Friday:Whats App: 17th January 2020 at 21:45 PM
ਹਰ ਸਾਲ ਦਿਤੇ ਜਾਂਦੇ ਇਨਾਮਾਂ ਬਾਰੇ ਵੀ ਹੋਵੇਗਾ ਵਿਚਾਰ ਵਿਟਾਂਦਰਾ
ਲੁਧਿਆਣਾ: 17 ਜਨਵਰੀ 2020: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਹਰ ਸਾਲ ਦਿਤੇ ਜਾਂਦੇ ਇਨਾਮਾਂ ਬਾਰੇ ਵੀ ਹੋਵੇਗਾ ਵਿਚਾਰ ਵਿਟਾਂਦਰਾ
ਪੰਜਾਬੀ ਗ਼ਜ਼ਲ (ਰਜਿ.) ਦੀ ਇੱਕ ਫਾਈਲ ਫੋਟੋ |
ਆਧੁਨਿਕਤਾ ਦੇ ਰੌਲੇ ਰੱਪੇ ਵਾਲੇ ਮਾਹੌਲ ਵਿੱਚ ਵੀ ਗ਼ਜ਼ਲ ਦੇ ਜਾਦੂ ਜਿਊਂਦਿਆਂ ਰੱਖ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਵਿੱਚੋਂ ਇੱਕ ਹੈ ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ। ਇਹ ਸੰਗਠਨਾਂ ਲੰਮੇ ਅਰਸੇ ਤੋਂ ਬਿਨਾ ਕਿਸੇ ਗੈਰਹਾਜ਼ਰੀ ਦੇ ਗ਼ਜ਼ਲ ਦੀ ਅਲਖ ਜਗਾਉਂਦਾ ਹੈ। ਬੜੀ ਹੀ ਖਾਮੋਸ਼ੀ ਅਤੇ ਸਾਦਗੀ ਨਾਲ ਪੁਰਾਤਨ ਸਮਿਆਂ ਦੀ ਤਰਾਂ ਮੀਟਿੰਗਾਂ ਸੱਦਣੀਆਂ, ਬੁਲਾਉਣੀਆਂ ਅਤੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਭਨਾਂ ਨੂੰ ਸੁਣਨਾ ਇਹਨਾਂ ਮੀਟਿੰਗਾਂ ਦੀ ਖਾਸੀਅਤ ਹੁੰਦੀ ਹੈ। ਕਈ ਵਾਰ ਗ਼ਜ਼ਲ ਦੇਖੇਤਰ ਵਿਚ ਮੁਹਾਰਤ ਰੱਖਣ ਵਾਲਿਆਂ ਨਾਮਿ ਸ਼ਖਸੀਅਤਾਂ ਨੂੰ ਵੀ ਸੱਦਿਆ ਜਾਂਦਾ ਹੈ। ਇਸ ਵਾਰ ਇਸ ਗ਼ਜ਼ਲ ਮੰਚ ਦੀ ਮਹੀਨਾਵਾਰ ਮੀਟਿੰਗ 19 ਜਨਵਰੀ 2020 ਐਤਵਾਰ ਨੂੰ ਹੋਣੀ ਹੈ। ਮੀਟਿੰਗ ਸ਼ੁਰੂ ਹੋਣ ਦਾ ਸਮਾਂ ਵੀ ਹਮੇਸ਼ਾਂ ਦੀ ਤਰਾਂ ਸਵੇਰੇ 10:30 ਵਜੇ ਅਤੇ ਮੀਟਿੰਗ ਦਾ ਥਾਂ ਵੀ ਪੰਜਾਬੀ ਭਵਨ ਲੁਧਿਆਣਾ। ਇਸ ਵਾਰ ਦੀ ਮੀਟਿੰਗ ਵਿੱਚ ਕੌਣ ਕੌਣ ਕਿਹੜਾ ਕਿਹੜਾ ਕਲਾਮ ਪੜ੍ਹੇਗਾ ਇਸਦਾ ਪਤਾ ਤਾਂ ਮੀਟਿੰਗ ਵਿੱਚ ਜਾ ਕੇ ਹੀ ਲੱਗ ਸਕੇਗਾ।
ਇਸ ਵਾਰ ਦੀ ਇੱਕ ਹੋਰ ਖਾਸੀਅਤ ਇਹ ਕਿ ਇਸ ਮੀਟਿੰਗ ਵਿਚ ਹਰ ਸਾਲ ਦਿਤੇ ਜਾਂਦੇ ਇਨਾਮਾਂ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਇਸ ਲਈ ਇਸ ਮੀਟਿੰਗ ਵਿੱਚ ਸਾਰੇ ਗ਼ਜ਼ਲ ਪ੍ਰੇਮੀ ਜ਼ਰੂਰ ਪਹੁੰਚਣ ਜੀ। ਇਸ ਮਕਸਦ ਲਈ ਪੰਜਾਬੀ ਗ਼ਜ਼ਲ ਮੰਚ ਫਿਲੌਰ ਵੱਲੋਂ ਜ. ਸ. ਪਰੀਤ ਨੇ ਉਚੇਚੀ ਬੇਨਤੀ ਸਾਰੇ ਗ਼ਜ਼ਲ ਪ੍ਰੇਮੀਆਂ ਨੂੰ ਕੀਤੀ ਹੈ ਕਿ ਉਹ ਜ਼ਰੂਰ ਪਹੁੰਚਣ।
No comments:
Post a Comment