Received WhatsApp on Monday 8th December 2025 at 16:18 Regarding Literary Meeting of Shiromani Likhari Board
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਹੀ ਵਿਸ਼ੇਸ਼ ਮੀਟਿੰਗ
ਕਲ੍ਹ ਦੇਰ ਸ਼ਾਮ ਸਥਾਨਕ ਗਿਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ. ਦੀ ਮਹੀਨਾ ਵਾਰ ਸਾਹਿਤਕ ਮਿਲਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਦੀ 350ਵੀਂ ਵਰ੍ਹੇ ਗੰਢ ਨੂੰ ਸਮਰਪਿਤ ਰਹੀ ਜਿਸ ਵਿਚ ਗੀਤਕਾਰਾਂ, ਕਵੀਆਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਰਧਾਂਜਲੀ ਅਰਪਣ ਕੀਤੀ।
ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਸਿਰਫ ਇਕ ਫਿਰਕੇ, ਇਕ ਮਜ਼੍ਹਬ ਜਾਂ ਇਕ ਧਰਮ ਲਈ ਨਹੀਂ ਸੀ ਸਗੋਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਸੀ। ਇਸ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਸਾਹਿਤਕ ਮਿਲਣੀ ਦੀ ਸ਼ੁਰੂਆਤ ਨਵੇਂ ਉਭਰਦੇ ਕਵੀ ਨਵਪ੍ਰੀਤ ਸਿੰਘ ਨੇ "ਮੈਂ ਹਾਂ ਦੱਬੀ ਹੋਈ ਆਵਾਜ਼ ਦਿਲ ਦੀ" ਨਾਲ ਕੀਤੀ। ਇਸ ਉਪਰੰਤ ਗ਼ਜ਼ਲ ਗੋ ਹਰਦੀਪ ਬਿਰਦੀ ਵਲੋਂ ਪੜ੍ਹੀ ਗਈ "ਬਣੀ ਮੇਰੇ ਦਿਲ ਦੀ ਦਵਾਈ ਗ਼ਜ਼ਲ ਹੈ"-ਨਵੇਕਲੀ ਗ਼ਜ਼ਲ ਸੁਣਾਈ ਗਈ। ਗਾਇਕ ਜਗਪਾਲ ਸਿੰਘ ਜੱਗਾ ਜਮਾਲਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ "ਸੰਗਤ ਸਿੰਘ ਦੇ ਸਿਰ ਤੇ ਕਲਗੀ ਤੋੜਾ ਆਪ ਸਜਾਉਂਦੇ ਨੇ" ਗੀਤ ਗਾ ਕੇ ਅਤੇ ਦਲਬੀਰ ਸਿੰਘ ਕਲੇਰ ਨੇ ਕਵਿਤਾ ਰਾਹੀਂ ਖੂਬ ਰੰਗ ਬੰਨ੍ਹਿਆ।
ਉਪਰੰਤ ਸਾਰੇ ਹਾਜ਼ਰ ਕਵੀਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਵੱਖ ਵੱਖ ਪਹਿਲੂਆਂ ਤੇ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਵਿਚ ਪੰਥਕ ਕਵੀ ਹਰਦੇਵ ਸਿੰਘ ਕਲਸੀ ਦੀ ਰਚਨਾ ਨਾਲ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸਮਾਗਮ ਬਹੁਤ ਹੀ ਜਜ਼ਬਾਤੀ ਅਤੇ ਯਾਦਗਾਰੀ ਬੰਦਾ ਜਾ ਰਿਹਾ ਸੀ।
ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਦੀ "ਚੌਂਕ ਚਾਂਦਨੀ ਅੱਜ ਹੈ ਯਾਦ ਆਉਂਦਾ" ਅਤੇ ਉਸਤਾਦ ਕਵੀ ਸੁਰਜੀਤ ਸਿੰਘ ਜੀਤ ਵਲੋਂ "ਦਿੱਲੀ ਦੇ ਚੋਂਕ ਚਾਂਦਨੀ ਦੇ ਵਿਚ ਧੰਨ ਸਿੱਖ ਤਸੀਹੇ ਝੱਲ ਰਹੇ ਨੇ" ਅਤੇ ਪੰਥਕ ਕਵੀ ਚਰਨਜੀਤ ਸਿੰਘ ਚੰਨ ਦੀ ਕਵਿਤਾ "ਤੇਗ ਬਹਾਦੁਰ ਆਖਿਆ ਅਸੀਂ ਜੰਝੂ ਲਹਿਣ ਨੀ ਦੇਣਾ" ਨੇ ਮਾਹੋਲ ਗਮਗੀਨ ਬਣਾ ਦਿੱਤਾ।
ਵਿਸ਼ੇਸ਼ ਸੱਦੇ ਤੇ ਸ਼ਿਰਕਤ ਕਰਨ ਪਹੁੰਚੇ ਸਿਰਜਣਧਾਰਾ ਦੇ ਜਨਰਲ ਸਕੱਤਰ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ "ਮਨ ਦੇ ਅੰਦਰ ਸਦਾ ਧਿਆਈਐ ਸ਼ਰਧਾ ਦੇ ਨਾਲ ਸੀਸ ਨਿਵਾਈਐ" ਮਿੱਠੀ ਤੇ ਸੁਰੀਲੀ ਸੁਰ ਰਾਹੀਂ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ। ਰੇਡੀਓ ਬਸੰਤ ਦੀ ਪ੍ਰੋਗਰਾਮ ਸੰਚਾਲਿਕਾ ਅਤੇ ਉੱਘੀ ਕਵਿੱਤਰੀ ਜਸਵਿੰਦਰ ਕੌਰ ਜੱਸੀ ਦੀ "ਮੁਗਲ ਹਕੂਮਤ ਨੇ ਕਹਿਰ ਸੀ ਢਾਅ ਦਿੱਤਾ" ਕਵਿਤਾ ਰਾਹੀਂ ਸ਼ਹਾਦਤ ਮੁੜ ਸਜੀਵ ਕਰ ਦਿੱਤੀ ਅਤੇ ਆਪਣੀ ਪ੍ਰਪੱਕ ਸ਼ਾਇਰੀ ਲਈ ਜਾਣੀ ਜਾਂਦੀ ਕੁਲਵਿੰਦਰ ਕੌਰ ਕਿਰਨ ਨੇ "ਨੌਵੇਂ ਗੁਰੂ ਦਿਂਲੀ ਵਿਚ ਸੀਸ ਜੇ ਨਾ ਵਾਰਦੇ, ਹਿੰਦ ਤੇ ਆਉਣੇ ਨਹੀਂ ਸਨ ਦਿਨ ਬਹਾਰ ਦੇ" ਗ਼ਜ਼ਲ ਪੜ੍ਹ ਕੇ ਖੂਬ ਦਾਦ ਹਾਸਲ ਕੀਤੀ ਅਤੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਗੁਰੂ ਤੇਗ ਬਹਾਦੁਰ ਨੂੰ ਸਮਰਪਿਤ ਆਪਣੀ ਸ੍ਵਰ. ਮਾਤਾ ਤੇ ਪੰਥਕ ਕਵਿਤਰੀ ਨਿਰਅੰਜਨ ਅਵਤਾਰ ਕੌਰ ਦਾ ਲਿਖਿਆ ਸਵੱਈਆ ਪੂਰੀ ਸ਼ਿੱਦਤ ਨਾਲ ਗਾ ਕੇ ਕਵੀ ਦਰਬਾਰ ਵਿਚ ਹਾਜ਼ਰੀ ਲਵਾਈ। ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ ਵਲੋਂ ਮੈਡਮ ਅਮਰਪ੍ਰੀਤ ਕੌਰ ਅਤੇ ਵਿਜੇ ਕਲਿਆਣ ਨੇ ਇਸ ਮੀਟਿੰਗ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਹੋਏ ਸਨ।

No comments:
Post a Comment