Wednesday: 25th September 2024 at 20:20 by WhatsApp
ਇਸ ਪੁਸਤਕ 'ਤੇ ਹੀ ਅਧਾਰਤ ਹੋਵੇਗਾ ਔਰਤ ਦੀ ਦਸ਼ਾ ਤੇ ਦਿਸ਼ਾ-ਇੱਕ ਸੰਵਾਦ
ਖਰੜ: 25 ਸਤੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::
ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ (ਮੋਹਾਲੀ) ਵੀ ਅਜਿਹੇ ਲੋਕਾਂ ਦੇ ਸੰਗਠਨਾਂ ਵਿੱਚੋਂ ਇੱਕ ਹੈ। ਇਸ ਮੰਚ ਵਲੋਂ ਮਿਤੀ 29 ਸਤੰਬਰ 2024 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮਬੜੇ ਅਦਬ ਅਤੇ ਗੰਭੀਰਤਾ ਨਾਲ ਕਰਾਇਆ ਜਾ ਰਿਹਾ ਹੈ। ਪੱਤਰਕਾਰ ਹਰਨਾਮ ਸਿੰਘ ਡੱਲਾ ਅਤੇ ਲੰਮੀ ਸਾਧਨਾ ਕਰਨ ਵਾਲੇ ਸੰਤਵੀਰ ਇਸ ਕਾਫ਼ਿਲੇ ਨੂੰ ਬੜੀ ਲਗਨ ਨਾਲ ਲਗਾਤਾਰ ਅੱਗੇ ਵਧ ਰਹੇ ਹਨ। ਇਸ ਮੰਚ ਵੱਲੋਂ ਅਕਸਰ ਕੋਈ ਨ ਕੋਈ ਸਮਾਗਮ ਹੁੰਦਾ ਹੀ ਰਹਿੰਦਾ ਹੈ। ਇਹਨਾਂ ਸਮਾਗਮਾਂ ਦੇ ਵਿਸ਼ੇ ਅਤੇ ਏਜੰਡੇ ਵੀ ਹਰ ਵਾਰ ਖਾਸ ਹੁੰਦੇ ਹਨ। ਲੋਕਾਂ ਦੇ ਹਿੱਤਾਂ ਜੁੜੇ ਹੋਏ ਅਤੇ ਲੋਕ ਹਿੱਤਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਲੁਟੇਰਿਆਂ ਦੇ ਖਿਲਾਫ। ਇਹਨਾਂ ਸਮਾਗਮਾਂ ਵਿੱਚ ਧਾਰਮਿਕ ਸਮਾਗਮ ਵੀ ਹੁੰਦੇ ਹਨ, ਸਾਹਿਤਿਕ ਵੀ, ਸਮਾਜਿਕ ਵੀ ਅਤੇ ਸਿਆਸੀ ਵੀ।
ਇਸ ਮੌਕੇ ਇੱਕ ਖਾਸ ਪੁਸਤਕ ਬਾਰੇ ਵੀ ਚਰਚਾ ਹੋਣੀ ਹੈ। ਇਹ ਪੁਸਤਕ ਹੈ: 'ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਂਵਾਂ' ਇਸ ਪੁਸਤਕ ਦੀ ਚਰਚਾ ਕਰਦਿਆਂ ਇਸ ਪੁਸਤਕ ਵਿਚਾਰਾਂ ਉੱਤੇ ਅਧਾਰਤ ਔਰਤ ਦੀ ਦਸ਼ਾ ਤੇ ਦਿਸ਼ਾ'ਬਾਰੇ ਇੱਕ ਸੰਵਾਦ ਵੀ ਰਚਾਇਆ ਜਾਣਾ ਹੈ।
ਮਿਤੀ: 29 ਸਤੰਬਰ 2024 ਦਿਨ ਐਤਵਾਰ ਨੂੰ ਸਵੇਰੇ 10.30 ਵਜੇ ਹੋਣ ਵਾਲੇ ਇਸ ਸੰਵਾਦ ਮੌਕੇ ਪ੍ਰਧਾਨਗੀ ਲਈ ਪੁੱਜਣਗੇ ਮੈਡਮ ਬਿੰਦੂ ਸਿੰਘ ਜੋ ਕਿ ਇੱਕ ਸੀਨੀਅਰ ਪੱਤਰਕਾਰ ਹਨ। ਉਹਨਾਂ ਦੇ ਨਾਲ ਹੀ ਵਿਸ਼ੇਸ਼ ਖਿੱਚ ਹੋਣਗੇ ਖੋਜੀ ਪੱਤਰਕਾਰਿਤਾ ਨੂੰ ਸਾਹਿਤਿਕ ਰੰਗਾਂ ਵਿੱਚ ਲੋਕਾਂ ਸਾਹਮਣੇ ਲਿਆਉਣ ਵਾਲੇ ਸ੍ਰੀ ਦੀਪਕ ਸ਼ਰਮਾ ਚਨਾਰਥਲ। ਜਿਹੜੇ ਕਲਮ ਦੇ ਨਾਲ ਨਾਲ ਬੜੇ ਚੰਗੇ ਵੀਡੀਓ ਪੱਤਰਕਾਰ ਵੀ ਹਨ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ ਸ.ਹਰਬੰਸ ਸਿੰਘ ਕੰਧੋਲਾ ਜੋ ਕਿ ਪ੍ਰਬੰਧਕ ਖਾਲਸਾ ਸਕੂਲ ਸੰਸਥਾਨ ਦੇ ਪ੍ਰਬੰਧਕ ਵੀ ਹਨ ਅਤੇ ਐੱਸ.ਜੀ.ਪੀ.ਸੀ. ਸਾਬਕਾ ਮੈਂਬਰ ਵੀ ਹਨ।
ਇਸ ਮੌਕੇ ਸਮਾਜਿਕ ਤਬਦੀਲੀਆਂ ਅਤੇ ਸਿਆਸੀ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਲਈ ਸਰਗਰਮ ਰਹਿਣ ਵਾਲੀ ਅਹਿਮ ਸ਼ਖ਼ਸੀਅਤ ਡਾਕਟਰ ਅਰਵਿੰਦਰ ਕੌਰ ਕਾਕੜਾ ਵੀ ਉਚੇਚੇ ਤੌਰ ਤੇ ਪੁੱਜਣਗੇ। ਚੇਤੇ ਰਹੇ ਕਿ ਸ਼੍ਰੀਮਤੀ ਕਾਕੜਾ ਬਹੁਤ ਹੀ ਚੇਤੰਨ ਲੇਖਕਾ ਤੇ ਚਿੰਤਕ ਵੀ ਹਨ। ਉਹਨਾਂ ਦੀਆਂ ਲਿਖਤਾਂ ਅਤੇ ਭਾਸ਼ਣ ਅਕਸਰ ਮਸ਼ਾਲ ਵਾਂਗ ਕੰਮ ਕਰਦੇ ਹਨ।
ਇਸ ਸਮਾਗਮ ਲਈ ਸਥਾਨ ਨਿਸਚਿਤ ਕੀਤਾ ਗਿਆ ਹੈ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਲਾਂਡਰਾਂ ਰੋਡ ਖਰੜ (ਮੋਹਾਲੀ) ਜਿਹੜਾ ਅੱਜਕਲ ਸਾਹਿਤਿਕ ਸਮਾਗਮਾਂ ਦਾ ਕੇਂਦਰੀ ਬਿੰਦੂ ਬਣਿਆ ਹੋਇਆ ਹੈ।
ਸਮਾਗਮ ਵਿੱਚ ਆਉਣ ਵਾਲੇ ਦਰਸ਼ਕਾਂ ਅਤੇ ਸਰੋਤਿਆਂ ਦੇ ਉਡੀਕਵਾਨ ਰਹਿਣ ਵਾਲਿਆਂ ਵਿੱਚ ਸ਼ਾਮਲ ਹੋਣਗੇ। ਹਰਨਾਮ ਸਿੰਘ ਡੱਲਾ (ਪ੍ਰਧਾਨ) ਸੰਤਵੀਰ (ਜਨ:ਸਕੱਤਰ) ਸੁਖਵਿੰਦਰ ਦੁਮਣਾ (ਸਕੱਤਰ) ਯੋਗਰਾਜ (ਵਿੱਤ ਸਕੱਤਰ) ਪ੍ਰਕਾਸ਼ ਸਿੰਘ ਰੰਗੀ,ਦਿਨੇਸ਼ ਪ੍ਰਸਾਦ,ਗੁਰਦੀਪ ਸਿੰਘ ਮੋਹਾਲੀ,ਭੁਪਿੰਦਰ ਮਦਨਹੇੜੀ,ਬਿਰਜੇਸ਼ ਪੰਡਿਤ ਅਤੇ ਸਮੂਹ ਮੈਂਬਰਾਨ।
ਸਥਾਨ ਲਭਣ ਜਾਂ ਪਹੁੰਚਣ ਵਿੱਚ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੋਵੇ ਤਾਂ ਲੋੜ ਪੈਣ 'ਤੇ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 94177-73283,98149-52967,96461-33412
No comments:
Post a Comment