Punjabi Bhasha Pasaar Bhaichara on 14th February 2026 at 07:12 Regarding International Mother Language Day
ਸੱਤ ਵਿਦਿਅਕ ਅਦਾਰਿਆਂ ਵਿੱਚ ਹੋਣੇ ਹਨ ਵਿਸ਼ੇਸ਼ ਸਮਾਗਮ
ਲੁਧਿਆਣਾ: 14 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਪੰਦਰਵਾੜੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੀ ਸਰਗਰਮ ਹੈ। ਉੱਘੇ ਲੇਖਕ ਮਿੱਤਰਸੈਨ ਅਤੇ ਉਹਨਾਂ ਦੇ ਸਾਥੀਆਂ ਸਹਿਯੋਗੀਆਂ ਦੀ ਅਗਵਾਈ ਹੇਠ ਚੱਲ ਰਹੀ ਇਸ ਸੰਸਥਾ ਨੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਪਹਿਲਾਂ ਵੀ ਕਾਫੀ ਉੱਦਮ ਉਪਰਾਲੇ ਕੀਤੇ ਹਨ ਅਤੇ ਹੁਣ ਵੀ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੋਇਆ ਹੈ।
ਇਸ ਪੰਦਰਵਾੜੇ ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਜਾਣੂ ਕਰਵਾਉਣ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦੀ ਰੂਪ ਰੇਖਾ ਹੇਠ ਲਿਖੇ ਅਨੁਸਾਰ ਹੋਵੇਗੀ:
ਮਿਤੀ ਅਤੇ ਸੰਸਥਾ ਦਾ ਨਾਂ
17.02.2026. ਸਰਕਾਰੀ ਕਾਲਜ ਮਾਛੀਵਾੜਾ
18.02.2026 ਲਵਲੀ ਯੂਨੀਵਰਸਿਟੀ ਜਲੰਧਰ
19.02.2026 ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੁਧਿਆਣਾ
20.02.2026. ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਗੁੱਜਰਖਾਨ ਕੈਂਪਸ ਲੁਧਿਆਣਾ
21.02.2026 ਸਾਹਿਤਕ ਸਮਾਗਮ ਡੱਲਾ
25.02.2026 ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ
27.02.2026 ਸਰਕਾਰੀ ਕਾਲਜ ਰਾੜਾ ਸਾਹਿਬ
ਵਿਸ਼ੇ
ਸਮਾਗਮਾਂ ਦੌਰਾਨ ਹੇਠ ਲਿਖੇ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇਗੀ:
1. ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜ਼ਮੀਨੀ ਪੱਧਰ ਤੇ ਕੀ ਸਰਗਰਮੀਆਂ ਕੀਤੀਆਂ ਜਾਣ?
2. ਵਿਦਿਆਰਥੀਆਂ ਵਿੱਚ ਪੰਜਾਬੀ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕੀਤੀ ਜਾਵੇ?
ਸਨਮਾਨ
ਹਰ ਸੰਸਥਾ ਦੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਯੋਗਦਾਨ ਪਾਉਣ ਵਾਲੇ
6/6 ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰਾਂ, ਮੈਡਲਾਂ, ਸਕੂਲ ਬੈਗਾਂ ਅਤੇ ਉੱਤਮ ਪੁਸਤਕਾਂ ਨਾਲ
ਅਤੇ
2/2 ਪੰਜਾਬੀ ਅਧਿਆਪਕਾਂ ਨੂੰ ਸ੍ਰ ਮਿਲਖਾ ਸਿੰਘ ਗਰਚਾ ਯਾਦਗਾਰੀ ਸਨਮਾਨ ਨਾਲ
ਸਨਮਾਨਿਤ ਕੀਤਾ ਜਾਵੇਗਾ।
ਇਸ ਪਾਸੇ ਕੋਈ ਕਮੀ ਨਾ ਰਹਿ ਜਾਵੇ ਇਸ ਮਕਸਦ ਲਈ ਭਾਈਚਾਰੇ ਨੇ ਇੱਕ ਵਿਸ਼ੇਸ਼ ਟੀਮ ਉਚੇਚ ਨਾਲ ਬਣਾਈ ਹੈ। ਇਸ ਵਿਸ਼ੇਸ਼ ਟੀਮ ਨਾਲ ਇਸ ਮਕਸਦ ਲਈ ਕੋਈ ਵੀ ਚਾਹਵਾਨ ਮੀਤ ਸਾਹਿਬ ਨਾਲ ਇਸ ਨੰਬਰ 'ਤੇ 98556-31777 ਅਤੇ ਪ੍ਰੋ ਇੰਦਰਪਾਲ ਸਿੰਘ ਹੁਰਾਂ ਨਾਲ ਇਸ ਨੰਬਰ 'ਤੇ 82838 11912 ਸੰਪਰਕ ਕੀਤਾ ਜਾ ਸਕਦਾ ਹੈ।

No comments:
Post a Comment