Amolak Singh on 11th October 2026 at 08:02 Campaign Regarding Safety for Pash Memorial
ਨਵੇਂ ਸੰਘਰਸ਼ਾਂ ਲਈ ਜੁੜ ਰਿਹਾ ਹੈ ਨਵਾਂ ਜੋਸ਼ ਨਵਾਂ ਉਤਸ਼ਾਹ
ਮੈਂ ਤੇ ਘਾਹ ਹਾਂ, ਤੁਹਾਡੇ ਕੀਤੇ ਕਰਾਏ ਤੇ ਉੱਗ ਆਵਾਂਗਾ: ਪਾਸ਼
ਨਕੋਦਰ:11 ਅਕਤੂਬਰ 2026>ਕਾਰਤਿਕਾ//ਸਾਹਿਤ ਸਕਰੀਨ*ਅਮੋਲਕ ਸਿੰਘ ਹੁਰਾਂ ਵੱਲੋਂ ਜਾਰੀ ਪ੍ਰੈਸ ਬਿਆਨ>>
ਪੰਜਾਬੀ ਦੇ ਅੰਤਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਪਿੰਡ ਤਲਵੰਡੀ ਸਲੇਮ ਵਿਖੇ ਬੀਤੇ ਕਈ ਦਹਾਕਿਆਂ ਤੋਂ ਉਸਰੀ ਯਾਦਗਰ ਤੇ ਕਾਬਜ਼ ਹੋਣ, ਪਾਸ਼ ਦੇ ਜਨਮ ਦਿਨ ਸਮਾਗਮ ਦੀ ਤਿਆਰੀ 'ਚ ਖਲਲ ਪਾਉਣ, ਕਹਾਣੀਕਾਰ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ, ਉਹਨਾਂ ਤੇ ਹਮਲਾ ਕਰਨ, ਮੋਬਾਇਲ ਖੋਹਣ ਦੀ ਕਾਰਵਾਈ ਕਰਨ ਵਾਲੇ ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਅਤੇ ਉਸਦੇ ਜੋਟੀਦਾਰਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨਾਲ ਇੱਕਜੁਟਤਾ ਪ੍ਰਗਟਾਉਂਦੇ ਹੋਏ ਸਾਹਿਤਕਾਰਾਂ, ਲੇਖਕਾਂ, ਰੰਗ ਕਰਮੀਆ, ਕਵੀਆਂ, ਤਰਕਸ਼ੀਲ ਜਮਹੂਰੀ ਜੱਥੇਬੰਦੀਆਂ ਦੇ ਜਾਣੇ ਪਹਿਚਾਣੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਜ਼ੋਰਦਾਰ ਮੰਗ ਕੀਤੀ ਹੈ ਕਿ ਲੋਕਾਂ ਦੇ ਮਹਿਬੂਬ ਕਵੀ ਦੀ ਯਾਦਗਾਰ ਦਾ ਵਿਰਾਸਤੀ ਸਰੂਪ ਬਣਾਈ ਰੱਖਣ ਦੀ ਜਾਮਨੀ ਕੀਤੀ ਜਾਏ। ਕਹਾਣੀਕਾਰ ਅਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਤੇ ਹੋਛੇ ਹਮਲੇ ਕਰਨ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਤੇ ਕਾਰਵਾਈ ਕੀਤੀ ਜਾਵੇ।
ਉਹਨਾਂ ਨੇ ਲੇਖਕ ਭਾਈਚਾਰੇ ਨੂੰ 14 ਅਤੇ 15 ਅਕਤੂਬਰ 11 ਵਜੇ ਕ੍ਰਮਵਾਰ ਸੰਧਵਾਂ (ਫਰੀਦਕੋਟ) ਕੁਲਤਾਰ ਸੰਧਵਾਂ ਅਤੇ ਸੰਗਰੂਰ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਹੋਣ ਜਾ ਰਹੇ ਰੋਸ ਵਿਖਾਵਿਆਂ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਅਤੇ ਮਜ਼ਦੂਰ ਆਗੂ ਸਬੰਧੀ ਜੁੜੀ ਮੰਗ ਸਬੰਧੀ ਮੁਹਿੰਮ ਦੀ ਲੜੀ ਵਿੱਚ ਸਾਹਿਤ ਕਲਾ ਜਗਤ ਨਾਲ਼ ਜੁੜੀਆਂ ਸ਼ਖ਼ਸੀਅਤਾਂ 'ਚ ਡਾ. ਸਵਰਾਜਬੀਰ, ਡਾ. ਪਰਮਿੰਦਰ, ਪ੍ਰੋ.ਸੁਖਦੇਵ ਸਿਰਸਾ, ਸੁਸ਼ੀਲ ਦੁਸਾਂਝ, ਮੱਖਣ ਕੁਹਾੜ,ਦਰਸ਼ਨ ਬੁੱਟਰ, ਪ੍ਰੋਫੈਸਰ ਸੰਧੂ ਵਰਿਆਣਵੀ, ਪ੍ਰੋ.ਵਰਿਆਮ ਸਿੰਘ ਸੰਧੂ, ਹਰਮੀਤ ਵਿਦਿਆਰਥੀ, ਸੁਰਜੀਤ ਜੱਜ, ਡਾ. ਅਰਵਿੰਦਰ ਕੌਰ ਕਾਕੜਾ, ਪ੍ਰੋ. ਗੁਰਭਜਨ ਗਿੱਲ, ਮਹਿੰਦਰ ਪਾਲ ਭੱਠਲ, ਰਾਜਿੰਦਰ ਭਦੌੜ, ਇਕਬਾਲ ਉਦਾਸੀ , ਮੇਘ ਰਾਜ ਮਿੱਤਰ, ਡਾ. ਹਰਭਗਵਾਨ ਬਰਨਾਲਾ, ਰਾਮ ਸਵਰੂਪ ਸਰਮਾ, ਅਮਿੱਤ ਮਿੱਤਰ,ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਡਾ. ਨਵਸ਼ਰਨ, ਡਾ. ਅਰੀਤ, ਡਾ. ਸ਼ਿਆਮ ਸੁੰਦਰ ਦੀਪਤੀ, ਸੁਮੀਤ ਅੰਮ੍ਰਿਤਸਰ,ਹਿਰਦੇਪਾਲ ਸਿੰਘ,ਡਾ. ਕੁਲਬੀਰ ਸੂਰੀ, ਡਾ. ਮੋਹਨ, ਹਰਜੀਤ ਸੰਧੂ, ਭੁਪਿੰਦਰ ਸੰਧੂ, ਸਰਬਜੀਤ ਸੰਧੂ, ਬੂਟਾ ਸਿੰਘ ਮਹਿਮੂਦਪੁਰ,ਜਸਪਾਲ ਜੱਸੀ, ਪਾਵੇਲ ਕੁੱਸਾ, ਅਮੋਲਕ ਸਿੰਘ, ਡਾ. ਕੁਲਦੀਪ ਦੀਪ, ਗੁਰਮੀਤ ਕੜਿਆਲਵੀ, , ਨਵਨੀਤ ਸੇਖਾ, ਗੁਰਪ੍ਰੀਤ ਧਰਮਕੋਟ, ਜਸਵਿੰਦਰ ਧਰਮਕੋਟ, ਧਾਮੀ ਗਿੱਲ,ਪ੍ਰੋ. ਕੁਲਦੀਪ, ਪ੍ਰੋ. ਸੁਰਜੀਤ ਜੱਜ, ਮੱਖਣ ਮਾਨ, ਹਰਵਿੰਦਰ ਭੰਡਾਲ,ਪ੍ਰੋ. ਜਗਮੋਹਣ ਸਿੰਘ, ਕਵੀ ਦੀਪ ਕਲੇਰ, ਅਤਰਜੀਤ, ਡਾ. ਸੁਰਿੰਦਰ ਧੰਜਲ,ਜਗੀਰ ਜੋਸਨ, ਜਸਪਾਲ ਮਾਨਖੇੜਾ, ਜਸਪਾਲ ਜੱਸੀ, ਪਾਵੇਲ ਕੁੱਸਾ, ਕੰਵਲਜੀਤ ਖੰਨਾ, ਹਰਕੇਸ਼ ਚੌਧਰੀ, ਵਿਜੈ ਬੰਬੇਲੀ,ਜਸਵਿੰਦਰ ਪੱਪੀ,ਸੁਰਿੰਦਰ ਸ਼ਰਮਾਂ,ਬਲਬੀਰ ਚੰਦ ਲੌਂਗੋਵਾਲ , ਸੁਖਵਿੰਦਰ ਪੱਪੀ,ਰਾਕੇਸ਼ ਸੁਨਾਮ, ਕਰਮ ਸਿੰਘ ਜ਼ਖ਼ਮੀ, ਕਸਤੂਰੀ ਲਾਲ,ਸੁਭਾਸ਼ ਬਿੱਟੂ ਮਾਨਸਾ, ਜਗਸੀਰ ਜੀਦਾ, ਮਾਸਟਰ ਰਾਮ ਕੁਮਾਰ ਭਦੌੜ, ਹੇਮ ਰਾਜ ਸਟੈਨੋ,ਰਾਮ ਸਵਰਨ ਲੱਖੇਵਾਲੀ, ਹਰਵਿੰਦਰ ਦੀਵਾਨਾ, ਸ਼ਬਦੀਸ਼, ਕੁਲਵੰਤ ਕੌਰ ਨਗਰ ਆਦਿ ਸ਼ਾਮਲ ਹਨ।
ਜਾਰੀ ਕਰਤਾ: ਅਮੋਲਕ ਸਿੰਘ 98778 68710
ਫੋਟੋ: * ਪਾਸ਼ ਅਤੇ ਹੰਸ ਰਾਜ ਜਿਹਨਾਂ ਨੂੰ 23 ਮਾਰਚ 1988 ਨੂੰ ਤਲਵੰਡੀ ਸਲੇਮ ਖੇਤਾਂ 'ਚ ਸ਼ਹੀਦ ਕੀਤਾ ਗਿਆ।
** ਤਿੰਨ ਦਹਾਕੇ ਪਹਿਲਾਂ ਉਸਾਰਿਆ ਗਿਆ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਜਿਸਦੀ ਦੇਖ ਰੇਖ,ਸਾਂਭ ਸੰਭਾਲ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਨਕੋਦਰ ਕਰਦੀ ਆ ਰਹੀ ਹੈ।

No comments:
Post a Comment