![]() |
| ਪੀ ਏ ਯੂ ਵਿੱਚ ਲੱਗੇ ਇੱਕ ਫਲਾਫਰ ਸ਼ੋਅ ਦੌਰਾਨ |
![]() |
| ਸ਼ਹੀਦਾਂ ਨੂੰ ਸ਼ਰਧਾਂਜਲੀ ਦੇਂਦਿਆਂ ਭਾਟੀਆ ਜੀ |
![]() |
| ਚੰਡੀਗੜ੍ਹ ਵਿੱਚ ਪਾਰਟੀ ਦੇ ਕੌਮੀ ਮਹਾਂਸੰਮੇਲਨ ਮੌਕੇ ਪੁਸਤਕ ਦੀ ਲੋਕ ਅਰਪਣ ਰਸਮ ਦੌਰਾਨ |
![]() |
| ਪੁਸਤਕ ਦੇ ਲੋਕ ਅਰਪਣ ਦੀ ਰਸਮ ਤੋਂ ਬਾਅਦ ,ਈਦੀਆਂ ਨਾਲ ਗੱਲਬਾਤ ਕਰਦਿਆਂ |
google.com, pub-7610353441165800, DIRECT, f08c47fec0942fa0
A Blog by Punjab Screen Media Group Contact: Email:punjabscreen@gmail.com:Mobile:9888272045
![]() |
| ਪੀ ਏ ਯੂ ਵਿੱਚ ਲੱਗੇ ਇੱਕ ਫਲਾਫਰ ਸ਼ੋਅ ਦੌਰਾਨ |
![]() |
| ਸ਼ਹੀਦਾਂ ਨੂੰ ਸ਼ਰਧਾਂਜਲੀ ਦੇਂਦਿਆਂ ਭਾਟੀਆ ਜੀ |
![]() |
| ਚੰਡੀਗੜ੍ਹ ਵਿੱਚ ਪਾਰਟੀ ਦੇ ਕੌਮੀ ਮਹਾਂਸੰਮੇਲਨ ਮੌਕੇ ਪੁਸਤਕ ਦੀ ਲੋਕ ਅਰਪਣ ਰਸਮ ਦੌਰਾਨ |
![]() |
| ਪੁਸਤਕ ਦੇ ਲੋਕ ਅਰਪਣ ਦੀ ਰਸਮ ਤੋਂ ਬਾਅਦ ,ਈਦੀਆਂ ਨਾਲ ਗੱਲਬਾਤ ਕਰਦਿਆਂ |
From Punjabi Sahit Academy Ludhiana on Sunday May 18, 2025 at 5:07 PM
ਮਿੰਨੀ ਕਹਾਣੀ ਦਰਬਾਰ ਵਿੱਚ 43 ਮਿੰਨੀ ਕਹਾਣੀਕਾਰਾਂ ਨੇ ਭਾਗ ਲਿਆ
*ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਸੰਬਧੀ ਇੱਕ ਹੋਰ ਉਪਰਾਲਾ
*ਕਾਮਰੇਡ ਐਮ ਐਸ ਭਾਟੀਆ ਨੇ ਵੀ ਪੜ੍ਹੀ ਆਪਣੀ ਮਿੰਨੀ ਕਹਾਣੀ
ਕੁਝ ਦਹਾਕੇ ਪਹਿਲਾਂ ਹਨੇਰੀ-ਤੁਫਾਨ ਵਾਂਗ ਸਾਹਿਤਿਕ ਮਾਹੌਲ ਵਿੱਚ ਆਈ ਅਤੇ ਛਾਈ ਮਿੰਨੀ ਕਹਾਣੀ ਬਦਲਦੇ ਸਿਆਸੀ ਹਾਲਾਤਾਂ ਕਾਰਨ ਅਲੋਪ ਜਿਹੀ ਹੋ ਗਈ ਸੀ। ਇਸਦੇ ਬਾਵਜੂਦ ਇਸ ਨੂੰ ਇਸ ਕਹਾਣੀ ਕਲਾ ਦੇ ਚਾਹੁਣ ਵਾਲੇ ਇੱਕ ਵਾਰ ਫੇਰ ਸਿਖਰਾਂ ਤੇ ਲੈ ਆਏ। ਉਹਨਾਂ ਵਿੱਚੋਂ ਹੀ ਹਨ ਜਨਾਬ ਹਰਭਜਨ ਖੇਮਕਰਨੀ ਅਤੇ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ। ਇਹਨਾਂ ਦੇ ਉਪਰਾਲਿਆਂ ਸਦਕਾ ਹੀ ਅੱਜ ਐਤਵਾਰ ਨੂੰ ਫਿਰ ਮਿੰਨੀ ਕਹਾਣੀ ਬਾਰੇ ਵਿਸ਼ੇਸ਼ ਸਾਹਿਤਿਕ ਆਯੋਜਨ ਹੋਇਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਬੜੀ ਉਚੇਚ ਨਾਲ ਮਿੰਨੀ ਕਹਾਣੀ ਪਾਠ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉਘੇ ਲੇਖਕ ਭੋਲਾ ਸਿੰਘ ਸੰਘੇੜਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ. ਨਾਇਬ ਸਿੰਘ ਮੰਡੇਰ, ਡਾ. ਹਰਪ੍ਰੀਤ ਸਿੰਘ ਰਾਣਾ, ਸ੍ਰੀ ਜਸਪਾਲ ਸਿੰਘ ਮਾਨਖੇੜਾ, ਸੁਰਿੰਦਰ ਕੈਲੇ ਵੀ ਸ਼ਾਮਲ ਸਨ।
ਇਸ ਖਾਸ ਸਮਾਗਮ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਅਕਾਡਮੀ ਦੀਆਂ ਗਤੀਵਿਧੀਆਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਲੇਖਕਾਂ ਦੇ ਸਹਿਯੋਗ ਨਾਲ ਜਿੰਨੇ ਅਜਿਹੇ ਹੁੰਦੇ ਰਹਿਣਗੇ ਓਨਾ ਸਾਡਾ ਹੌਸਲਾ ਵੀ ਵਧੇਗਾ।
ਮਿੰਨੀ ਕਹਾਣੀ ਪਾਠ ਮੌਕੇ ਪੰਜਾਬ ਭਰ ਤੋਂ 43 ਮਿੰਨੀ ਕਹਾਣੀਕਾਰਾਂ ਵਲੋਂ ਆਪਣੀਆਂ ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਕਹਾਣੀਆਂ ’ਤੇ ਸਮੀਖਿਆ ਕਰਦੇ ਹੋਏ ਡਾ.ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਸਮਾਗਮ ਅਸਲ ਵਿੱਚ ਮਿੰਨੀ ਕਹਾਣੀ ਉਤਸਵ ਹੀ ਹੈ। ਉਹਨਾਂ ਮਿੰਨੀ ਕਹਾਣੀ ਦੀ ਸਫਲਤਾ ਅਤੇ ਹਰਮਨਪਿਆਰਤਾ ਦਾ ਭੇਦ ਦੱਸਦਿਆਂ ਕਿਹਾ ਕਿ ਆਮ ਪਾਠਕ ਸਮੇਂ ਦੀ ਘਾਟ ਕਾਰਨ ਛੇਤੀ ਫ਼ੈਸਲੇ ’ਤੇ ਪੁੱਜਣ ਲਈ ਮਿੰਨੀ ਕਹਾਣੀ ਵੱਲ ਰੁਚਿਤ ਹੁੰਦਾ ਹੈ। ਮਿੰਨੀ ਕਹਾਣੀ ਅਸਲ ਵਿਚ ਸਮੁੰਦਰ ਨੂੰ ਕੁੱਜੇ ਵਿਚ ਪਾਉਣਾ ਹੀ ਹੁੰਦਾ ਹੈ। ਇਸ ਲਈ ਇਹ ਇੱਕ ਸੂਖਮ ਕਲਾ ਵਾਲੀ ਕਾਰੀਗਰੀ ਦਾ ਹੀ ਕੰਮ ਹੈ।
ਉਹਨਾਂ ਕਿਹਾ ਕਿ ਮਿੰਨੀ ਕਹਾਣੀ ਦਾ ਭਵਿੱਖ ਰੌਸ਼ਨ ਹੈ। ਉਨ੍ਹਾਂ ਹਾਜ਼ਰ ਕਹਾਣੀਕਾਰਾਂ ਨੂੰ ਕੁਝ ਤਕਨੀਕੀ ਪੱਖਾਂ ਤੋਂ ਜਾਣੂੰ ਵੀ ਕਰਵਾਇਆ। ਉਂਝ ਕਾਕੜਾ ਹੁਰਾਂ ਦੀ ਗੱਲ ਸਭ ਨੂੰ ਪੱਲੇ ਬਣਨ ਲੈਣੀ ਚਾਹੀਦੀ ਹੈ ਕਿਓਂ ਤੇਜ਼ੀ ਨਾਲ ਬਦਲ ਰਿਹਾ ਸਮਾਂ ਜ਼ਿਆਦਾ ਭਿਆਨਕ ਖਦਸ਼ਿਆਂ ਨੂੰ ਸਾਹਮਣੇ ਲਿਆ ਰਿਹਾ ਹੈ।
ਡਾ. ਗੁਰਪ੍ਰੀਤ ਸਿੰਘ ਸੰਗਰਾਣਾ ਨੇ ਕਿਹਾ ਕਿ ਕਹਾਣੀ ਵਿਚ, ਬੌਧਿਕ, ਤਜਰਬਾ ਤੇ ਜਜ਼ਬਾਤ ਤਿੰਨ ਪ੍ਰਮੁੱਖ ਕੇਂਦਰ ਬਿੰਦੂ ਹੁੰਦੇ ਹਨ। ਲੇਖਕਾਂ ਨੂੰ ਪੰਜਾਬੀ ਸ਼ਬਦਾਵਲੀ ਵਰਤਣ ਲਈ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਨੇੜਲੇ ਤਜਰਬਿਆਂ ਤੋਂ ਉਪਰ ਉੱਠ ਕੇ ਕੌਮੀ, ਕੌਮਾਂਤਰੀ ਮੁੱਦੇ ਵੀ ਛੋਹੇ ਜਾਣੇ ਚਾਹੀਦੇ ਹਨ। ਉਹਨਾਂ ਸਾਵਧਾਨ ਵੀ ਕੀਤਾ ਕਿ ਮਿੰਨੀ ਕਹਾਣੀ ਇਸ ਤਰ੍ਹਾਂ ਦੀ ਨਾ ਹੋਵੇ ਕਿ ਚੁਟਕਲਾ ਬਣ ਕੇ ਰਹਿ ਜਾਵੇ।
ਡਾ. ਹਰਪ੍ਰੀਤ ਸਿੰਘ ਰਾਣਾ ਨੇ ਇੱਕ ਬਹੁਤ ਹੀ ਪਤੇ ਦੀ ਗੱਲ ਵਾਲਾ ਭੇਦ ਦੱਸਦਿਆਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਲਗਭਗ ਰਵਾਇਤੀ ਹੀ ਰਹੇ ਹਨ। ਲਿਖਣਾ ਲਈ ਘੱਟ ਸ਼ਬਦਾਂ ਵਿਚ ਵੱਡਾ ਲਿਖਣ ਲਈ ਲੇਖਕ ਨੂੰ ਸਰਬਾਂਗੀ ਪਾਠਕ ਬਣਨਾ ਬਹੁਤ ਜ਼ਰੂਰੀ ਹੈ।
ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਭਾਵੇਂ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਘਰ, ਪਰਿਵਾਰ ਅਤੇ ਆਲੇ ਦੁਆਲੇ ਨਾਲ ਸੰਬੰਧਿਤ ਆਮ ਹੀ ਸਨ, ਕਿਉਕਿ ਅਸੀਂ ਵੀ ਆਮ ਹੀ ਹਾਂ। ਪੜ੍ਹੀਆਂ ਗਈਆਂ ਸਾਰੀਆਂ ਕਹਾਣੀਆਂ ਵਿਚ ਕਾਲ ਦੋਸ਼ ਨਹੀਂ ਹੈ। ਮਿੰਨੀ ਕਹਾਣੀ ਬਲਵਾਨ ਹੋਈ ਹੈ। ਰਚਨਾ ਦਾ ਆਕਾਰ ਕੈਨਵਸ ਹੀ ਤੈਅ ਕਰਦਾ ਹੈ। ਮਿੰਨੀ ਕਹਾਣੀ ਵਿਚ ਇਕ ਘਟਨਾ ਅਤੇ ਘੱਟਪਾਤਰ ਹੁੰਦੇ ਹਨ।
ਪ੍ਰਸਿੱਧ ਲੇਖਕ ਜਸਪਾਲ ਮਾਨਖੇੜਾ ਨੇ ਕਿਹਾ ਕਿ ਅੱਜ ਦੇ ਕਹਾਣੀਕਾਰਾਂ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਹ ਘੱਟ ਸ਼ਬਦਾਂ ’ਚ ਗੱਲ ਕਰਨ ਲਈ ਪੂਰੀ ਤਰ੍ਹਾਂ ਜਤਨਸ਼ੀਲ ਹੈ ਹਾਲਾਂਕਿ ਇਸ ਮਕਸਦ ਲਈ ਵੱਡੇ ਤਜਰਬੇ ਅਤੇ ਸਾਧਨਾਂ ਦੀ ਲੋੜ ਵੀ ਅਹਿਮ ਹੁੰਦੀ ਹੈ। ਅੱਜ ਸੁਣਾਈਆਂ ਗਈਆਂ ਕਹਾਣੀਆਂ ਬਹੁਤ ਵਧੀਆ ਸਨ ਅਤੇ ਲੇਖਕਾਂ ਦੀ ਪੇਸ਼ਕਾਰੀ ਵੀ ਵਧੀਆ ਸੀ।
ਚਰਚਿਤ ਲੇਖਕ ਭੋਲਾ ਸਿੰਘ ਸੰਘੇੜਾ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਸਾਹਿਤ ਨੂੰ ਪਿੰਡਾਂ ਵਿਚ ਲੈ ਜਾਣ ਦੀ ਲੋੜ ਹੈ ਹਰ ਖੇਤਰ ਦੇ ਖਿੱਤੇ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਲੰਮੇ ਸੰਘਰਸ਼ ਬਾਅਦ ਮਿੰਨੀ ਕਹਾਣੀ ਦੀ ਵਿਧਾ ਸਾਹਿਤ ਵਿਚ ਸਥਾਪਿਤ ਹੋ ਗਈ ਹੈ। ਪਰ ਮਿੰਨੀ ਕਹਾਣੀ ਦਾ ਵੀ ਇਕ ਵਿਧੀ ਵਿਧਾਨ ਹੈ। ਹਰ ਛੋਟੀ ਕਹਾਣੀ ਮਿੰਨੀ ਨਹੀਂ ਹੁੰਦੀ। ਇਸ ਵਿਚ ਵਿਸਥਾਰ ਅੱਖਰਦਾ ਹੈ। ਅਣਕਿਹਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਅਕਾਡਮੀ ਦੇ ਇਸ ਉਪਰਾਲੇ ਲਈ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਸਮਾਗਮ ਦੇ ਅਖ਼ੀਰ ਵਿਚ ਅਕਾਡਮੀ ਦੇ ਸਕੱਤਰ ਸ੍ਰੀ ਜਸਵੀਰ ਝੱਜ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਦੀ ਹਰ ਵਿਧਾ ਸਾਹਿਤ ਨੂੰ ਸੁਚੱਜੀ ਸੇਧ ਦੇ ਕੇ ਚੰਗਾ ਬਣਾਉਣ ਦੇ ਫ਼ਿਕਰਮੰਦੀ ਪਾਲਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਦੀਪ ਜਗਦੀਪ ਸਿੰਘ, ਡਾ. ਸੁਰਿੰਦਰ ਭੱਠਲ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਮਨਦੀਪ ਕੌਰ ਭੰਮਰਾ, ਤਰਲੋਚਨ ਝਾਂਡੇ, ਮੀਤ ਅਨਮੋਲ, ਵਿਜੇ ਕੁਮਾਰ, ਅਮਰਜੀਤ ਸ਼ੇਰਪੁਰੀ, ਰਮੇਸ਼ ਕੁਮਾਰ ਰਤਨ, ਸਿਮਰਨਦੀਪ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਪਾਠਕ ਹਾਜ਼ਰ ਸਨ।
ਇਸ ਮੌਕੇ ਪੰਜਾਬ ਭਰ ਤੋਂ ਸ਼ਾਮਲ ਹੋਏ ਮਿੰਨੀ ਕਹਾਣੀਕਾਰਾਂ ਵਿਚ ਤ੍ਰਿਪਤਾ ਬਰਮੌਤਾ, ਸੀਮਾ ਭਾਟੀਆ, ਮਨਜੀਤ ਕੌਰ ਧੀਮਾਨ, ਗੁਰਪ੍ਰੀਤ ਕੌਰ, ਸੰਦੀਪ ਸੋਖਲ ਬਾਦਸ਼ਾਹਪੁਰੀ,ਪਰਮਜੀਤ ਕੌਰ ਸ਼ੇਖਪੁਰਾ, ਰਾਜਿੰਦਰ ਰਵੀ, ਡਾ. ਪੂਨਮ ਗੁਪਤ, ਸੁਰਿੰਦਰ ਸ਼ਰਮਾ ਨਾਗਰਾ,ਪਰਗਟ ਸਿੰਘ ਜੰਬਰ, ਬੀਰਇੰਦਰ ਬਨਭੌਰੀ, ਕੁਲਵਿੰਦਰ ਕੌਸ਼ਲ, ਸੁਰਿੰਦਰ ਦੀਪ, ਗੁਰਸੇਵਕ ਸਿੰਘ ਰੋੜਕੀ, ਜਗਦੀਸ਼ ਰਾਏ ਕੁਲਰੀਆ, ਡਾ. ਦਵਿੰਦਰ ਕੌਰ ਖੁਸ਼, ਸੀਮਾ ਵਰਮਾ, ਬਲਰਾਜ ਕੁਹਾੜਾ, ਰਘਬੀਰ ਸਿੰਘ ਮਹਿਮੀ, ਡਾ. ਹਰਪ੍ਰੀਤ ਰਾਣਾ, ਸੁਖਦਰਸ਼ਨ ਗਰਗ, ਸਾਧੂ ਰਾਮ ਲੰਗੇਆਣਾ, ਸਰਵਣ ਸਿੰਘ ਪਤੰਗ, ਸੋਮਾ ਕਲਸੀਆ, ਕੰਵਲਜੀਤ ਭੋਲਾ ਲੰਡੇ, ਡੀ.ਐਮ.ਸਿੰਘ,ਗੁਰਮੀਤ ਸਿੰਘ ਮਠਾੜੂ, ਸੁਖਦੇਵ ਸਿੰਘ ਔਲਖ, ਤ੍ਰਿਲੋਕ ਢਿੱਲੋਂ, ਮਨਿੰਦਰ ਸਿੰਘ ਭਾਟੀਆ, ਸ਼ਿਖਾ ਗਰਗ ਮੋਗਾ, ਦਵਿੰਦਰ ਪਟਿਆਲਵੀ, ਦਰਸ਼ਨ ਸਿੰਘ ਬਰੇਟਾ, ਸੁਰਿੰਦਰ ਕੈਲੇ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਰਾਜ ਬਧੌਛੀ, ਲਖਬੀਰ ਸਿੰਘ ਭੱਟੀ, ਜਗਦੀਸ਼ ਪ੍ਰੀਤਮ, ਡਾ. ਗੁਰਵਿੰਦਰ ਅਮਨ ਰਾਜਪੁਰਾ ਸ਼ਾਮਲ ਸਨ। ਮਿੰਨੀ ਕਹਾਣੀ ਪਾਠ ਦੇ ਕਨਵੀਨਰ ਸ੍ਰੀ ਸੁਰਿੰਦਰ ਕੈਲੇ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ।
ਅੰਤ ਵਿੱਚ ਉਸ ਦੌਰ ਦੀ ਗੱਲ ਵੀ ਜਦੋਂ ਸੱਤਰਵਿਆਂ ਵਿੱਚ ਨਕਸਲਬਾੜੀ ਸਾਹਿਤ ਨਾਲ ਸਬੰਧਤ ਕਵਿਤਾ ਵੀ ਚੜ੍ਹਤ ਵਿੱਚ ਸੀ ਨਕਸਲਬਾੜੀ ਸੁਰ ਵਾਲੇ ਰਸਾਲੇ ਵੀ ਬਹੁਤ ਹਰਮਨ ਪਿਆਰੇ ਹੁੰਦੇ ਸਨ। ਉਦੋਂ ਹੀ ਗ਼ੈਰਨਕਸਲੀ ਲੇਖਕਾਂ ਵੱਲੋਂ ਰਚੀ ਜਾਂਦੀ ਮਿੰਨੀ ਕਹਾਣੀ ਵੀ ਜ਼ੋਰਾਂ ਤੇ ਹਰਮਨ ਪਿਆਰੀ ਹੋ ਰਹੀ ਸੀ। ਐਮਰਜੰਸੀ ਲੱਗੀ ਹੋਈ ਸੀ ਅਤੇ ਉਦੋਂ ਸੈਂਸਰਸ਼ਿਪ ਬਿਨਾ ਗਲੀ ਮੁਹੱਲੇ ਵਿੱਚੋਂ ਨਿਕਲਦੀ ਕੋਈ ਅਖਬਾਰ ਰਸਾਲਾ ਨਹੀਂ ਸੀ ਛਪ ਸਕਦਾ। ਸਾਰਾ ਮੈਟਰ ਪਰਚੇ ਦੀ ਡੰਮੀ ਵਾਂਗ ਬਣਾ ਕੇ ਸੈਂਸਰ ਅਧਿਕਾਰੀ ਕੋਲ ਲਿਜਾਣਾ ਪੈਂਦਾ ਸੀ ਤੇ ਉਹ ਕਿਸੇ ਐਟਮ ਨੂੰ ਕੱਟ ਦੇਵੇ ਤਾਂ ਉਹ ਨਹੀਂ ਸੀ ਛਪ ਸਕਦੀ।
ਲੇਖਕਾਂ ਵਿੱਚ ਐਮਰਜੰਸੀ ਦੇ ਖਿਲਾਫ ਵੀ ਰੋਹ ਸੀ ਅਤੇ ਸੈਂਸਰਸ਼ਿਪ ਵਿਰੁੱਧ ਵੀ। ਉਦੋਂ ਜਿਹਨਾਂ ਸਰਕਾਰੀ ਅਫਸਰਾਂ ਨੂੰ ਸੈਸਨਰ ਅਧਿਕਾਰੀ ਲਗਾਇਆ ਗਿਆ ਸੀ ਉਹਨਾਂ ਵਿੱਚ ਕਈਆਂ ਨੂੰ ਸਾਹਿਤ ਦੀਆਂ ਰਮਜ਼ਾਂ ਸਮਝ ਨਹੀਂ ਸਨ ਆਉਂਦੀਆਂ। ਸਿੱਟੇ ਵਜੋਂ ਬਹੁਤ ਸਾਰੀਆਂ ਅਜਿਹੀਆਂ ਲਿਖਤਾਂ ਵੀ ਪਾਸ ਹੋ ਕੇ ਛਪ ਜਾਂਦੀਆਂ ਸਨ ਜਿਹਨਾਂ ਵਿੱਚ ਸਰਕਾਰ ਦੇ ਖਿਲਾਫ ਹੀ ਕੁਝ ਨ ਕੁਝ ਕਿਹਾ ਜਾਂਦਾ ਸੀ। ਇਸ ਲਈ ਮਿੰਨੀ ਕਹਾਣੀ ਨੂੰ ਇਹ ਫਖਰ ਹਾਸਲ ਹੈ ਕਿ ਇਸ ਵਿਧਾ ਨੇ ਉਹ ਕੁਝ ਵੀ ਦੁਨੀਆ ਤੱਕ ਪਹੁੰਚਾਇਆ ਜਿਹੜਾ ਉਂਝ ਨਾਮੁਮਕਿਨ ਵਰਗਾ ਹੀ ਮੁਸ਼ਕਲ ਸੀ।
ਕੁਲ ਮਿਲਾ ਕੇ ਇਹ ਸਮਾਗਮ ਮਿੰਨੀ ਕਹਾਣੀ ਨਾਮ ਦੀ ਉਸ ਰਮਜ਼ਾਂ ਭਰੀ ਵਿਧਾ ਦੀ ਅੱਜ ਦੇ ਯੁਗ ਵਿੱਚ ਗੱਲ ਕਰ ਰਿਹਾ ਹੈ ਜਿਸਨੇ ਬੜੇ ਔਖੇ ਵੇਲਿਆਂ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਚੰਗਾ ਹੁੰਦਾ ਜੇਕਰ ਇਸ ਵਿਧਾ ਨਾਲ ਸਬੰਧਤ ਕਹਾਣੀਆਂ ਦਾ ਪਾਠ ਕਰਨ ਦੇ ਨਾਲ ਨਾਲ ਇਸ ਵਿਧਾ ਦੀ ਉਸ ਮਹਾਨ ਭੂਮਿਕਾ ਬਾਰੇ ਵੀ ਚਰਚਾ ਹੁੰਦੀ। ਮੈਂ ਹਾਜ਼ਰ ਨਹੀਂ ਸੀ ਹੋ ਸਕਿਆ ਵਰਨਾ ਯਾਦ ਜ਼ਰੂਰ ਕਰਾਉਂਦਾ। ਸੁਰਿੰਦਰ ਕੈਲੇ ਸਾਹਿਬ, ਹਰਭਜਨ ਖੇਮਕਰਨੀ ਅਤੇ ਕੁਝ ਹੋਰ ਸਾਥੀ ਇਹਨਾਂ ਸਾਰੀਆਂ ਖੂਬੀਆਂ ਵਾਲੀ ਇਸ ਸ਼ਾਨਾਂਮੱਤੀ ਭੂਮਿਕਾ ਦਾ ਗਵਾਹ ਵੀ ਰਹੇ ਹਨ। ਚਲੋ ਕਿਸੇ ਅਗਲੇ ਸਮਾਗਮ ਮੌਕੇ ਸਹੀ। ਇਸ ਵਿਧਾ ਵਿਚਲੀਆਂ ਰਮਜ਼ਾਂ ਅਤੇ ਖੂਬੀਆਂ ਦੀ ਲੋੜ ਅੱਜ ਦੇ ਦੌਰ ਵਿੱਚ ਕਿਤੇ ਜ਼ਿਆਦਾ ਵੱਧ ਗਈ ਹੈ। ਜਦੋਂ ਐਮਰਜੰਸੀ ਵਾਲੀ ਸੈਂਸਰਸ਼ਿਪ ਸੀ ਅਤੇ ਹਰ ਸਾਹ ਪਹਿਰੇ ਹੇਠ ਮਹਿਸੂਸ ਹੁੰਦਾ ਸੀ
ਉਦੋਂ ਮਿੰਨੀ ਕਹਾਣੀ ਨੇ ਵੀ ਆਪਣੀ ਰਮਜ਼ਾਂ ਭਾਰੀ ਵਿਧਾ ਨਾਲ ਬਹੁਤ ਕੁਝ ਸਾਹਮਣੇ ਲਿਆਂਦਾ
ਅਸਲੀਅਤ ਬਹੁਤ ਗੰਭੀਰ ਅਤੇ ਹੈਰਾਨਕੁੰਨ ਹੈ
ਕੇਂਦਰੀ ਸਭਾ ਦੇ ਵੱਡੇ ਗਰੁੱਪ ਨੇ ਆਪਣੀਆਂ ਸਾਰੀਆਂ ਨਾਮਜ਼ਦਗੀਆਂ ਕਿਓਂ ਵਾਪਿਸ ਲਈਆਂ?
ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਦੀ ਤਾਰੀਖ 17 ਸਤੰਬਰ ਸੀ। ਇਸ ਲਈ ਸਭਨਾਂ ਨੂੰ ਇਸਦੀ ਉਡੀਕ ਵੀ ਸੀ। ਇਸੇ ਦੌਰਾਨ ਕੁਝ ਜੋਤਿਸ਼ੀ ਅਤੇ ਕੁਝ ਸਿਆਸਤਦਾਨ ਅਕਸਰ ਇਸ ਗੱਲ ਦੀ ਚਰਚਾ ਕਰ ਰਹੇ ਸਨ ਕਿ ਇਸ ਵਾਰ ਜਲਦੀ ਹੀ ਲੋਕ ਸਭਾ ਭੰਗ ਹੋ ਜਾਣੀ ਹੈ ਅਤੇ ਆਮ ਚੋਣਾਂ ਦਸੰਬਰ ਤੱਕ ਹੀ ਹੋ ਜਾਣੀਆਂ ਹਨ। ਇਸਦੇ ਪੱਖ ਵਿਚ ਦਲੀਲਾਂ ਵੀ ਦਿੱਤੀਆਂ ਜਾ ਰਹੀਆਂ ਸਨ।
ਲੁਧਿਆਣਾ ਦੇਹਾਤ ਦੇ ਇੱਕ ਬਹੁ ਚਰਚਿਤ ਜੋਤਿਸ਼ ਵਿਗਿਆਨੀ ਨੇ ਤਾਂ ਇਥੋਂ ਤੀਕ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਇਸ ਵਾਰ 6 ਅਤੇ ਸੱਤ ਸਤੰਬਰ ਦੀ ਜਨਮ ਅਸ਼ਟਮੀ ਵਾਲੀ ਰਾਤ ਨੂੰ ਹੀ ਲੋਕ ਸਭ ਭੰਗ ਹੋ ਜਾਣੀ ਹੈ। ਜਦੋਂ ਅਜਿਹਾ ਨਹੀਂ ਹੋਇਆ ਤਾਂ ਇਸ ਜੋਤਿਸ਼ੀ ਨੇ ਇਸਦੇ ਕਾਰਨ ਵੀ ਸਮਝਾਏ ਕਿ ਇਹ ਗੱਲ ਕੁਝ ਦਿਨ ਅੱਗੇ ਕਿਓਂ ਪੈ ਗਈ ਹੈ। ਇਸ ਤਰ੍ਹਾਂ ਲੱਗਦਾ ਸੀ ਕਿ ਇਸ ਸਾਰੇ ਘਟਨਾਕ੍ਰਮ ਦਾ ਅਸਰ ਬੁਧੀਜੀਵੀ ਅਤੇ ਸਾਹਿਤਿਕ ਹਲਕਿਆਂ ਤੇ ਵੀ ਪੈਣਾ ਹੈ। ਇਹਨਾਂ ਸਾਰੀਆਂ ਗੱਲਾਂ ਦਾ ਅਸਰ ਸਮੁਚੇ ਸਾਹਿਤਿਕ ਮਾਹੌਲ 'ਤੇ ਵੀ ਪਿਆ ਅਤੇ ਜਨ-ਮਾਨਸਿਕਤਾ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ। ਸ਼ਾਇਦ ਇਸ ਅਸਰ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵਾਲਿਆਂ ਨੇ ਵੀ ਕਬੂਲਿਆ ਹੋਵੇ ਅਤੇ 17 ਸੰਤਬਰ ਨੂੰ ਹੋਣ ਵਾਲੀਆਂ ਚੋਣਾਂ ਅੱਜ 10 ਸਤੰਬਰ ਨੂੰ ਹੀ ਨਿਬੇੜ ਦਿੱਤੀਆਂ। ਅੱਜ ਕਾਗਜ਼ ਵਾਪਿਸ ਲੈਣ ਦੀ ਆਖ਼ਿਰੀ ਤਾਰੀਖ ਸੀ। ਲੇਖਕਾਂ ਦਾ ਵੱਡਾ ਧੜਾ ਚਾਹੁੰਦਾ ਸੀ ਕਿ ਆਉਣ ਵਾਲੇ ਸਮੇਂ ਦੇ ਨਾਜ਼ੁਕ ਹਾਲਾਤਾਂ ਦੇ ਟਾਕਰੇ ਲਈ ਵਿਸ਼ੇਸ਼ ਤਿਆਰੀਆਂ ਜ਼ਰੂਰੀ ਹਨ। ਇਹਨਾਂ ਵਿਸ਼ੇਸ਼ ਤਿਆਰੀਆਂ ਲਈ ਕੁਝ ਖਾਸ ਕਿਸਮ ਦੀਆਂ ਜੁਝਾਰੂ ਸ਼ਖਸੀਅਤਾਂ ਦੀ ਅਗਵਾਈ ਵੀ ਜ਼ਰੂਰੀ ਹੈ। ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਦੇ ਵਡੇਰੇ ਹਿੱਤਾਂ ਵਿਚ ਲੇਖਕਾਂ ਅਤੇ ਬੁੱਧੀਜੀਵੀਆਂ ਦੇ ਵੱਡੇ ਗਰੁੱਪ ਨੇ ਆਪਣੀਆਂ ਸਾਰੀਆਂ ਨਾਮਜ਼ਦਗੀਆਂ ਵਾਪਿਸ ਲਈਆਂ ਗਈਆਂ।
ਅਸਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਬਾਰੇ ਅੱਜ ਨਾਮਜਦਗੀਆਂ ਵਾਪਿਸ ਲੈਣ ਦੀ ਆਖਰੀ ਤਰੀਕ ਸੀ। ਇਸ ਮੌਕੇ ਸ੍ਰੀ ਕੇਵਲ ਧਾਲੀਵਾਲ, ਡਾ. ਸਰਬਜੀਤ ਸਿੰਘ ਅਤੇ ਡਾ. ਅਰਵਿੰਦਰ ਕੌਰ ਕਾਕੜਾ ਦੀ ਅਗਵਾਈ ਵਾਲੀ ਟੀਮ ਦੇ ਸਾਰੇ ਮੈਂਬਰਾਂ ਨੇ ਸਾਰੇ ਅਹੁਦਿਆਂ ਉੱਤੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਇਹ ਕਦਮ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਗਾਂਵਧੂ ਵਿਚਾਰਾਂ ਵਾਲੇ ਲੇਖਕਾਂ ਦੀ ਆਪਸੀ ਫੁੱਟ ਅਤੇ ਧੜੇ ਬੰਦੀ ਨੂੰ ਰੋਕਣ ਲਈ ਚੁੱਕਿਆ ਗਿਆ।
ਅਜੋਕੇ ਹਾਲਾਤ ਵਿਚ ਜਦੋਂ ਅਗਾਂਹਵਧੂ ਵਿਚਾਰਾਂ ਵਾਲੇ ਲੇਖਕਾਂ ਦੇ ਬੋਲਣ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਵੱਲੋਂ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਹਰ ਤਰ੍ਹਾ ਦੇ ਸੱਭਿਆਚਾਰਕ ਕਾਮਿਆਂ ਉੱਪਰ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਢਾਇਆ ਜਾ ਰਿਹਾ ਹੈ, ਉਸ ਸਮੇਂ ਲੇਖਕਾਂ ਦੀ ਇਕਜੁੱਟਤਾ ਇਤਿਹਾਸਿਕ ਲੋੜ ਹੈ, ਜਿਸ ਨੂੰ ਮੁੱਖ ਰਖਦਿਆਂ ਇਹ ਫੈਸਲਾ ਲਿਆ ਗਿਆ ਹੈ। ਜੇਕਰ ਇਸ ਸੰਬੰਧੀ ਸ਼ਾਂਤ ਮਨ ਨਾਲ ਨਿਰਪੱਖ ਹੋ ਕੇ ਇਸ ਟੀਮ ਨਾਲ ਗੱਲ ਕੀਤੀ ਜਾਂਦੀ ਤਾਂ ਇਸ ਟੀਮ ਨੇ ਉਹਨਾਂ ਸਾਰੇ ਖਤਰਿਆਂ ਬਾਰੇ ਸਾਹਿਬ ਨੂੰ ਇਸ਼ਾਰਿਆਂ ਵਿਚ ਜ਼ਰੂਰੁ ਅਗਾਂਹ ਕਰ ਦੇਣਾ ਸੀ ਕਿ ਨੇੜ ਭਵਿੱਖ ਵਿੱਚ ਬਹੁਤ ਸਾਰੇ ਖਤਰੇ ਦਰਪੇਸ਼ ਹਨ। ਲੋਕ ਪੱਖੀ ਸੋਚ ਰੱਖਣ ਵਾਲੇ ਸਮੂਹ ਸੰਗਠਨਾਂ ਅਤੇ ਜੱਥੇਬੰਦੀਆਂ ਪ੍ਰਤੀ ਆਉਣ ਵਾਲਾ ਸਮਾਂ ਕੁਝ ਵਧੇਰੇ ਨਾਜ਼ੁਕ ਹੋ ਸਕਦਾ ਹੈ। ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭ ਦਾ ਇਹ ਵੱਡਾ ਧੜਾ ਚਾਹੁੰਦਾ ਸੀ ਕਿ ਅਹੁਦਿਆਂ ਦੀ ਲਾਲਸਾ ਤੋਂ ਮੁਕਤ ਲੋਕਾਂ ਨੂੰ ਇਸ ਵਾਰ ਵਧੇਰੇ ਜ਼ਿੰਮੇਵਾਰੀ ਦਿੱਤੀ ਜਾਵੇ। ਇਸ ਮਕਸਦ ਦੀ ਤਿਆਰੀ ਵੀ ਇਸੇ ਸੋਚ ਮੁਤਾਬਿਕ ਕੀਤੀ ਗਈ ਸੀ।
ਕਰਮ ਸਿੰਘ ਵਕੀਲ ਹੁਰਾਂ ਨੇ ਇਸ ਸਬੰਧੀ ਇਸ਼ਾਰੇ ਕਰਦਾ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਕਿ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚੰਗੇਰੇ ਭਵਿੱਖ ਲਈ ਇਹ ਕਦਮ ਬਹੁਤ ਸੋਚ-ਵਿਚਾਰ ਤੋਂ ਬਾਅਦ ਚੁੱਕ ਰਹੇ ਹਾਂ। ਹੁਣ ਇਸ ਚੰਗੇਰੇ ਭਵਿੱਖ ਦੀ ਗੱਲ ਕਰਦਿਆਂ ਇਹ ਕੁਝ ਇਸ਼ਾਰਿਆਂ ਵਾਂਗ ਹੀ ਤਾਂ ਕਿਹਾ ਜਾ ਸਕਦਾ ਸੀ। ਸਾਰੇ ਖਤਰਿਆਂ ਬਾਰੇ ਖੁਲ੍ਹੀ ਗੱਲ ਕਰਨ ਦਾ ਅਜੇ ਵੇਲਾ ਹੀ ਨਹੀਂ ਆਇਆ। ਫਿਲਹਾਲ ਸਿਰਫ ਇਹੀ ਜ਼ਰੂਰੀ ਹੈ ਕਿ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪਹਿਲਾਂ ਨਾਲੋਂ ਕਿਤੇ ਵੱਧ ਸੁਚੇਤ ਰਿਹਾ ਜਾਵੇ। ਇਥੇ ਪੱਤਰਕਾਰ ਅਤੇ ਲੇਖਕ ਐਮ ਐਸ ਭਾਟੀਆ ਦੀ ਇਹ ਗੱਲ ਵੀ ਜੋੜੀ ਜਾ ਸਕਦੀ ਹੈ ਕਿ ਇੰਦੌਰ ਵਿੱਚ ਇਪਟਾ ਅਜਲਾਸ ਮੌਕੇ ਹੋਏ ਹਮਲੇ ਨੂੰ ਚੇਤੇ ਰੱਖਣ ਦੀ ਲੋੜ ਇਸ ਵੇਲੇ ਹੋਰ ਵੀ ਜ਼ਿਆਦਾ ਹੈ।
ਚੇਤੇ ਰਹੇ ਕਿ ਇਸ ਹਮਲੇ ਮੌਕੇ ਪੰਜਾਬ ਸਕਰੀਨ ਮੀਡੀਆ ਅਤੇ ਰੋਜ਼ਾਨਾ ਨਵਾਂ ਜ਼ਮਾਨਾ ਨਾਲ ਜੁੜੇ ਹੋਏ ਪ੍ਰਦੀਪ ਸ਼ਰਮਾ ਵੀ ਮੌਜੂਦ ਸਨ ਜਿਹਨਾਂ ਨੇ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ। ਇਹ ਹਮਲਾ ਕਿੰਨਾ ਅਚਾਨਕ ਸੀ ਇਸ ਦਾ ਅਹਿਸਾਸ ਉਹਨਾਂ ਨੂੰ ਹੀ ਹੋ ਸਕਦਾ ਹੈ ਜਿਹੜੇ ਹਮਲੇ ਸਮੇਂ ਉਸ ਸੰਮੇਲਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਸ਼੍ਰੀ ਸ਼ਰਮਾ ਦੱਸਦੇ ਹਨ ਕਿ ਸੰਨ 2016 ਵਿੱਚ ਦੋ ਤੋਂ 4 ਅਕਤੂਬਰ ਤੱਕ ਚੱਲੇ ਇਸ ਪ੍ਰੋਗਰਾਮ ਦੌਰਾਨ ਗੁੰਡਾਗਰਦੀ ਵਾਲਾ ਇਹ ਹਮਲਾ ਮਹਾਸ਼ਵੇਤਾ ਦੇਵੀ ਦੇ ਲਿਖੇ ਗਏ ਇੱਕ ਨਾਟਕ "ਦਰੋਪਦੀ" ਦੇ ਮੰਚਨ ਨੂੰ ਰੋਕਣ ਲਈ ਕੀਤਾ ਗਿਆ ਸੀ। ਮਹਾਸ਼ਵੇਤਾ ਦੇਵੀ ਹਰਿਆਣਾ ਦੀ ਪ੍ਰਸਿੱਧ ਪ੍ਰਗਤੀਸ਼ੀਲ ਲੇਖਿਕਾ ਹੈ।
ਉਸਦਾ ਇਹ ਨਾਟਕ ਦਰੋਪਦੀ ਕਈ ਯੂਨੀਵਰਸਟੀਆਂ ਦੇ ਸਿਲੇਬਸਾਂ ਵਿੱਚ ਲੱਗਿਆ ਹੋਇਆ ਹੈ। ਇਸ ਨਾਟਕ ਦਾ ਸੁਨੇਹਾ ਵੀ ਬਹੁਤ ਸੰਵੇਦਨਸ਼ੀਲ ਹੈ। ਦਰੋਪਦੀ ਫੌਜ ਦੇ ਉਹਨਾਂ ਜਵਾਨਾਂ ਕੋਲੋਂ ਕੱਪੜੇ ਲੈਣ ਤੋਂ ਸਾਫ ਨਾਂਹ ਕਰ ਦੇਂਦੀ ਹੈ ਜਿਹਨਾਂ ਨੇ ਉਸਦਾ ਰੇਪ ਕੀਤਾ ਹੁੰਦਾ ਹੈ ਅਤੇ ਹੁਣ ਉਸਨੂੰ ਨਗਨਤਾ ਢਕਣ ਲਈ ਕੱਪੜੇ ਦੇ ਰਹੇ ਹੁੰਦੇ ਹਨ। ਇਸ ਨਾਟਕ ਵਿਚ ਦਰੋਪਦੀ ਦੀ ਨਗਨਤਾ ਉਸਦੇ ਆਤਮ ਸਨਮਾਨ ਦਾ ਪ੍ਰਤੀਕ ਬਣ ਕੇ ਉਭਰਦੀ ਹੈ। ਏ ਬੀ ਵੀ ਪੀ ਵਾਲਿਆਂ ਨੇ ਇਸ ਨੂੰ ਫ਼ੌਜ ਦਾ ਅਪਮਾਨ ਦੱਸਿਆ ਅਤੇ ਵਿਰੋਧ ਕੀਤਾ। ਇਸ ਮਹਾਸ਼ਵੇਤਾ ਦੇਵੀ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ।
ਇਸੇ ਸਮਾਗਮ ਵਿੱਚ ਫਿਲਮ ਗਰਮ ਹਵਾ ਦੇ ਨਿਰਦੇਸ਼ਕ ਐਮ ਐਸ ਸਥਿਊ ਪਾਕਿਸਤਾਨ ਵਿਚ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਦੀ ਆਲੋਚਨਾ ਕਰ ਕੇ ਵੀ ਹਟੇ ਸਨ। ਮੀਡੀਆ ਨਾਲ ਪੱਤਰਕਾਰ ਸੰਮੇਲਨ ਵੀ ਚੱਲ ਰਿਹਾ ਸੀ। ਇਸ ਤਰ੍ਹਾਂ ਸਮਾਜ ਵਿੱਚ ਝੂਠ ਅਤੇ ਫਿਰਕਪ੍ਰਸਤੀ ਦੇ ਖਿਲਾਫ ਚੇਤਨਾ ਜਗਾਈ ਜਾ ਰਹੀ ਸੀ।
ਹੁਣ ਫੇਰ ਇੰਦੌਰ ਵਰਗੇ ਹਮਲਿਆਂ ਦਾ ਖਦਸ਼ਾ ਬਣਿਆ ਹੋਇਆ ਹੈ। ਇਹਨਾਂ ਦੇ ਟਾਕਰੇ ਦੀ ਲੋੜ ਪ੍ਰਧਾਨਗੀਆਂ ਅਤੇ ਜਨਰਲ ਸਕੱਤਰੀਆਂ ਦੀ ਲੋੜ ਤੋਂ ਉੱਪਰ ਉੱਠ ਕੇ ਮਹਿਸੂਸ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਮਾਹੌਲ ਦਾ ਸਾਹਮਣਾ ਕਰਨ ਦੀ ਤਿਆਰੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ। ਧੜੇਬੰਦੀਆਂ ਅਤੇ ਗੁੱਟਬੰਦੀਆਂ ਨਾਲ ਲੋਕ ਪੱਖੀ ਤਾਕਤਾਂ ਦਾ ਮੋਰਚਾ ਕਮਜ਼ੋਰ ਹੀ ਹੋਵੇਗਾ। ਇਸ ਲਈ ਅਹੁਦਿਆਂ ਦਾ ਤਿਆਗ ਸਭ ਤੋਂ ਵੱਡੀ ਲੋੜ ਬਣ ਗਿਆ ਸੀ।
ਅਹੁਦਿਆਂ ਨੂੰ ਲੱਤ ਮਾਰਨ ਦਾ ਇਹ ਫੈਸਲਾ ਕੇਵਲ ਧਾਲੀਵਾਲ, ਡਾ ਸਰਬਜੀਤ ਸਿੰਘ, ਡਾ. ਅਰਵਿੰਦਰ ਕਾਕੜਾ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਲਜਾਰ ਪੰਧੇਰ, ਹਰਮੀਤ ਵਿਦਿਆਰਥੀ, ਸੁਰਜੀਤ ਜੱਜ, ਸਤਪਾਲ ਭੀਖੀ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਡਾ. ਹਰਵਿੰਦਰ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਜਸਪਾਲ ਮਾਨਖੇੜਾ, ਜਸਵੀਰ ਝੱਜ, ਧਰਵਿੰਦਰ ਸਿੰਘ ਔਲਖ, ਬਲਕਾਰ ਸਿੱਧੂ, ਬਲਵਿੰਦਰ ਸਿੰਘ ਭੁੱਲਰ, ਮਨਦੀਪ ਕੌਰ ਭੰਵਰਾ, ਵਰਗਿਸ ਸਲਾਮਤ, ਸੁਖਵੰਤ ਚੇਤਨਪੁਰਾ, ਡਾ. ਗੁਰਮੇਲ ਸਿੰਘ, ਤਰਲੋਚਨ ਝਾਂਡੇ, ਡਾ. ਜੋਗਾ ਸਿੰਘ, ਡਾ. ਅਨੂਪ ਸਿੰਘ ਬਟਾਲਾ, ਰਣਬੀਰ ਰਾਣਾ, ਡਾ. ਕੁਲਦੀਪ ਸਿੰਘ ਦੀਪ, ਸੁਰਜੀਤ ਸਿਰੜੀ ਹਰਿਆਣਾ, ਡਾ. ਸੰਤੋਖ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਸੰਗਰਾਣਾ, ਸੁਰਿੰਦਰ ਕੈਲੇ, ਅਮਰਜੀਤ ਪੇਂਟਰ, ਡਾ. ਬਲਵਿੰਦਰ ਚਾਹਲ, ਪ੍ਰੋ ਹਰਜੀਤ ਸਿੰਘ, ਬਲਕੌਰ ਸਿੰਘ ਗਿੱਲ, ਅਜੀਤ ਪਿਆਸਾ ਅਤੇ ਕਾਮਰੇਡ ਰਜਿੰਦਰ ਬੱਲਾਂ ਨੇ ਸਾਂਝੇ ਤੌਰ ਤੇ ਲਿਆ। ਇਹ ਤਿਆਗ ਇਸ ਗੱਲ ਨੂੰ ਚੇਤੇ ਕਰਵਾ ਰਿਹਾ ਹੈ ਕਿ ਹਾਲਾਤ ਨਾਜ਼ੁਕ ਦੌਰ ਵਿਚ ਦਾਖਲ ਹੋ ਚੁੱਕੇ ਹਨ। ਫਾਸ਼ੀਵਾਦੀ ਸੰਗਠਨ ਲੋਕ ਪੱਖੀ ਲਹਿਰਾਂ ਦੇ ਉਭਾਰ ਨੂੰ ਰੋਕਣ ਲਈ ਕੁਝ ਵੀ ਕਰ ਸਕਦੇ ਹਨ। ਅਹੁਦਿਆਂ ਦੇ ਤਿਆਗ ਤੋਂ ਮੁਕਤ ਹੋ ਕੇ ਇੱਕਜੁੱਟ ਹੋਣਾ ਹੀ ਸਮੇਂ ਦੀ ਲੋੜ ਹੈ ਅਤੇ ਆਪਣੇ ਨਾਮ ਵਾਪਿਸ ਲੈਣ ਵਾਲਿਆਂ ਨੇ ਇਸ ਪਾਸੇ ਪਹਿਲ ਕਦਮੀ ਕੀਤੀ ਹੈ।ਭਵਿੱਖ ਵਿਚ ਇਸਦੀ ਸ਼ਲਾਘਾ ਹੋਵੇਗੀ। ਜਿਹੜੇ ਇਹ ਆਖ ਰਹੇ ਹਨ ਕਿ ਇਹ ਗਰੁੱਪ ਡਰਦਾ ਮਾਰਾ ਚੋਣਾਂ ਲੜਨ ਤੋਂ ਪਿਛੇ ਹਟ ਗਿਆ ਉਹਨਾਂ ਨੂੰ ਵੀ ਭਗਵਾਨ ਕ੍ਰਿਸ਼ਨ ਦੀ ਰਣਛੋੜ ਵਾਲੀ ਭੂਮਿਕਾ ਵੀ ਚੇਤੇ ਰੱਖਣੀ ਚਾਹੀਦੀ ਹੈ।
ਅਖੀਰ ਵਿਚ ਡਾਕਟਰ ਲਾਲ ਫਿਰੋਜ਼ਪੁਰੀ ਦਾ ਇੱਕ ਸ਼ੇਅਰ:
ਜੇ ਤੇਰੇ 'ਚ ਨਹੀਂ ਹੌਂਸਲਾ ਸਹਿਣ ਦਾ ਤਾਂ;
ਤੂੰ ਹਰ ਇੱਕ ਬੁਰੀ ਗੱਲ ਮੇਰੇ ਨਾਮ ਕਰਦੇ!
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।ਉਹ ਚਾਹੁੰਦੇ ਸਨ ਲੇਖਕਾਂ ਨੂੰ ਵੀ ਪੈਨਸ਼ਨਾਂ ਅਤੇ ਸਬਸਿਡੀਆਂ ਮਿਲਿਆ ਕਰਨ
ਲੁਧਿਆਣਾ: 3 ਦਸੰਬਰ 2022: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਉਹਨਾਂ ਨੂੰ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਕਰੀਬ ਇੱਕ ਹਫਤਾ ਪੂਰੀ ਵਾਹ ਲਾਈ। ਇਸ ਪ੍ਰਸਿੱਧ ਹਸਪਤਾਲ ਦੇ ਡਾਕਟਰਾਂ ਨਾਲ ਉਹਨਾਂ ਦੀ ਸੁਰ ਵੀ ਮਿਲੀ ਹੋਇਆ ਸੀ। ਡਾਕਟਰਾਂ ਨੂੰ ਉਹਨਾਂ ਦੀ ਕੇਸ ਹਿਸਟਰੀ ਵੀ ਬੜੀ ਚੰਗੀ ਤਰ੍ਹਾਂ ਪਤਾ ਸੀ ਕਿਓਂਕਿ ਜਦੋਂ ਵੀ ਸਿਹਤ ਦੀ ਕੋਈ ਸਮੱਸਿਆ ਹੁੰਦੀ ਤਾਂ ਉਹਨਾਂ ਨੂੰ ਇਥੇ ਹੀ ਲਿਆਂਦਾ ਜਾਂਦਾ ਸੀ। ਹਰ ਵਾਰ ਉਹ ਠੀਕ ਹੋ ਕੇ ਪਰਤਦੇ ਅਤੇ ਪਰਿਵਾਰ ਨਾਲ ਗੱਲਾਂ ਕਰਦੇ। ਇਸਦੇ ਬਾਵਜੂਦ ਇਸ ਵਾਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਉਹਨਾਂ ਦਾ ਬਲੱਡ ਪ੍ਰੈਸ਼ਰ ਡਿੱਗਦਾ ਚਲਾ ਗਿਆ ਅਤੇ ਅਤੇ ਸੱਠ//ਚਾਲੀ (60//40) 'ਤੇ ਆ ਕੇ ਸਥਿਰ ਵਰਗਾ ਹੀ ਹੋ ਗਿਆ। ਡਾਕਟਰਾਂ ਨੇ ਬਹੁਤ ਵਾਹ ਲਾਈ ਪਰ ਇਹ ਬਲੱਡ ਪ੍ਰੈਸ਼ਰ ਉੱਪਰ ਵੱਲ ਨਹੀਂ ਚੜ੍ਹਿਆ। ਇੰਝ ਲੱਗਦਾ ਸੀ ਜਿਵੇਂ ਉਹ ਅੰਤਲੀਆਂ ਘੜੀਆਂ ਨੂੰ ਬਹੁਤ ਨੇੜਿਓਂ ਹੋ ਕੇ ਦੇਖ ਰਹੇ ਹੋਣ। ਸਿਰਫ ਦੇਖ ਹੀ ਨਾ ਰਹੇ ਹੋਣ ਬਲਕਿ ਉਹਨਾਂ ਨਾਲ ਮੁਲਾਕਾਤ ਵੀ ਕਰ ਰਹੇ ਹੋਣ। ਜੇ ਉਹ ਹਸਪਤਾਲੋਂ ਰਾਜ਼ੀਖੁਸ਼ੀ ਹੋ ਕੇ ਘਰ ਪਰਤ ਆਉਂਦੇ ਤਾਂ ਉਹਨਾਂ ਨਿਸਚੇ ਹੀ ਇਸ ਮੁਲਾਕਾਤ ਨੂੰ ਸ਼ਬਦਾਂ ਦੀ ਤਰਤੀਬ ਦੇਣੀ ਸੀ। ਕੋਈ ਲੇਖ ਵੀ ਲਿਖਣਾ ਸੀ ਅਤੇ ਕੋਈ ਕਹਾਣੀ ਵੀ ਲਿਖਣੀ ਸੀ।
ਉਹ ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਬਾਰੇ ਕਈ ਕਈ ਵਾਰ ਪੁੱਛਦੇ ਕਿ ਉਹ ਪੜ੍ਹੀ ਹੈ ਜਾਂ ਨਹੀਂ? ਲੱਗਦੈ ਉਹ ਇਸ ਪੁਸਤਕ ਨੂੰ ਦੋਬਾਰਾ ਪੜ੍ਹਨਾ ਚਾਹੁੰਦੇ ਸਨ। ਉਹ ਅਕਸਰ ਪੁੱਛਦੇ ਇਥੇ ਆਪਣੇ ਪੰਜਾਬ ਅਤੇ ਆਪਣੇ ਇੰਡੀਆ ਵਿਚ ਲੇਖਕਾਂ ਦੀ ਸਾਰ ਲੈਣ ਵਾਲੇ ਕਾਨੂੰਨ ਕਦੋਂ ਸਭਨਾਂ ਲੇਖਕਾਂ ਦਾ ਭਲਾ ਕਰਨਗੇ? ਕਦੋਂ ਇਹਨਾਂ ਲਈ ਬੁਢਾਪਾ ਪੈਨਸ਼ਨ ਲੱਗੇਗੀ? ਕਦੋਂ ਇਹਨਾਂ ਨੂੰ ਦੂਜਿਆਂ ਥਾਂਵਾਂ 'ਤੇ ਜਾ ਕੇ ਉਹਨਾਂ ਥਾਂਵਾਂ ਬਾਰੇ ਲਿਖਣ ਲਈ ਲੁੜੀਂਦਾ ਖਰਚਾ ਪਾਣੀ ਮਿਲੇਗਾ।
ਮਨਿੰਦਰ ਭਾਟੀਆ ਦੀ ਕਮਿਊਨਿਸਟ ਸੋਚ ਅਤੇ ਕਮਿਊਨਿਸਟ ਪਾਰਟੀ ਬਾਰੇ ਗੱਲ ਕਰਦਿਆਂ ਉਹ ਅਕਸਰ ਪੁੱਛਦੇ ਜੇ ਲਾਲ ਝੰਡੇ ਵਾਲਿਆਂ ਦੀ ਹਕੂਮਤ ਆ ਗਈ ਤਾਂ ਕੀ ਇਹ ਕਲਮਕਾਰਾਂ ਦੀ ਸਾਰ ਲੈਣਗੇ? ਫਿਰ ਉਹ ਚਿੰਤਾ ਵੀ ਕਰਦੇ। ਮਨਿੰਦਰ ਭਾਟੀਆ ਬਾਰੇ ਅਕਸਰ ਕਹਿੰਦੇ ਲੋਕਾਂ ਦੀ ਸੇਵਾ ਤਾਂ ਚੰਗੀ ਗੱਲ ਹੈ ਪਾਰ ਆਪਣੀ ਸਿਹਤ ਖਰਾਬ ਕਰ ਲੈਣਾ ਇਹ ਕੋਈ ਚੰਗੀ ਗੱਲ ਨਹੀਂ। ਉਹਨਾਂ ਦਿਨਾਂ ਵਿੱਚ ਮਨਿੰਦਰ ਭਾਟੀਆ ਬਾਈ ਪਾਸ ਸਰਜਰੀ ਮਗਰੋਂ ਬਾਅਦ ਰੈਸਟ 'ਤੇ ਸਨ।
ਜੋਗਿੰਦਰ ਸਿੰਘ ਭਾਟੀਆ ਜੀ ਨੇ ਮਨਿੰਦਰ ਸਿੰਘ ਭਾਟੀਆ ਦੀ ਸ਼ਖ਼ਸੀਅਤ ਸਿਰਜਣ ਵਿਚ ਕਾਫੀ ਯੋਗਦਾਨ ਦਿੱਤਾ ਸੀ। ਜੋਗਿੰਦਰ ਸਿੰਘ ਭਾਟੀਆ ਜੀ ਦੀ ਸਰਪ੍ਰਸਤੀ ਮਨਿੰਦਰ ਸਿੰਘ ਭਾਟੀਆ 'ਤੇ ਬਚਪਨ ਦੇ ਦਿਨਾਂ ਵਿੱਚ ਉਦੋਂ ਤੋਂ ਹੀ ਬਣੀ ਰਹੀ ਜਦੋਂ ਮਨਿੰਦਰ ਭਾਟੀਆ ਵਿੱਚ ਨਾਸਤਿਕਤਾ ਦੀ ਸੋਚ ਪ੍ਰਫੁੱਲਿਤ ਹੋਣ ਲੱਗ ਪਈ ਸੀ ਅਤੇ ਉਹ ਟੂਣੇ ਲਈ ਕਿਸੇ ਵੱਡੇ ਦਰਖਤ ਰੱਖੇ ਲੱਡੂ ਨੂੰ ਹੱਸਦੇ ਹੱਸਦੇ ਮੂੰਹ ਵਿਚ ਪਾ ਗਏ ਸਨ। ਇਹ ਸਰਪ੍ਰਸਤੀ ਆਖ਼ਿਰੀ ਸਾਹਾਂ ਤੀਕ ਬਣੀ ਰਹੀ। ਜੋਗਿੰਦਰ ਸਿੰਘ ਭਾਟੀਆ ਖੁਦ ਬੈਡ 'ਤੇ ਪਿਆਂ ਵੀ ਮਨਿੰਦਰ ਭਾਟੀਆ ਲਈ ਚਿੰਤਿਤ ਸਨ। ਉਹ ਚਾਹੁੰਦੇ ਸਨ ਟਰੇਡ ਯੂਨੀਅਨ ਜਾਂ ਪਾਰਟੀ ਦਾ ਕੰਮ ਕਰਦਿਆਂ ਮਨਿੰਦ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੇ।
ਸਾਹਿਤ ਅਤੇ ਮਨਿੰਦਰ ਭਾਟੀਆ ਦੀ ਚਿੰਤਾ ਵਿੱਚ ਜੋਗਿੰਦਰ ਸਿੰਘ ਭਾਟੀਆ ਖੁਦ ਹੀ ਉਹਨਾਂ ਰਾਹਾਂ 'ਤੇ ਤੁਰ ਗਏ ਜਿੱਥੋਂ ਕੋਈ ਨਹੀਂ ਮੁੜਿਆ। ਉਹਨਾਂ ਦੀਆਂ ਰਚਨਾਵਾਂ ਦੇ ਖਰੜੇ ਉਹਨਾਂ ਦੇ ਲੇਖਕ ਬੇਟੇ ਨਵਦੀਪ ਭਾਟੀਆ ਕੋਲ ਹਨ। ਉਹਨਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 4 ਦਸੰਬਰ ਦੁਪਹਿਰ 12 ਵਜੇ ਤੋਂ ਇੱਕ ਵਜੇ ਤੀਕ ਗੁਰਦੁਆਰਾ ਸਾਹਿਬ ਰਣਜੋਧ ਪਾਰਕ ਹੈਬੋਵਾਲ ਲੁਧਿਆਣਾ ਵਿਖੇ ਹੋਵੇਗੀ। ਛੇਤੀ ਹੀ ਅਸੀਂ ਉਹਨਾਂ ਦੀ ਕਿਸੇ ਨਵੀਂ ਛਪੀ ਪੁਸਤਕ ਨੂੰ ਵੀ ਦੇਖ ਸਕਾਂਗੇ।
ਸਵਰਗੀ ਜੇ ਐਸ ਭਾਟੀਆ ਸੰਬੰਧੀ ਇਹ ਲਿਖਤ ਵੀ ਪੜ੍ਹਨਾ ਜ਼ਰਾ
7th August 2022 at 1:04 PM
ਵੰਡ ਤੇ ਸਾਡਾ ਲੇਖਕ ਜੋਗਿੰਦਰ ਭਾਟੀਆ-ਜ਼ਰਾ ਇਹ ਵੇਰਵਾ ਵੀ ਪੜ੍ਹ ਲਓ
ਲੁਧਿਆਣਾ: 7 ਅਗਸਤ 2022: (ਪ੍ਰੋਫੈਸਰ ਗੁਰਭਜਨ ਗਿੱਲ//ਸਾਹਿਤ ਸਕਰੀਨ)::ਗ਼ਜ਼ਲ ਬਹਾਨਾ ਕਰੂੰ ਔਰ ਗੁਣਗੁਣਾਊਂ ਉਸੇ --ਰੈਕਟਰ ਕਥੂਰੀਆ
![]() |
| ਫਾਸ਼ੀਵਾਦ ਵਿਰੋਧੀ ਗਰੁੱਪ ਦੀ ਮੀਟਿੰਗ ਵਿੱਚ ਐਮ ਐਸ ਭਾਟੀਆ |
![]() |
| ਐਮ ਐਸ ਭਾਟੀਆ-ਮੌਜੂਦਾ ਜਲਵਾ |
ਇਸੇ ਤਰ੍ਹਾਂ ਇੱਕ ਵਾਰ ਕਾਮਰੇਡ ਰਮੇਸ਼ ਰਤਨ ਇੱਕ ਪਿੰਡ ਵਿਚ ਫਸ ਗਏ। ਕੋਲ ਕੋਈ ਹਥਿਆਰ ਵੀ ਨਹੀਂ ਸੀ। ਕਿਸੇ ਸਾਥੀ ਦਾ ਪਤਾ ਦਸਣਾ ਉਸਦੇ ਪੂਰੇ ਪਰਿਵਾਰ ਲਈ ਖਤਰਾ ਬਣਨਾ ਸੀ। ਸੋ ਕਿਸੇ ਦਾ ਦਰਵਾਜ਼ਾ ਵੀ ਨਹੀਂ ਸੀ ਖੜਕਾਉਣਾ। ਕਾਮਰੇਡ ਰਮੇਸ਼ ਰਤਨ ਨੇ ਅਚਾਨਕ ਗਲੀ ਵਿਚ ਨਜ਼ਰ ਆਏ ਕਿਸੇ ਦੋਸਤ ਕੋਲੋਂ ਧੋਤੀ ਕੁਰਤਾ ਲਿਆ, ਹੱਥ ਵਿੱਚ ਇੱਜੜ ਹੱਕਣ ਵਾਲੀ ਸੋਟੀ ਜਿਹੀ ਫੜੀ ਨਾਲ ਹੀ ਇੱਕ ਮੱਝ ਤੋਰ ਲਈ।
ਇੱਕ ਦੋਸਤ ਕੋਲੋਂ ਰਹਿ ਨਾ ਹੋਇਆ ਅਤੇ ਉਹ ਨਾਲ ਤੁਰ ਪਿਆ ਕਿ ਮੈਂ ਤਾਂ ਨੀ ਕੱਲੇ ਨੂੰ ਜਾਣ ਦਿੰਦਾ। ਉਸ ਕੋਲੋਂ ਵੀ ਕਾਮਰੇਡ ਰਮੇਸ਼ ਰਤਨ ਨੇ ਪਿੰਡ ਦੀ ਜੂਹ ਤੋਂ ਵਾਪਿਸ ਪਰਤਣ ਦਾ ਵਾਅਦਾ ਲੈ ਲਿਆ। ਥੋਹੜਾ ਜਿਹਾ ਅੱਗੇ ਗਏ ਤਾਂ ਹਮਲਾਵਰ ਹੱਥਾਂ ਵਿੱਚ ਅਸਾਲਟਾਂ ਫੜੀ ਰਮੇਸ਼ ਰਤਨ ਦੀ ਹੀ ਉਡੀਕ ਕਰ ਰਹੇ ਸਨ। ਰਮੇਸ਼ ਧੋਤੀ ਕੁਰਤੇ ਵਿੱਚ ਸੀ। ਇਸ ਲਈ ਪੈਂਟ ਕਪੋਤ ਵਾਲੇ ਤਰਮੇਸ਼ ਰਤਨ ਦੀ ਪਛਾਣ ਕਿੱਥੋਂ ਆਉਣੀ ਸੀ? ਹਾਲਾਤ ਨੂੰ ਆਮ ਵਾਂਗ ਬਣਾਉਂਦਿਆਂ ਕਾਮਰੇਡ ਸਾਹਿਬ ਉਹਨਾਂ ਹਮਲਾਵਰਾਂ ਨੂੰ ਹੀ ਪੁੱਛਣ ਲੱਗੇ ਕੌਣ ਓ ਭਾਈ ਤੁਸੀਂ ਸਾਡੇ ਪਿੰਡ ਦੇ ਤਾਂ ਲੱਗਦੇ ਨਹੀਂ। ਉਹ ਅੱਗੋਂ ਹਿਰਖ ਕੇ ਬੋਲੇ ਤੂੰ ਕੀ ਲੈਣਾ ਦੇਣਾ? ਤੂੰ ਦੱਸ ਕਿੱਧਰ ਚੱਲਿਆਂ।
![]() |
| ਜੁਆਨੀ ਵੇਲੇ ਐਮ ਐਸ ਭਾਟੀਆ |
ਪਰ ਐਮ ਐਸ ਭਾਟੀਆ ਉਸ ਸਮੇਂ ਤੱਕ ਏਨੇ ਸ਼ਾਤਰ ਅਤੇ ਅਨੁਭਵੀ ਵੀ ਨਹੀਂ ਸਨ। ਦੂਜੇ ਪਾਸੇ ਸ਼ਹਿਰੀ ਮੁਹੱਲਿਆਂ ਦਾ ਮਾਹੌਲ ਵੀ ਪਿੰਡਾਂ ਤੋਂ ਘੱਟ ਨਹੀਂ ਹੁੰਦਾ। ਹਰ ਘਰ ਤੇ ਹਰ ਘਰ ਦੀ ਅੱਖ ਹੁੰਦੀ ਹੈ। ਸਮਝੋ ਕਿ ਅਣਦਿੱਸਦੇ ਸੀਸੀਟੀਵੀ ਕੈਮਰੇ ਉਦੋਂ ਵੀ ਏਦਾਂ ਕੰਮ ਕਰਦੇ ਸਨ। ਪਾਰਟੀ ਦੀਆਂ ਸੁਰੱਖਿਆ ਕਮੇਟੀਆਂ ਦੀ ਹਦਾਇਤ ਮੰਨਦਿਆਂ ਭਾਟੀਆ ਜੀ ਨੇ ਕੁਝ ਦਿਨਾਂ ਲਈ ਰਿਹਾਇਸ਼ ਦਾ ਟਿਕਾਣਾ ਬਦਲ ਲਿਆ। ਫਿਰ ਇੱਕ ਹੋਰ ਅਤੇ ਫਿਰ ਇੱਕ ਹੋਰ। ਇਹ ਸਿਲਸਿਲਾ ਕਾਫੀ ਦੇਰ ਚੱਲਿਆ। ਲੋਕ ਸਾਥ ਦੇਂਦੇ ਸਨ। ਇਹੀ ਕਾਰਨ ਹੈ ਕਿ ਲੋਕਾਂ ਨੂੰ ਹੀ ਕਾਮਰੇਡ ਆਪਣਾ ਜੰਗਲ ਆਖਦੇ ਹਨ ਜਿਹੜੇ ਮੁਸੀਬਤਾਂ ਵੇਲੇ ਲੁਕੋ ਲੈਂਦੇ ਹਨ। ਫਿਰ ਵੀ ਘਰ ਤਾਂ ਘਰ ਹੀ ਹੁੰਦਾ ਹੈ। ਉਦੋਂ ਅਹਿਸਾਸ ਹੋਣ ਲੱਗਿਆ
ਰਹਿਨੇ ਕੋ ਘਰ ਨਹੀਂ ਹੈ ਸਾਰਾ ਜਹਾਂ ਹਮਾਰਾ; ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ!
ਫਿਰ ਭਾਟੀਆ ਜੀ ਝੁੱਗੀਆਂ ਝੌਂਪੜੀਆਂ ਵਾਲਿਆਂ ਵੱਲ ਹੋਰ ਪ੍ਰਤੀਬੱਧ ਹੋ ਗਏ ਜਿਹਨਾਂ ਦੇ ਸਿਰਾਂ ਤੇ ਕਦੇ ਵੀ ਚੱਜ ਦੀ ਛੱਤ ਵੀ ਨਹੀਂ ਹੁੰਦੀ। ਧੁੱਪਾਂ ਵੀ ਸਹਿੰਦੇ ਹਨ ਅਤੇ ਬਾਰਸ਼ਾਂ ਵੀ। ਇਹਨਾਂ ਲੋਕਾਂ ਵੱਲ ਫੇਰੀ ਪਾਉਣਾ ਅਤੇ ਇਹਨਾਂ ਦਾ ਧਿਆਨ ਰੱਖਣਾ ਵੀ ਇਹਨਾਂ ਦੇ ਰੂਟੀਨ ਵਿਚ ਸ਼ਾਮਲ ਰਿਹਾ। ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਵੀ ਮੁੱਖ ਕੰਮ ਸੀ। ਗੁਰਬਤ ਅਤੇ ਬੇਇਨਸਾਫ਼ੀ ਦੀਆਂ ਮੁਸੀਬਤਾਂ ਦੇ ਮਾਰੇ ਇਹਨਾਂ ਲੋਕਾਂ ਵਿੱਚੋਂ ਹੀ ਉਹ ਲੋਕ ਨਿੱਕਲਦੇ ਹਨ ਜਿਹਨਾਂ ਨੇ ਲੋਟੂ ਢਾਂਚੇ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ। ਇਹਨਾਂ ਨੇ ਹੀ ਫ਼ੈਜ਼ ਅਹਿਮਦ ਫੌਜ਼ ਸਾਹਿਬ ਦੇ ਗੀਤ ਗਾਉਣੇ ਹੁੰਦੇ ਹਨ:
ਕਟਤੇ ਭੀ ਚਲੋ, ਬੜਤੇ ਭੀ ਚਲੋ, ਬਾਜ਼ੂ ਭੀ ਬਹੁਤ ਹੈਂ, ਸਰ ਭੀ ਬਹੁਤ!
ਚਲਤੇ ਭੀ ਚਲੋ ਕਿ ਅਬ ਡੇਰੇ ਮੰਜ਼ਲ ਪੇ ਹੀ ਡਾਲੇ ਜਾਏਂਗੇ।
ਪੂੰਜੀਵਾਦੀ ਸੁਹਜ ਸੁਆਦਾਂ ਅਤੇ ਕਾਫੀ ਹਾਉਸ ਕਲਚਰਾਂ ਦੀ ਬਹੁਤਾਤ ਦੇ ਬਾਵਜੂਦ ਜੇ ਅਜੇ ਵੀ ਲਾਲ ਝੰਡਾ ਬੁਲੰਦ ਹੈ ਤਾਂ ਇਹਨਾਂ ਲੋਕਾਂ ਕਰਕੇ ਹੀ ਬੁਲੰਦ ਹੈ। ਇਹ ਆਖ਼ਿਰੀ ਸਾਹਾਂ ਤੀਕ ਲੜਨ ਵਾਲੇ ਉਹ ਯੋਧੇ ਹਨ ਜਿਹਨਾਂ ਨੇ ਆਪਣੀਆਂ ਕੁਰਬਾਨੀਆਂ ਅਖਬਾਰ ਦੀ ਖਬਰ ਵਿੱਚ ਵਿਚ ਨਾਮ ਛਪਵਾਉਣ ਲਈ ਨਹੀਂ ਬਲਕਿ ਲਾਲ ਝੰਡੇ ਪ੍ਰਤੀ ਆਪਣਾ ਫਰਜ਼ ਸਮਝ ਕੇ ਦੇਣੀਆਂ ਹਨ। ਇਹ ਪਾਰਟੀ ਨੂੰ ਮਾਂ ਸਮਝਦੇ ਹਨ ਅਤੇ ਮਾਂ ਦੇ ਦੁੱਧ ਨੂੰ ਲਾਜ ਨਹੀਂ ਲੱਗਣ ਦੇਂਦੇ। ਪਰ ਖਰਚੇ ਤਾਂ ਭਾਟੀਆ ਜੀ ਦੇ ਆਪਣੇ ਪਰਿਵਾਰ ਦੇ ਵੀ ਸਨ।
![]() |
| ਆਪਣੀ ਧਰਮਪਤਨੀ ਨਾਲ ਐਮ ਐਸ ਭਾਟੀਆ |
ਉਂਝ ਤਾਂ ਮੇਰੇ ਪਿੰਡ ਰੱਬ ਨਹੀਂ ਵੱਸਦਾ
![]() |
| ਲੇਖਕਾਂ ਦੇ ਇੱਕ ਗਰੁੱਪ ਨਾਲ ਐਮ ਐਸ ਭਾਟੀਆ ਪੰਜਾਬੀ ਭਵਨ ਵਿੱਚ (ਫੋਟੋ-ਰੈਕਟਰ ਕਥੂਰੀਆ) |
ਕਿਤਨਾ ਬਦਲ ਗਿਆ ਇਨਸਾਨ!
![]() |
| Unsplash Photo by OpticalNomad |