Mon, May 7, 2018 at 4:43 PM
ਅਕਾਦਮੀ ਦੇ ਸਮਾਗਮ 'ਚ ਸਿਆਸੀ ਲੀਡਰ ਵੀ ਜੋਸ਼ੋ ਖਰੋਸ਼ ਨਾਲ ਪੁੱਜੇ
ਪੰਜਾਬੀ ਸਾਹਿੱਤ ਅਕਾਡਮੀ ਦੇ ਨਵੇਂ ਚੁਣੇ ਗਏ ਪਰਧਾਨ ਪਰੋਫੈਸਰ ਰਵਿੰਦਰ ਭੱਠਲ, ਸੀਨੀਅਰ ਮੀਤ ਪਰਧਾਨ ਸੁਰਿੰਦਰ ਕੈਲੇ ਤੇ ਸਕੱਤਰ ਸਕੱਤਰ ਦੀ ਅਗਵਾਈ ਚ ਨਵੀਂ ਟੀਮ ਨੇ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਨਵੀਂ ਟੀਮ ਨੂੰ ਸ਼ੁਭ ਕੀਮਨਾਵਾਂ ਦੇਣ ਲਈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਸ:ਰਵਨੀਤ ਸਿੰਘ ਬਿੱਟੂ, ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਰੀਟ: ਆਈ ਏ ਐੱਸ, ਤੇਜਪਰਤਾਪ ਸਿੰਘ ਸੰਧੂ, ਡਾ: ਹਰਜਿੰਦਰ ਸਿੰਘ ਬਰਾੜ, ਪਰੋਫੈਸਰ ਸੰਤੋਖ ਸਿੰਘ ਔਜਲਾ, ਕੁਲਦੀਪ ਸਿੰਘ ਸੰਧੂ, ਸੁਸ਼ੀਲ ਸ਼ਰਮਾ ਮੁੰਬਈ,ਪਾਲੀ ਖਾਦਿਮ, ਰਾਜਦੀਪ ਤੂਰ, ਗੁਰਦੇਵ ਸਿੰਘ ਲਾਪਰਾਂ, ਜ਼ਿਲਾ ਪਰਧਾਨ ਕਾਂਗਰਸ ਕਮੇਟੀ, ਮਨਜੀਤ ਸਿੰਘ ਹੰਭੜਾਂ, ਇੰਦਰਮੋਹਨ ਸਿੰਘ ਕਾਦੀਆਂ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪਰਧਾਨ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸੱਰੀ ਤੋਂ ਪੰਜਾਬ ਭਵਨ ਦੇ ਨਿਰਮਾਤਾ ਸੁੱਖੀ ਬਾਠ, ਸਰਪ੍ਰਸਤ ਸ: ਜਗਮੋਹਨ ਸਿੰਘ ਓਸਟਰ, ਹਰਪਰੀਤ ਸਿੰਘ ਸੰਧੂ, ਨੀਲਮ ਪਰਮਾਰ, ਰਮਨ ਸੁਬਰਾਮਨੀਅਮ, ਚਰਨਜੀਤ ਸਿੰਘ ਯੂ. ਐੱਸ. ਏ., ਡਾ. ਗੁਰਚਰਨ ਕੌਰ ਕੋਚਰ, ਸੀਨੀਅਰ ਕਾਂਗਰਸੀ ਨੇਤਾ ਕੰਵਲਜੀਤ ਸਿੰਘ ਕੜਵਲ, ਡਾ. ਫਕੀਰ ਚੰਦ ਸ਼ੁਕਲਾ, ਪਰਿੰਸੀਪਲ ਪਰੇਮ ਸਿੰਘ ਬਜਾਜ ਵੀ ਹਾਜ਼ਰ ਸਨ।
ਰਵਨੀਤ ਸਿੰਘ ਬਿੱਟੂ ਤੇ ਭਾਰਤ ਭੂਸ਼ਨ ਨੇ ਨਵੀਂ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਸਦਾ ਵਾਂਗ ਹਰ ਤਰਾਂ ਦਾ ਸਹਿਯੋਗ ਦੇਣਗੇ।
ਮੀਤ ਪਰਧਾਨ ਸਹਿਜਪਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਕਾਰਜਕਾਰਨੀ ਮੈਂਬਰ ਤ੍ਰੈਲੋਚਨ ਲੋਚੀ, ਜਸਬੀਰ ਝੱਜ, ਮਨਜਿੰਦਰ ਧਨੋਆ, ਸੁਖਦਰਸ਼ਨ ਗਰਗ ਨੇ ਪਰਧਾਨ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਮਿਲੀਆਂ ਜ਼ੁੰਮੇਵਾਰੀਆਂ ਨਿਭਾਉਣਗੇ।
ਉਪਰੰਤ ਸ਼ਿਵ ਕੁਮਾਰ ਸਿਮਰਤੀ ਸਮਾਗਮ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇੰਸਟੀਚਿਊਟ ਦੇ ਡਾਇਰੈਕਟਰ ਡਾ: ਚਰਨਕੰਵਲ ਸਿੰਘ ਦੀ ਅਗਵਾਈ ਹੇਠ ਸੁਰੀਲੇ ਕਲਾਕਾਰਾਂ ਨੇ ਸ਼ਿਵ ਕੁਮਾਰ ਰਚਨਾ ਗਾਇਨ ਕੀਤਾ।
ਡਾ: ਸੁਰਜੀਤ ਪਾਤਰ ਨੇ ਸ਼ਿਵ ਕੁਮਾਰ ਨੂੰ ਸਰਬਸਮਿਆਂ ਦਾ ਸਰਬ ਹਾਣੀ ਸ਼ਾਇਰ ਕਿਹਾ ਜਦ ਕਿ ਪਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਸ਼ਿਵ ਕੁਮਾਰ ਨੂੰ ਰਾਵੀ ਦਰਿਆ ਦਾ ਲਾਡਲਾ ਪੁੱਤਰ ਕਿਹਾ। ਵਿਸ਼ਵਕੋਸ਼ੀ ਗਿਆਨ ਤੇ ਸ਼ਬਦ ਭੰਡਾਰ ਉਸ ਨੂੰ ਵਾਰਿਸ ਦਾ ਵਾਰਿਸ ਬਣਾਇਆ। ਅਕਾਡਮੀ ਪਰਧਾਨ ਪਰੋਫੈਸਰ ਰਵਿੰਦਰ ਭੱਠਲ ਨੇ ਕਿਹਾ ਕਿ ਸ਼ਿਵ ਕੁਮਾਰ ਤੋਂ ਇਲਾਵਾ ਬਾਕੀ ਪੁਰਖਿਆਂ ਨੂੰ ਵੀ ਪਾਠਕਾਂ ਸਰੋਤਿਆਂ ਦਰਸ਼ਕਾਂ ਸਨਮੁਖ ਪੇਸ਼ ਕਰਦੇ ਰਹਾਂਗੇ।
ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਕਿਹਾ ਕਿ ਇਸ਼ਮੀਤ ਇੰਸਟੀਊਟ ਨਾਲ ਸਾਂਝ ਵਧਾਈ ਜਾਵੇਗੀ।
ਇਸ ਮੌਕੇ ਜਗਮੋਹਨ ਸਿੰਘ ਓਸਟਰ, ਸੁੱਖੀ ਬਾਠ, ਸੰਤੋਖ ਸਿੰਘ ਸੈਣੀ, ਚਰਨਜੀਤ ਸਿੰਘ ਯੂ ਐੱਸ ਏ ਤੇ ਤਰੈਲੋਚਨ ਲੋਚੀ ਨੇ ਵੀ ਸ਼ਿਵ ਕੁਮਾਰ ਨੂੰ ਆਪੋ ਆਪਣੇ ਰੰਗ ਚ ਪੇਸ਼ ਕੀਤਾ।
No comments:
Post a Comment