ਇਤਿਹਾਸ ਦੇ ਅਣਗੌਲੇ ਨਾਇਕ ਬਾਰੇ ਖੋਜੀ ਇਤਿਹਾਸਕਾਰ ਵੱਲੋਂ ਖਾਸ ਖੋਜ
ਲੁਧਿਆਣਾ: 2 ਮਾਰਚ 2022: (ਸਾਹਿਤ ਸਕਰੀਨ ਬਿਊਰੋ)::
ਸ਼ੇਰ ਜੰਗ 22 ਸਾਲ ਦੀ ਉਮਰ ਵਿੱਚ ਆਜ਼ਾਦੀ ਦੀ ਲਹਿਰ ਵਿਚ ਕੁੱਦ ਪਏ। ਇਹ ਭਗਤ ਸਿੰਘ , ਭਗਵਤੀ ਚਰਨ ਵੋਹਰਾ ਤੇ ਊਧਮ ਸਿੰਘ ਦੇ ਸਾਥੀ ਰਹੇ ਨੇ ਇਹ ਨੌਜਵਾਨ ਭਾਰਤ ਸਭਾ, ਜੈਤੋ ਮੋਰਚੇ, ਪਰਜਾ ਮੰਡਲ,ਬੱਬਰ ਅਕਾਲੀ ਲਹਿਰ ਵਿਚ ਸਰਗਰਮ ਰਹੇ।
ਕ੍ਰਾਂਤੀਕਾਰੀਆਂ ਨੂੰ ਜਦੋਂ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੂੰ ਜੇਲ੍ਹ ਵਿਚੋਂ ਛੁਡਾਉਣ ਲਈ ਪੈਸੇ ਦੀ ਲੋੜ ਸੀ ਤਾਂ ਇੰਕ;ਲੰਬੀ ਸ਼ੇਰ ਜੰਗ ਨੇ ਆਪਣੇ ਦੋਸਤਾਂ ਸਾਹਿਬ ਸਿੰਘ ਸਲਾਣਾ, ਹਰਨਾਮ ਸਿੰਘ ਚਮਕ ਤੇ ਹੋਰਨਾਂ ਨਾਲ ਮਿਲ ਕੇ ਅਹਿਮਦਗੜ੍ਹ ਕੋਲ ਰੇਲ ਗੱਡੀ ਡਕੈਤੀ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਇਹਨਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ ਸੀ।
ਜੇਲ੍ਹ ਵਿਚ ਬਟੂਕੇਸ਼ਵਰ ਦੱਤ, ਭਗਤ ਸਿੰਘ ਤੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਰਹੇ ਤੇ ਜੇਲ੍ਹ ਵਿੱਚ ਬਿਤਾਏ ਦਿਨਾਂ ਦੀਆਂ ਵੀ ਸ਼ੇਰਜੰਗ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਅਜੇ ਹੋਰ ਵਿਸਥਾਰ ਵਿੱਚ ਲਿਖਣ ਵਾਲੀਆਂ ਹਨ।ਦੇਸ਼ ਦੀ ਆਜ਼ਾਦੀ ਲਈ ਕ੍ਰਾਂਤੀਕਾਰੀ ਸ਼ੇਰਜੰਗ 12 ਸਾਲ ਜੇਲ੍ਹ ਵਿਚ ਰਹੇ ਅਤੇ ਤਸੀਹੇ ਵੀ ਝੱਲੇ।
ਇਸ ਮਕਸਦ ਦੇ ਇਤਿਹਾਸ ਦੀ ਖੋਜ ਲਈ ਰੇਲਵੇ ਦੀ ਨੌਕਰੀ ਤੋਂ ਸਵੈ ਇੱਛਾ ਨਾਲ ਰਿਟਾਇਰਮੈਂਟ ਲੈਣ ਵਾਲੇ ਅਤੇ ਲਗਾਤਾਰ ਸਰਗਰਮ ਰਾਕੇਸ਼ ਕੁਮਾਰ ਇਸ ਤੋਂ ਪਹਿਲਾਂ 15 ਕਿਤਾਬਾਂ ਲਿਖ ਚੁੱਕੇ ਹਨ। ਕ੍ਰਾਂਤੀਕਾਰੀ ਸ਼ੇਰਜੰਗ ਹੁਰਾਂ ਬਾਰੇ ਉਹਨਾਂ ਦੀ ਇਹ ਕਿਤਾਬ ਸੋਲ੍ਹਵੀਂ ਕਿਤਾਬ ਹੈ। ਇਹਨਾਂ ਦਾ ਸ਼ਹੀਦ ਊਧਮ ਸਿੰਘ,ਗ਼ਦਰ ਲਹਿਰ ਦਾ ਸਹਿਤ, ਗੁਲਾਬ ਕੌਰ, ਭਗਤ ਸਿੰਘ ਦਾ ਫਿਰੋਜ਼ਪੁਰ ਦਾ ਗੁਪਤ ਟਿਕਾਣਾ ਸਮੇਤ ਅੱਠ ਵਿਸ਼ਿਆਂ ਤੇ ਖੋਜੀ ਕੰਮ ਹੈ। ਪਿਛਲੇ ਦਿਨੀਂ ਇਹਨਾਂ ਦੀ ਕਿਤਾਬ ਨੂੰ ਭਾਸ਼ਾ ਵਿਭਾਗ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ ਇਨਾਮ ਮਿਲਿਆ ਹੈ। ਬੜੇ ਹੀ ਸੁਰਡ ਅਤੇ ਸਦੀਕ ਨਾਲ ਕੰਮ ਕਰਨ ਵਾਲੇ ਇਸ ਲੇਖਕ ਸੰਬੰਧੀ ਜਲਦੀ ਹੀ ਅਸੀਂ ਕਿਸੇ ਵੱਖਰੀ ਪੋਸਟ ਵਿੱਚ ਵੀ ਵਿਸਥਾਰ ਨਾਲ ਦੱਸਾਂਗੇ।
ਰਾਕੇਸ਼ ਕੁਮਾਰ ਹੁਰਾਂ ਦੀਆਂ ਰੇਲਵੇ ਦੇ ਭੂਮੀ ਪ੍ਰਬੰਧਨ ਬਾਰੇ ਵੀ ਤਿੰਨ ਕਿਤਾਬਾਂ ਹਨ। ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਰੇਲਵੇ ਦੇ ਤਿੰਨ ਨੈਸ਼ਨਲ ਇਨਾਮ ਸਮੇਤ ਹੋਰ ਕਈ ਇਨਾਮ ਮਿਲੇ ਹਨ। ਇਹਨਾਂ ਨੂੰ ਰੇਲਵੇ ਦੇ ਭਾਰਤ ਦੇ ਸਾਰੇ ਕਰਮਚਾਰੀਆਂ ਤੋਂ ਵੱਧ ਇਨਾਮ ਮਿਲੇ ਹਨ।
ਬਾਬਾ ਫ਼ਰੀਦ ਸੋਸਾਇਟੀ ਫਰੀਦਕੋਟ ਵੱਲੋਂ ਉਨ੍ਹਾਂ ਨੂੰ ਸਾਲ 2011 ਵਿਚ ਬਾਬਾ ਫਰੀਦ ਇਮਾਨਦਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਮੋਕੇ ਰਜਿੰਦਰ ਗੋਇਲ, ਰਾਕੇਸ਼ ਕੁਮਾਰ, ਹਰਮੇਸ਼ ਕੁਮਾਰ ਜਸਵੀਰ ਕੌਰ,ਪਲਕ ਅਗਰਵਾਲ ਤੇ ਹੋਰ ਕਈ ਮੋਜੂਦ ਸਨ।
ਇਸ ਪੁਸਤਕ ਦੇ ਲੇਖਕ ਰਾਕੇਸ਼ ਕੁਮਾਰ ਹੁਰਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਨੰਬਰ +919530503412 ਨੂੰ ਡਾਇਲ ਕਰਕੇ।
No comments:
Post a Comment