8th September 2024 at 10:22 PM Posted on FB
ਪਾਸ਼ ਨੂੰ ਮਿਲਣ ਲਈ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਿਰ ਜੋੜੀਏ!
ਸਾਡੀ ਦੁਨੀਆ//ਸਾਡੇ ਨਾਇਕਾਂ ਦੀ ਦੁਨੀਆ: 8 ਸਤੰਬਰ 2024: (ਮੀਡੀਆ ਲਿੰਕ//ਸਾਹਿਤ ਸਕਰੀਨ)::ਲੋਕ ਪਤਾ ਨਹੀਂ ਕਿਹੜੇ ਕਿਹੜੇ ਪੀਰ ਬਾਬਿਆਂ ਕੋਲੋਂ ਜਾਦੂ ਵਰਗੇ ਕ੍ਰਿਸ਼ਮੇ ਅਤੇ ਚਮਤਕਾਰ ਲੱਭਦੇ ਰਹਿੰਦੇ ਹਨ। ਸਾਡੇ ਸਮਿਆਂ ਦੇ ਸਰਗਰਮ ਕਲਾਕਾਰ, ਲੇਖਕ ਅਤੇ ਸਮਾਜਿਕ ਕਾਰਕੁੰਨ ਅਮੋਲਕ ਸਿੰਘ ਨੇ ਕਈ ਵਾਰ ਦੱਸਿਆ ਹੈ ਕਿ ਗੁਜ਼ਰਿਆ ਸਮਾਂ ਕਿਵੇਂ ਮੋੜ ਲਿਆਈਦਾ ਹੈ! ਸਦੀਵੀ ਵਿਛੋੜਾ ਦੇ ਜਾਣ ਵਾਲਿਆਂ ਨੂੰ ਕਿਵੇਂ ਮੁੜ ਮਿਲੀ ਦਾ ਹੈ! ਜਿਹਨਾਂ ਦੀ ਆਵਾਜ਼ ਗੋਲੀਆਂ ਨਾਲ ਖਾਮੋਸ਼ ਕਰ ਦਿੱਤੀ ਗਈ ਹੋਵੇ ਉਹਨਾਂ ਅਵਾਜ਼ਾਂ ਨੂੰ ਮੁੜ ਕੇ ਕਿਵੇਂ ਸੁਣੀਦਾ ਹੈ!
ਇਹ ਕ੍ਰਿਸ਼ਮਾ ਅੱਜ ਫੇਰ ਹੋਣਾ ਹੈ। ਇਸ ਵਾਰ ਇਹ ਸਥਾਨ ਹੈ ਸਿੱਖ ਨੈਸ਼ਨਲ ਕਾਲਜ ਬੰਗਾ। ਇਸ ਖਾਸ ਪ੍ਰੋਗਰਾਮ ਦੀ ਸੂਚਨਾ ਆਈ ਹੈ ਅਮੋਲਕ ਸਿੰਘ ਹੁਰਾਂ ਦੇ ਫੇਸਬੁੱਕ ਪੇਜ 'ਤੇ। ਤੁਸੀਂ ਸਭਨਾਂ ਨੇ ਪਹੁੰਚਣਾ ਹੀ ਹੈ ਇਹ ਤਾਂ ਸਭ ਨੂੰ ਪੱਕਾ ਹੀ ਹੈ।
ਸਮਾਗਮ: ਸੋਮਵਾਰ 9 ਸਤੰਬਰ 2024 ਨੂੰ ਸਵੇਰੇ 11 ਵਜੇ
ਆਓ ਪਾਸ਼ ਨੂੰ ਮਿਲਣ ਲਈ 9 ਸਤੰਬਰ 11 ਵਜੇ
ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਿਰ ਜੋੜੀਏ
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਅਤੇ ਸਹਿਯੋਗੀ
ਪਲਕਾਂ ਵਿਛਾ ਕੇ ਤੁਹਾਡੀ ਉਡੀਕ ਕਰਨਗੇ।
ਇਹ ਦੁਰਲਭ ਤਸਵੀਰ ਸਤੰਬਰ 1973 ਦੀ ਹੈ।
ਨਕੋਦਰ ਵਿਖੇ ਹੋਇਆ ਇਹ ਕਵੀ ਦਰਬਾਰ ਪਾਬਲੋ ਨੇਰੂਦਾ ਨੂੰ ਸਮਰਪਿਤ ਸੀ।
ਕਵੀ ਦਰਬਾਰ ਵਿਚ ਕਵਿਤਾ ਪੇਸ਼ ਕਰਦੇ ਹੋਏ ਪਾਸ਼ ਨੂੰ
ਕੈਮਰੇ ਵਿੱਚ ਸੰਭਾਲਿਆ ਅਮਰਜੀਤ ਚੰਦਨ ਨੇ।
ਅਮਰਜੀਤ ਚੰਦਨ ਦੇ ਧੰਨਵਾਦ ਸਹਿਤ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਮੌਕੇ ਇਹ ਤਸਵੀਰ ਤੁਹਾਡੇ ਰੂਬਰੂ ਕਰ ਰਹੇ ਹਾਂ।
ਸਮਾਗਮ ਦੇ ਰੰਗ:
* ਪਾਸ਼ ਦੀ ਵਾਰਤਕ ਅਤੇ ਇਸਦੀ ਪ੍ਰਸੰਗਿਕਤਾ
* ਕਵੀ ਦਰਬਾਰ
ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ ਸ਼ਾਮਲ ਹੋਣ ਮਗਰੋਂ ਇਹ ਵੀ ਜ਼ਰੂਰੁ ਦੱਸਣਾ।
No comments:
Post a Comment