google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਆਪਣਾ ਪ੍ਰੇਮੀ..

Saturday, 14 February 2026

ਆਪਣਾ ਪ੍ਰੇਮੀ..

From Atam Yaad on Saturday 14th February 2026 at 18:29 A Poem Regarding Love 

ਇਸ ਹਿੰਦੀ ਰਚਨਾ ਦਾ ਮੂਲ ਲੇਖਕ ਸਾਡੇ ਲਈ ਅਜੇ ਤੱਕ ਅਗਿਆਤ ਹੈ। ਇਸਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ  ਕਲਮ ਦੇ ਸਾਧਕ ਯਸ਼ ਪਾਲ ਵਰਗ ਚੇਤਨਾ  ਹੁਰਾਂ ਨੇ। ਸਾਨੂੰ ਇਹ ਰਚਨਾ ਭੇਜੀ ਹੈ ਆਤਮਯਾਦ ਹੁਰਾਂ ਨੇ। 

ਇੱਕ ਦਿਨ

ਇਜਾਜ਼ਤ ਮਿਲੀ

ਸਭ ਨੂੰ

ਆਪਣਾ ਪ੍ਰੇਮੀ ਚੁਣਨ ਦੀ


ਸੂਰਜ ਨੇ

ਲੈ ਲਈ

ਰੌਸ਼ਨੀ


ਚੰਨ

ਤੁਰ ਚੱਲਿਆ

ਤਾਰਿਆਂ ਨਾਲ


ਨਦੀਆਂ

ਜਾ ਮਿਲੀਆਂ

ਸਾਗਰ ਨਾਲ


ਹਵਾ

ਭੱਜਣ ਲੱਗੀ

ਖ਼ੁਸ਼ਬੂ ਮਗ਼ਰ


ਬਰਖਾ ਨੇ

ਗਲੇ ਲਾਇਆ

ਬੱਦਲ ਨੂੰ


ਤੇ ਪ੍ਰੇਮ ਨੇ

ਫੜ ਲਿਆ ਹੱਥ

ਉਡੀਕ ਦਾ

         ਮੂਲ:ਅਗਿਆਤ

   ਹਿੰਦੀ ਤੋਂ ਪੰਜਾਬੀ ਅਨੁ:

ਯਸ਼ ਪਾਲ ਵਰਗ ਚੇਤਨਾ

    (98145 35005)

No comments:

Post a Comment