ਹਰੀ ਸਿੰਘ ਜਾਚਕ ਸਮੇਤ ਉੱਘੇ ਲੇਖਕਾਂ ਨੇ ਵੀ ਵੋਟਾਂ ਪਾਈਆਂ
ਲੁਧਿਆਣਾ: 20 ਫਰਵਰੀ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::ਫਿਰੋਜ਼ਪੁਰ ਜ਼ਿਲ੍ਹੇ ਵਿਚ ਬਹੁਤ ਹੀ ਪ੍ਰਸਿੱਧ ਫਿਰੋਜ਼ਪੁਰ-ਜ਼ੀਰਾ ਰੋਡ ਅਤੇ ਇਸੇ ਸੜਕ ਪੈਂਦਾ ਹੈ ਪਿੰਡ ਕੁਲਗੜੀ। ਇਸ ਪਿੰਡ ਕੁਲਗੜੀ ਤੋਂ ਪਿੰਡ ਫ਼ੇਰੂਸ਼ਾਹ ਨੂੰ ਜਾ ਰਹੀ ਸੜਕ ਤੇ ਆਉਂਦਾ ਹੈ ਪਿੰਡ ਸੋਢੀ ਨਗਰ (ਜਿਸ ਦਾ ਪਹਿਲਾ ਨਾਂ ਸੁਲਤਾਨ ਖ਼ਾਂ ਸੀ) ਹੈ। ਇਹ ਪਿੰਡ ਹੀ ਹਰੀ ਸਿੰਘ ਜਾਚਕ ਹੁਰਾਂ ਦੀ ਜਨਮ ਭੂਮੀ ਹੈ। ਫਿਰੋਜ਼ਪੁਰ ਵਿੱਚ ਹੀ ਉਹਨਾਂ ਗਰੈਜੂਏਸ਼ਨ ਕੀਤੀ ਅਤੇ ਫਿਰ ਲੁਧਿਆਣਾ ਦੇ ਸਰਕਾਰੀ ਕਾਲਜ ਵਿਛ ਆ ਦਖਲ ਹੋਏ। ਰੋਜ਼ੀਰੋਟੀ ਦੀਆਂ ਗਰਦਿਸ਼ਾਂ ਨੇ ਚੰਡੀਗੜ੍ਹ, ਮੋਹਾਲੀ ਅਤੇ ਲੁਧਿਆਣਾ ਨੂੰ ਵੀ ਉਹਨਾਂ ਦੀ ਕਰਮਭੂਮੀ ਬਣਾਈ ਰੱਖਿਆ। ਕਹਿ ਸਕਦੇ ਹਾਂ ਕਿ ਕਲਮ ਦੇ ਇਸ ਬੇਦਾਗ ਸਿਪਾਹੀ ਹਨੂੰ ਧਰਤੀ ਦੇ ਵੱਖ ਵੱਖ ਹਿੱਸਿਆਂ ਨੇ ਆਪਣੇ ਨਾਲ ਜੋੜੀ ਰੱਖਿਆ। ਜ਼ਿੰਦਗੀ ਦੇ ਦੁੱਖਾਂ, ਤਕਲੀਫ਼ਾਂ, ਆਪਣਿਆਂ ਦੇ ਅਸਹਿ ਵਿਛੋੜਿਆਂ ਅਤੇ ਸਦਮਿਆਂ ਨੇ ਬੁਰੀ ਤਰ੍ਹਾਂ ਤੋੜ ਦੇਣਾ ਸੀ ਜੇ ਕਰ ਜਾਚਕ ਸਾਹਿਬ ਗੁਰਮਤਿ ਨੂੰ ਮੰਨਣ ਵਾਲੇ ਸੰਤ ਸੁਭਾਅ ਵਿਅਕਤੀ ਨਾ ਹੁੰਦੇ। ਉਹਨਾਂ ਨੇ ਗੁਰਬਾਣੀ ਸਿਰਫ ਪੜ੍ਹੀ ਹੀ ਨਹੀਂ ਜ਼ਿੰਦਗੀ ਵਿੱਚ ਵੀ ਉਤਾਰੀ। ਉਹਨਾਂ ਦੇ ਚਿਹਰੇ ਤੇ ਨਜ਼ਰ ਆਉਂਦੀ ਸ਼ਾਂਤੀ ਦੱਸਦੀ ਹੈ ਕਿ ਉਹਨਾਂ ਨੇ ਵਾਹਿਗੁਰੂ ਦੇ ਭਾਣੇ ਨੂੰ ਸੱਚਮੁੱਚ ਮਿੱਠਾ ਕਰ ਕੇ ਹੀ ਮੰਨਿਆ। ਆਪਣੀਆਂ ਦੇ ਵਿਛੋੜਿਆਂ ਤੋਂ ਘਬਰਾ ਕੇ ਉਹ ਨਸ਼ਿਆਂ ਵਰਗੇ ਕਿਸੇ ਗਲਤ ਰਾਹ ਨਹੀਂ ਪੈ ਸਗੋਂ ਗੁਰਮਤਿ ਵਿੱਚ ਹੋਰ ਪਰਪੱਕ ਹੁੰਦੇ ਗਏ। ਅਰਦਾਸਾਂ ਕਰਦੇ ਰਹੇ ਹੈ ਵਹਿਗੁਰੁ ਆਪਣੇ ਨਾਲ ਮੇਰੀ ਲਿਵ ਜੋੜੀ ਰੱਖੀਂ। ਤੇਰੇ ਬਿਨਾ ਮੈਂ ਕਿਸੇ ਥਾਂ ਜੋਗਾ ਨਹੀਂ। ਇਸ ਨਿਮਰਤਾ ਅਤੇ ਝੁਕਾਂ ਨੇ ਉਹਨਾਂ ਨੂੰ ਇੱਕ ਅਲੌਕਿਕ ਨੂਰ ਵੀ ਬਖਸ਼ਿਆ।
ਅੱਜਕਲ੍ਹ ਲੁਧਿਆਣਾ ਦੇ ਮਾਡਲ ਗ੍ਰਾਮ ਇਲਾਕੇ ਵਿੱਚ ਰਹਿੰਦੇ ਉੱਘੇ ਸ਼ਾਇਰ ਹਰੀ ਸਿੰਘ ਜਾਚਕ ਬਹੁਤ ਹੀ ਮਕਬੂਲ ਸ਼ਾਇਰ ਹਨ। ਸਾਹਿਤਿਕ ਪ੍ਰੋਗਰਾਮਾਂ ਦੇ ਨਾਲ ਨਾਲ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ ਉਹ ਅਕਸਰ ਦੇਖੇ ਜਾ ਸਕਦੇ ਹਨ। ਉਹਨਾਂ ਦੀ ਕਵਿਤਾ ਸਿਰਫ ਜਜ਼ਬਾਤੀ ਹੀ ਨਹੀਂ ਹੁੰਦੀ; ਉਸ ਵਿੱਚ ਬੌਧਿਕਤਾ ਵੀ ਹੁੰਦੀ ਹੈ। ਜ਼ਿੰਦਗੀ ਦੀਆਂ ਡੂੰਘੀਆਂ ਹਕੀਕਤਾਂ ਵੀ ਹੁੰਦੀਆਂ ਹਨ। ਉਹ ਬਹੁਤ ਸਾਰੀਆਂ ਗੱਲਾਂ ਇਸ਼ਾਰੇ ਨਾਲ ਕਰਦੇ ਹਨ ਜਿਹਨਾਂ ਵਿਛਕ ਡੂੰਘੀਆਂ ਰਮਜ਼ਾਂ ਹੁੰਦੀਆਂ ਹਨ। ਆਪਣੀ ਸ਼ਾਇਰੀ ਦੇ ਨਾਲ ਉਹ ਸਮਾਜ ਨੂੰ ਸੋਝੀ ਵੀ ਦੇਂਦੇ ਹਨ। ਇਸਦੇ ਨਾਲ ਹੀ ਉਹ ਨਵੇਂ ਸ਼ਾਇਰਾਂ ਨੂੰ ਵੀ ਮਾਰਗ ਦਰਸ਼ਨ ਦੇਣ ਲਈ ਤਿਆਰ ਰਹਿੰਦੇ ਹਨ। ਗੁਰਮਤਿ ਬਾਰੇ ਵੀ ਉਹਨਾਂ ਦਾ ਚੰਗਾ ਗਿਆਨ ਹੈ। ਡਬਲ ਐਮ ਏ ਅਤੇ ਪੀਐਚਡੀ ਗੋਲਡ ਮੈਡਲਿਸਟ ਵਾਲੀ ਉੱਚੀ ਸਿੱਖਿਆ ਨੇ ਉਹਨਾਂ ਦੀ ਪ੍ਰਮਾਣਿਕਤਾ ਅਤੇ ਸਾਖ ਦੋਵੇਂ ਵਧਾਈਆਂ ਹਨ।
ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹਨ ਜਿਹੜੀਆਂ ਉਹਨਾਂ ਦੀ ਲੰਮੀ ਸਾਧਨਾ ਦਾ ਸਬੂਤ ਵੀ ਹਨ। ਦਾਹੈਕਿਆਂਤੋਂ ਉਹ ਆਪਣੀ ਮਸਤ ਚਲੇ ਸਾਧਨਾ ਕਰਦੇ ਆ ਰਹੇ ਹਨ। ਦੂਰ ਦੁਰਾਡੇ ਗੁਰਧਾਮਾਂ ਵਿੱਚ ਹੁੰਦੇ ਆਯੋਜਨਾਂ ਵਿੱਚ ਉਹਨਾਂ ਦੀ ਮੌਜੂਦਗੀ ਅਕਸਰ ਹੁੰਦੀ ਹੈ। ਸਰੋਤਿਆਂ ਨੂੰ ਕੀਲ ਲੈਣ ਵਿਚ ਉਹ ਮਾਹਰ ਹਨ। ਉਣ ਜਦੋਂ ਚੋਣਾਂ ਆਈਆਂ ਤਾਂ ਉਦੋਂ ਵੀ ਉਹ ਸਰਗਰਮ ਰਹੇ। ਪੰਜਾਂ ਪਿਆਰਿਆਂ ਤੋਂ ਅਗਵਾਈ ਲੈਣ ਵਾਲੀ ਕੌਮ ਤੋਂ ਵੱਧ ਲੋਕਤੰਤਰ ਦੀ ਕਦਰ ਹੋਰ ਕਰ ਵੀ ਕੌਣ ਸਕਦਾ ਹੈ। ਉਹਨਾਂ ਨੇ ਵੋਟ ਪਾਉਣ ਲਈ ਖੁਦ ਵੀ ਸਮਾਂ ਕੱਢਿਆ ਅਤੇ ਆਪਣੇ ਬੇਟੇ ਨੂੰ ਵੀ ਨਾਲ ਲਿਆਏ। ਉਹਨਾਂ ਦੋਹਾਂ ਨੇ ਵੋਟਾਂ ਵੀ ਪੈਣ ਅਤੇ ਨਵੀਂ ਸਰਕਾਰ ਦੀ ਚੋਣ ਵਿੱਚ ਆਪਣਾ ਹਿੱਸਾ ਵੀ ਪਾਇਆ। ਇਸਦੇ ਨਾਲ ਹੀ ਉਨਾਂ ਕੁਝ ਸਤਰਾਂ ਵੀ ਲਿਖੀਆਂ ਜਿਹੜੀਆਂ ਤਸਵੀਰ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ।
No comments:
Post a Comment