ਪੁਸਤਕ ਬਾਰੇ ਸੰਖੇਪ ਚਰਚਾ ਵੀ ਹੋਵੇਗੀ
ਲੁਧਿਆਣਾ: 17 ਮਈ 2018: (ਸਾਹਿਤ ਸਕਰੀਨ ਬਿਊਰੋ)::
ਸਮਾਜ ਵਿੱਚ ਭਾਵੇਂ ਡਰ ਜਿਹਾ ਮਹਿਸੂਸ ਹੁੰਦਾ ਹੈ। ਹਾਲਾਤ ਵੀ ਇੱਕ ਵਾਰ ਫੇਰ ਨਾਜ਼ੁਕ ਜਿਹੇ ਬਣ ਰਹੇ ਲੱਗਦੇ ਹਨ। ਇਸਦੇ ਬਾਵਜੂਦ ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਸਾਹਿਤਿਕ ਸਰਗਰਮੀਆਂ ਜ਼ੋਰਾਂ 'ਤੇ ਹਨ। ਕਦੇ ਸਾਹਿਤਕ ਸੈਮੀਨਾਰ-ਕਦੇ ਕਵੀ ਦਰਬਾਰ-ਕਦੇ ਕਹਾਣੀ ਦਰਬਾਰ---ਕਦੇ ਕੋਈ ਹੋਰ ਆਯੋਜਨ। ਇਸ ਵਾਰ ਲੁਧਿਆਣਾ ਦੇ ਸਟੂਡੈਂਟਸ ਹੋਮ ਵਿੱਚ ਇੱਕ ਕਿਤਾਬ ਰਿਲੀਜ਼ ਹੋਣੀ ਹੈ ਸ਼ੁੱਕਰਵਾਰ 18 ਮਈ 2018 ਨੂੰ ਸਵੇਰੇ 11:30 ਵਜੇ। ਕਿਤਾਬ ਦਾ ਨਾਮ ਹੈ ਥੋਹਰਾਂ ਦੇ ਫੁੱਲ।ਅਸਲ ਵਿੱਚ ਇਹ ਇੱਕ ਨਾਵਲ ਹੈ। ਹਰਕੀਰਤ ਚਹਿਲ ਦੀ ਇਸ ਪੁਸਤਕ ਨੂੰ ਰਿਲੀਜ਼ ਕਰਨ ਮੌਕੇ ਕਈ ਸਾਹਿਤਿਕ ਅਤੇ ਵਿਦਿਅਕ ਸ਼ਖਸੀਅਤਾਂ ਮੌਜੂਦ ਹੋਣਗੀਆਂ। ਇਹ ਕਿਤਾਬ ਹਰਕੀਰਤ ਕੌਰ ਹੁਰਾਂ ਦੀ ਲਿਖੀ ਹੋਈ ਤੀਸਰੀ ਕਿਤਾਬ ਹੈ।
ਇਸ ਨਾਵਲ ਬਾਰੇ ਬਲਦੇਵ ਸਿੰਘ ਸੜਕਨਾਮਾ, ਜਤਿੰਦਰ ਹਾਂਸ ਤੇ ਡਾ. ਹਰਜਿੰਦਰ ਵਾਲੀਆ ਸੰਖੇਪ ਚਰਚਾ ਕਰਨਗੇ। ਡਾ. ਐੱਸ.ਪੀ. ਸਿੰਘ ਸਾਬਕਾ ਵੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਅਮਰਜੀਤ ਸਿੰਘ ਨੰਦਾ ਵੀ ਸੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਤੇ ਪ੍ਰੋਫੈਸਰ ਰਵਿੰਦਰ ਸਿੰਘ ਭੱਠਲ ਪਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਆਸ਼ੀਰਵਾਦ ਦੇਣਗੇ।
ਡਾ. ਅਪਮਿੰਦਰ ਸਿੰਘ ਬਰਾੜ ਸਮੁੱਚੇ ਸਮਾਗਮ ਦੇ ਕਨਵੀਨਰ ਹਨ। ਪ੍ਰੋ. ਗੁਰਭਜਨ ਗਿੱਲ ਪਰਧਾਨ ਅਤੇ ਡਾਕਟਰ ਗੁਲਜ਼ਾਰ ਪੰਧੇਰ ਜਨਰਲ ਸਕੱਤਰ ਹਨ।

No comments:
Post a Comment