ਡਾ. ਸੁਰਜੀਤ ਪਾਤਰ ਅਤੇ ਡਾ. ਵੱਲੋਂ ਸ਼ੋਕ ਸੰਦੇਸ਼ ਜਾਰੀ
ਚੰਡੀਗੜ੍ਹ: 17 ਜਨਵਰੀ 2020: (ਸਾਹਿਤ ਸਕਰੀਨ ਬਿਊਰੋ)::
ਉੱਘੇ ਇਤਿਹਾਸਕਾਰ, ਵਿਲੱਖਣ ਵਿਚਾਰਕ ਅਤੇ ਸਾਹਿਤਕਾਰ ਡਾਕਟਰ ਸੁਰਜੀਤ ਹਾਂਸ ਦੇ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਲਾ ਪਰਿਸ਼ਦ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਹੈ। ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਅਤੇ ਸਕੱਤਰ ਜਨਰਲ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਇਕ ਸ਼ੋਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਡਾਕਟਰ ਹਾਂਸ ਦੇ ਜਾਣ ਨਾਲ ਪੰਜਾਬ ਦੇ ਸਮਕਾਲੀ ਦ੍ਰਿਸ਼ ਵਿਚੋਂ ਦਾਨਸ਼ਵਰੀ ਦਾ ਇਕ ਮਹਾਂ ਮੀਨਾਰ ਮਨਫੀ ਹੋ ਗਿਆ ਹੈ। ਡਾ. ਪਾਤਰ ਨੇ ਕਿਹਾ ਕਿ ਡਾਕਟਰ ਹਾਂਸ ਵਲੋਂ ਕੀਤਾ ਗਿਆ ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਅਤੇ ਸਿੱਖ ਇਤਿਹਾਸ ਦੇ ਵਖ ਵਖ ਪਹਿਲੂਆਂ ਦਾ ਪੁਨਰ ਵਿਵੇਚਨ ਵੱਡਮੁੱਲੇ ਕਾਰਜ ਹਨ।ਉਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹ ਲੀਕ ਤੋਂ ਹਟ ਕੇ ਹੈ। ਅਜਿਹੇ ਵਿਦਵਾਨ ਕਿਸੇ ਸਾਹਿਤ ਸਭਿਆਚਾਰ ਨੂੰ ਕਦੇ ਕਦੇ ਹੀ ਨਸੀਬ ਹੁੰਦੇ ਹਨ । ਪੰਜਾਬੀਅਤ ਉਨ੍ਹਾਂ ਉਤੇ ਜਿੰਨਾ ਮਾਣ ਕਰੇ ਥੋੜਾ ਹੈ।
No comments:
Post a Comment