹਨ। ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਰੇਲਵੇ  ਦੇ ਤਿੰਨ ਨੈਸ਼ਨਲ ਇਨਾਮ ਸਮੇਤ ਹੋਰ ਕਈ ਇਨਾਮ ਮਿਲੇ ਹਨ। ਇਹਨਾਂ ਨੂੰ ਰੇਲਵੇ ਦੇ ਭਾਰਤ ਦੇ ਸਾਰੇ ਕਰਮਚਾਰੀਆਂ ਤੋਂ ਵੱਧ ਇਨਾਮ ਮਿਲੇ ਹਨ।

ਬਾਬਾ ਫ਼ਰੀਦ ਸੋਸਾਇਟੀ ਫਰੀਦਕੋਟ ਵੱਲੋਂ ਉਨ੍ਹਾਂ ਨੂੰ ਸਾਲ 2011 ਵਿਚ ਬਾਬਾ ਫਰੀਦ ਇਮਾਨਦਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 

ਇਸ ਮੋਕੇ ਰਜਿੰਦਰ ਗੋਇਲ, ਰਾਕੇਸ਼ ਕੁਮਾਰ, ਹਰਮੇਸ਼ ਕੁਮਾਰ ਜਸਵੀਰ ਕੌਰ,ਪਲਕ ਅਗਰਵਾਲ ਤੇ ਹੋਰ ਕਈ ਮੋਜੂਦ ਸਨ। 

ਇਸ ਪੁਸਤਕ ਦੇ ਲੇਖਕ ਰਾਕੇਸ਼ ਕੁਮਾਰ ਹੁਰਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਨੰਬਰ +919530503412 ਨੂੰ ਡਾਇਲ ਕਰਕੇ। 

rppalak46@gmail.com

Sunday, 20 February 2022

ਜਾਚਕ ਪਰਿਵਾਰ ਨੇ ਤਾਕਤ ਵੋਟ ਦੀ ਅੱਜ ਦਿਖਾਈ ਸੋਹਣੀ

ਹਰੀ ਸਿੰਘ ਜਾਚਕ ਸਮੇਤ ਉੱਘੇ ਲੇਖਕਾਂ ਨੇ ਵੀ ਵੋਟਾਂ ਪਾਈਆਂ 

ਲੁਧਿਆਣਾ: 20 ਫਰਵਰੀ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਫਿਰੋਜ਼ਪੁਰ ਜ਼ਿਲ੍ਹੇ ਵਿਚ ਬਹੁਤ ਹੀ ਪ੍ਰਸਿੱਧ ਫਿਰੋਜ਼ਪੁਰ-ਜ਼ੀਰਾ ਰੋਡ ਅਤੇ ਇਸੇ ਸੜਕ ਪੈਂਦਾ ਹੈ ਪਿੰਡ ਕੁਲਗੜੀ। ਇਸ ਪਿੰਡ ਕੁਲਗੜੀ ਤੋਂ ਪਿੰਡ ਫ਼ੇਰੂਸ਼ਾਹ ਨੂੰ ਜਾ ਰਹੀ ਸੜਕ ਤੇ ਆਉਂਦਾ ਹੈ ਪਿੰਡ ਸੋਢੀ ਨਗਰ (ਜਿਸ ਦਾ ਪਹਿਲਾ ਨਾਂ ਸੁਲਤਾਨ ਖ਼ਾਂ ਸੀ) ਹੈ। ਇਹ ਪਿੰਡ ਹੀ ਹਰੀ ਸਿੰਘ ਜਾਚਕ ਹੁਰਾਂ ਦੀ ਜਨਮ ਭੂਮੀ ਹੈ। ਫਿਰੋਜ਼ਪੁਰ ਵਿੱਚ ਹੀ ਉਹਨਾਂ ਗਰੈਜੂਏਸ਼ਨ ਕੀਤੀ ਅਤੇ ਫਿਰ ਲੁਧਿਆਣਾ ਦੇ ਸਰਕਾਰੀ ਕਾਲਜ ਵਿਛ ਆ ਦਖਲ ਹੋਏ। ਰੋਜ਼ੀਰੋਟੀ ਦੀਆਂ ਗਰਦਿਸ਼ਾਂ ਨੇ ਚੰਡੀਗੜ੍ਹ, ਮੋਹਾਲੀ ਅਤੇ ਲੁਧਿਆਣਾ ਨੂੰ ਵੀ ਉਹਨਾਂ ਦੀ ਕਰਮਭੂਮੀ ਬਣਾਈ ਰੱਖਿਆ। ਕਹਿ ਸਕਦੇ ਹਾਂ ਕਿ ਕਲਮ ਦੇ ਇਸ ਬੇਦਾਗ ਸਿਪਾਹੀ ਹਨੂੰ ਧਰਤੀ ਦੇ ਵੱਖ ਵੱਖ ਹਿੱਸਿਆਂ ਨੇ ਆਪਣੇ ਨਾਲ ਜੋੜੀ ਰੱਖਿਆ। ਜ਼ਿੰਦਗੀ ਦੇ ਦੁੱਖਾਂ, ਤਕਲੀਫ਼ਾਂ, ਆਪਣਿਆਂ ਦੇ ਅਸਹਿ ਵਿਛੋੜਿਆਂ ਅਤੇ ਸਦਮਿਆਂ ਨੇ ਬੁਰੀ ਤਰ੍ਹਾਂ ਤੋੜ ਦੇਣਾ ਸੀ ਜੇ ਕਰ ਜਾਚਕ ਸਾਹਿਬ ਗੁਰਮਤਿ ਨੂੰ ਮੰਨਣ ਵਾਲੇ ਸੰਤ ਸੁਭਾਅ ਵਿਅਕਤੀ ਨਾ ਹੁੰਦੇ। ਉਹਨਾਂ ਨੇ ਗੁਰਬਾਣੀ ਸਿਰਫ ਪੜ੍ਹੀ ਹੀ ਨਹੀਂ ਜ਼ਿੰਦਗੀ ਵਿੱਚ ਵੀ ਉਤਾਰੀ।  ਉਹਨਾਂ ਦੇ ਚਿਹਰੇ ਤੇ ਨਜ਼ਰ ਆਉਂਦੀ ਸ਼ਾਂਤੀ ਦੱਸਦੀ ਹੈ ਕਿ ਉਹਨਾਂ ਨੇ ਵਾਹਿਗੁਰੂ ਦੇ ਭਾਣੇ ਨੂੰ ਸੱਚਮੁੱਚ ਮਿੱਠਾ ਕਰ ਕੇ ਹੀ ਮੰਨਿਆ। ਆਪਣੀਆਂ ਦੇ ਵਿਛੋੜਿਆਂ ਤੋਂ ਘਬਰਾ ਕੇ ਉਹ ਨਸ਼ਿਆਂ ਵਰਗੇ ਕਿਸੇ ਗਲਤ ਰਾਹ ਨਹੀਂ ਪੈ ਸਗੋਂ ਗੁਰਮਤਿ ਵਿੱਚ ਹੋਰ ਪਰਪੱਕ ਹੁੰਦੇ ਗਏ। ਅਰਦਾਸਾਂ ਕਰਦੇ ਰਹੇ ਹੈ ਵਹਿਗੁਰੁ ਆਪਣੇ ਨਾਲ ਮੇਰੀ ਲਿਵ ਜੋੜੀ ਰੱਖੀਂ। ਤੇਰੇ ਬਿਨਾ ਮੈਂ ਕਿਸੇ ਥਾਂ ਜੋਗਾ ਨਹੀਂ। ਇਸ ਨਿਮਰਤਾ ਅਤੇ ਝੁਕਾਂ ਨੇ ਉਹਨਾਂ ਨੂੰ ਇੱਕ ਅਲੌਕਿਕ ਨੂਰ ਵੀ ਬਖਸ਼ਿਆ। 

ਅੱਜਕਲ੍ਹ ਲੁਧਿਆਣਾ ਦੇ ਮਾਡਲ ਗ੍ਰਾਮ ਇਲਾਕੇ ਵਿੱਚ ਰਹਿੰਦੇ ਉੱਘੇ ਸ਼ਾਇਰ ਹਰੀ ਸਿੰਘ ਜਾਚਕ ਬਹੁਤ ਹੀ ਮਕਬੂਲ ਸ਼ਾਇਰ ਹਨ। ਸਾਹਿਤਿਕ ਪ੍ਰੋਗਰਾਮਾਂ ਦੇ ਨਾਲ ਨਾਲ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ ਉਹ ਅਕਸਰ ਦੇਖੇ ਜਾ ਸਕਦੇ ਹਨ। ਉਹਨਾਂ ਦੀ ਕਵਿਤਾ ਸਿਰਫ ਜਜ਼ਬਾਤੀ ਹੀ ਨਹੀਂ ਹੁੰਦੀ; ਉਸ ਵਿੱਚ ਬੌਧਿਕਤਾ ਵੀ ਹੁੰਦੀ ਹੈ। ਜ਼ਿੰਦਗੀ ਦੀਆਂ ਡੂੰਘੀਆਂ ਹਕੀਕਤਾਂ ਵੀ ਹੁੰਦੀਆਂ ਹਨ। ਉਹ ਬਹੁਤ ਸਾਰੀਆਂ ਗੱਲਾਂ ਇਸ਼ਾਰੇ ਨਾਲ ਕਰਦੇ ਹਨ ਜਿਹਨਾਂ ਵਿਛਕ ਡੂੰਘੀਆਂ ਰਮਜ਼ਾਂ ਹੁੰਦੀਆਂ ਹਨ। ਆਪਣੀ ਸ਼ਾਇਰੀ ਦੇ ਨਾਲ ਉਹ ਸਮਾਜ ਨੂੰ ਸੋਝੀ ਵੀ ਦੇਂਦੇ ਹਨ। ਇਸਦੇ ਨਾਲ ਹੀ ਉਹ ਨਵੇਂ ਸ਼ਾਇਰਾਂ ਨੂੰ ਵੀ ਮਾਰਗ ਦਰਸ਼ਨ ਦੇਣ ਲਈ ਤਿਆਰ ਰਹਿੰਦੇ ਹਨ। ਗੁਰਮਤਿ ਬਾਰੇ ਵੀ ਉਹਨਾਂ ਦਾ ਚੰਗਾ ਗਿਆਨ ਹੈ। ਡਬਲ ਐਮ ਏ ਅਤੇ ਪੀਐਚਡੀ ਗੋਲਡ ਮੈਡਲਿਸਟ ਵਾਲੀ ਉੱਚੀ ਸਿੱਖਿਆ ਨੇ ਉਹਨਾਂ ਦੀ ਪ੍ਰਮਾਣਿਕਤਾ ਅਤੇ ਸਾਖ ਦੋਵੇਂ ਵਧਾਈਆਂ ਹਨ। 

ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ ਜਿਹੜੀਆਂ ਉਹਨਾਂ ਦੀ ਲੰਮੀ ਸਾਧਨਾ ਦਾ ਸਬੂਤ ਵੀ ਹਨ। ਦਾਹੈਕਿਆਂਤੋਂ ਉਹ ਆਪਣੀ ਮਸਤ ਚਲੇ ਸਾਧਨਾ ਕਰਦੇ ਆ ਰਹੇ ਹਨ। ਦੂਰ ਦੁਰਾਡੇ ਗੁਰਧਾਮਾਂ ਵਿੱਚ ਹੁੰਦੇ ਆਯੋਜਨਾਂ ਵਿੱਚ ਉਹਨਾਂ ਦੀ ਮੌਜੂਦਗੀ ਅਕਸਰ ਹੁੰਦੀ ਹੈ। ਸਰੋਤਿਆਂ ਨੂੰ ਕੀਲ ਲੈਣ ਵਿਚ ਉਹ ਮਾਹਰ ਹਨ। ਉਣ ਜਦੋਂ ਚੋਣਾਂ ਆਈਆਂ ਤਾਂ ਉਦੋਂ ਵੀ ਉਹ ਸਰਗਰਮ ਰਹੇ। ਪੰਜਾਂ ਪਿਆਰਿਆਂ ਤੋਂ ਅਗਵਾਈ ਲੈਣ ਵਾਲੀ ਕੌਮ ਤੋਂ ਵੱਧ ਲੋਕਤੰਤਰ ਦੀ ਕਦਰ ਹੋਰ ਕਰ ਵੀ ਕੌਣ ਸਕਦਾ ਹੈ। ਉਹਨਾਂ ਨੇ ਵੋਟ ਪਾਉਣ ਲਈ ਖੁਦ ਵੀ ਸਮਾਂ ਕੱਢਿਆ ਅਤੇ ਆਪਣੇ ਬੇਟੇ ਨੂੰ ਵੀ ਨਾਲ ਲਿਆਏ। ਉਹਨਾਂ ਦੋਹਾਂ ਨੇ ਵੋਟਾਂ ਵੀ ਪੈਣ ਅਤੇ ਨਵੀਂ ਸਰਕਾਰ ਦੀ ਚੋਣ ਵਿੱਚ ਆਪਣਾ ਹਿੱਸਾ ਵੀ ਪਾਇਆ। ਇਸਦੇ ਨਾਲ ਹੀ ਉਨਾਂ ਕੁਝ ਸਤਰਾਂ ਵੀ ਲਿਖੀਆਂ ਜਿਹੜੀਆਂ ਤਸਵੀਰ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ। 

ਹੁਣ ਦੇਖਣਾ ਹੈ ਕਿ ਵੋਟਰ ਕਿਸ ਪਾਰਟੀ ਨੂੰ ਜ਼ਿਆਦਾ ਫ਼ੀਸਦੀ ਵੋਟਾਂ ਪਾਉਂਦੇ ਹਨ ਅਤੇ ਸਰਕਾਰ ਬਣਾਉਣ ਵਿਚ ਕੌਣ ਕਾਮਯਾਬ ਹੁੰਦਾ ਹੈ! ਗੱਠਬੰਧਨਾਂ ਵਾਲੇ ਰਿਵਾਜਾਂ ਦੀਆਂ ਖੂਬੀਆਂ ਅਤੇ ਬੁਰਾਈਆਂ ਬਾਰੇ ਕਿਹੜਾ ਕਿਹੜਾ ਬੁਧੀਜੀਵੀ ਕਦੋਂ ਬੋਲਦਾ ਹੈ ਇਸਦੀ ਚਰਚਾ ਅਸੀਂ ਕਿਸੇ ਵੱਖਰੀ ਪੋਸਟ ਵਿੱਚ ਕਰਾਂਗੇ। ਜਾਚਕ ਸਾਹਿਬ ਦੀ ਜ਼ਿੰਦਗੀ ਵਾਲਾ ਲਾਈਫ ਸਟਾਈਲ ਸਾਨੂੰ ਸਭਨਾਂ ਨੂੰ ਪ੍ਰੇਰਨਾ ਦੇ ਸਕਦਾ ਹੈ। 

ਇੱਕ ਸਾਹਿਤਿਕ ਵਣਗੀ:
ਆਪਣੀ ਲੰਮੀ ਕਵਿਤਾ ਸਾਕਾ ਚਾਂਦਨੀ ਚੌਂਕ ਵਿੱਚ ਜਾਚਕ ਸਾਹਿਬ ਲਿਖਦੇ ਹਨ:
ਨੋਵੀਂ ਜੋਤ ਨੂੰ ਪਿੰਜਰੇ ’ਚ ਬੰਦ ਕਰਕੇ, ਡਾਹਢਾ ਕਹਿਰ ਕਮਾਇਆ ਸੀ ਜ਼ਾਲਮਾਂ ਨੇ।
ਲਾਲਚ ਵੱਡੇ ਤੋਂ ਵੱਡੇ ਵੀ ਗਏ ਦਿੱਤੇ, ਸਬਜ ਬਾਗ ਵਿਖਾਇਆ ਸੀ ਜ਼ਾਲਮਾਂ ਨੇ।
ਜਦੋਂ ਰਤਾ ਵੀ ਡੋਲੇ ਨਾ ਗੁਰੂ ਨੌਂਵੇਂ, ਜੁਲਮੀ ਚੱਕਰ ਚਲਾਇਆ ਸੀ ਜ਼ਾਲਮਾਂ ਨੇ।
ਕਤਲ ਕਰਨ ਦੇ ਲਈ ਨੋਵੇਂ ਪਾਤਸ਼ਾਹ ਨੂੰ, ਚੌਂਕ ਵਿੱਚ ਬਿਠਾਇਆ ਸੀ ਜ਼ਾਲਮਾਂ ਨੇ।

Friday, 18 February 2022

"ਨਿਰਮਲ ਰਿਸ਼ੀ" ਮੈਮ ਨਾਲ ਵਿਸ਼ੇਸ਼ ਪ੍ਰੋਗਰਾਮ

ਪ੍ਰੋਗਰਾਮ ਕਰਾਇਆ ਸਾਹਿਤਕਦੀਪ ਵੈਲਫੇਅਰ ਸੋਸਾਇਟੀ ਨੇ 


ਲੁਧਿਆਣਾ: 17 ਫਰਵਰੀ 2022: (ਸਾਹਿਤ ਸਕਰੀਨ ਬਿਊਰੋ)::

ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ) ਵਲੋਂ ਪ੍ਰਕਾਸ਼ਿਤ ਕਰਵਾਏ ਗਏ ਸਾਂਝੇ ਸੰਗ੍ਰਹਿ "ਕਾਵਿ-ਕਿਆਰੀ"ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਨਾਮ ਰੋਸ਼ਨ ਕਰਨ ਵਾਲੇ "ਨਿਰਮਲ ਰਿਸ਼ੀ" ਮੈਮ ਜੀ ਨੂੰ ਭੇਟ ਕੀਤਾ ਗਿਆ।

ਨਿਰਮਲ ਰਿਸ਼ੀ ਜੀ ਇੱਕ ਬਹੁਤ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਵਧੀਆ ਨਰਮ ਦਿਲ ਇਨਸਾਨ ਵੀ ਹਨ ਜਿਨ੍ਹਾਂ ਨੇ ਸਾਡੀ ਸਾਰੀ ਟੀਮ ਦੀ ਹੋਂਸਲਾ ਅਫ਼ਜ਼ਾਈ ਕਰਦੇ ਹੋਏ ਪੁਸਤਕ ਕਾਵਿ ਕਿਆਰੀ ਨੂੰ ਬਹੁਤ ਪਿਆਰ ਅਤੇ ਆਸ਼ੀਰਵਾਦ ਦਿੱਤਾ।ਉਹਨਾਂ ਨੂੰ ਮਿਲ ਕੇ ਸਾਨੂੰ ਸਾਰਿਆਂ ਨੂੰ ਬਹੁਤ ਹੀ ਖੁਸ਼ੀ ਮਿਲੀ ਅਤੇ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ।ਉਨ੍ਹਾਂ ਦੇ ਦਿਲ ਵਿਚ ਸਾਹਿਤ ਪ੍ਰਤੀ ਅਥਾਹ ਪਿਆਰ ਅਤੇ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਨੂੰ ਦੇਖਦੇ ਹੋਏ ਸਾਡੀ ਸਾਰੀ ਟੀਮ ਸਾਹਿਤ ਦੀ ਸੇਵਾ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ।ਪਰਮਾਤਮਾ ਦੀ ਮਿਹਰ ਸਦਕੇ ਇਸ ਪੁਸਤਕ ਦਾ ਲੋਕ ਅਰਪਣ ਅਪ੍ਰੈਲ ਵਿੱਚ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। 

Sunday, 30 January 2022

ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਚੁਣੇ ਗਏ ਡਾ. ਗੁਰਇਕਬਾਲ ਸਿੰਘ

Posted on 30th January 2022 at 09:42 PM         Updated 31st January 2022 at 10:42 AM

 ਡਾ.ਗੁਲਜ਼ਾਰ ਪੰਧੇਰ 41 ਵੋਟਾਂ ਦੇ ਫਰਕ ਨਾਲ ਹਾਰੇ 

 ਸੀ. ਮੀਤ ਪ੍ਰਧਾਨ ਦੇ ਸਖਤ ਮੁਕਾਬਲੇ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਜੇਤੂ

ਜਿੱਤੇ ਹੋਏ ਲੇਖਕਾਂ ਦੇ ਦਰਮਿਆਨ ਬੈਠੇ ਹਨ ਬੇਤਾਜ ਬਾਦਸ਼ਾਹ ਡਾ. ਗੁਰਭਜਨ ਗਿੱਲ-ਇਹ ਹੁੰਦੈ ਅਸਲੀ ਜਲਵਾ 
ਲੁਧਿਆਣਾ: 30 ਜਨਵਰੀ 2022: (ਸਾਹਿਤ ਸਕਰੀਨ ਡੈਸਕ)::

ਥੋਹੜੀ ਹੀ ਦੇਰ ਪਹਿਲਾਂ ਰਾਤ ਨੂੰ ਕਰੀਬ 9 ਵਜੇ ਪੰਜਾਬੀ ਸਹਿਤ ਅਕਾਦਮੀ ਦੀਆਂ ਅੱਜ ਹੋਈਆਂ ਚੋਣਾਂ ਦੇ ਨਤੀਜੇ ਈਮੇਲ ਰਾਹੀਂ ਵੀ ਸਾਹਮਣੇ ਆ ਗਏ ਸਨ। ਉਂਝ ਵੱਡੇ ਅਹੁਦਿਆਂ ਬਾਰੇ ਇਸ ਰਸਮੀ ਐਲਾਨ ਤੋਂ ਪਹਿਲਾਂ ਵੀ ਜਾਣਕਾਰੀ ਆਮ ਹੋ ਗਈ ਸੀ। ਪ੍ਰਧਾਨ ਵੱਜੋਂ ਡਾ. ਲਖਵਿੰਦਰ ਜੌਹਲ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਗਏ ਸਨ ਪਰ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਬਾਕਾਇਦਾ ਸਖਤ ਚੋਣ ਜੰਗ ਹੋਈ ਜਿਸ ਵਿੱਚ ਸਭ ਤੋਂ ਵੱਧ ਮਜ਼ਬੂਤ ਉਮੀਦਵਾਰ ਵੱਜੋਂ ਗਿਣੇ ਜਾਂਦੇ ਡਾ. ਗੁਲਜ਼ਾਰ ਪੰਧੇਰ 41 ਵੋਟਾਂ ਦੇ ਫਰਕ ਨਾਲ ਜਨਰਲ ਸਕੱਤਰੀ ਦੀ ਚੋਣ ਹਾਰ ਗਏ ਅਤੇ ਡਾ. ਗੁਰਇਕਬਾਲ ਸਿੰਘ ਇਹ ਚੋਣ ਜਿੱਤ ਗਏ। ਅਕਾਦਮੀ ਦੀਆਂ ਚੋਣਾਂ ਲਈ ਅੱਜ ਸਵੇਰੇ ਅੱਠ ਵਜੇ ਵੋਟਾਂ ਸ਼ੁਰੂ ਹੋਈਆਂ ਜੋ ਸ਼ਾਮ 4 ਵਜੇ ਤੱਕ ਜਾਰੀ ਰਹੀਆਂ। ਸਵੇਰ ਸਮੇਂ ਭਾਵੇਂ ਵੋਟਾਂ ਪਾਉਣ ਦਾ ਰੁਝਾਨ ਕੁਝ ਮੱਠਾ ਸੀ ਪਰ ਜਿਉਂ ਜਿਉਂ ਦਿਨ ਚੜ੍ਹਦਾ ਗਿਆ ਵੋਟਾਂ ਪਾਉਣ ਵਾਲੇ ਲੇਖਕਾਂ ਦੀ ਗਿਣਤੀ ਵੀ ਵਧਦੀ ਗਈ।

ਕਬੂਲ ਨੇ ਚੁਣੌਤੀਆਂ ਨਵੀਂ ਟੀਮ ਨੂੰ 
ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਇੱਕੋ ਹੀ ਸੀ। ਇਸ ਅਹੁਦੇ ਲਈ ਡਾ. ਸੁਰਜੀਤ ਸਿੰਘ ਇਹ ਚੋਣ ਹਾਰ ਗਏ। ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿਚ ਇਹ ਇੱਕ ਮਜ਼ਬੂਤ ਉਮੀਦਵਾਰ ਸਨ ਪਰ ਇਸ ਵਾਰ ਚੱਲੀ ਹਵਾ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਅੰਮ੍ਰਿਤਸਰ ਦੀ ਧਰਤੀ ਨਾਲ ਸਬੰਧਤ ਮੈਡੀਕਲ ਖੇਤਰ ਨਾਲ ਜੁੜੇ ਹੋਏ ਡਾ. ਸ਼ਿਆਮ ਸੁੰਦਰ ਦੀਪਤੀ ਇਹ ਚੋਣ ਜਿੱਤ ਗਏ। ਡਾ. ਦੀਪਤੀ ਰੋਜ਼ਾਨਾ ਨਵਾਂ ਜ਼ਮਾਨਾ ਅਤੇ ਹੋਰ ਪ੍ਰਸਿੱਧ ਅਖਬਾਰਾਂ ਲਈ ਵੀ ਅਕਸਰ ਲਿਖਦੇ ਰਹਿੰਦੇ ਹਨ। ਸੀਨੀਅਰ ਮੀਤ ਪ੍ਰਧਾਨ ਦੇ ਇੱਕ ਅਹੁਦੇ ਦੇ ਸਖਤ ਮੁਕਾਬਲੇ ਵਿਚ 23 ਵੋਟਾਂ ਦੇ ਫ਼ਰਕ ਨਾਲ ਡਾ. ਸ਼ਿਆਮ ਸੁੰਦਰ ਦੀਪਤੀ ਜੇਤੂ ਕਰਾਰ ਦਿੱਤੇ ਗਏ। 


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਉੱਘੇ ਪੰਜਾਬੀ ਕਵੀ ਤੇ ਚਿੰਤਕ ਡਾ. ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਬਣ ਗਏ ਹਨ। ਸਰਬਸੰਮਤੀ ਵਾਲੀ ਇਹ ਚੋਣ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ ਪਰ ਅੱਜ ਰਸਮ ਵੀ ਪੂਰੀ ਹੋ ਗਈ। 

ਪੰਜ ਮੀਤ ਪ੍ਰਧਾਨਾਂ ਵਿਚੋਂ ਸ੍ਰੀ ਤ੍ਰੈਲੋਚਨ ਲੋਚੀ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਹਰਵਿੰਦਰ ਸਿੰਘ ਸਿਰਸਾ (ਪੰਜਾਬੋਂ ਬਾਹਰ), ਡਾ. ਭਗਵੰਤ ਸਿੰਘ ਅਤੇ ਸ੍ਰੀ ਭਗਵੰਤ ਰਸੂਲਪੁਰੀ ਮੀਤ ਪ੍ਰਧਾਨ ਚੁਣੇ ਗਏ ਹਨ।

ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਵਿਚੋਂ ਸ੍ਰੀਮਤੀ ਇੰਦਰਾ ਵਿਰਕ, ਸ੍ਰੀਮਤੀ ਪਰਮਜੀਤ ਕੌਰ ਮਹਿਕ ਸ. ਬਲਜੀਤ ਸਿੰਘ ਰੈਣਾਂ, ਸ੍ਰੀ ਅਸ਼ੋਕ ਵਸ਼ਿਸ਼ਠ (ਬਿਨਾਂ ਮੁਕਾਬਲਾ ਜੇਤੂ) ਚੁਣੇ ਗਏ ਸਨ। ਸ੍ਰੀ ਹਰਦੀਪ ਢਿੱਲੋਂ, ਸ੍ਰੀ ਜਸਵੀਰ ਝੱਜ, ਸ. ਕਰਮ ਸਿੰਘ ਜ਼ਖ਼ਮੀ, ਸ੍ਰੀ ਹਰਬੰਸ ਮਾਲਵਾ, ਸ. ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਸ੍ਰੀ ਕੇ. ਸਾਧੂ ਸਿੰਘ, ਸ. ਰੋਜ਼ੀ ਸਿੰਘ, ਸ. ਬਲਵਿੰਦਰ ਸਿੰਘ, ਸ. ਬਲਦੇਵ ਸਿੰਘ ਝੱਜ ਅਤੇ ਸ. ਪਰਮਜੀਤ ਸਿੰਘ ਮਾਨ ਜੇਤੂ ਕਰਾਰ ਦਿੱਤੇ ਗਏ।

ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਹੋਰਾਂ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪੰਜਾਬ ਅਤੇ ਹੋਰਾਂ ਸੂਬਿਆਂ ਤੋਂ ਭਾਰੀ ਗਿਣਤੀ ਵਿਚ ਮੈਂਬਰਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੋਟਾਂ ਪਾਈਆਂ। ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ, ਮੈਂ ਅਤੇ ਚੋਣ ਕਰਵਾਉਣ ਵਾਲੀ ਮੇਰੀ ਪੂਰੀ ਟੀਮ ਨਵੇਂ ਚੁਣੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ।

ਗਲਤ ਨਾਮ ਦੀ ਸ਼ਿਕਾਇਤ-ਕੀ ਡਾ. ਗੁਲਜ਼ਾਰ ਪੰਧੇਰ ਖਿਲਾਫ ਕੋਈ ਸਾਜ਼ਿਸ਼ ਸੀ?
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਜਨਰਲ ਸਕੱਤਰ ਦੀ ਚੋਣ ਹਾਰ ਜਾਣ ਵਾਲੇ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਹਰਬੰਸ ਮਾਲਵਾ ਅਤੇ ਭਗਵੰਤ ਸਿੰਘ ਨੇ ਬੈਲੇਟ ਪੇਪਰ ਵਿੱਚ ਗਲਤ ਨਾਮ ਛਾਪਣ ਦੀ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ। ਡਾ. ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਨਾਲ ‘ਪੰਧੇਰ’ ਸ਼ਬਦ ਡਾਇਰੈਕਟਰੀ ਵਿੱਚ ਛਪਿਆ ਹੈ ਪਰ ਬੈਲੇਟ ਪੇਪਰ ਵਿੱਚ ਉਹਨਾਂ ਦੇ ਨਾਮ ਨਾਲ ਪੰਧੇਰ ਸ਼ਬਦ ਨਹੀਂ ਛਾਪਿਆ ਗਿਆ। ਨਤੀਜਿਆਂ ਦਾ ਐਲਾਨ ਹੋ ਜਾਣ ਦੇ ਬਾਵਜੂਦ ਆਉਂਦੇ ਦਿਨਾਂ ਵਿੱਚ ਇਹ ਮੁੱਦਾ ਚਰਚਾ ਅਧੀਨ ਆ ਸਕਦਾ ਹੈ। 

ਅਸੀਂ ਸੁਣ ਕੇ ਤੇਰਾ ਫਤਵਾ ਕਦੇ ਵੀ ਲਿਫ ਨਹੀਂ ਸਕਦੇ, 
ਰਿਸ਼ੀ ਸ਼ੰਭੂਕ ਵਸਦਾ ਹੈ ਅਜੇ ਸਾਡੇ ਦਿਲਾਂ ਅੰਦਰ!
                                                   -ਅਜੇ ਤਨਵੀਰ


ਇੱਕ ਟਵੀਟ ਇਹ ਵੀ ਦੇਖੋ ਜ਼ਰਾ 
“जीत वही है असली, जिसमें नहीं किसी की हार है” #quotestoliveby

ਨਵੀਂ ਟੀਮ ਦੇ ਨਿਸ਼ਾਨੇ ਕੀ ਹੋਣਗੇ ਅਤੇ ਚੁਣੌਤੀਆਂ ਕਿਹੜੀਆਂ ਕਿਹੜੀਆਂ ਹਨ ਇਸ ਸਬੰਧੀ ਚਰਚਾ ਵੱਖਰੀ ਪੋਸਟ ਵਿੱਚ 

ਇਹ ਲਿੰਕ ਦੇਖਣ ਲਈ ਵੀ ਸਮਾਂ ਕੱਢਣਾ 

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਿਹ ਮੋਰ ਪੰਖ ਦਾ ਦੂਜਾ ਸੰਸਕਰਨ ਲੋਕ ਅਰਪਨ

29th January 2022 at 7:27 PM

ਰਿਲੀਜ਼ ਕੀਤਾ ਕੇਂਦਰੀ ਪੰਜਾਬੀ ਲੇਖਕ ਸਭਾ ਪ੍ਰਧਾਨ ਦਰਸ਼ਨ ਬੁੱਟਰ ਹੁਰਾਂ ਨੇ 


ਲੁਧਿਆਣਾ: 29 ਜਨਵਰੀ 2022: (ਸਾਹਿਤ ਸਕਰੀਨ ਡੈਸਕ)::

ਕਲਮ ਦੀ ਸਾਧਨਾ ਵਿੱਚ,  ਸਾਹਿਤ ਦੀ ਸਾਧਨਾ ਵਿੱਚ ਜੇ ਕੁਝ ਵਿਅਕਤੀ ਨਿਰੰਤਰ ਜਤਨਸ਼ੀਲ ਹਨ ਤਾਂ ਪ੍ਰੋਫੈਸਰ ਗੁਰਭਜਨ ਗਿੱਲ ਉਹਨਾਂ ਵਿਚੋਂ  ਇੱਕ ਹਨ। ਗੋਡਿਆਂ ਦੀ ਸਮੱਸਿਆ ਦੇ ਬਾਵਜੂਦ ਇਸ ਉਮਰ ਵਿੱਚ ਏਨੀ ਊਰਜਾ, ਏਨੀ ਮਿਹਨਤ, ਏਨੀ ਹਿੰਮਤ, ਏਨੀ ਨਿਰੰਤਰਤਾ, ਏਨਾ ਤਾਲਮੇਲ, ਏਨਾ ਸੁਚੇਤ ਰਹਿਣਾ ਕੋਇਸੇ ਦੈਵੀ ਚਮਤਕਾਰ ਵਰਗਾ ਹੀ ਹੈ। ਹੁਣ ਉਹਨਾਂ ਦੀ ਪੁਸਤਕ ਮੋਰ ਪੰਖ ਦਾ ਦੂਜਾ ਐਡੀਸ਼ਨ ਸਾਹਮਣੇ ਆਇਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਵੱਲੋਂ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਿਹ ਮੋਰ ਪੰਖ ਦਾ ਦੂਜਾ ਸੰਸਕਰਨ ਬੀਤੀ ਸ਼ਾਮ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੋਕ ਅਰਪਨ ਕੀਤਾ ਗਿਆ। ਇਹ ਇੱਕ ਇਤਿਹਾਸਿਕ ਸਮਾਂ ਸੀ। ਬੜੇ ਹੀ ਯਾਦਗਾਰੀ ਪਲ ਸਨ ਅਤੇ ਬਹੁਤ ਹੀ ਸੁਭਾਗੇ ਲੋਕ ਇਸ ਮੌਕੇ ਸ਼ਾਮਲ ਹੋ ਸਕੇ। 

ਇਸੇ ਤਰ੍ਹਾਂ ਆਪਣੀ ਲਗਨ ਵਿੱਚ ਗੰਭੀਰ ਸੁਰ ਲੱਗੇ ਰਹਿਣ ਵਾਲੇ ਸਾਹਿਤਕਾਰ ਦਰਸ਼ਨ ਬੁੱਟਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਨਿਰੰਤਰ ਸਾਹਿੱਤ ਸਿਰਜਣਾ ਕਰਦਿਆਂ ਗੁਰਭਜਨ ਗਿੱਲ ਜੀ ਨੇ ਸੱਤ ਗ਼ਜ਼ਲ ਸੰਗ੍ਰਹਿ,ਇੱਕ ਰੁਬਾਈ ਸੰਗ੍ਰਹਿ, ਇੱਕ ਗੀਤ ਸੰਗ੍ਰਹਿ ਅਤੇ ਅੱਠ ਕਾਵਿ ਸੰਗ੍ਰਹਿ ਪੰਜਾਬੀ ਸਾਹਿੱਤ ਜਗਤ ਦੀ ਝੋਲੀ ਪਾਏ ਹਨ। ਇਨ੍ਹਾਂ ਵਿੱਚੋਂ ਦੋ ਕਾਵਿ ਸੰਗ੍ਰਹਿ ਰਾਵੀ (ਗ਼ਜ਼ਲਾਂ)ਅਤੇ ਖ਼ੈਰ ਪੰਜਾਂ ਪਾਣੀਆਂ ਦੀ (ਕਵਿਤਾਵਾਂ) ਸ਼ਾਹਮੁਖੀ ਅੱਖਰਾਂ ਵਿੱਚ ਪਾਕਿਸਤਾਨ ਅੰਦਰ ਵੀ ਪ੍ਰਕਾਸ਼ਿਤ ਹੋ ਚੁਕੇ ਹਨ। ਤੀਜੀ ਪੁਸਤਕ ਸੁਰਤਾਲ ਵੀ ਸ਼ਾਹਮੁਖੀ ਚ ਛਪਾਈ ਅਧੀਨ ਹੈ। ਇਹ ਮੁਬਾਰਕ ਯੋਗ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਨੇ ਵੱਡੇ ਭਰਾਵਾਂ ਵਾਂਗ ਸਾਡੀ ਪੀੜ੍ਹੀ ਦੀ ਸਾਹਿੱਤਕ ਤੇ ਸਭਿਆਚਾਰਕ ਅਗਵਾਈ ਕੀਤੀ ਹੈ। ਇਹ ਅਜਿਹੇ ਸ਼ਬਦ ਸਨ ਜਿਹਨਾਂ ਵਿੱਚ ਗੁਰਭਜਨ ਗਿੱਲ ਹੁਰਾਂ ਦੀ ਸ਼ਖ਼ਸੀਅਤ ਦਾ ਸੱਚ ਉਜਾਗਰ ਹੁੰਦਾ ਹੈ। 

ਅਤੀਤ ਅਤੇ ਵਰਤਮਾਨ ਨੂੰ ਜੋੜਦਿਆਂ ਇਸ ਮੌਕੇ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਲਿਖਣ ਦੇ ਰਾਹ ਉਨ੍ਹਾਂ ਨੂੰ ਪ੍ਰਿੰਸੀਪਲ ਤਖ਼ਤ ਸਿੰਘ, ਡਾਃ ਜਗਤਾਰ, ਸਰਦਾਰ ਪੰਛੀ ਤੇ ਸੁਰਜੀਤ ਪਾਤਰ ਜੀ ਨੇ ਉਤਸ਼ਾਹ ਦੇ ਕੇ ਤੋਰਿਆ। ਇਸੇ ਉਤਸ਼ਾਹ ਸਦਕਾ ਹੀ ਉਹ ਲਗਾਤਾਰ ਗ਼ਜ਼ਲ ਸਿਰਜਣਾ ਵਿੱਚ ਤੁਰ ਰਹੇ ਹਨ।

ਉਹਨਾਂ  ਦੱਸਿਆ ਕਿ ਟੋਰੰਟੋ ਸਥਿਤ ਏਕਮ ਟੀ ਵੀ ਤੇ ਰੇਡੀਓ ਸੰਚਾਲਕ ਅਮਰਜੀਤ ਸਿੰਘ ਰਾਏ ਉਨ੍ਹਾਂ ਦੀਆਂ ਹੁਣ ਤੀਕ ਲਿਖੀਆਂ ਲਗਪਗ 800 ਗ਼ਜ਼ਲਾਂ ਨੂੰ ਇੱਕ ਜਿਲਦ ਵਿੱਚ ਪ੍ਰਕਾਸ਼ਿਤ ਕਰਵਾ ਰਹੇ ਹਨ। ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਨਾਭਾ ਤੋਂ ਆਏ ਪੰਜਾਬੀ ਕਵੀ ਸੁਰਿੰਦਰਜੀਤ ਚੌਹਾਨ ਤੇ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ (ਲੁਧਿਆਣਾ) ਵੀ ਹਾਜ਼ਰ ਸਨ। ਦਿਲਚਸਪ ਗੱਲ ਹੈ ਕਿ ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿਹਚ ਰੁਝੇ ਹੋਏ ਹੋਣ ਦੇ ਬਾਵਜੂਦ ਇਸ ਮਕਸਦ ਲਈ ਸਮਾਂ ਕੱਢਿਆ। ਇਹ ਸਭ ਕੁਝ ਗਿੱਲ ਸਾਹਿਬ ਅੰਦਰਲੀ ਸਹਿਜਤਾ ਕਾਰਨ ਹੀ ਸੰਭਵ ਹੋ ਸਕਿਆ।

ਚੰਗਾ ਹੋਵੇ ਜੇ ਗਿੱਲ ਸਾਹਿਬ ਆਪਣੀ ਇਸ ਸਹਿਜਤਾ ਅਤੇ ਊਰਜਾ ਦੇ ਸਰੋਤਾਂ ਬਾਰੇ ਅੱਜ ਦੀ ਪੀੜ੍ਹੀ ਨੂੰ ਕੁਝ ਗੁਰ ਵੀ ਸਮਝਾਉਣ। ਰਫਤਾਰ, ਕੁਆਲਿਟੀ ਅਤੇ ਸੰਖਿਆ--ਤਿੰਨਾਂ ਮਾਮਲਿਆਂ ਵਿੱਚ ਬੜੀ ਹੀ ਸਹਿਜਤਾ ਨਾਲ ਅੱਗੇ ਰਹਿਣਾ ਇੱਕ ਕ੍ਰਿਸ਼ਮਾ ਹੈ ਜਿਸਦੇ ਗੁਰ ਸਿੱਖੇ ਜਾਣੇ ਚਾਹੀਦੇ ਹਨ।