DPRO MOHALI on Tuesday 30th December 2025 at 4:19 PM Regarding Book Release Language Department
ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਸਾਹਿਤਿਕ ਆਯੋਜਨ
google.com, pub-7610353441165800, DIRECT, f08c47fec0942fa0
A Blog by Punjab Screen Media Group Contact: Email:punjabscreen@gmail.com:Mobile:9888272045
DPRO MOHALI on Tuesday 30th December 2025 at 4:19 PM Regarding Book Release Language Department
ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਸਾਹਿਤਿਕ ਆਯੋਜਨ
Emailed on 24th December 2025 at 6:32 PM Regarding Demise of Poet Mohinder Dewana
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 24 ਦਸੰਬਰ 2025: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::
ਸ. ਮਹਿੰਦਰ ਦੀਵਾਨਾ ਨੇ ਗ਼ਜ਼ਲ ਸਿਰਜਣਾ ਦਾ ਸਫ਼ਰ ਦੇਵਿੰਦਰ ਜੋਸ਼ ਨਾਲ ਮਿਸ ਕੇ 1967-68 ਦੇ ਨੇੜੇ ਆਰੰਭਿਆ। ਉਨ੍ਹਾਂ ਸਾਰੀ ਉਮਰ ਹੀ ਪ੍ਰਮੁੱਖਤਾ ਨਾਲ ਪੰਜਾਬੀ ਗ਼ਜ਼ਲ ਸਿਰਜਣਾ ਕਰਕੇ ਕੀਰਤੀ ਹਾਸਲ ਕੀਤੀ। ਪਿਛਲੇ ਸਾਲ ਹੀ ਉਨ੍ਹਾਂ ਦਾ ਆਖ਼ਰੀ ਕਾਵਿ ਸੰਗ੍ਹਹਿ ਛਪ ਕੇ ਆਇਆ ਸੀ।
ਪੰਜਾਬੀ ਕਵੀ ਇਕਵਿੰਦਰ ਸਿੰਘ ਢੱਟ ਨੇ ਮਹਿੰਦਰ ਦਾਵਾਨਾ ਜੀ ਦੀ ਮੌਤ ਦੀ ਖ਼ਬਰ ਦੇਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੋਸ਼ਿਆਰਪੁਰ ਵਿੱਚ ਕਰ ਦਿੱਤਾ ਗਿਆ ਹੈ।
ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿਸੇ ਵਕਤ ਠਾਕੁਰ ਭਾਰਤੀ, ਦੇਵਿੰਦਰ ਜੋਸ਼, ਉਰਦੂ ਕਵੀ ਪ੍ਰੇਮ ਕੁਮਾਰ ਨਜ਼ਰ, ਗੌਰਮਿੰਟ ਕਾਲਿਜ ਹੋਸ਼ਿਆਰਪੁਰ ਦੇ ਅਧਿਆਪਕਾਂ ਡਾ. ਜਗਤਾਰ, ਰਣਧੀਰ ਸਿੰਘ ਚੱਦ ਤੇ ਦੀਦਾਰ ਗੜ੍ਹਦੀਵਾਲਾ ਕਰਕੇ ਪੰਜਾਬੀ ਤੇ ਉਰਦੂ ਗ਼ਜ਼ਲ ਦਾ ਕੇਂਦਰ ਮੰਨਿਆ ਜਾਂਦਾ ਸੀ।
ਇਨ੍ਹਾਂ ਸਭਨਾਂ ਦੇ ਹਮਰਾਹ ਵੱਡੇ ਵੀਰ ਤੇ ਪਰਪੱਕ ਸ਼ਾਇਰ ਮਹਿੰਦਰ ਦੀਵਾਨਾ ਦੇ ਜਾਣ ਨਾਲ ਮੇਰੇ ਮਨ ਨੂੰ ਧੱਕਾ ਲੱਗਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ “ਮੈ ਮੁਸਾਫ਼ਿਰ ਹਾਂ”,”ਮਿੱਟੀ ਗੱਲ ਕਰੇ”(ਗ਼ਜ਼ਲ ਸੰਗ੍ਰਹਿ)ਤੇ “ਭਵਿੱਖ ਸਾਡਾ ਹੈ “ (ਗ਼ਜ਼ਲ ਸੰਗ੍ਰਹਿ) ਭਵਿੱਖ ਪੀੜ੍ਹੀਆਂ ਦਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ।
ਕਈ ਹੋਰ ਸਾਹਿਤਿਕ ਸੰਗਠਨਾਂ ਨੇ ਵੀ ਸ਼੍ਰੀ ਦੇਵਾਨਾ ਦੇ ਦੇਹਾਂਤ ਤੇ ਡੂੰਘਾ ਦਿੱਖ ਦਾ ਪ੍ਰਗਟਾਵਾ ਕੀਤਾ ਹੈ।
---------------------------------------------------------
ਮਹਿੰਦਰ ਦੀਵਾਨਾ ਦੀ ਸ਼ਾਇਰੀ ਦਾ ਰੰਗ
ਦੇਖੀਏ ਕਿ ਕਿਸ ਤਰ੍ਹਾਂ ਉਤਰੇਗਾ ਆਪੇ ਧਰਤ 'ਤੇ,
ਜੋ ਕਿਸੇ ਦੇ ਆਸਰੇ ਅਜ ਸ਼ੇਰ 'ਤੇ ਅਸਵਾਰ ਹੈ ।
ਕਿਉਂ ਪੜ੍ਹੀ ਜਾਨੈ ਤੂੰ ਮੁੜ ਮੁੜ ਕੇ ਇਦੇ ਵਿੱਚ ਖ਼ਾਸ ਕੀ?
ਇਹ ਨਹੀਂ ਕਵਿਤਾ ਦੀ ਪੁਸਤਕ ਇਹ ਤਾਂ ਇਕ ਅਖ਼ਬਾਰ ਹੈ ।
ਦਿਲ ਨੂੰ ਸਮਝਾਵਣ ਲਈ ਬੁਣਦੇ ਹੋ ਕਿਉਂ ਸ਼ਬਦਾਂ ਦਾ ਜਾਲ?
ਪਿਆਰ ਆਿਖ਼ਰ ਪਿਆਰ ਹੈ, ਵਿਉਪਾਰ ਤਾਂ ਵਿਉਪਾਰ ਹੈ ।
ਮੂੰਹ ਹਨੇਰੇ ਘਰ ਤੋਂ ਜਾਣਾ ਪਰਤਣਾ ਘਰ ਰਾਤ ਨੂੰ ,
ਕੀ ਅਸਾਡੀ ਜ਼ਿੰਦਗੀ ਹੈ, ਕੀ ਭਲਾ ਰੁਜ਼ਗਾਰ ਹੈ ।
Emailed From GSG on 15th December 2025 at12:08 PM Regarding Demise of Kavishar Gurcharan Singh Chatha
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
WhatsApp on Thursday 11th December 2025 at 17:59 Regarding Book Release at Jalandhar
ਜਲੰਧਰ ਵਿਖੇ ਉਲੰਪੀਅਨ ਪਰਗਟ ਸਿੰਘ ਤੇ ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ
![]() |
| ਇਹ ਤਸਵੀਰ AI ਦੀ ਸਹਾਇਤਾ ਨਾਲ |
ਪਿਛਲੇ ਦਿਨੀਂ ਇਸ ਪੁਸਤਕ ਦਾ ਲੋਕ ਅਰਪਨ ਕਰਦਿਆਂ ਹਾਕੀ ਉਲੰਪੀਅਨ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ. ਪਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਅਣਖ਼ੀਲੇ ਲੋਕ ਵਿਰਸੇ ਨੂੰ ਅੰਗਰੇਜ਼ ਹਕੂਮਤ ਨੇ ਬਾਗ਼ੀ ਲੋਕਾਂ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਸੀ ਪਰ ਇਤਿਹਾਸ ਕਦੇ ਵੀ ਲੁਕਿਆ ਨਹੀਂ ਰਹਿੰਦਾ। ਸ. ਧਰਮ ਸਿੰਘ ਗੋਰਾਇਆ ਨੇ ਬੜੇ ਠੋਸ ਸਬੂਤ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਜੱਗਾ ਡਾਕੂ ਨਹੀਂ, ਬਲਕਿ ਬਾਗੀ ਸੂਰਮਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਛੱਡ ਕੇ ਪਰਦੇਸੀ ਧਰਤੀਆਂ ਤੇ ਜਾ ਵੱਸਦੇ ਹਨ ਉਨ੍ਹਾਂ ਵਿੱਚ ਵਿਰਸੇ ਦੀ ਪੁਣ ਛਾਣ ਕਰਨ ਵਾਲੀ ਨਜ਼ਰ ਪੈਦਾ ਹੋ ਜਾਂਦੀ ਹੈ।
ਇਸੇ ਦਾ ਸਬੂਤ ਸ. ਧਰਮ ਸਿੰਘ ਗੋਰਾਇਆ ਦੀ ਸੱਜਰੀ ਖੋਜ ਪੁਸਤਕ “ਲੋਕ ਨਾਇਕ ਜੱਗਾ ਸੂਰਮਾ”ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਜੱਗਾ ਸੂਰਮਾ ਪੰਜਾਬ ਦੀ ਅਣਖੀਲੀ ਮਿੱਟੀ ਦਾ ਜਾਇਆ ਹੈ ਜੋ ਨਿੱਕੇ ਨਿੱਕੇ ਸ਼ਾਹੂਕਾਰਾਂ ਦੇ ਜ਼ੁਲਮ ਤੋਂ ਮੁਕਤੀ ਲਈ ਕਾਫ਼ਲਾ ਬਣਾ ਕੇ ਤੁਰਦਾ ਹੈ। ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਵਿੱਚ ਸ਼ਾਮਲ ਮਹੰਤਾਂ ਨੂੰ ਸੋਧਦਾ ਹੈ। ਬੱਬਰ ਅਕਾਲੀਆਂ ਦਾ ਸੰਗੀ ਬਣਦਾ ਹੈ।
ਅੰਗਰੇਜ਼ ਹਕੂਮਤ ਨੇ ਉਸ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਤੇ ਉਸ ਨੂੰ ਆਪਣੇ ਲਾਲਚੀ ਕਾਰਿੰਦਿਆਂ ਤੋਂ ਖ਼ਤਮ ਕਰਵਾ ਸੁੱਟਿਆ। ਉਸ ਨੂੰ ਲੋਕ-ਮਨ ਵਿੱਚ ਡਾਕੂ ਧੁੰਮਾਇਆ ਗਿਆ। ਉਨ੍ਹਾਂ ਕਿਹਾ ਕਿ ਬੋਲੀਆਂ ਵਿੱਚ ਉਸ ਦਾ ਲੋਕ ਪੱਖੀ ਸੰਘਰਸ਼ ਗ਼ੈਰ ਹਾਜ਼ਰ ਹੈ। ਸ. ਧਰਮ ਸਿੰਘ ਗੋਰਾਇਆ (ਮੈਰੀਲੈਂਡ) ਅਮਰੀਕਾ ਵੱਸਦਿਆਂ ਜੱਗਾ ਸੂਰਮਾ ਨਾਲ ਸਬੰਧਿਤ ਮੂਲ ਇਤਿਹਾਸਕ ਤੇ ਮੌਖਿਕ ਸੋਮਿਆਂ ਤੀਕ ਪਹੁੰਚ ਕਰਕੇ “ਜੱਗਾ ਡਾਕੂ”ਦੀ ਥਾਂ “ਜੱਗਾ ਸੂਰਮਾ” ਪੁਸਤਕ ਲਿਖ ਕੇ ਜੱਗੇ ਦੀ ਧੀ ਰੇਸ਼ਮ ਕੌਰ ਦਾ ਉਲਾਂਭਾ ਹੀ ਨਹੀਂ ਲਾਹਿਆ ਸਗੋਂ ਇਤਿਹਾਸ ਵਿੱਚ ਪਏ ਭੁਲੇਖੇ ਵੀ ਦੂਰ ਕੀਤੇ ਹਨ। ਲੋਕ ਨਾਇਕ ਕਹਾਉਣ ਦੇ ਸਮਰੱਥ “ਜੱਗਾ ਸੂਰਮਾ”ਨੂੰ ਪਾਠਕ ਹੁਣ ਵੱਖਰੀ ਨਜ਼ਰ ਨਾਲ ਵੇਖ ਸਕਣਗੇ।
ਕੁਝ ਦਿਨ ਪਹਿਲਾਂ ਲੁਧਿਆਣਾ ਵਾਲੇ ਸਮਾਗਮ ਵਿੱਚ ‘ਦਿ ਫੋਕ ਟਰਬਨੇਟਰਜ਼’ ਗਰੁੱਪ ਦੇ ਮੈਂਬਰ ਅਰਸ਼ ਰਿਆਜ਼ ਨੇ ਆਪਣੀ ਸੰਗੀਤਕ ਪੇਸ਼ਕਾਰੀ ਕਰ ਕੇ ਸਾਬਤ ਕੀਤਾ ਕਿ ਧਰਤੀ ਕੋਈ ਵੀ ਹੋਵੇ, ਵਿਰਾਸਤ ਹਰ ਸਾਹ ਦੇ ਨਾਲ ਨਾਲ ਤੁਰਦੀ ਹੈ। ਇਸ ਮੌਕੇ ਮਲਕੀਤ ਸਿੰਘ ਭੱਠਲ, ਦਮਨ ਸ਼ਰਮਾ, ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ ਕਲਾਂ (ਲੁਧਿਆਣਾ) ਤੇ ਜਗਜੀਵਨ ਸਿੰਘ ਮੋਹੀ ਆਦਿ ਹਾਜ਼ਰ ਸਨ।
ਇਸ ਤੋਂ ਬਾਅਦ ਜਲੰਧਰ ਵਾਲੇ ਸਮਾਗਮ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਜੌਹਲ, ਅਮਰੀਕਾ ਵੱਸਦੇ ਲੇਖਕ ਰਵਿੰਦਰ ਸਹਿਰਾਅ, ਦਰਸ਼ਨ ਬੁੱਟਰ, ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ,ਤ੍ਹੈਲੋਚਨ ਲੋਚੀ,ਮਨਜਿੰਦਰ ਧਨੋਆ, ਡਾ. ਗੁਰਇਕਬਾਲ ਸਿੰਘ, ਸੁਰਜੀਤ ਜੱਜ ਪ੍ਰਧਾਨ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ,ਰਮੇਸ਼ ਯਾਦਵ, ਜੈਨਿੰਦਰ ਚੌਹਾਨ, ਪ੍ਹੋ. ਕ ਸ ਢਿੱਲੋਂ, ਸ਼੍ਹੀ ਵਿਜੈ ਕੁਮਾਰ ਅਮਰੀਕਾ ਤੇ ਪੰਜਾਬੀ ਫ਼ਿਲਮਾਂ ਦੇ ਹਾਸ ਅਭਿਨੇਤਾ ਹਾਰਬੀ ਸੰਘਾ ਵੀ ਹਾਜ਼ਰ ਸਨ।
9th Dec.2025 at 5:36 AM A Poem By Sukhdev Singh Sirsa On Rakesh Tikait's tears turned the table of farmers' protest
ਮੂੰਹ ਨਾ ਲਾਇਆ ਦਿੱਲੀ ਦਾ ਪਾਣੀ!ਲਿਖ ‘ਤੀ ਯੁਗ ਦੀ ਨਵੀਂ ਕਹਾਣੀ!
![]() |
| An Image By AI |
ਪੱਤਰਕਾਰੀ ਦੀ ਆਪਣੀ ਅਲੱਗ ਹੀ ਅਹਿਮੀਅਤ ਹੁੰਦੀ ਹੈ। ਇਹ ਉਹ ਕੁਝ ਵੀ ਕਰ ਦਿਖਾਉਂਦੀ ਹੈ ਜੋ ਛੇਤੀ ਕੀਤਿਆਂ ਸੰਭਵ ਨਹੀਂ ਹੁੰਦਾ। ਕਈ ਵਾਰ ਪੱਤਰਕਾਰੀ ਕਰਨ ਵਾਲੇ ਬਹਾਦਰ ਉਹ ਕੁਝ ਵੀ ਸਾਹਮਣੇ ਲਿਆਉਂਦੇ ਹਨ ਜਿਸਦੇ ਨਤੀਜੇ ਵੱਜੋਂ ਉਹਨਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਜਦੋਂ ਪੱਤਰਕਾਰੀ ਕਰਨ ਵਾਲਿਆਂ ਕੋਲ ਕੈਮਰੇ ਅਤੇ ਰਿਕਾਰਡਿੰਗ ਕਰਨ ਵਾਲੇ ਯੰਤਰ ਨਹੀਂ ਸਨ ਹੁੰਦੇ ਉਦੋਂ ਸਿਰਫ ਕਲਮ ਅਤੇ ਸ਼ਬਦਾਂ ਦੇ ਆਸਰੇ ਹੀ ਵਕਤ ਵਕਤ ਦੇ ਸੱਚ ਨੂੰ ਵੱਖ ਵੱਖ ਸਮਿਆਂ ਦੇ ਸ਼ਾਇਰਾਂ ਨੇ ਹੀ ਸੰਭਾਲਿਆ। ਬਿਨਾ ਕਿਸੇ ਕੈਮਰੇ ਅਤੇ ਬਿਨਾ ਕਿਸੇ ਟੇਪ ਰਿਕਾਰਡਰ ਦੇ....!
ਕੈਰਾਨਾ ਦੇ ਪ੍ਰਸਿੱਧ ਸ਼ਾਇਰ ਮੁਜ਼ੱਫਰ ਰਜ਼ਮੀ ਕੈਰਾਨਵੀ ਨੇ ਇੱਕ ਸ਼ੇਰ ਲਿਖਿਆ ਸੀ--
ਯੇਹ ਜਬਰ ਭੀ ਦੇਖ ਹੈ ਤਾਰੀਖ ਕਿ ਘੜੀਓਂ ਨੇ!
ਲਮਹੋਂ ਨੇ ਖ਼ਤਾ ਕੀ ਥੀ; ਸਦੀਓਂ ਨੇ ਸਜ਼ਾ ਪਾਈ!
ਅਜਿਹਾ ਬਹੁਤ ਕੁਝ ਹੈ ਜੋ ਕਵਿਤਾ ਦੇ ਰਾਹੀਂ ਇਸ਼ਾਰਿਆਂ ਦੇ ਨਾਲ ਹੀ ਬੜੀ ਸਫਲਤਾ ਦੇ ਨਾਲ ਕਿਹਾ ਗਿਆ ਸੀ। ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਡਾ. ਸੁਖਦੇਵ ਸਿੰਘ ਸਿਰਸਾ ਨੇ ਵੇਲੇ ਦੀਆਂ ਘਟਨਾਵਾਂ ਨੂੰ ਖੁਦ ਵੀ ਬੜਾ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਕਿਸਾਨ ਆਗੂ ਰਾਏਕਸ਼ ਟਿਕੈਤ ਦੀਆਂ ਅੱਖਾਂ ਵਿੱਚ ਹੰਝੂ ਆਏ ਤਾਂ ਇਹ ਜਜ਼ਬਾਤੀ ਗੱਲ ਮੀਡੀਆ ਵਿੱਚ ਬੜੀ ਵੱਡੀ ਪੱਧਰ 'ਤੇ ਚਰਚਿਤ ਵੀ ਹੋਈ ਸੀ। ਇਹਨਾਂ ਹੰਝੂਆਂ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਜਾਨ ਵੀ ਪਾ ਦਿੱਤੀ ਸੀ। ਬੜੇ ਹੀ ਸ਼ਾਂਤਮਈ ਢੰਗ ਨਾਲ ਇਹਨਾਂ ਹੰਝੂਆਂ ਨੇ ਜਿਸ ਕ੍ਰਾਂਤੀ ਦਾ ਅਹਿਸਾਸ ਕਰਾਇਆ ਉਹ ਬਹੁਤ ਵੱਡਾ ਵਰਤਾਰਾ ਸੀ। ਉਹਨਾਂ ਪਲਾਂ ਨੂੰ ਬੇਹੱਦ ਇੰਡੀਓਂ ਮਹਿਸੂਸ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਇੱਕ ਕਵੀਆਂ ਲਿਖੀ ਵਾਰ ਟਿਕੈਤ ਸੂਰਮੇ ਦੀ---ਇਹ ਕਵਿਤਾ ਅਤੀਤ ਅਤੇ ਵਰਤਮਾਨ ਦੀ ਗੱਲ ਕਰਦਿਆਂ ਭਵਿੱਖ ਦੇ ਰਸਤੇ ਵੀ ਦਿਖਾ ਗਈ ਸੀ।
ਬਾਬਾ ਬਾਤ ਬਤੋਲੀ ਪਾਵੇ।
ਮਿਰਜ਼ਾ ਮਰਿਆ ਬਾਝ ਭਰਾਵਾਂ,
![]() |
| ਸ਼ਾਇਰ ਡਾ. ਸੁਖਦੇਵ ਸਿਰਸਾ |
ਧਰਤੀ ਜਦ ਵੀ ਆਹ ਭਰਦੀ ਹੈ।
ਰੂਹ ਮਿਰਜ਼ੇ ਦੀ ਉੱਠ ਖੜ੍ਹਦੀ ਹੈ।
ਰਣ ਤੱਤੇ ਹਿੱਕ ਡਾਹ ਲੜਦੀ ਹੈ।
ਜੰਡ ਜੰਡੋਰਾ ਨਾ ਸਾਂਦਲ ਬਾਰ।
ਗਾਜ਼ੀਪੁਰ ਦੇ ਬਾਡਰ ਪਾਰ।
ਆ ਲੱਥਾ ਬੱਕੀ ਅਸਵਾਰ।
ਲੜੂੰ ਐਤਕੀਂ ਆਰ ਜਾਂ ਪਾਰ।
ਭੱਥੇ ਤੀਰ ਨਾ ਹੱਥ ਤਲਵਾਰ।
ਮੋਦੀ ਮਾਰੀ ਗੁੱਝੀ ਮਾਰ।
ਘਰਾਂ ਨੂੰ ਮੁੜ ਗਏ ਬੇਲੀ ਯਾਰ।
ਮਿਰਜ਼ੇ ਰਾਠ ਮਾਰੀ ਲਲਕਾਰ।
ਟਰੈਕਟਰਾਂ ਉੱਤੇ ਹੋ ਅਸਵਾਰ।
ਆਣ ਜੁੜੇ ਸਿਰਲੱਥੜੇ ਯਾਰ।
ਹੁਣ ਨਾ ਮਿਰਜ਼ਾ ‘ਕੱਲੜਾ ਕਾਰਾ।
ਹਰ ਦੁਖਿਆਰਾ ਭਰੇ ਹੁੰਗਾਰਾ।
ਨਹੀਂ ਮਿਰਜ਼ੇ ਨੂੰ ਤੀਰ ਚਾਹੀਦੇ।
ਮਿਰਜ਼ੇ ਰਾਠ ਨੂੰ ਵੀਰ ਚਾਹੀਦੇ।
ਰਾਕੇਸ਼ ਟਿਕੈਤ ਦਾ ਅੱਥਰੂ ਖ਼ਾਰਾ।
ਫੌਜ ਪੁਲਿਸ ਤੇ ਪੈ ਗਿਆ ਭਾਰਾ।
ਟਿਕੈਤ ਨੂੰ ਦੁੱਲਾ ਵੀਰ ਚਾਹੀਦਾ।
ਸਿਸੌਲੀ ਪਿੰਡ ਦਾ ਨੀਰ ਚਾਹੀਦਾ।
ਮੂੰਹ ਨਾ ਲਾਇਆ ਦਿੱਲੀ ਦਾ ਪਾਣੀ।
ਲਿਖ ‘ਤੀ ਯੁਗ ਦੀ ਨਵੀਂ ਕਹਾਣੀ।
Received WhatsApp on Monday 8th December 2025 at 16:18 Regarding Literary Meeting of Shiromani Likhari Board
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਹੀ ਵਿਸ਼ੇਸ਼ ਮੀਟਿੰਗ
ਕਲ੍ਹ ਦੇਰ ਸ਼ਾਮ ਸਥਾਨਕ ਗਿਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ. ਦੀ ਮਹੀਨਾ ਵਾਰ ਸਾਹਿਤਕ ਮਿਲਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਦੀ 350ਵੀਂ ਵਰ੍ਹੇ ਗੰਢ ਨੂੰ ਸਮਰਪਿਤ ਰਹੀ ਜਿਸ ਵਿਚ ਗੀਤਕਾਰਾਂ, ਕਵੀਆਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਰਧਾਂਜਲੀ ਅਰਪਣ ਕੀਤੀ।
ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਸਿਰਫ ਇਕ ਫਿਰਕੇ, ਇਕ ਮਜ਼੍ਹਬ ਜਾਂ ਇਕ ਧਰਮ ਲਈ ਨਹੀਂ ਸੀ ਸਗੋਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਸੀ। ਇਸ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਸਾਹਿਤਕ ਮਿਲਣੀ ਦੀ ਸ਼ੁਰੂਆਤ ਨਵੇਂ ਉਭਰਦੇ ਕਵੀ ਨਵਪ੍ਰੀਤ ਸਿੰਘ ਨੇ "ਮੈਂ ਹਾਂ ਦੱਬੀ ਹੋਈ ਆਵਾਜ਼ ਦਿਲ ਦੀ" ਨਾਲ ਕੀਤੀ। ਇਸ ਉਪਰੰਤ ਗ਼ਜ਼ਲ ਗੋ ਹਰਦੀਪ ਬਿਰਦੀ ਵਲੋਂ ਪੜ੍ਹੀ ਗਈ "ਬਣੀ ਮੇਰੇ ਦਿਲ ਦੀ ਦਵਾਈ ਗ਼ਜ਼ਲ ਹੈ"-ਨਵੇਕਲੀ ਗ਼ਜ਼ਲ ਸੁਣਾਈ ਗਈ। ਗਾਇਕ ਜਗਪਾਲ ਸਿੰਘ ਜੱਗਾ ਜਮਾਲਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ "ਸੰਗਤ ਸਿੰਘ ਦੇ ਸਿਰ ਤੇ ਕਲਗੀ ਤੋੜਾ ਆਪ ਸਜਾਉਂਦੇ ਨੇ" ਗੀਤ ਗਾ ਕੇ ਅਤੇ ਦਲਬੀਰ ਸਿੰਘ ਕਲੇਰ ਨੇ ਕਵਿਤਾ ਰਾਹੀਂ ਖੂਬ ਰੰਗ ਬੰਨ੍ਹਿਆ।
ਉਪਰੰਤ ਸਾਰੇ ਹਾਜ਼ਰ ਕਵੀਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਵੱਖ ਵੱਖ ਪਹਿਲੂਆਂ ਤੇ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਵਿਚ ਪੰਥਕ ਕਵੀ ਹਰਦੇਵ ਸਿੰਘ ਕਲਸੀ ਦੀ ਰਚਨਾ ਨਾਲ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸਮਾਗਮ ਬਹੁਤ ਹੀ ਜਜ਼ਬਾਤੀ ਅਤੇ ਯਾਦਗਾਰੀ ਬੰਦਾ ਜਾ ਰਿਹਾ ਸੀ।
ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਦੀ "ਚੌਂਕ ਚਾਂਦਨੀ ਅੱਜ ਹੈ ਯਾਦ ਆਉਂਦਾ" ਅਤੇ ਉਸਤਾਦ ਕਵੀ ਸੁਰਜੀਤ ਸਿੰਘ ਜੀਤ ਵਲੋਂ "ਦਿੱਲੀ ਦੇ ਚੋਂਕ ਚਾਂਦਨੀ ਦੇ ਵਿਚ ਧੰਨ ਸਿੱਖ ਤਸੀਹੇ ਝੱਲ ਰਹੇ ਨੇ" ਅਤੇ ਪੰਥਕ ਕਵੀ ਚਰਨਜੀਤ ਸਿੰਘ ਚੰਨ ਦੀ ਕਵਿਤਾ "ਤੇਗ ਬਹਾਦੁਰ ਆਖਿਆ ਅਸੀਂ ਜੰਝੂ ਲਹਿਣ ਨੀ ਦੇਣਾ" ਨੇ ਮਾਹੋਲ ਗਮਗੀਨ ਬਣਾ ਦਿੱਤਾ।
ਵਿਸ਼ੇਸ਼ ਸੱਦੇ ਤੇ ਸ਼ਿਰਕਤ ਕਰਨ ਪਹੁੰਚੇ ਸਿਰਜਣਧਾਰਾ ਦੇ ਜਨਰਲ ਸਕੱਤਰ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ "ਮਨ ਦੇ ਅੰਦਰ ਸਦਾ ਧਿਆਈਐ ਸ਼ਰਧਾ ਦੇ ਨਾਲ ਸੀਸ ਨਿਵਾਈਐ" ਮਿੱਠੀ ਤੇ ਸੁਰੀਲੀ ਸੁਰ ਰਾਹੀਂ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ। ਰੇਡੀਓ ਬਸੰਤ ਦੀ ਪ੍ਰੋਗਰਾਮ ਸੰਚਾਲਿਕਾ ਅਤੇ ਉੱਘੀ ਕਵਿੱਤਰੀ ਜਸਵਿੰਦਰ ਕੌਰ ਜੱਸੀ ਦੀ "ਮੁਗਲ ਹਕੂਮਤ ਨੇ ਕਹਿਰ ਸੀ ਢਾਅ ਦਿੱਤਾ" ਕਵਿਤਾ ਰਾਹੀਂ ਸ਼ਹਾਦਤ ਮੁੜ ਸਜੀਵ ਕਰ ਦਿੱਤੀ ਅਤੇ ਆਪਣੀ ਪ੍ਰਪੱਕ ਸ਼ਾਇਰੀ ਲਈ ਜਾਣੀ ਜਾਂਦੀ ਕੁਲਵਿੰਦਰ ਕੌਰ ਕਿਰਨ ਨੇ "ਨੌਵੇਂ ਗੁਰੂ ਦਿਂਲੀ ਵਿਚ ਸੀਸ ਜੇ ਨਾ ਵਾਰਦੇ, ਹਿੰਦ ਤੇ ਆਉਣੇ ਨਹੀਂ ਸਨ ਦਿਨ ਬਹਾਰ ਦੇ" ਗ਼ਜ਼ਲ ਪੜ੍ਹ ਕੇ ਖੂਬ ਦਾਦ ਹਾਸਲ ਕੀਤੀ ਅਤੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਗੁਰੂ ਤੇਗ ਬਹਾਦੁਰ ਨੂੰ ਸਮਰਪਿਤ ਆਪਣੀ ਸ੍ਵਰ. ਮਾਤਾ ਤੇ ਪੰਥਕ ਕਵਿਤਰੀ ਨਿਰਅੰਜਨ ਅਵਤਾਰ ਕੌਰ ਦਾ ਲਿਖਿਆ ਸਵੱਈਆ ਪੂਰੀ ਸ਼ਿੱਦਤ ਨਾਲ ਗਾ ਕੇ ਕਵੀ ਦਰਬਾਰ ਵਿਚ ਹਾਜ਼ਰੀ ਲਵਾਈ। ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ ਵਲੋਂ ਮੈਡਮ ਅਮਰਪ੍ਰੀਤ ਕੌਰ ਅਤੇ ਵਿਜੇ ਕਲਿਆਣ ਨੇ ਇਸ ਮੀਟਿੰਗ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਹੋਏ ਸਨ।
8th December 2025 at 07:16 AM Remembering Poet and Artist Dev
ਵੱਖ ਸਮੇਂ - -ਵੱਖ ਥਾਂਵਾਂ - --ਵੱਖ ਵੱਖ ਖਿਆਲ
ਦੇਵ
ਦੇਵ
ਦੇਵ
ਖ
ਲੋ
ਤੀ
ਚੁੱਪ
ਅੰਦਰ ਬਾਹਰ
ਕਿਸ ਕਿਨਾਰੇ ਤੇ ਤਲਾਸ਼ ਕਰੇ ਕੋਈ
ਆਖ਼ਰੀ ਵਾਰ
ਦੀਦਾਰ ਸ਼ੇਤਰਾ ਦੇ ਫ਼ਾਰਮ ਹਾਊਸ ਵਿਖੇ ਗੱਲਬਾਤ ਹੋਈ ਸੀ
ਦਸੰਬਰ ਵਿੱਚ ਆਣ ਦਾ ਦੱਸ ਰਹੇ ਸਨ
ਚੁੱਪ ਦੇ ਬੋਲ
ਦਿਸਹੱਦਿਆਂ ਦੇ ਪਾਰ
ਸੁਰਖ਼ਾਬ ਦੀ ਕਵਿਤਾ ਦੀ ਗੱਲ ਕੀਤੀ ਉਹਨਾਂ
ਸਾਧੂ ਭਾਅ ਜੀ
ਰੇਣੂਕਾ ਸਿੰਘ
ਲੁਧਿਆਣੇ ਦੀਆਂ
ਖਾਲਸਾ ਕਾਲਜ ਦੀਆਂ ਗੱਲਾਂ ਕਰਦੇ ਰਹੇ
ਉਹ
ਚੁੱਪ ਜਿਹਾ ਸੀ
ਘੱਟ ਬੋਲਦੇ
ਸ਼ਬਦ ਸ਼ਿਲਪੀ
ਰੰਗ ਨੂੰ ਬ੍ਰਹਿਮੰਡ ਵਿੱਚ
ਆਪਣੀ ਆਭਾ ਬਿਖੇਰਨ
ਫੈਲਾ ਦਿੰਦੇ
ਜਿਵੇਂ ਮਾਂ ਬਾਲ ਨੂੰ
ਦੂਰੋਂ ਬਾਹਾਂ ਪਸਾਰ ਬੁਲਾਉਂਦੀ ਹੈ
ਉਂਵੇ
ਰੰਗ ਆਕਾਰ ਸਿਰਜ
ਦੇਵ ਵੱਲ ਪਰਤਦੇ
ਆਕਾਸ਼ ਖ਼ਾਲੀ ਹੋ ਗਿਆ ਹੈ
ਹੁਣ
ਕੋਈ ਆਵਾਜ਼ ਨਹੀਂ ਦੇਵੇਗਾ
ਦੇਵ
ਦੇਵ
ਦੇਵ
ਉਹ ਜੋ ਬਾਹਰ ਚਾਨਣ ਬਿਖੇਰ ਰਿਹਾ ਸੀ
ਅੰਦਰ ਤੁੱਰ ਗਿਆ ਹੈ
ਚੁੱ ਪ ਚਾ ਪ
ਸਵੇਰੇ ਸੈਰ ਕਰਨ ਗਿਆ
ਅੱਜ ਆਪਣੇ ਆਪ ਨਾਲ ਵੀ ਗੱਲ ਨਹੀਂ ਹੋਈ
ਪੰਛੀ ਵੀ ਉਦਾਸ ਜਾਪੇ
ਆਕਾਸ਼ ਖ਼ਾਮੋਸ਼
ਕੋਈ ਸੋਨ ਰੰਗੀ
ਕਿਰਨ ਨਹੀਂ ਦਿਸਦੀ
ਇੱਕ
ਹ ਉ ਕਾ
ਸਾਡਾ ਪਿਆਰ
ਮਿੱਤਰ ਪਿਆਰਾ
ਦੇਵ
ਉਦਾਸੀ ਦੀ ਲੋਈ ਓੜ
ਚੁੱਪ ਚਾਪ
ਤੁੱਰ ਗਿਆ ਹੈ,,
ਅਲਵਿਦਾ
ਅਲਵਿਦਾ
ਅਲਵਿਦਾ
ਖ਼ਿਆਲਾਂ ਅੰਦਰ
ਸੁ ਪ ਨਿ ਆਂ ਅੰਦਰ
ਸੋਚ ਦੇ ਦਿਸਹੱਦਿਆਂ ਤੀਕ
ਤੈਨੂੰ ਯਾਦ ਕਰਕੇ
ਆਪਣੇ ਆਪ ਨੂੰ ਵੇਖਿਆ,,
ਸਦਾ ਸਦਾ ਨਮਨ
ਦੇਵ ਜਿਸ ਮੁਕਾਮ ਤੇ ਪਹੁੰਚ ਗਏ ਸਨ
ਉਹ ਸੁਪਨਾ ਹੀ ਰਹੇਗਾ
ਦੇਸ਼ ਸ਼ਬਦ ਰੰਗ
ਉਸ ਦੀ ਦੇਹੀ ਸੰਗ ਸੰਵਾਦ ਰਚਾਉਂਦੇ
ਉਸ ਨੂੰ ਯਾਦ ਕਰਨਗੇ,,
ਦੇਵ
ਦੇਵ
ਦੇਵ
ਆਵਾਜ਼ ਨਹੀਂ ਦੇਵੇਗਾ ਕੋਈ
ਚੁੱਪ
ਰਾਤ ਦੀ ਖਾਮੋਸ਼ੀ ਵਰਗੀ
ਚੁੱਪ ਦੀ ਇਬਾਰਤ
ਬਸ ਤੇਰੀਆਂ ਯਾਦਾਂ
ਹੁਣ ਚੁੱਪ ਚੰਗੇਰੀ ਲੱਗੇ
ਤੇਰੇ ਲੰਮੇ ਬੁੱਤ ਨੂੰ ਤੱਕ
ਮੌਤ ਵੀ ਝੂਠ ਲੱਗੇ
ਦੇਵ
ਅੰਮ੍ਰਿਤਸਰ ਚੱਲੀਏ,,
ਦੂਸਰੇ ਕਿਨਾਰੇ ਤੋਂ ਆਵਾਜ਼ ਆਈ,,
ਦੇਵ
ਦੇਵ
ਦੇਵ
ਖਾ ਮੋ ਸ਼ੀ
ਆਤਮਯਾਦ
Released on Tuesday 9th December 2025 at 2:30 AM Regarding Sahit Chintan Chandigarh
ਡਾ. ਸੁਖਦੇਵ ਸਿੰਘ ਸਿਰਸਾ ਦੀ ਪੁਸਤਕ "ਕਵਿਤਾ ਦਾ ਦੇਸ" ਬਾਰੇ ਚਰਚਾ
ਕਲਮਾਂ ਵਾਲਿਆਂ ਦੇ ਸੰਘਰਸ਼ਾਂ ਦੀ ਗੱਲ ਹੋਵੇ ਤਾਂ ਡਾ. ਸੁਖਦੇਵ ਸਿੰਘ ਸਿਰਸਾ ਨੂੰ ਅਕਸਰ ਦੇਖਿਆ ਜਾ ਸਕਦਾ ਹੈ। ਉਹ ਪੂਰੇ ਤੱਥਾਂ ਅਤੇ ਅੰਕੜਿਆਂ ਨਾਲ ਗੱਲ ਕਰਦੇ ਹਨ। ਪੂਰੇ ਜੋਸ਼ੋ ਖਰੋਸ਼ ਨਾਲ ਸਾਹਿਤ ਦੀਆਂ ਗੱਲਾਂ ਵਾਲਾ ਪ੍ਰੋਗਰਾਮ ਵੀ ਚੱਲਦਾ ਹੈ ਪਰ ਇਸ ਵਾਰ ਗੱਲ ਸਾਹਿਤ ਰਚਨਾ ਦੀ ਸੀ। ਚਰਚਾ ਅਧੀਨ ਪੁਸਤਕ ਵੀ ਡਾ. ਸੁਖਦੇਵ ਸਿੰਘ ਸਿਰਸਾ ਦੀ ਹੀ ਰਚੀ ਹੋਈ ਹੈ-"ਕਵਿਤਾ ਦਾ ਦੇਸ"। ਇਸ ਬਾਰੇ ਚਰਚਾ ਕਰਵਾਈ ਗਈ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ। ਚਰਚਾ ਵਾਲੀ ਥਾਂ ਵੀ ਬੜੀ ਦਿਲਚਸਪ ਸੀ-"ਪ੍ਰਾਚੀਨ ਕਲਾ ਕੇਂਦਰ"।
ਇਸ ਵਿਚਾਰ ਚਰਚਾ ਵਿੱਚ ਸਾਹਿਤ ਜਗਤ ਨਾਲ ਸਬੰਧਤ ਉਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਉਂਝ ਤਾਂ ਪ੍ਰਾਚੀਨ ਕਲਾ ਕੇਂਦਰ ਗੀਤ ਸੰਗੀਤ ਦੀ ਜਾਣਕਾਰੀ ਅਤੇ ਸਿੱਖਿਆ ਨਾਲ ਸਬੰਧਤ ਹੈ ਪਰ ਇਥੇ ਸਾਹਿਤ ਦੀ ਚਰਚਾ ਨੇ ਇਸ ਥਾਂ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਇਸ ਬਾਰੇ ਇੱਕ ਰਿਪੋਰਟ ਤੁਸੀਂ ਫੇਸ ਬੁੱਕ ਪੜ੍ਹ ਸਕਦੇ ਹੋ ਸਾਹਿਤ ਸਕਰੀਨ ਵਿੱਚ। ਇਸ ਮੌਕੇ ਚਰਚਾ ਕਾਰ ਸਨ-ਡਾ. ਕੁਲਦੀਪ ਸਿੰਘ ਦੀਪ। ਸਰੋਤਿਆਂ ਦੇ ਸਨਮੁਖ ਡਾਕਟਰ ਸੁਖਦੇਵ ਸਿੰਘ ਸਿਰਸਾ ਖੁਦ ਵੀ ਹਾਜ਼ਰ ਰਹੇ।
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਵੀ ਉਚੇਚੇ ਤੌਰ ਤੇ ਸਰੋਤਿਆਂ ਅਤੇ ਦਰਸ਼ਕਾਂ ਦੇ ਰੂਬਰੂ ਰਹੇ। ਰੋਜ਼ਾਨਾ ਦੇਸ਼ ਸੇਵਕ ਦੇ ਸਾਬਕਾ ਸੰਪਾਦਕ ਡਾ. ਜਸਪਾਲ ਸਿੰਘ ਨੇ ਵੀ ਚਰਚਾ ਵਿਚ ਭਾਗ ਲਿਆ। ਪ੍ਰਸਿੱਧ ਨਾਟਕ ਨਿਰਦੇਸ਼ਕ-ਸਾਹਿਬ ਸਿੰਘ ਵੀ ਆਪਣੀ ਵਿਲੱਖਣ ਸ਼ਖ਼ਸੀਅਤ ਦਾ ਅਹਿਸਾਸ ਕਰਾਉਂਦੇ ਰਹੇ। ਰੇਡੀਓ ਸਾਹਿਤ, ਪ੍ਰਿੰਟ ਮੀਡੀਏ ਵਾਲਾ ਸਾਹਿਤ ਅਤੇ ਪੁਸਤਕਾਂ ਰਹਿਣ ਸਾਹਮਣੇ ਆਉਂਦੇ ਸਾਹਿਤ ਦੇ ਮਹਾਂਰਥੀਆਂ ਨੂੰ ਆਪਸ ਵਿੱਚ ਜੋਡੀ ਰੱਖਣ ਵਾਲੀ ਭੂਮਿਕਾ ਸਰਗਰਮੀ ਨਾਲ ਨਿਭਾਉਣ ਵਾਲੇ ਭੁਪਿੰਦਰ ਮਲਿਕ ਹੁਰਾਂ ਦੀ ਮੌਜੂਦਗੀ ਇੱਕ ਵਿਸ਼ੇਸ਼ ਖੁਸ਼ਬੂ ਵੰਡ ਰਹੀ ਸੀ ਜਿਹੜੀ ਚੰਗੀਆਂ ਸਾਹਿਤਿਕ ਕਿਤਾਬਾਂ ਦੇ ਨੇੜੇ ਬੈਠ ਕੇ ਆਉਂਦੀ ਹੈ।
ਸਾਹਿਤ ਦੀ ਦੁਨੀਆ ਨਾਲ ਜੁੜੇ ਹੋਏ ਬਲਕਾਰ ਸਿੱਧੂ, ਦੇਵੀ ਦਿਆਲ ਸ਼ਰਮਾ, ਡਾ. ਕਾਂਤਾ, ਜੈਪਾਲ ਅਤੇ ਹਰਮੇਲ ਸਿੰਘ ਵੀ ਮੌਜੂਦ ਸਨ। ਸਾਹਿਤ ਨੂੰ ਬੜੀ ਬਾਰੀਕੀ ਨਾਲ ਦੇਖਣ ਪਰਖਣ ਵਾਲੇ ਖੱਬੇ ਪੱਖੀ ਚਿੰਤਕ ਗੁਰਨਾਮ ਕੰਵਰ, ਊਸ਼ਾ ਕੰਵਰ ਅਤੇ ਕਈ ਹੋਰ ਸਾਹਿਤਿਕ ਸ਼ਖਸੀਅਤਾਂ ਅਤੇ ਸਾਹਿਤ ਰਸੀਏ ਵੀ ਪੁੱਜੇ ਹੋਏ ਸਨ।
ਚਰਚਾ ਦਾ ਕੇਂਦਰ ਰਹੀ ਪੁਸਤਕ ਪੁਸਤਕ ਦੇ ਲੇਖਕ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੋਗਰਾਮ ਦੇ ਆਖ਼ਿਰੀ ਪਲਾਂ ਦੌਰਾਨ ਗੱਲ ਮੁਕਾਈ ਕਿ ਚੰਗੀ ਕਵਿਤਾ ਨੂੰ ਵਿਆਖਿਆ ਦੀ ਲੋੜ ਹੀ ਨਹੀਂ ਹੁੰਦੀ। ਸਮਾਗਮ ਵਿੱਚ ਕੇਂਦਰੀ ਆਕਰਸ਼ਣ ਦੀ ਇੱਕ ਹੋਰ ਪ੍ਰਮੁੱਖ ਸ਼ਖ਼ਸੀਅਤ ਡਾਕਟਰ ਅਰੀਤ ਵੀ ਸੀ। ਡਾਕਟਰ ਅਰੀਤ ਨੇ ਕਿਹਾ ਕਿ ਇਹ ਪੁਸਤਕ ਅਕੈਡਮਿਕ ਸਿਲੇਬਸ ਵਿੱਚ ਲੱਗਣ ਵਾਲੀ ਹੈ। ਇਸਨੂੰ ਵੱਧ ਤੋਂ ਵੱਧ ਪੜ੍ਹਿਆ ਜਾਣਾ ਚਾਹੀਦਾ ਹੈ।
ਇਸ ਪੁਸਤਕ ਦਾ ਮੁੱਖਬੰਦ ਲਿਖਣ ਵਾਲੇ ਡਾ. ਸਵਰਾਜਬੀਰ ਹੁਰਾਂ ਨੇ ਸਮਾਗਮ ਵਿੱਚ ਮੌਜੂਦ ਰਹੇ ਸ਼ਾਇਰ ਲੇਖਕ ਡਾ. ਸਿਰਸਾ ਦੇ ਮੂੰਹੋਂ ਜਦੋਂ ਇਹ ਕਵਿਤਾਵਾਂ ਸੁਣੀਆਂ ਤਾਂ ਉਹਨਾਂ ਕਵਿਤਾਵਾਂ ਦਾ ਰੰਗ ਹੀ ਵੱਖਰਾ ਹੋ ਗਿਆ। ਉਹਨਾਂ ਦਾ ਖੁਦ ਦਾ ਪ੍ਰਤੀਕਰਮ ਵੀ ਇਸ ਕਵਿਤਾ ਪਾਠ ਮੌਕੇ ਬੜਾ ਕਾਵਿਕ ਅਤੇ ਭਾਵੁਕ ਅਹਿਸਾਸ ਕਰਵਾਉਣ ਵਾਲਾ ਸੀ।
ਸਰੋਤਿਆਂ ਵਿੱਚ ਬੈਠੇ ਲੋਕਾਂ ਨੇ ਬਹੁਤ ਹੀ ਧਿਆਨ ਨਾਲ ਇਸ ਕਵਿਤਾ ਪਾਠ ਨੂੰ ਵੀ ਸੁਣਿਆ ਅਤੇ ਇਸਨੂੰ ਮਾਣਿਆ ਵੀ। ਉਹਨਾਂ ਦੇ ਵਜਦ ਵਿਚ ਹਿੱਲਦੇ ਹੋਏ ਸਿਰ, ਚਿਹਰੇ ਅਤੇ ਹੱਥ ਮੌਨ ਰਹਿ ਕੇ ਵੀ ਦੱਸ ਰਹੇ ਸਨ ਕਿ ਉਹਨਾਂ ਨੂੰ ਇਸ ਕਵਿਤਾ ਨੇ ਕਿਸੇ ਹੋਰ ਲੋਕ, ਕਿਸੇ ਹੋਰ ਦੇਸ ਵਿੱਚ ਪਹੁੰਚ ਦਿੱਤਾ ਹੈ। ਉਹ ਦੇਸ ਜਿਹੜਾ ਕਵਿਤਾ ਦਾ ਦੇਸ ਹੈ।
Sahit Screen:1st November 2025 at 02:15 AM;Regarding Book By Dr. Azizur Rehman
ਪ੍ਰਚੀਨ ਕਲਾ ਕੇਂਦਰ ਵਿੱਚ 2 ਨਵੰਬਰ ਨੂੰ ਹੋਣ ਵਾਲਾ ਸਮਾਗਮ ਅੱਖਾਂ ਖੋਹਲਣ ਵਾਲਾ ਹੋਵੇਗਾ
ਚੰਡੀਗੜ੍ਹ: ਪਹਿਲੀ ਨਵੰਬਰ 2025: (ਮੀਡੀਆ ਲਿੰਕ ਰਵਿੰਦਰ / /ਸਾਹਿਤ ਸਕਰੀਨ ਡੈਸਕ )
"ਇਸਰਾਈਲ-ਫ਼ਲਸਤੀਨ ਸੰਘਰਸ਼ ਇੱਕ ਇਤਿਹਾਸਿਕ ਝਾਤ" ਵਾਲੀ ਇੱਕ ਅਜਿਹੀ ਪੁਸਤਕ ਹੈ ਜਿਸਦੇ ਲੇਖਕ ਹਨ ਡਾ. ਅਜ਼ੀਜ਼ੁਰ ਰਹਿਮਾਨ ਆਜ਼ਮੀ। ਇਸਦੇ ਪ੍ਰਕਾਸ਼ਕ ਹਨ ਵਾਈਟ ਕਰੋਅ ਪਬਲਿਸ਼ਰਜ਼। ਇਸ ਪੁਸਤਕ ਦੇ ਲੇਖਕ ਨੂੰ ਰੂਬਰੂ ਕਰਵਾ ਰਹੇ ਹਨ-"ਸਾਹਿਤ ਚਿੰਤਨ ਚੰਡੀਗੜ੍ਹ"ਵਾਲੇ ਸਰਦਾਰਾ ਸਿੰਘ ਚੀਮਾ ਅਤੇ ਉਹਨਾਂ ਦੀ ਟੀਮ। ਇਸ ਪੁਸਤਕ ਬਾਰੇ ਵਿਸ਼ੇਸ਼ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ 2 ਨਵੰਬਰ 2025 ਨੂੰ ਪ੍ਰਾਚੀਨ ਕਲਾਕੇਂਦਰ ਚੰਡੀਗੜ੍ਹ ਵਿਖੇ।
ਚਰਚਾ ਕਰਨ ਵਾਲਿਆਂ ਵਿੱਚ ਮੁੱਖ ਬੁਲਾਰੇ ਹੋਣਗੇ ਮਿਸ ਨਵਜੋਤ ਕੌਰ ਜਿਹੜੇ ਆਰਟ ਹਿਸਟਰੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਹਨ ਅਤੇ ਤ੍ਰੈ - ਮਾਸਿਕ ਜੁਗਨੂੰ ਦੀ ਸੰਪਾਦਨਾ ਵੀ ਕਰਦੇ ਹਨ। ਇਸ ਚਰਚਾ ਦਾ ਆਰੰਭ ਕਰਨਗੇ ਡਾ. ਸਈਦ ਤਾਰਸੀਨ ਰਜ਼ਾ ਜੋ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਟਰੈਟਜਿਕ ਸੱਟਡੀਜ਼ ਵਿਭਾਗ ਨਾਲ ਸਬੰਧਤ ਹਨ।
Received From Panjabi Bhawan on 26th October 2025 at 4:31 PM Regarding Sahit Academy Event
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਕਾਡਮੀ ਦੇ ਸਥਾਪਨਾ ਦਿਵਸ ਤੇ ਸਨਮਾਨ ਸਮਾਗਮ
Posted on Sunday 26th October 2025 at 12:55 PM Regarding Comment on Social Media
ਅਤੀਤ ਦੇ ਦਰਸ਼ਨ ਕਦੇ ਆਪਣੀ ਮਰਜ਼ੀ ਜਾਂ ਜ਼ਿਦ ਨਾਲ ਨਹੀਂ ਹੁੰਦੇ
ਖਰੜ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚੋਂ: 26 ਅਕਤੂਬਰ 2025: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ) ::
ਹਰਪ੍ਰੀਤ ਸੰਧੂ ਹੁਰਾਂ ਦੀ ਕਵਿਤਾ ਨੂੰ ਪੜ੍ਹਦਿਆਂ ਬਹੁਤ ਸਾਰੇ ਉਤਰਾਅ ਚੜ੍ਹਾਅ ਮਹਿਸੂਸ ਹੁੰਦੇ ਹਨ। ਮੈਂ ਸ਼ਾਇਦ ਕੁਮੈਂਟ ਵੀ ਕੀਤਾ ਕਿ ਤੁਹਾਡੀ ਇਹ ਕਾਵਿ ਰਚਨਾ ਵੀ ਬੜੀਆਂ ਡੂੰਘੀਆਂ ਗੱਲਾਂ ਕਰਦੀ ਹੈ। ਉਂਝ ਰਮਜ਼ਾਂ ਭਰੇ ਇਸ਼ਾਰੇ ਹੋਣੇ ਵੀ ਚਾਹੀਦੇ ਹਨ। ਠਾਹ ਸੋਟੇ ਵਾਲੀ ਗੱਲ ਵੀ ਚੱਲਦੀ ਹੈ ਪਰ ਉਸ ਨਾਲ ਕਵਿਤਾ ਵਿੱਚ ਕਵਿਤਾ ਵਰਗੀ ਗੱਲ ਨਹੀਂ ਰਹਿੰਦੀ। ਤੁਸੀਂ ਇਸ ਕਵਿਤਾ ਵਿੱਚ ਹਿੰਮਤ ਵਾਲੀ ਗੱਲ ਕੀਤੀ ਹੈ। ਇਸ ਬੇਬਾਕੀ ਅਤੇ ਹਿੰਮਤ ਨੂੰ ਸਲਾਮ - ---ਪਰ ਅਤੀਤ ਛੱਡਿਆ ਕਿਥੇ ਜਾਂਦਾ ਹੈ? ਕਿਸੇ ਨ ਕਿਸੇ ਵਿੱਚ ਨਜ਼ਰ ਆ ਜਾਣਾ ਵੀ ਉਸ ਬੀਤ ਚੁੱਕੇ ਕਾਲਖੰਡ ਦੀ ਸ਼ਕਤੀ , ਸਮਰਥਾ ਅਤੇ ਆਕਰਸ਼ਣ ਦਾ ਸਬੂਤ ਹੀ ਤਾਂ ਹੁੰਦਾ ਹੈ। ਅਤੀਤ ਦੀਆਂ ਇਮਾਰਤਾਂ ਵਾਲੀਆਂ ਦੀਵਾਰਾਂ ਵੀ , ਕਿਤਾਬਾਂ ਵਿਚ ਰੱਖੀਆਂ ਮੋਰ ਖੰਭਾਂ ਅਤੇ ਗੁਲਾਬ ਫੁੱਲਾਂ ਵਰਗੀਆਂ ਨਿਸ਼ਾਨੀਆਂ ਵੀ----ਅਲਮਾਰੀਆਂ ਵਿੱਚ ਪਏ ਰੁਮਾਲ ਵੀ , ਕੈਮਰੇ ਵਿੱਚ ਖਿੱਚੀਆਂ ਤਸਵੀਰਾਂ ਵੀ------ਇਹ ਸਭ ਸਾਨੂੰ ਖਿੱਚ ਲਿਜਾਂਦੇ ਹਨ ਅਤੀਤ ਦੇ ਉਸ ਦੌਰ ਵੱਲ---ਜਿਵੇਂ ਇਸ਼ਕ ਬਾਰੇ ਆਖਿਆ ਜਾਂਦਾ ਹੈ---ਸੱਚ ਕਹਿਤੀ ਹੈ ਦੁਨੀਆ--ਇਸ਼ਕ ਪਰ ਜ਼ੋਰ ਨਹੀਂ----ਸ਼ਾਇਦ ਇਸ਼ਕ ਦੀ ਥਾਂਵੇਂ ਅਤੀਤ ਵੀ ਪੜ੍ਹਿਆ ਜਾ ਸਕਦਾ ਹੈ। ਇਸ ਅਤੀਤ 'ਤੇ ਵੀ ਜ਼ੋਰ ਨਹੀਂ ਹੁੰਦਾ। ਸ਼ਾਇਦ ਅਸੀਂ ਤਾਂ ਹੀ ਘਰਾਂ ਤੋਂ ਦੂਰ ਉਹਨਾਂ ਇਮਾਰਤਾਂ ਨੂੰ ਦੇਖਣ ਨਿਕਲ ਜਾਂਦੇ ਹਾਂ ---ਜਿਹਨਾਂ ਨਾਲ ਅਦਿੱਖ ਰਿਸ਼ਤਾ ਬਣਿਆਂ ਵੀ ਦੇਰ ਹੋ ਚੁੱਕੀ ਹੁੰਦੀ ਹੈ। ਕਈ ਵਾਰ ਇਹੋ ਜਿਹੇ ਰਿਸ਼ਤਿਆਂ ਦੇ ਕਾਰਨ ਵੀ ਚੇਤੇ ਨਹੀਂ ਆਉਂਦੇ ਜਾਂ ਫਿਰ ਸਮਝ ਵੀ ਨਹੀਂ ਪੈਂਦੇ।
ਉਂਝ ਫੇਸਬੁੱਕ ਵਰਗੇ ਮੰਚ ਅਤੇ ਇੰਟਰਨੈਟ ਵੀ ਤਾਂ ਹੀ ਸਾਨੂੰ ਆਪਣੇ ਵੱਲ ਸ਼ਾਇਦ ਤਾਂ ਹੀ ਖਿੱਚਦੇ ਹਨ ਕਿਓਂਕਿ ਇਹਨਾਂ ਵਿੱਚ ਟਾਈਮ ਮਸ਼ੀਨ ਦੀ ਯਾਤਰਾ ਵਾਲਾ ਜਾਦੂ ਵੀ ਮਹਿਸੂਸ ਹੁੰਦਾ ਹੈ। ਬਾਕੀ ਕਵਿਤਾ ਬਹੁਤ ਖੂਬਸੂਰਤ ਹੈ - --ਇਸ ਨੂੰ ਪੜ੍ਹ ਕੇ ਮੈਨੂੰ ਵੀ ਬਹੁਤ ਕੁਝ ਚੇਤੇ ਆਇਆ... ਉਹ ਲੋਕ ਵੀ ਜਿਹੜੇ ਹੁਣ ਇਸ ਦੁਨੀਆ ਵਿੱਚ ਵੀ ਨਹੀਂ ਰਹੇ। ਉਹਨਾਂ ਨੂੰ ਦੇਖਿਆਂ ਵੀ ਦਹਾਕੇ ਲੰਘ ਗਏ। ਜਿਹੜੇ ਮੌਜੂਦ ਹਨ ਉਹਨਾਂ ਦੇ ਫੋਨ ਨੰਬਰ ਵੀ ਗੁਆਚੇ ਤਾਂ ਫਿਰ ਕਦੇ ਨਾ ਮਿਲੇ। ਇਸਦੇ ਬਾਵਜੂਦ ਉਨ੍ਹਾਂ ਨੂੰ ਕਦੇ ਨ ਕਦੇ ਮਿਲਣ ਦੀ ਉਡੀਕ ਰਹਿੰਦੀ ਹੈ. .ਉਹ ਉਡੀਕ ਵੀ ਪੱਕੇ ਵਿਸ਼ਵਾਸ ਵਰਗੀ ਉਡੀਕ।
ਅਜਿਹੇ ਲੋਕ ਸਿਰਫ ਪ੍ਰੇਮੀ ਪ੍ਰੇਮਿਕਾ ਵਾਲੇ ਹੀ ਨਹੀਂ ਹੋਰ ਵੀ ਸਨ ਅਤੇ ਹੁਣ ਵੀ ਹਨ। ਟ੍ਰੇਨਾਂ ਵਿੱਚ ਦੋ ਚਾਰ ਘੰਟਿਆਂ ਲਈ ਮਿਲੇ ਲੋਕ ਵੀ . .ਬਸ ਦੇ ਸਫਰ ਅਤੇ ਬਸ ਅੱਡਿਆਂ 'ਤੇ ਬੈਠੇ ਮਿਲੇ ਲੋਕ ਵੀ। ਰੇਲ ਗੱਡੀਆਂ ਵਾਲੇ ਸਫ਼ਰਾਂ ਦੌਰਾਨ ਮਿਲੇ ਬਹੁਤ ਹੀ ਅਨਮੋਲ ਲੋਕ ਵੀ---ਬਹੁਤ ਕੁਝ ਚੇਤੇ ਆਉਣ ਲੱਗਿਆ ਹੈ। ਇੱਕ ਵਾਰ ਫੇਰ ਰੇਡੀਓ ਤੋਂ ਦਹਾਕਿਆਂ ਪਹਿਲਾਂ ਸੁਣਿਆ ਨਾਟਕ-ਰਿਸ਼ਤਿਆਂ ਦਾ ਕੀ ਰੱਖੀਏ ਨਾਂਅ--? ਉਹ ਨਾਟਕ ਸਾਡੇ ਬਹੁਤ ਹੀ ਮਾਣਯੋਗ ਨਾਟਕਕਾਰ ਆਤਮਜੀਤ ਹੁਰਾਂ ਦਾ ਲਿਖਿਆ ਹੋਇਆ ਸੀ। ਮੈਂ ਸੱਤਰਵਿਆਂ ਦੌਰਾਨ ਇਹ ਨਾਟਕ ਸੁਣ ਲਿਆ ਸੀ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਸੀ। ਉਦੋਂ ਅਸੀਲ ਲੁਧਿਆਣਾ ਦੇ ਨਵਾਂ ਮੁਹੱਲਾ ਵਾਲੇ ਮਕਾਨ ਵਿੱਚ ਰਹਿੰਦੇ ਸਾਂ। ਨਾਨਕਸ਼ਾਹੀ ਇੱਟ ਵਾਲਾ ਇਹ ਮਕਾਨ ਅੱਜ ਵੀ ਬਹੁਤ ਚੇਤੇ ਆਉਂਦਾ ਹੈ। ਮੈਂ ਕਈ ਵਾਰ ਨਵੀਆਂ ਥਾਂਵਾਂ ਤੋਂ ਲੰਘਦਿਆਂ ਟੱਪਦਿਆਂ ਨਵਾਂ ਮੁਹੱਲਾ ਵਾਲੇ ਉਸ ਮਕਾਨ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰ ਖੜੋ ਕੇ ਅਤੇ ਇਜ਼ਾਜ਼ਤ ਲਾਇ ਕੇ ਫੋਟੋ ਵਿੱਚ ਖਿੱਚ ਲੈਂਦਾ ਹਾਂ। ਅਜਿਹੇ ਮਕਾਨਾਂ ਵਿਚ ਰਹਿਣ ਵਾਲੇ ਕਈ ਵਾਰ ਬਹੁਤ ਪ੍ਰੇਮ ਨਾਲ ਮਿਲਦੇ ਹਨ ਅਤੇ ਚਾਹ ਪਾਣੀ ਬਿਨਾ ਨਹੀਂ ਆਉਣ ਦੇਂਦੇ। ਇੱਕ ਅਦਿੱਖ ਜਿਹਾ ਰਾਬਤਾ ਇਹਨਾਂ ਲੋਕਾਂ ਅਤੇ ਇਮਾਰਤਾਂ ਨਾਲ ਵੀ ਬਣਿਆ ਰਹਿੰਦਾ ਹੈ।
ਹਰਪ੍ਰੀਤ ਕੌਰ ਸੰਧੂ ਹੁਰਾਂ ਦੀ ਕਵਿਤਾ ਭਾਵੇਂ ਇੱਕ ਬੜਾ ਹੀ ਸਪਸ਼ਟ ਸੁਨੇਹਾ ਦੇਂਦੀ ਹੈ - --ਪਰ ਫਿਰ ਵੀ ਇਸ ਕਾਵਿਤਾ ਨੂੰ ਪੜ੍ਹਦਿਆਂ ਅਤੇ ਸੋਚਦਿਆਂ ਮੈਂ ਮਹਿਸੂਸ ਕਰ ਨ ਲੱਗਿਆ ਕਿ ਸ਼ਾਇਦ ਮੈਂ ਕਿਸੇ ਟਾਈਮ ਮਸ਼ੀਨ ਰਾਹੀਂ ਅਤੀਤ ਵੱਲ ਜਾ ਰਿਹਾ ਹਾਂ। ਮੈਂ ਇਸ ਸਫਲ ਕਵਿਤਾ ਰਾਹੀਂ ਉਹਨਾਂ ਨੂੰ ਵਧਾਈ ਵੀ ਦੇਂਦਾ ਹਾਂ। ਇਸ ਕਵਿਤਾ ਨੂੰ ਪੜ੍ਹ ਕੇ ਜੋ ਕੁਝ ਲਿਖਾਈ ਗਿਆ ਉਹ ਸਾਹਿਤ ਸਕਰੀਨ ਦੇ ਪਾਠਕਾਂ ਲਈ ਵੀ ਹਾਜ਼ਰ ਹੈ। ---ਰੈਕਟਰ ਕਥੂਰੀਆ
Received From GSG on Friday 24th October 2025 at 8:18 PM Regarding Sant B S Seechewal Ji
ਹੜ੍ਹ ਮਾਰੇ ਇਲਾਕਿਆਂ ਵਿੱਚ ਕੀਤੀ ਸੇਵਾ ਲਈ ਕੀਤਾ ਸਨਮਾਨ
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਸਾਹਿਤ ਦੇ ਨਾਲ ਨਾਲ ਵਿਰਾਸਤ ਨੂੰ ਸੰਭਾਲਣ ਵਾਲੇ ਉੱਦਮ ਉਪਰਾਲੇ ਬੜੇ ਖੂਬਸੂਰਤ ਢੰਗ ਟਰੈਕ ਨਾਲ ਕੀਤੇ ਜਾ ਰਹੇ ਹਨ। ਇਸ ਵਾਰ ਦਾ ਉਦੱਮ ਉਪਰਾਲਾ ਹੜ੍ਹਾਂ ਮਾਰੇ ਲੋਕਾਂ ਦੀ ਸਾਰ ਲੈਣ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋ ਲਈ ਗਈ ਸਾਰ ਨੂੰ ਸਲਾਮ ਆਖਣ ਲਈ ਸੀ। ਹੜ੍ਹਾਂ ਦੌੜਨ ਸਥਿਤੀ ਸੱਚਮੁੱਚ ਬੜੀ ਭਿਆਨਕ ਸੀ। ਜਦੋਂ ਵੱਡੇ ਵੱਡੇ ਲੀਡਰ ਆਪਣੀ ਨਰੂਹਾਂ ਵੀ ਟੱਪਣ ਦੀ ਹਿੰਮਤ ਵੀ ਨਹੀਂ ਸਨ ਦਿਖਾ ਰਹੇ ਉਦੋਂ ਸੰਤ ਸੀਚੇਵਾਲ ਖਤਰਨਾਕ ਹੜ੍ਹਾਂ ਵਿੱਚ ਫਸੇ ਲੋਕਾਂ ਦੀ ਸਾਰ ਲੈਣ ਲਈ ਅੱਗੇ ਆਏ। ਚੇਤੇ ਰਹੇ ਕਿ ਸੰਤ ਸੀਚੇਵਾਲ ਹੁਰਾਂ ਦਾ ਇਸ ਧਰਤੀ ਅਤੇ ਇਸ ਧਰਤੀ ਦੇ ਲੋਕਾਂ ਨਾਲ ਬਹੁਤ ਕਾਲੀ ਬੇਈਂ ਹੈ। ਇਸ ਤੋਂ ਬਾਅਦ ਬੁੱਢੇ ਦਰਿਆ ਨੂੰ ਸਵੱਛ ਕਰਨ ਲਈ ਕੀਤੇ ਉੱਦਮ ਉਪਰਾਲੇ ਵੀ ਕੋਈ ਬਹੁਤੇ ਪੁਰਾਣੇ ਨਹੀਂ ਹਨ।
ਸੰਤ ਸੀਚੇਵਾਲ ਜੀ ਦੇ ਇਹਨਾਂ ਸਾਰੇ ਉੱਦਮ ਉਪਰਾਲਿਆਂ ਨੂੰ ਚੇਤੇ ਕਰਦਿਆਂ ਅਤੇ ਕਰਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਦੋਆਬੇ ਦੇ ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਬਿਆਸ ਤੇ ਸਤਲੁਜ ਦਰਿਆਂ ਦੀ ਮਾਰ ਵਾਲੇ ਇਲਾਕਿਆਂ ਵਿੱਚ ਕੀਤੀ ਸੇਵਾ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੌਡ ਲੁਧਿਆਣਾ ਵਿਖੇ ਪ੍ਹੇ. ਗੁਰਭਜਨ ਸਿੰਘ ਗਿੱਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਦੀ ਰਿਹਾਇਸ਼ ਤੇ ਸ. ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਤੇ ਲਵਦੀਪ ਕੌਰ ਵੱਲੋਂ ਸਨਮਾਨ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਪ੍ਹੋ. ਗੁਰਭਜਨ ਸਿੰਘ ਗਿੱਲ ਵੱਲੋਂ ਪਿਛਲੇ 50 ਸਾਲ ਦੌਰਾਨ ਲਿਖੀਆਂ ਆਪਣੀਆਂ ਅੱਠ ਗ਼ਜ਼ਲ - ਪੁਸਤਕਾਂ ਦਾ ਸੰਪੂਰਨ ਸੰਗ੍ਹਹਿ “ਅੱਖਰ ਅੱਖਰ” ਭੇਂਟ ਕੀਤਾ ਗਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੂੰ ਸੇਵਾ ਦੋਰਾਨ ਲੋਕਾਂ ਦਾ ਸਹਿਯੋਗ ਮਿਲਣ ਦਾ ਆਧਾਰ ਵੀ ਇਹੀ ਹੈ ਕਿ ਉਹ ਲੋਕਾਂ ਵਿੱਚ ਨਾ ਤਾਂ ਰਵਾਇਤੀ ਸੰਤਾਂ ਵਾਂਗ ਵਿਚਰਦੇ ਹਨ ਤੇ ਨਾ ਮੈਂਬਰ ਪਾਰਲੀਮੈਂਟ ਵਾਂਗ। ਇਹੀ ਉਨ੍ਹਾਂ ਦੀ ਵੱਡੀ ਸ਼ਕਤੀ ਹੈ ਕਿ ਉਹ ਲੋਕ ਵਿਸ਼ਵਾਸ ਨੂੰ ਨਾਲ ਲੈ ਕੇ ਤੁਰਦੇ ਹਨ।
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਫੇਰੀ ਦੌਰਾਨ ਪ੍ਹੋ. ਗੁਰਭਜਨ ਸਿੰਘ ਗਿੱਲ ਨਾਲ ਬੁੰਢਾ ਦਰਿਆ ਸਫ਼ਾਈ ਮੁਹੰਮ ਬਾਰੇ ਵੀ ਵਿਚਾਰ -ਚਰਚਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਵਿਗਿਆਨਕ ਨਜ਼ਰੀਏ ਦੀ ਉਸਾਰੀ ਬਗੈਰ ਇਸ ਪ੍ਰਦੂਸ਼ਤ ਜਲ ਸੋਮੇ ਤੋਂ ਮੁਕਤੀ ਹਾਸਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਪਿਛਲੇ ਸੰਖੇਪ ਅਰਸੇ ਦੌਰਾਨ ਮਾਣਯੋਗ ਰਾਜਪਾਲ ਪੰਜਾਬ ਦੀ ਇਹ ਪੰਜਵੀਂ ਫੇਰੀ ਹੈ ਜਿਸ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਤੇ ਨਗਰ ਨਿਗਮ ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੂੰ ਪੂਰੀ ਤਨਦੇਹੀ ਨਾਲ ਇਸ ਪ੍ਰਾਜੈਕਟ ਨੂੰ ਸੰਪੂਰਨ ਕਰਨ ਦੀ ਹਦਾਇਤ ਕੀਤੀ ਹੈ। ਸੰਤ ਸੀਚੇਵਾਲ ਨੇ ਕਿਹਾ ਹਰ ਤਰ੍ਹਾਂ ਦੇ ਪ੍ਰਦੂਸ਼ਣ ਖ਼ਿਲਾਫ਼ ਯੂਨੀਵਰਸਿਟੀਂ ਕਾਲਜਾਂ ਤੇ ਸਕੂਲਾਂ ਦੇ ਅਧਿਆਪਕਾਂ,ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਲੋਕ ਚੇਤਨਾ ਲਹਿਰ ਉਸਾਰਨੀ ਚਾਹੀਦੀ ਹੈ।
ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬਹੁਤ ਹੀ ਮਾਮੂਲੀ ਹਨ। ਦੋਆਬੇ ਤੇ ਮਾਲਵੇ ਦਾ ਆਲੂ ਉਤਪਾਦਕ ਖੇਤਰ ਦਾ ਕਿਸਾਨ ਪਰਾਲੀ ਨੂੰ ਪੈਲ਼ੀ ਵਿੱਚ ਹੀ ਵਾਹ ਰਿਹਾ ਹੈ।
ਦਿੱਲੀ ਸਰਕਾਰ ਵੱਲੋਂ ਆਪਣਾ ਪ੍ਰਦੂਸ਼ਣ ਪੰਜਾਬ ਸਿਰ ਮੜ੍ਹਨ ਦੀ ਨਿੰਦਿਆ ਕਰਦਿਆਂ ਉਨ੍ਹਾਂ ਕਿਹਾ ਕਿ ਆਪਣਾ ਘਰ ਸੰਵਾਰਨ ਦੀ ਥਾਂ ਹੋਰ ਸੂਬਿਆਂ ਤੇ ਇਲਜ਼ਾਮ ਲਾਉਣੇ ਚੰਗੀ ਰਵਾਇਤ ਨਹੀਂ। ਪੰਜਾਬ ਦਾ ਧੂੰਆਂ ਛੜੱਪਾ ਮਾਰ ਕੇ ਹਰਿਆਣਾ ਉਲੰਘ ਕੇ ਕਿਵੇਂ ਦਿੱਲੀ ਪਹੁੰਚਦਾ ਹੈ, ਇਸ ਦੀ ਵਾਤਾਵਰਣ ਮੰਤਰਾਲੇ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।
Emailed on Tuesday 21st October at 11:50 AM Regarding Professor Mohan Singh
.....ਕਿ ਕੌਫੀ ਵਿੱਚ ਮਿੱਠਾ ਖੌਰਨ ਵੇਲੇ ਚਮਚਾ ਖੜਕਣ ਦੀ ਆਵਾਜ਼ ਨਹੀਂ ਸੁਣਨੀ ਚਾਹੀਦੀ
![]() |
| ਲੇਖਕ - ਗੁਰਭਜਨ ਗਿੱਲ |