google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਦੇਵ ਨੂੰ ਯਾਦ ਕਰਦਿਆਂ - -

Monday, 8 December 2025

ਦੇਵ ਨੂੰ ਯਾਦ ਕਰਦਿਆਂ - -

8th December 2025 at 07:16 AM Remembering Poet and Artist Dev 

ਵੱਖ ਸਮੇਂ - -ਵੱਖ ਥਾਂਵਾਂ - --ਵੱਖ ਵੱਖ ਖਿਆਲ 

 ਦੇਵ 

     ਦੇਵ

          ਦੇਵ


ਆਵਾਜ਼ 

      ਖ

      ਲੋ 

      ਤੀ

ਚੁੱਪ 

      ਅੰਦਰ ਬਾਹਰ 

ਕਿਸ ਕਿਨਾਰੇ ਤੇ ਤਲਾਸ਼ ਕਰੇ ਕੋਈ 

ਆਖ਼ਰੀ ਵਾਰ 

ਦੀਦਾਰ ਸ਼ੇਤਰਾ ਦੇ ਫ਼ਾਰਮ ਹਾਊਸ ਵਿਖੇ ਗੱਲਬਾਤ ਹੋਈ ਸੀ 

ਦਸੰਬਰ ਵਿੱਚ ਆਣ ਦਾ ਦੱਸ ਰਹੇ ਸਨ 

ਚੁੱਪ ਦੇ ਬੋਲ 

ਦਿਸਹੱਦਿਆਂ ਦੇ ਪਾਰ

ਸੁਰਖ਼ਾਬ ਦੀ ਕਵਿਤਾ ਦੀ ਗੱਲ ਕੀਤੀ ਉਹਨਾਂ 

ਸਾਧੂ ਭਾਅ ਜੀ 

ਰੇਣੂਕਾ ਸਿੰਘ 

ਲੁਧਿਆਣੇ ਦੀਆਂ 

ਖਾਲਸਾ ਕਾਲਜ ਦੀਆਂ ਗੱਲਾਂ ਕਰਦੇ ਰਹੇ 

ਉਹ

ਚੁੱਪ ਜਿਹਾ ਸੀ

ਘੱਟ ਬੋਲਦੇ 

ਸ਼ਬਦ ਸ਼ਿਲਪੀ 

ਰੰਗ ਨੂੰ ਬ੍ਰਹਿਮੰਡ ਵਿੱਚ 

ਆਪਣੀ ਆਭਾ ਬਿਖੇਰਨ 

ਫੈਲਾ ਦਿੰਦੇ 

ਜਿਵੇਂ ਮਾਂ ਬਾਲ ਨੂੰ 

ਦੂਰੋਂ ਬਾਹਾਂ ਪਸਾਰ ਬੁਲਾਉਂਦੀ ਹੈ 

ਉਂਵੇ 

ਰੰਗ ਆਕਾਰ ਸਿਰਜ

ਦੇਵ ਵੱਲ ਪਰਤਦੇ 

ਆਕਾਸ਼ ਖ਼ਾਲੀ ਹੋ ਗਿਆ ਹੈ 

ਹੁਣ

ਕੋਈ ਆਵਾਜ਼ ਨਹੀਂ ਦੇਵੇਗਾ 

ਦੇਵ

   ਦੇਵ

       ਦੇਵ

ਉਹ ਜੋ ਬਾਹਰ ਚਾਨਣ ਬਿਖੇਰ ਰਿਹਾ ਸੀ 

ਅੰਦਰ ਤੁੱਰ ਗਿਆ ਹੈ 

   ਚੁੱ ਪ ਚਾ ਪ

        ਸਵੇਰੇ ਸੈਰ ਕਰਨ ਗਿਆ

ਅੱਜ ਆਪਣੇ ਆਪ ਨਾਲ ਵੀ ਗੱਲ ਨਹੀਂ ਹੋਈ 


ਪੰਛੀ ਵੀ ਉਦਾਸ ਜਾਪੇ

ਆਕਾਸ਼ ਖ਼ਾਮੋਸ਼ 

ਕੋਈ ਸੋਨ ਰੰਗੀ

ਕਿਰਨ ਨਹੀਂ ਦਿਸਦੀ 

ਇੱਕ 

    ਹ ਉ ਕਾ


ਸਾਡਾ ਪਿਆਰ 

ਮਿੱਤਰ ਪਿਆਰਾ

     ਦੇਵ 

ਉਦਾਸੀ ਦੀ ਲੋਈ ਓੜ 

  ਚੁੱਪ ਚਾਪ 

 ਤੁੱਰ ਗਿਆ ਹੈ,,

    ਅਲਵਿਦਾ 

        ਅਲਵਿਦਾ 

          ਅਲਵਿਦਾ 

        ਖ਼ਿਆਲਾਂ ਅੰਦਰ 

      ਸੁ ਪ ਨਿ ਆਂ ਅੰਦਰ 

ਸੋਚ ਦੇ ਦਿਸਹੱਦਿਆਂ ਤੀਕ 

ਤੈਨੂੰ ਯਾਦ ਕਰਕੇ 


ਆਪਣੇ ਆਪ ਨੂੰ ਵੇਖਿਆ,,


ਸਦਾ ਸਦਾ ਨਮਨ 


ਦੇਵ ਜਿਸ ਮੁਕਾਮ ਤੇ ਪਹੁੰਚ ਗਏ ਸਨ 

ਉਹ ਸੁਪਨਾ ਹੀ ਰਹੇਗਾ 


ਦੇਸ਼ ਸ਼ਬਦ ਰੰਗ 

ਉਸ ਦੀ ਦੇਹੀ ਸੰਗ ਸੰਵਾਦ ਰਚਾਉਂਦੇ 


ਉਸ ਨੂੰ ਯਾਦ ਕਰਨਗੇ,,

ਦੇਵ 

   ਦੇਵ

       ਦੇਵ

ਆਵਾਜ਼ ਨਹੀਂ ਦੇਵੇਗਾ ਕੋਈ 

ਚੁੱਪ 

ਰਾਤ ਦੀ ਖਾਮੋਸ਼ੀ ਵਰਗੀ 


ਚੁੱਪ ਦੀ ਇਬਾਰਤ 


     ਬਸ ਤੇਰੀਆਂ ਯਾਦਾਂ 

    ਹੁਣ ਚੁੱਪ ਚੰਗੇਰੀ ਲੱਗੇ 


ਤੇਰੇ ਲੰਮੇ ਬੁੱਤ ਨੂੰ ਤੱਕ 

ਮੌਤ ਵੀ ਝੂਠ ਲੱਗੇ 


ਚੱਲ 

ਦੇਵ 

     ਅੰਮ੍ਰਿਤਸਰ ਚੱਲੀਏ,,

ਦੂਸਰੇ ਕਿਨਾਰੇ ਤੋਂ ਆਵਾਜ਼ ਆਈ,,

ਦੇਵ 

   ਦੇਵ 

      ਦੇਵ


     ਖਾ ਮੋ ਸ਼ੀ 

ਆਤਮਯਾਦ

No comments:

Post a Comment