google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Amolak Singh
Showing posts with label Amolak Singh. Show all posts
Showing posts with label Amolak Singh. Show all posts

Tuesday, 3 June 2025

ਸਰਵੇਸ਼ਵਰ ਦਿਆਲ ਸਕਸੇਨਾ ਦੀ ਕਵਿਤਾ ਦਾ ਇੱਕ ਟੋਟਾ//ਪੇਸ਼ਕਸ਼: ਅਮੋਲਕ ਸਿੰਘ

 From Amolak Singh on Tuesday 3rd June 2025 at 10:43 AM A Poem with Image

ਆਖਰੀ ਸਲਾਮ...

ਕਾਮਰੇਡ

ਅਸੀਂ ਤੁਹਾਨੂੰ  ਆਖਰੀ ਸਲਾਮ ਵੀ ਨਹੀਂ ਦੇ ਸਕੇ

ਤੁਸੀਂ ਵੀ ਸਾਡੀ ਉਡੀਕ ਕਰ ਰਹੇ ਹੋਵੋਗੇ

ਅਖਬਾਰ ਵਿੱਚ ਤੁਹਾਡੀਆਂ ਖੁੱਲ੍ਹੀਆਂ ਅੱਖਾਂ ਦੇਖ ਕੇ 

ਇਹੋ ਮਹਿਸੂਸ ਹੋਇਆ 

ਪਰ ਅਸੀਂ ਕੀ ਕਰਦੇ 

ਸਾਡੇ ਤੁਹਾਡੇ ਵਿਚਕਾਰ ਸੱਤਾ ਦੀ 

ਲੋਹੇ ਦੀ ਕੰਧ ਜੋ ਖੜ੍ਹੀ ਹੋ ਗਈ

ਸੋਚਿਆ ਸੀ ਕਿ ਸ਼ਾਇਦ ਤੁਹਾਡੀ  

ਇੱਕ ਮੁੱਠੀ ਰਾਖ ਤਾਂ ਮਿਲ ਹੀ ਜਾਵੇਗੀ

ਫਿਰ ਮੈਂ ਇਸਨੂੰ ਅਪਣੀ 

ਮੁੱਠੀ ਵਿੱਚ ਭਰ ਕੇ ਲਹਿਰਾਵਾਂਗਾ

ਤੁਹਾਨੂੰ ਆਖਰੀ ਸਲਾਮ ਦੇਵਾਂਗਾ

ਤੁਹਾਡੀ ਇਸ ਰਾਖ਼ ਨੂੰ ਮੈਂ ਅਸਮਾਨ ਵਿੱਚ ਫੈਲਾ ਦੇਵਾਂਗਾ

ਸੰਘਰਸ਼ਾਂ ਦੀ ਬਾਰਿਸ਼ ਨਾਲ 

ਇਹ ਧਰਤੀ 'ਤੇ ਆ ਜਾਵੇਗੀ

ਮਿੱਟੀ ਵਿੱਚ ਬਹੁਤ ਡੂੰਘੀ ਉਤਰ ਜਾਵੇਗੀ

ਫਿਰ ਇੱਕ ਦਿਨ ਐਸਾ ਆਵੇਗਾ

ਕਿ ਧਰਤੀ ਤੇ ਅਨੇਕਾਂ 'ਬਸਵਾ' 

ਉੱਗਣ, ਮੌਲਰਨ ਲੱਗਣਗੇ 

ਪਰ ਉਨ੍ਹਾਂ ਨੇ ਸਾਨੂੰ ਰਾਖ਼ ਵੀ ਨਹੀਂ ਲੈਣ ਦਿੱਤੀ

ਸ਼ਾਇਦ ਇਸੇ ਡਰ ਕਾਰਨ

ਥੱਕੇ  ਹਾਰੇ ਹੋਏ, 

ਅਸੀਂ ਉਸ ਜਗ੍ਹਾ ਗਏ

ਜਿੱਥੇ ਗੋਲੀਆਂ ਦੀ ਤੇਜ਼ ਬੁਛਾੜ ਮੌਕੇ 

 ਤੁਸੀਂ ਆਖਰੀ ਸਾਹ ਲਿਆ ਸੀ

ਸੰਘਣੇ ਜੰਗਲ ਅਤੇ ਬਾਂਸ ਦੇ ਝੁਰਮਟਾਂ ਦੇ ਵਿਚਕਾਰ

ਤੁਹਾਡਾ ਅਤੇ ਸਾਥੀਆਂ ਦਾ

ਸਮਾਨ ਖਿੱਲਰਿਆ ਪਿਆ ਸੀ

ਜੁੱਤੀਆਂ, ਪਾਣੀ ਦੀਆਂ ਬੋਤਲਾਂ, ਬਿਸਕੁਟਾਂ ਦੇ ਪੈਕੇਟ, ਦਵਾਈਆਂ, ਪੈੱਨ, ਸੂਈ ਅਤੇ ਧਾਗਾ, ਟਾਰਚ, ਬੈਟਰੀ

ਅਤੇ ਹਾਂ

ਇੱਕ ਛੋਟੀ ਡਾਇਰੀ ਵੀ

ਗੋਲੀਆਂ ਨਾਲ਼ ਸਾਥੀਆਂ ਨੂੰ ਹੀ ਛਲਣੀ ਨਹੀਂ ਕੀਤਾ 

ਸਗੋਂ ਦਰੱਖਤਾਂ ਨੂੰ ਵੀ 

ਮੈਨੂੰ ਦੇਖ ਕੇ ਜ਼ਖਮੀ ਦਰੱਖਤ 

ਥੋੜ੍ਹਾ ਅਸਹਿਜ ਹੋਏ 

ਫਿਰ ਮੇਰੀਆਂ ਨਮ ਅੱਖਾਂ ਵਿੱਚ 

ਉਨ੍ਹਾਂ ਨੂੰ ਪਤਾ ਨਹੀਂ  ਕੀ ਦਿਖਿਆ

ਉਹ ਸਹਿਜ  ਦਿੱਖਣ ਲੱਗੇ 

ਥੋੜੀ ਹੀ ਦੇਰ ਬਾਅਦ

ਜਖ਼ਮੀ ਦਰੱਖਤ, ਗੋਲੀਆਂ ਨਾਲ਼  ਛਲਣੀ ਹੋਏ ਬਾਂਸ, ਲਹੂ ਲੁਹਾਨ  ਪੱਤੇ,ਅਤੇ ਦਰੜੀ ਹੋਈ ਕੂਲੀ ਕੂਲੀ ਘਾਹ

ਹੌਲੀ-ਹੌਲੀ ਹਰਕਤ ਕਰਨ ਲੱਗੀ

ਇਸ ਸਰਸਰਾਹਟ ਵਿੱਚ

 ਮੈਨੂੰ ਸੁਣਾਈ ਦੇਣ ਲੱਗਾ:

"ਕਿੰਨੀ ਬਹਾਦਰੀ ਨਾਲ ਲੜਿਆ  'ਉਮਰ ਮੁਖ਼ਤਾਰ'

ਸਾਡੀ ਰਾਖੀ ਕਰਦਾ 

ਸਾਡਾ ਇੱਕ ਹੋਰ ਪੁੱਤ ਸ਼ਹੀਦ ਹੋ ਗਿਆ"

ਫਿਰ ਮੇਰੀ ਨਜ਼ਰ 

ਉਸ ਨਿੱਕੜੀ ਡਾਇਰੀ 'ਤੇ ਪਈ

ਪਹਿਲੇ ਪੰਨੇ 'ਤੇ ਕੁਝ ਹਿਸਾਬ ਕਿਤਾਬ

ਦੂਜੇ ਪੰਨੇ 'ਤੇ ਕੁਝ ਤਿਰਛੀਆਂ ਸਤਰਾਂ 

ਫਿਰ ਕੁਝ ਨੋਟਿਸ 

ਅਤੇ ਆਖਰੀ ਪੰਨੇ 'ਤੇ ਸ਼ਾਇਦ 

ਕਿਸੇ ਕਵਿਤਾ ਦੀ ਇੱਕ ਸਤਰ:

"ਸੂਰਜ ਦੇ ਨਾਲ-ਨਾਲ ਇੱਕ ਬਹੁਤ ਵੱਡੀ ਦੁਨੀਆਂ ਛਿਪ ਜਾਂਦੀ ਹੈ,

 ਨਵੇਂ ਦਿਨ ਨੂੰ ਜਨਮ ਦੇਣ ਲਈ"

ਮੈਂ ਇਹ ਆਖ਼ਿਰੀ ਪੰਨਾ ਮੋੜ ਕੇ ਅਪਣੀ ਜੇਬ ਵਿਚ ਸੰਭਾਲ ਲਿਆ।

ਆਖ਼ਿਰੀ ਸਲਾਮ ਦੀ 

ਹੁਣ ਕੋਈ ਲੋੜ ਨਹੀਂ ਸੀ ਰਹੀ।

            *

ਸਰਵੇਸ਼ਵਰ ਦਿਆਲ ਸਕਸੇਨਾ ਦੀ 

 ਕਵਿਤਾ ਦਾ ਇੱਕ ਟੋਟਾ

ਪੇਸ਼ਕਸ਼: ਅਮੋਲਕ ਸਿੰਘ


Sunday, 8 September 2024

ਪਾਸ਼ ਦੀ ਇਹ ਦੁਰਲਭ ਤਸਵੀਰ ਸਤੰਬਰ 1973 ਨਕੋਦਰ ਦੀ ਹੈ

8th September 2024 at 10:22 PM Posted on FB

ਪਾਸ਼ ਨੂੰ ਮਿਲਣ ਲਈ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਿਰ ਜੋੜੀਏ! 

ਸਾਡੀ ਦੁਨੀਆ//ਸਾਡੇ ਨਾਇਕਾਂ ਦੀ ਦੁਨੀਆ: 8 ਸਤੰਬਰ 2024: (ਮੀਡੀਆ ਲਿੰਕ//ਸਾਹਿਤ ਸਕਰੀਨ)::

ਲੋਕ ਪਤਾ ਨਹੀਂ ਕਿਹੜੇ ਕਿਹੜੇ ਪੀਰ ਬਾਬਿਆਂ ਕੋਲੋਂ ਜਾਦੂ ਵਰਗੇ ਕ੍ਰਿਸ਼ਮੇ ਅਤੇ ਚਮਤਕਾਰ ਲੱਭਦੇ ਰਹਿੰਦੇ ਹਨ। ਸਾਡੇ ਸਮਿਆਂ ਦੇ ਸਰਗਰਮ ਕਲਾਕਾਰ, ਲੇਖਕ ਅਤੇ ਸਮਾਜਿਕ ਕਾਰਕੁੰਨ ਅਮੋਲਕ ਸਿੰਘ ਨੇ ਕਈ ਵਾਰ ਦੱਸਿਆ ਹੈ ਕਿ ਗੁਜ਼ਰਿਆ ਸਮਾਂ ਕਿਵੇਂ ਮੋੜ ਲਿਆਈਦਾ ਹੈ! ਸਦੀਵੀ ਵਿਛੋੜਾ ਦੇ ਜਾਣ ਵਾਲਿਆਂ ਨੂੰ ਕਿਵੇਂ ਮੁੜ ਮਿਲੀ ਦਾ ਹੈ! ਜਿਹਨਾਂ ਦੀ ਆਵਾਜ਼ ਗੋਲੀਆਂ ਨਾਲ ਖਾਮੋਸ਼ ਕਰ ਦਿੱਤੀ ਗਈ ਹੋਵੇ ਉਹਨਾਂ ਅਵਾਜ਼ਾਂ ਨੂੰ ਮੁੜ ਕੇ ਕਿਵੇਂ ਸੁਣੀਦਾ ਹੈ! 

ਇਹ ਕ੍ਰਿਸ਼ਮਾ ਅੱਜ ਫੇਰ ਹੋਣਾ ਹੈ। ਇਸ ਵਾਰ ਇਹ ਸਥਾਨ ਹੈ ਸਿੱਖ ਨੈਸ਼ਨਲ ਕਾਲਜ ਬੰਗਾ। ਇਸ ਖਾਸ ਪ੍ਰੋਗਰਾਮ ਦੀ ਸੂਚਨਾ ਆਈ ਹੈ ਅਮੋਲਕ ਸਿੰਘ ਹੁਰਾਂ ਦੇ ਫੇਸਬੁੱਕ ਪੇਜ 'ਤੇ। ਤੁਸੀਂ ਸਭਨਾਂ ਨੇ ਪਹੁੰਚਣਾ ਹੀ ਹੈ ਇਹ ਤਾਂ ਸਭ ਨੂੰ ਪੱਕਾ ਹੀ ਹੈ। 

ਸਮਾਗਮ: ਸੋਮਵਾਰ 9 ਸਤੰਬਰ 2024 ਨੂੰ ਸਵੇਰੇ 11 ਵਜੇ

ਪਾਸ਼ ਦਾ ਜਨਮ ਦਿਹਾੜਾ, ਪਾਸ਼ ਨੂੰ ਮਿਲਣ ਦਾ ਦਿਹਾੜਾ 

 ਆਓ ਪਾਸ਼ ਨੂੰ ਮਿਲਣ ਲਈ 9 ਸਤੰਬਰ 11 ਵਜੇ 

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਿਰ ਜੋੜੀਏ 

ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਅਤੇ ਸਹਿਯੋਗੀ 

ਪਲਕਾਂ ਵਿਛਾ ਕੇ ਤੁਹਾਡੀ ਉਡੀਕ ਕਰਨਗੇ।

ਇਹ ਦੁਰਲਭ ਤਸਵੀਰ ਸਤੰਬਰ 1973 ਦੀ ਹੈ।

ਨਕੋਦਰ ਵਿਖੇ ਹੋਇਆ ਇਹ ਕਵੀ ਦਰਬਾਰ ਪਾਬਲੋ ਨੇਰੂਦਾ ਨੂੰ ਸਮਰਪਿਤ ਸੀ।

ਕਵੀ ਦਰਬਾਰ ਵਿਚ ਕਵਿਤਾ ਪੇਸ਼ ਕਰਦੇ ਹੋਏ ਪਾਸ਼ ਨੂੰ 

 ਕੈਮਰੇ ਵਿੱਚ ਸੰਭਾਲਿਆ ਅਮਰਜੀਤ ਚੰਦਨ ਨੇ।

ਅਮਰਜੀਤ ਚੰਦਨ ਦੇ ਧੰਨਵਾਦ ਸਹਿਤ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ਇਹ ਤਸਵੀਰ ਤੁਹਾਡੇ ਰੂਬਰੂ ਕਰ ਰਹੇ ਹਾਂ।

ਸਮਾਗਮ ਦੇ ਰੰਗ:

* ਪਾਸ਼ ਦੀ ਵਾਰਤਕ ਅਤੇ ਇਸਦੀ ਪ੍ਰਸੰਗਿਕਤਾ 

* ਕਵੀ ਦਰਬਾਰ

ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਸ਼ਾਮਲ ਹੋਣ ਮਗਰੋਂ ਇਹ ਵੀ ਜ਼ਰੂਰੁ ਦੱਸਣਾ। 

Sunday, 17 July 2022

ਬੱਦੋਵਾਲ ਕਰੇ ਸਵਾਲ ? - ਅਮੋਲਕ ਸਿੰਘ

17th July 2022 at 06:23 Via WhatsApp

       ਲੋਕਾਂ ਦੀ ਹੀ ਮੁਕਤੀ ਲਈ ਉਹ ਕਦਮ ਕਦਮ ਤੇ ਲੜਿਆ ਸੀ       
18 ਜੁਲਾਈ ਵਾਲੇ ਦਿਨ ਨੂੰ ਯਾਦ ਕਰਦਿਆਂ ਜਦੋਂ ਸਾਡੇ ਕੋਲੋਂ ਸਾਡਾ ਪ੍ਰਿਥੀ  ਖੋਹ ਲਿਆ ਗਿਆ ਸੀ  

ਉਹ ਵਿਛੋੜਾ--ਉਹ ਦਿਨ-ਉਹ ਸ਼ਹੀਦੀ ਅਤੇ ਅੱਜ ਦੇ ਹਾਲਾਤ ਬਾਰੇ ਪੜ੍ਹੋ ਅਮੋਲਕ ਸਿੰਘ ਹੁਰਾਂ ਦੀ ਕਾਵਿ ਰਚਨਾ 

ਜੋ ਕਈ ਸੁਆਲ ਵੀ ਪੁਛਦੀ ਹੈ ਅਤੇ ਕਈ ਜੁਆਬ ਦੇ ਕੇ ਰਸਤਾ ਵੀ ਦਿਖਾਉਂਦੀ ਹੈ--ਰੈਕਟਰ ਕਥੂਰੀਆ 

ਹਲੂਣਾ ਦੇਂਦੀ ਅਮੋਲਕ ਸਿੰਘ ਦੀ ਕਾਵਿ ਰਚਨਾ 

ਜੇ ਪ੍ਰਿਥੀ ਦੀ ਸੋਚ 'ਤੇ

ਪਹਿਰਾ ਦੇਣਾ ਠੋਕ  ਕੇ

ਸੁਣ ਲੈ ਛੈਲ ਜੁਆਨਾਂ ਤੂੰ

ਜ਼ਰਾ ਕਦਮ ਨੂੰ ਰੋਕ ਕੇ


ਗੱਲ ਮੰਜ਼ਿਲ ਦੀ ਸਈ ਫੇਰ ਕਦੇ

ਗੱਲ ਬਦਲੀ ਤੋਰ ਦੀ ਕਰਦੇ ਹਾਂ

ਹੱਥ ਝੰਡਾ ਕੱਲ੍ਹ ਸੰਘਰਸ਼ਾਂ ਦਾ

ਅੱਜ ਕਦਮ ਕਿੱਧਰ ਨੂੰ ਧਰਦੇ ਹਾਂ


ਪ੍ਰਿਥੀ ਨੇ ਜੋ ਪੜ੍ਹਿਆ ਸੀ

ਓਹਨੇ ਵਿੱਚ ਮਸ਼ਾਲਾਂ ਜੜਿਆ ਸੀ

ਲੋਕਾਂ ਦੀ ਹੀ ਮੁਕਤੀ ਲਈ

ਉਹ ਕਦਮ ਕਦਮ ਤੇ ਲੜਿਆ ਸੀ


ਪ੍ਰਿਥੀ ਤੇਰਾ ਕਾਜ਼ ਅਧੂਰਾ

ਕਿੰਝ ਕਰਾਂਗੇ ਸੱਜਣਾ ਪੂਰਾ!

ਅੱਜ ਕੱਲ੍ਹ ਹੋਈ ਕਨੇਡਾ ਨੇੜੇ

ਬੱਦੋਵਾਲ ਤਾਂ ਬਹੁਤੀ ਦੂਰ ਆ


ਬੱਦੋਵਾਲ ਸੀ ਪ੍ਰਿਥੀ ਮੋਇਆ

ਨੇਰ੍ਹੀ ਰਾਤੇ ਸੂਰਜ ਕੋਹਿਆ

ਪੋਟਾ ਪੋਟਾ ਜਿਸਮ ਤੋੜਿਆ

ਫਿਰ ਵੀ ਨਹੀਓਂ ਸੂਰਜ ਮੋਇਆ !


ਮਾਣ ਸੀ ਉਸ ਰਾਹ ਆਊ ਜੁਆਨੀ

ਇਹਦੀ ਤੋਰ 'ਚ ਸਦਾ ਰਵਾਨੀ

ਪਰ ਇਹ ਵੀ ਤਾਂ ਕੌੜਾ ਸੱਚ ਹੈ

ਹੁੰਦੀ ਜਾਏ ਕਿਉਂ ਬੇਗਾਨੀ ?


ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ

ਗੱਭਰੂ ਕਿੱਥੇ ਜਾ ਖਲੋ ਗਏ

ਕਿੱਥੇ ਉੱਡੀਆਂ ਕੁੜੀਆਂ ਚਿੜੀਆਂ

ਹੁਣ ਨਾ ਵਿਹੜੇ ਕਲੀਆਂ ਖਿੜੀਆਂ


ਹੁਣ ਤਾਂ ਪ੍ਰਿਥੀ ਰੋਜ਼ ਹੀ ਮਰਦਾ 

ਨਿੱਤ ਜ਼ੇਲ੍ਹਾਂ ਦੇ ਵਿੱਚ ਹੈ ਸੜਦਾ 

ਭੇਸ਼ ਬਦਲ ਕੇ ਉਸਦਾ ਕਾਤਲ 

ਨਿੱਤ ਆ ਸਾਡੀ ਹਿੱਕ 'ਤੇ ਚੜ੍ਹਦਾ 


ਜੇ ਜਿਉਣਾਂ ਝੰਡਾ ਗੱਡ ਵੇ ਸੱਜਣਾ 

ਜਕੋ ਤਕੀ ਨੂੰ ਛੱਡ ਵੇ ਸੱਜਣਾ

 ਫ਼ਰਜ਼ਾਂ ਤੋਂ ਨਾ ਭੱਜ ਵੇ ਸੱਜਣਾ

 ਪ੍ਰਿਥੀ ਬਣਕੇ ਗੱਜ ਵੇ ਸੱਜਣਾ 


ਚੱਲ ਵੇ ਚੱਲੀਏ ਬੱਦੋਵਾਲ

ਬੱਦੋਵਾਲ ਤਾਂ ਕਰੇ ਸਵਾਲ

ਲਹੂ 'ਚ ਭਿੱਜੀ ਖ਼ਾਕ ਸੰਭਾਲ

ਫਿਰ ਆਵੇਗਾ ਲੋਕ-ਭੂਚਾਲ 

    -----ਅਮੋਲਕ ਸਿੰਘ