google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: December 2025

Tuesday, 30 December 2025

ਪ੍ਰੋ. ਕੇਵਲਜੀਤ ਸਿੰਘ ਕੰਵਲ ਦਾ ਨਵਾਂ ਕਾਵਿ-ਸੰਗ੍ਰਹਿ‘ਜ਼ਿੰਦਗੀ ਦੇ ਵਰਕੇ’ ਲੋਕ ਅਰਪਣ

DPRO MOHALI on Tuesday 30th December 2025 at 4:19 PM Regarding Book Release Language Department 

ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਸਾਹਿਤਿਕ ਆਯੋਜਨ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 30 ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
 
ਪਿਛਲੇ ਕੁਝ ਅਰਸੇ ਤੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਿੰਦੀ ਪੰਜਾਬੀ ਦੀਆਂ ਸਾਹਿਤਿਕ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਲੁਧਿਆਣਾ,  ਬਠਿੰਡਾ,  ਮਾਨਸਾ,  ਜਲੰਧਰ, ਮੋਗਾ, ਫਿਰੋਜ਼ਪੁਰ ਅਤੇ ਕਈ ਹੋਰਨਾਂ ਥਾਂਵਾਂ ਤੇ ਨਵੀਆਂ ਪੁਸਤਕਾਂ ਛਪਦੀਆਂ ਅਤੇ ਰਿਲੀਜ਼ ਹੁੰਦੀਆਂ ਰਹੀਆਂ ਹਨ। ਰੋਪੜ ਅਤੇ ਮੋਹਾਲੀ ਵੀ ਅਜਿਹੀਆਂ ਸਰਗਰਮੀਆਂ ਦਾ ਕੇਂਦਰ ਰਹੇ ਹਨ। 

ਇਸੇ ਸਿਲਸਿਲੇ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਵੀ ਵੱਖ ਵੱਖ ਮੌਕਿਆਂ ਤੇ ਸਮਾਗਮ ਹੁੰਦੇ ਰਹੇ ਹਨ। ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸੱਥ, ਚੰਡੀਗੜ੍ਹ ਦੇ ਸਹਿਯੋਗ ਨਾਲ  ਦਾ ਕਾਵਿ-ਸੰਗ੍ਰਹਿ‘ਜ਼ਿੰਦਗੀ ਦੇ ਵਰਕੇ’ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦੇ ਲੇਖਕਪਿੱਚਲੇ ਕਾਫੀ ਅਰਸੇ ਤੋਂ ਸਾਹਿਤ ਸਾਧਨਾ ਕਰ ਰਹੇ ਹਨ। ਪਹਿਲਾਂ ਵੀ ਉਹਨਾਂ ਦੀਆਂ ਕਈ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਹਨ। 

ਇਸ ਵਾਰ ਵਾਲੇ ਇਸ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਸੇਵਾਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਧਾਨ, ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਅਤੇ ਸ. ਰਾਜਵਿੰਦਰ ਸਿੰਘ ਗੱਡੂ, ਪ੍ਰਧਾਨ, ਅੰਤਰਰਾਸ਼ਟਰੀ ਸਾਹਿਤਕ ਸੱਥ, ਚੰਡੀਗੜ੍ਹ ਸ਼ਾਮਿਲ ਸਨ।

ਇਸ ਸਮਾਗਮ ਦਾ ਆਰੰਭ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਡਾ. ਦਰਸ਼ਨ ਕੌਰ ਖੋਜ ਅਫ਼ਸਰ ਵੱਲੋਂ ਸਮੂਹ ਹਾਜ਼ਰੀਨ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਹੋਇਆਂ ਸਮਾਗਮ ਦੀ ਰੂਪਰੇਖਾ ਸਾਂਝੀ ਕੀਤੀ ਗਈ। ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸ੍ਰੋਤਿਆਂ ਦੀ ਹਾਜ਼ਰੀ ਵਿਚ ‘ਜ਼ਿੰਦਗੀ ਦੇ ਵਰਕੇ’ ਕਾਵਿ-ਸੰਗ੍ਰਹਿ ਨੂੰ ਲੋਕ-ਅਰਪਣ ਕੀਤਾ ਗਿਆ। 

ਵਿਚਾਰ ਚਰਚਾ ਦੌਰਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ‘ਜ਼ਿੰਦਗੀ ਦੇ ਵਰਕੇ’ ਵਿਚ ਜੀਵਨ ਦੇ ਸੁੱਖ-ਦੁੱਖ, ਸੰਘਰਸ਼, ਆਸ਼ਾ-ਨਿਰਾਸ਼ਾ, ਪ੍ਰੇਮ ਅਤੇ ਹੋਰ ਸੰਵੇਦਨਸ਼ੀਲ ਭਾਵਾਂ ਨੂੰ ਬੜੀ ਸਾਦਗੀ, ਗਹਿਰਾਈ ਅਤੇ ਸੱਚਾਈ ਨਾਲ ਪ੍ਰਗਟ ਕੀਤਾ ਗਿਆ ਹੈ। ਕਿਤਾਬ ਦੀ ਹਰ ਕਵਿਤਾ ਪਾਠਕ ਨੂੰ ਸਿਰਫ਼ ਪੜ੍ਹਨ ਤੱਕ ਸੀਮਤ ਨਹੀਂ ਰੱਖਦੀ, ਸਗੋਂ ਸੋਚਣ ਅਤੇ ਅੰਦਰ-ਝਾਤ ਮਾਰਨ ਲਈ ਪ੍ਰੇਰਿਤ ਕਰਦੀ ਹੈ। 

ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਕਿਹਾ ਕਿ ਇਸ ਪੁਸਤਕ ਵਿਚਲੀ ਹਰ ਕਵਿਤਾ ਜ਼ਿੰਦਗੀ ਦੇ ਕਿਸੇ ਨਾ ਕਿਸੇ ਵਰਕੇ ਨੂੰ ਖੋਲ੍ਹ ਕੇ ਸਾਡੇ ਸਾਹਮਣੇ ਰੱਖ ਦਿੰਦੀ ਹੈ, ਜਿੱਥੇ ਪਾਠਕ ਆਪਣੇ ਅਨੁਭਵਾਂ ਦਾ ਪਰਛਾਵਾਂ ਵੀ ਵੇਖ ਸਕਦਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਲੇਖਕ ਨੂੰ ਅਜਿਹੀਆਂ ਲਿਖਤਾਂ ਲਿਖਦੇ ਰਹਿਣ ਲਈ ਪ੍ਰੇਰਿਆ। 

ਸ. ਰਾਜਵਿੰਦਰ ਸਿੰਘ ਗੱਡੂ ਨੇ ਕਿਹਾ ਕਿ ਇਸ ਕਿਤਾਬ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਸ ਦੀ ਭਾਸ਼ਾ ਹੈ, ਜੋ ਸਰਲ, ਸਹਿਜ ਅਤੇ ਭਾਵਪੂਰਨ ਹੋਣ ਦੇ ਨਾਲ-ਨਾਲ ਆਮ ਮਨੁੱਖ ਦੀ ਜ਼ਿੰਦਗੀ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਕਵੀ ਨੇ ਬਿਨਾ ਕਿਸੇ ਬਣਾਵਟ ਦੇ ਆਪਣੇ ਅੰਦਰਲੇ ਭਾਵਾਂ ਨੂੰ ਕਾਗਜ਼ ’ਤੇ ਉਕੇਰਿਆ ਹੈ। 

ਸ਼੍ਰੀ ਰਾਜ ਕੁਮਾਰ ਸਾਹੋਵਾਲੀਆ, ਸਾਬਕਾ ਡਿਪਟੀ ਡਾਇਰੈਕਟਰ ਨੇ ਪੜਚੋਲਵਾਂ ਪਰਚਾ ਪੜ੍ਹਦਿਆਂ ਹੋਇਆ ਪੁਸਤਕ ’ਤੇ ਨਿੱਠ ਕੇ ਚਰਚਾ ਕੀਤੀ ’ਤੇ ‘ਜ਼ਿੰਦਗੀ ਦੇ ਵਰਕੇ’ ਵਿਚਲੀ ਸ਼ਾਇਰੀ ਦੀ ਮੁੱਖ ਸੁਰ ਇਨਸਾਨੀਅਤ ਨੂੰ ਕਬੂਲ ਕਰਦਿਆਂ ਲੇਖਕ ਨੂੰ ਥਾਪੜਾ ਦਿੱਤਾ।

ਇਸ ਬਹੁਤ ਹੀ ਅਰਥਪੂਰਨ ਵਿਚਾਰ ਚਰਚਾ ਵਿੱਚ ਬਲਕਾਰ ਸਿੰਘ ਸਿੱਧੂ, ਪਾਲ ਅਜਨਬੀ ਅਤੇ ਸਰਬਜੀਤ ਸਿੰਘ ਨੇ ਵੀ ਸਾਰਥਕ ਯੋਗਦਾਨ ਪਾਇਆ। ਇਸ ਮੌਕੇ ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਮਨਜੀਤ ਕੌਰ ਮੀਤ, ਜਗਤਾਰ ਸਿੰਘ ‘ਜੋਗֹ’, ਰਤਨ ਬਾਬਨਵਾਲਾ, ਸਵਰਨਜੀਤ ਸਿੰਘ ਸ਼ਿਵੀ, ਦਰਸ਼ਨ ਸਿੰਘ ਸਿੱਧੂ, ਮੈਡਮ ਬਲਜੀਤ ਕੌਰ, ਸ. ਮਨਜੀਤ ਸਿੰਘ ਮਝੈਲ, ਮੈਡਮ ਰਜਿੰਦਰ ਰੇਨੂੰ, ਪੰਨਾ ਲਾਲ ਮੁਸਤਫ਼ਾਬਾਦੀ ਅਤੇ ਸੁਰਿੰਦਰ ਕੁਮਾਰ ਵੱਲੋਂ‘ਜ਼ਿੰਦਗੀ ਦੇ ਵਰਕੇ’ ਪੁਸਤਕ ’ਚੋਂ ਕਵਿਤਾ-ਪਾਠ ਕੀਤਾ ਗਿਆ। ਅੰਤ ਵਿੱਚ ਪ੍ਰੋ. ਕੇਵਲਜੀਤ ਸਿੰਘ ਕੰਵਲ ਨੇ ਵਿਚਾਰ-ਚਰਚਾ ਦੌਰਾਨ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹੋਏ ਆਪਣੀਆਂ ਕਈ ਕਵਿਤਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਇਸ ਤੋਂ ਇਲਾਵਾ ਸਮਾਗਮ ਵਿੱਚ ਸ. ਗੁਰਮੇਲ ਸਿੰਘ, ਰਜਿੰਦਰ ਕੌਰ, ਹਰਵਿੰਦਰ ਕੌਰ, ਬਲਵਿੰਦਰ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਸ਼ਾਮਲ ਹੋਏ।

ਸਮਾਗਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਮਾਨ-ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।


Wednesday, 24 December 2025

ਪੰਜਾਬੀ ਕਵੀ ਮਹਿੰਦਰ ਦੀਵਾਨਾ ਦੇ ਦੇਹਾਂਤ 'ਤੇ ਸੋਗ ਦੀ ਲਹਿਰ

Emailed on 24th December 2025 at 6:32 PM Regarding Demise of Poet Mohinder Dewana  

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ 24 ਦਸੰਬਰ 2025: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੁਰਹੀਰਾਂ (ਹੋਸ਼ਿਆਰਪੁਰ) ਵਾਸੀ ਪੰਜਾਬੀ ਸ਼ਾਇਰ ਮਹਿੰਦਰ ਦੀਵਾਨਾ ਨੇ ਸਹਿਜ ਵਗਦੇ ਦਰਿਆ ਵਾਂਗ ਸਾਹਿੱਤ ਸਿਰਜਣਾ ਕੀਤੀ। 

ਸ. ਮਹਿੰਦਰ ਦੀਵਾਨਾ ਨੇ ਗ਼ਜ਼ਲ ਸਿਰਜਣਾ ਦਾ ਸਫ਼ਰ ਦੇਵਿੰਦਰ ਜੋਸ਼ ਨਾਲ ਮਿਸ ਕੇ 1967-68 ਦੇ ਨੇੜੇ ਆਰੰਭਿਆ। ਉਨ੍ਹਾਂ ਸਾਰੀ ਉਮਰ ਹੀ ਪ੍ਰਮੁੱਖਤਾ ਨਾਲ ਪੰਜਾਬੀ ਗ਼ਜ਼ਲ ਸਿਰਜਣਾ ਕਰਕੇ ਕੀਰਤੀ ਹਾਸਲ ਕੀਤੀ। ਪਿਛਲੇ ਸਾਲ ਹੀ ਉਨ੍ਹਾਂ ਦਾ ਆਖ਼ਰੀ ਕਾਵਿ ਸੰਗ੍ਹਹਿ ਛਪ ਕੇ ਆਇਆ ਸੀ। 

ਪੰਜਾਬੀ ਕਵੀ ਇਕਵਿੰਦਰ ਸਿੰਘ ਢੱਟ ਨੇ ਮਹਿੰਦਰ ਦਾਵਾਨਾ ਜੀ ਦੀ ਮੌਤ ਦੀ ਖ਼ਬਰ ਦੇਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੋਸ਼ਿਆਰਪੁਰ ਵਿੱਚ ਕਰ ਦਿੱਤਾ ਗਿਆ ਹੈ। 

ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ  ਕਿਸੇ ਵਕਤ ਠਾਕੁਰ ਭਾਰਤੀ, ਦੇਵਿੰਦਰ ਜੋਸ਼, ਉਰਦੂ ਕਵੀ ਪ੍ਰੇਮ ਕੁਮਾਰ ਨਜ਼ਰ, ਗੌਰਮਿੰਟ ਕਾਲਿਜ ਹੋਸ਼ਿਆਰਪੁਰ ਦੇ ਅਧਿਆਪਕਾਂ ਡਾ. ਜਗਤਾਰ, ਰਣਧੀਰ ਸਿੰਘ ਚੱਦ ਤੇ ਦੀਦਾਰ ਗੜ੍ਹਦੀਵਾਲਾ ਕਰਕੇ ਪੰਜਾਬੀ ਤੇ ਉਰਦੂ ਗ਼ਜ਼ਲ ਦਾ ਕੇਂਦਰ ਮੰਨਿਆ ਜਾਂਦਾ ਸੀ। 

ਇਨ੍ਹਾਂ ਸਭਨਾਂ ਦੇ ਹਮਰਾਹ ਵੱਡੇ ਵੀਰ ਤੇ ਪਰਪੱਕ ਸ਼ਾਇਰ ਮਹਿੰਦਰ ਦੀਵਾਨਾ ਦੇ ਜਾਣ ਨਾਲ ਮੇਰੇ ਮਨ ਨੂੰ ਧੱਕਾ ਲੱਗਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ “ਮੈ  ਮੁਸਾਫ਼ਿਰ ਹਾਂ”,”ਮਿੱਟੀ ਗੱਲ ਕਰੇ”(ਗ਼ਜ਼ਲ ਸੰਗ੍ਰਹਿ)ਤੇ “ਭਵਿੱਖ ਸਾਡਾ ਹੈ “ (ਗ਼ਜ਼ਲ ਸੰਗ੍ਰਹਿ) ਭਵਿੱਖ ਪੀੜ੍ਹੀਆਂ ਦਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ।

ਕਈ ਹੋਰ ਸਾਹਿਤਿਕ ਸੰਗਠਨਾਂ ਨੇ ਵੀ ਸ਼੍ਰੀ ਦੇਵਾਨਾ ਦੇ ਦੇਹਾਂਤ ਤੇ ਡੂੰਘਾ ਦਿੱਖ ਦਾ ਪ੍ਰਗਟਾਵਾ ਕੀਤਾ ਹੈ। 

---------------------------------------------------------

ਮਹਿੰਦਰ ਦੀਵਾਨਾ ਦੀ ਸ਼ਾਇਰੀ ਦਾ ਰੰਗ 

ਦੇਖੀਏ ਕਿ ਕਿਸ ਤਰ੍ਹਾਂ ਉਤਰੇਗਾ ਆਪੇ ਧਰਤ 'ਤੇ,

ਜੋ ਕਿਸੇ ਦੇ ਆਸਰੇ ਅਜ ਸ਼ੇਰ 'ਤੇ ਅਸਵਾਰ ਹੈ ।


ਕਿਉਂ ਪੜ੍ਹੀ ਜਾਨੈ ਤੂੰ ਮੁੜ ਮੁੜ ਕੇ ਇਦੇ ਵਿੱਚ ਖ਼ਾਸ ਕੀ?

ਇਹ ਨਹੀਂ ਕਵਿਤਾ ਦੀ ਪੁਸਤਕ ਇਹ ਤਾਂ ਇਕ ਅਖ਼ਬਾਰ ਹੈ ।


ਦਿਲ ਨੂੰ  ਸਮਝਾਵਣ ਲਈ ਬੁਣਦੇ ਹੋ ਕਿਉਂ ਸ਼ਬਦਾਂ ਦਾ ਜਾਲ?

ਪਿਆਰ ਆਿਖ਼ਰ ਪਿਆਰ ਹੈ, ਵਿਉਪਾਰ ਤਾਂ ਵਿਉਪਾਰ ਹੈ ।


ਮੂੰਹ ਹਨੇਰੇ ਘਰ ਤੋਂ ਜਾਣਾ ਪਰਤਣਾ ਘਰ ਰਾਤ ਨੂੰ ,

ਕੀ ਅਸਾਡੀ ਜ਼ਿੰਦਗੀ ਹੈ, ਕੀ ਭਲਾ ਰੁਜ਼ਗਾਰ ਹੈ ।


Monday, 15 December 2025

ਸ਼੍ਰੋਮਣੀ ਕਵੀਸ਼ਰ ਸ. ਗੁਰਚਰਨ ਸਿੰਘ ਚੱਠਾ ਦਾ ਦੇਹਾਂਤ

Emailed From GSG on 15th December 2025 at12:08 PM Regarding Demise of Kavishar Gurcharan Singh Chatha

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ  15 ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਕੋਈ ਵੇਲਾ ਸੀ ਜਦੋਂ ਪੰਥਕ ਇਕੱਠ ਅਤੇ ਹੋਰ ਦੂਜੀਆਂ ਇਕੱਤਰਤਾਵਾਂ
ਬਿਨਾ ਕਿਸੇ ਸੁਰਖਿਆ ਫੋਰਸਾਂ ਦੇ ਹੋਇਆ ਕਰਦੀਆਂ ਸਨ। ਬਾਜ਼ਾਰ ਬੰਦ ਹੁੰਦਿਆਂ ਸਾਰ ਹੀ ਸੜਕਾਂ ਚੌਂਕਾਂ ਅਤੇ ਹੋਰ ਥਾਂਵਾਂ ਤੇ ਇਹ ਇਕੱਠ ਸ਼ੁਰੂ ਹੋ ਜਾਂਦੇ ਸਨ। ਲੋਕ ਹੁੰਮਹੁਮਾ ਕੇ ਢਾਡੀਆਂ ਅਤੇ ਕਵੀਸ਼ਰਾਂ ਨੂੰ ਸੁਣਨ ਆਇਆ ਕਰਦੇ ਸਨ। ਇਹਨਾਂ ਵਿੱਚ ਜਿਹੜਾ ਬਿਰਤਾਂਤ ਸੰਗੀਤਮਈ ਢੰਗ ਤਰੀਕੇ ਨਾਲ ਸਿਰਜਿਆ ਅਤੇ ਸੁਣਾਇਆ ਜਾਂਦਾ ਸੀ ਉਹ ਅਕਸਰ ਇਤਿਹਾਸ ਤੋਂ ਸ਼ੁਰੂ ਹੁੰਦਾ ਅਤੇ ਵਰਤਮਾਨ ਦੀਆਂ ਗੱਲਾਂ ਕਰਦਾ ਹੋਇਆ ਭਵਿੱਖ ਦੇ ਇਸ਼ਾਰੇ ਵੀ ਕਰਿਆ ਕਰਦਾ ਸੀ। ਲੁਧਿਆਣਾ ਦਾ ਸੁਭਾਨੀ ਬਿਲਡਿੰਗ ਚੌਂਕ, ਗੁਰਦੁਆਰਾ ਕਲਗੀਧਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨ ਇਸ ਗੱਲੋਂ ਪ੍ਰਸਿੱਧ ਅਤੇ ਹਰਮਨਪਿਆਰੇ ਸਨ। 

ਕਵੀਸ਼ਰੀ ਦੀ ਖੂਬਸੂਰਤੀ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ ਪਰ ਸੰਖੇਪ ਵਿੱਚ ਇਹ ਢਾਡੀ ਕਲਾ ਦੇ ਨੇੜੇ ਹੈ।  ਪਰ ਲੋਕ ਮਨਾਂ ਵਿੱਚ ਇਸਦੀ ਆਪਣੀ ਥਾਂ ਹੈ, ਜਿੱਥੇ ਇਹ ਇਤਿਹਾਸਕ ਘਟਨਾਵਾਂ ਅਤੇ ਲੋਕ-ਪ੍ਰਸੰਗਾਂ ਨੂੰ ਛੰਦਾਂ ਵਿੱਚ ਬੰਨ੍ਹਦੀ ਹੈ। ਇਸ ਦੇ ਛੰਦ ਸੁਣਨ ਵਾਲੇ ਹੁੰਦੇ ਹਨ। ਇਸ ਦੇ ਸਾਜ਼ਾਂ ਦੀਆਂ ਸੁਰਾਂ ਅਜਿਹੀਆਂ ਤਰੰਗਾਂ ਛੇੜਦੀਆਂ ਕਿ ਇੱਕ ਵੱਖਰਾ ਹੀ ਮਾਹੌਲ ਬਣ ਜਾਂਦਾ। 
ਉਸ ਵੱਖਰੇ ਜਿਹੇ ਰੰਗ ਵਿੱਚ ਸਰੋਤੇ ਕੀਲੇ ਜਾਂਦੇ।

ਸਮੇਂ ਦੇ ਨਾਲ ਕਵੀਸ਼ਰੀ ਵਿੱਚ ਤਬਦੀਲੀ ਆਈ ਹੈ। ਜਿੱਥੇ ਹੁਣ ਸਰੋਤੇ ਟੁੱਟਵੇਂ ਛੰਦ ਸੁਣਨਾ ਪਸੰਦ ਕਰਦੇ ਹਨ ਅਤੇ ਕਵੀਸ਼ਰ ਰਾਹੀਂ ਲੋਕਾਂ ਦੀਆਂ ਲੋੜਾਂ ਮੁਤਾਬਕ ਨਵੇਂ ਵਿਸ਼ੇ ਲੈ ਕੇ ਆਉਂਦੇ ਹਨ ਉਥੇ ਕਈ ਹੋਰ ਤਬਦੀਲੀਆਂ ਵੀ ਮਹਿਸੂਸ ਹੁੰਦੀਆਂ ਹਨ। ਸ਼ਬਦ ਜੋੜ ਅਤੇ ਵਿਸ਼ੇ ਵੀ ਵੱਖਰੇ ਅਤੇ ਨਵੇਂ ਹਨ। 
 
ਕੁੱਲ ਮਿਲਾ ਕੇ, ਕਵੀਸ਼ਰੀ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਦਾ ਇੱਕ ਅਮੀਰ ਰੂਪ ਹੈ, ਜਿਸਦਾ ਇਤਿਹਾਸ ਬਹਾਦਰੀ, ਇਤਿਹਾਸ ਅਤੇ ਲੋਕ-ਮਨ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਪਰ ਹੁਣ ਇਸਦੇ ਪੁਰਾਣੇ ਮਾਹਰ ਤੁਰਦੇ ਜਾ ਰਹੇ ਹਨ। 
ਹੁਣ ਕਵੀਸ਼ਰੀ ਦਾ ਇੱਕ ਹੋਰ ਥੰਮ ਤੁਰ ਗਿਆ ਹੈ। ਉਦਾਸ ਕਰ ਦੇਣ ਵਾਲੀ ਇਹ ਖਬਰ ਮੀਡੀਆ ਲਈ ਜਾਰੀ ਕੀਤੀ ਹੈ ਸਾਹਿਤ ਸਾਧਨਾ ਵਿੱਚ ਚੰਗਾ ਨਾਮ ਰੱਖਣ ਵਾਲੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ। 

ਪੰਡਿਤ ਰਾਮ ਜੀ ਦਾਸ ਅਤੇ ਸੋਮ ਨਾਥ ਕਵੀਸ਼ਰ ਰੋਡਿਆਂ ਵਾਲਿਆਂ ਦੇ ਲੰਮਾ ਸਮਾਂ ਸਾਥੀ ਰਹੇ ਕਵੀਸ਼ਰੀ. ਗੁਰਚਰਨ ਸਿੰਘ ਚੱਠਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਹਗਟਾਵਾ ਕੀਤਾ ਹੈ। 

ਸ. ਗੁਰਚਰਨ ਸਿੰਘ ਚੱਠਾ ਲੰਮਾ ਸਮਾਂ ਰੋਡਿਆਂ ਵਾਲੇ ਕਵੀਸ਼ਰਾਂ ਨਾਲ  ਪ੍ਹੋ. ਮੋਹਨ ਸਿੰਘ ਯਾਦਗਾਰੀ ਮੇਲੇ ਤੋਂ ਇਲਾਵਾ  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿੱਚ ਵੀ ਗਾਉਂਦੇ ਰਹੇ। ਉਨ੍ਹਾਂ ਦੀ ਗਾਈ ਇੱਕ ਕਵੀਸ਼ਰੀ” ਅਸੀਂ ਪੱਟ ਤੇ ਟੈਲੀਵੀਯਨ ਨੇ,ਅਸੀਂ ਕਾਹਦਾ ਭੋਲਾ ਵਿਆਹਿਆ” ਨੂੰ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ “ਛਣਕਾਟਾ” ਵਿੱਚ ਵੀ ਪੇਸ਼ ਕੀਤਾ।

ਉਹ ਬੜੇ ਮਿਲਣਸਾਰ ਅਤੇ ਮਿਹਰਬਾਨ ਸੱਜਣ ਸਨ। ਮੇਰੀ ਉਨ੍ਹਾਂ ਨਾਲ ਆਖਰੀ ਮੁਲਾਕਾਤ 2024 ਵਿੱਚ ਸ. ਗੁਰਨਾਮ ਸਿੰਘ ਬਰਾੜ ਯਾਦਗਾਰੀ ਕਵੀਸ਼ਰੀ ਦਰਬਾਰ ਮੌਕੇ ਤਖ਼ਤੂਪੁਰਾ (ਮੋਗਾ) ਵਿੱਚ ਹੋਈ ਸੀ। ਉਨ੍ਹਾਂ ਦਾ ਸਪੁੱਤਰ ਕੁਲਦੀਪ ਸਿੰਘ ਚੱਠਾ ਪੰਜਾਬ ਪੁਲੀਸ ਵਿੱਚ ਹੋਣ ਦੇ ਨਾਲ ਨਾਲ ਕਵੀਸ਼ਰੀ ਤੇ ਬੁਲੰਦ ਪੰਜਾਬੀ ਗਾਇਕੀ ਵਿੱਚ ਪਛਾਨਣਯੋਗ ਚਿਹਰਾ ਹੈ।

ਸ. ਗੁਰਚਰਨ ਸਿੰਘ ਚੱਠਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਮਿਤੀ 19 ਦਸੰਬਰ 2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ 12ਤੋਂ 1 ਵਜੇ ਗੁਰਦੁਆਰਾ ਜੋਤੀ ਸਰ ਸਾਹਿਬ ਪਿੰਡ ਕਲੌਦੀ (ਸੰਗਰੂਰ) ਵਿਖੇ ਪਾਇਆ ਜਾਵੇਗਾ। ਉਨ੍ਹਾਂ ਦੇ ਸਪੁੱਤਰ ਕੁਲਦੀਪ ਸਿੰਘ ਚੱਠਾ ਦਾ ਸੰਪਰਕ ਨੰਬਰ 80549-88192 ਹੈ।

ਇਹਨਾਂ ਸ਼ਖਸੀਅਤਾਂ ਦੇ ਤੁਰ ਜਾਣ ਨਾਲ ਕਿਧਰੇ ਕਵੀਸ਼ਰੀ ਅਤੇ ਢਾਡੀ ਕਲਾ ਅਲੋਪ ਨਾ ਹੋ ਜਾਣ-ਇਸ ਲਈ ਜ਼ਰੂਰੀ ਹੈ ਕਿ ਇਹਨਾਂ ਦੀਆਂ ਯਾਦਾਂ ਅਤੇ ਸਟੇਜ ਪ੍ਰੋਗਰਾਮਾਂ ਨੂੰ ਸੰਭਾਲੀ ਰੱਖਿਐ। ਬੀਰ ਰਸ ਦੀ ਲੋੜ ਪੈਂਦੀ ਰਹਿਣੀ ਹੈ। ਜ਼ਿੰਦਗੀ ਦੀਆਂ ਜੰਗਾਂ ਅਜੇ ਮੁੱਕਦੀਆਂ ਨਹੀਂ ਲੱਗਦੀਆਂ। ਇਸ ਲਈ ਬੀਅਰ ਰਸ ਦੀ ਸ਼ਕਤੀ ਭਰਨ ਵਾਲੇ ਇਹ ਸੋਮੇ ਸਾਡੇ ਚੇਤਿਆਂ ਵਿੱਚ ਰਹਿਣ। ਇਹ ਮੁੱਖ ਤੌਰ 'ਤੇ ਬਹਾਦਰੀ ਅਤੇ ਜੰਗੀ ਕਥਾਵਾਂ 'ਤੇ ਆਧਾਰਿਤ ਹੁੰਦੀ ਹੈ। 

ਇਸੇ ਤਰ੍ਹਾਂ ਇਹ ਕਵੀਸ਼ਰੀ ਸਾਨੂੰ ਲੋਕ-ਪ੍ਰਸੰਗ ਨਾਲ ਵੀ ਜੋੜੀ ਰੱਖਦੀ ਹੈ।  ਇਹ ਲੋਕਾਂ ਨਾਲ ਜੁੜੇ ਮੁੱਦਿਆਂ, ਇਤਿਹਾਸਕ ਘਟਨਾਵਾਂ, ਅਤੇ ਸਮਾਜਿਕ ਮੁੱਦਿਆਂ ਨੂੰ ਕਵਿਤਾ ਰਾਹੀਂ ਪੇਸ਼ ਕਰਦੀ ਹੈ।  ਸਾਡੇ ਦਿਲ ਅਤੇ ਦਿਮਾਗ ਨੂੰ ਸਮੇਂ ਨਾਲ ਤੁਰਦਾ ਰੱਖਣ ਵਾਲਾ ਜੀਵਿਤ ਸੋਮਾ ਵੀ ਹੈ ਇਹ। 

Thursday, 11 December 2025

ਧਰਮ ਸਿੰਘ ਗੋਰਾਇਆ ਦੀ ਖੋਜ ਪੁਸਤਕ “ਲੋਕ ਨਾਇਕ ਜੱਗਾ ਸੂਰਮਾ”

WhatsApp on Thursday 11th December 2025 at 17:59 Regarding Book Release at Jalandhar 

ਜਲੰਧਰ ਵਿਖੇ ਉਲੰਪੀਅਨ ਪਰਗਟ ਸਿੰਘ ਤੇ ਗੁਰਭਜਨ ਸਿੰਘ ਗਿੱਲ ਵੱਲੋਂ  ਲੋਕ ਅਰਪਣ


ਜਲੰਧਰਃ 11 ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਇਹ ਤਸਵੀਰ AI ਦੀ ਸਹਾਇਤਾ ਨਾਲ 
(ਮੈਰੀਲੈਂਡ) ਅਮਰੀਕਾ ਵੱਸਦੇ ਖੋਜੀ ਵਿਦਵਾਨ ਸ. ਧਰਮ ਸਿੰਘ ਗੋਰਾਇਆ ਦੀ ਸੱਜਰੀ ਖੋਜ ਪੁਸਤਕ “ਲੋਕ ਨਾਇਕ ਜੱਗਾ ਸੂਰਮਾ” ਨੂੰ ਲੁਧਿਆਣਾ ਤੋਂ ਬਾਅਦ ਜਲੰਧਰ ਵਿੱਚ ਵੀ ਲੋਕ ਅਰਪਣ ਕੀਤਾ ਗਿਆ। ਕੁਝ ਦਿਨ ਪਹਿਲਾਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਲੋਕ ਅਰਪਣ ਕੀਤੀ ਗਈ ਸੀ। ਇਸ ਮੌਕੇ ਬੇਕਰਜ਼ਫੀਲਡ (ਅਮਰੀਕਾ) ਵਿੱਚ ਪੰਜਾਬੀ ਭਵਨ ਉਸਾਰਨ ਵਾਲੇ ਅਜੀਤ ਸਿੰਘ ਭੱਠਲ ਨੇ ਕਿਹਾ ਕਿ ਅਸੀਂ ਪੰਜਾਬ ਛੱਡ ਕੇ ਵਿਦੇਸ਼ੀ ਧਰਤੀ ’ਤੇ ਜਾ ਵਸਦੇ ਹਾਂ ਪਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਸਾਡੇ ਅੰਗ ਸੰਗ ਰਹਿੰਦੀ ਹੈ। ਇਸੇ ਦਾ ਸਬੂਤ ਧਰਮ ਸਿੰਘ ਗੋਰਾਇਆ ਦੀ ਸੱਜਰੀ ਖੋਜ ਪੁਸਤਕ ‘ਲੋਕ ਨਾਇਕ ਜੱਗਾ ਸੂਰਮਾ’ ਹੈ।

ਪਿਛਲੇ ਦਿਨੀਂ ਇਸ ਪੁਸਤਕ ਦਾ ਲੋਕ ਅਰਪਨ ਕਰਦਿਆਂ ਹਾਕੀ ਉਲੰਪੀਅਨ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ. ਪਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਅਣਖ਼ੀਲੇ ਲੋਕ ਵਿਰਸੇ ਨੂੰ ਅੰਗਰੇਜ਼ ਹਕੂਮਤ ਨੇ ਬਾਗ਼ੀ ਲੋਕਾਂ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਸੀ ਪਰ ਇਤਿਹਾਸ ਕਦੇ ਵੀ ਲੁਕਿਆ ਨਹੀਂ ਰਹਿੰਦਾ। ਸ. ਧਰਮ ਸਿੰਘ ਗੋਰਾਇਆ ਨੇ ਬੜੇ ਠੋਸ ਸਬੂਤ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਜੱਗਾ ਡਾਕੂ ਨਹੀਂ, ਬਲਕਿ ਬਾਗੀ ਸੂਰਮਾ ਸੀ। ਉਨ੍ਹਾਂ ਕਿਹਾ ਕਿ ਜਿਹੜੇ  ਲੋਕ ਪੰਜਾਬ ਛੱਡ ਕੇ ਪਰਦੇਸੀ ਧਰਤੀਆਂ ਤੇ ਜਾ ਵੱਸਦੇ ਹਨ ਉਨ੍ਹਾਂ ਵਿੱਚ ਵਿਰਸੇ ਦੀ ਪੁਣ ਛਾਣ ਕਰਨ ਵਾਲੀ ਨਜ਼ਰ ਪੈਦਾ ਹੋ ਜਾਂਦੀ ਹੈ। 

ਇਸੇ ਦਾ ਸਬੂਤ ਸ. ਧਰਮ ਸਿੰਘ ਗੋਰਾਇਆ ਦੀ ਸੱਜਰੀ ਖੋਜ ਪੁਸਤਕ “ਲੋਕ ਨਾਇਕ ਜੱਗਾ ਸੂਰਮਾ”ਹੈ। 

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਜੱਗਾ ਸੂਰਮਾ ਪੰਜਾਬ ਦੀ ਅਣਖੀਲੀ ਮਿੱਟੀ ਦਾ ਜਾਇਆ ਹੈ ਜੋ ਨਿੱਕੇ ਨਿੱਕੇ ਸ਼ਾਹੂਕਾਰਾਂ ਦੇ ਜ਼ੁਲਮ ਤੋਂ ਮੁਕਤੀ ਲਈ ਕਾਫ਼ਲਾ ਬਣਾ ਕੇ ਤੁਰਦਾ ਹੈ। ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਵਿੱਚ ਸ਼ਾਮਲ ਮਹੰਤਾਂ ਨੂੰ ਸੋਧਦਾ ਹੈ। ਬੱਬਰ ਅਕਾਲੀਆਂ ਦਾ ਸੰਗੀ ਬਣਦਾ ਹੈ। 

ਅੰਗਰੇਜ਼ ਹਕੂਮਤ ਨੇ ਉਸ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਤੇ ਉਸ ਨੂੰ  ਆਪਣੇ ਲਾਲਚੀ ਕਾਰਿੰਦਿਆਂ ਤੋਂ  ਖ਼ਤਮ ਕਰਵਾ ਸੁੱਟਿਆ।  ਉਸ ਨੂੰ ਲੋਕ-ਮਨ ਵਿੱਚ ਡਾਕੂ ਧੁੰਮਾਇਆ ਗਿਆ। ਉਨ੍ਹਾਂ ਕਿਹਾ ਕਿ ਬੋਲੀਆਂ ਵਿੱਚ ਉਸ ਦਾ ਲੋਕ ਪੱਖੀ ਸੰਘਰਸ਼ ਗ਼ੈਰ ਹਾਜ਼ਰ ਹੈ। ਸ. ਧਰਮ ਸਿੰਘ ਗੋਰਾਇਆ (ਮੈਰੀਲੈਂਡ) ਅਮਰੀਕਾ ਵੱਸਦਿਆਂ ਜੱਗਾ ਸੂਰਮਾ ਨਾਲ ਸਬੰਧਿਤ ਮੂਲ ਇਤਿਹਾਸਕ ਤੇ ਮੌਖਿਕ ਸੋਮਿਆਂ ਤੀਕ ਪਹੁੰਚ ਕਰਕੇ “ਜੱਗਾ ਡਾਕੂ”ਦੀ ਥਾਂ “ਜੱਗਾ ਸੂਰਮਾ” ਪੁਸਤਕ ਲਿਖ ਕੇ ਜੱਗੇ ਦੀ ਧੀ ਰੇਸ਼ਮ ਕੌਰ ਦਾ ਉਲਾਂਭਾ ਹੀ ਨਹੀਂ ਲਾਹਿਆ ਸਗੋਂ ਇਤਿਹਾਸ ਵਿੱਚ ਪਏ ਭੁਲੇਖੇ ਵੀ ਦੂਰ ਕੀਤੇ ਹਨ। ਲੋਕ ਨਾਇਕ ਕਹਾਉਣ ਦੇ ਸਮਰੱਥ “ਜੱਗਾ ਸੂਰਮਾ”ਨੂੰ ਪਾਠਕ ਹੁਣ ਵੱਖਰੀ ਨਜ਼ਰ ਨਾਲ ਵੇਖ ਸਕਣਗੇ।

ਕੁਝ ਦਿਨ ਪਹਿਲਾਂ ਲੁਧਿਆਣਾ ਵਾਲੇ ਸਮਾਗਮ ਵਿੱਚ ‘ਦਿ ਫੋਕ ਟਰਬਨੇਟਰਜ਼’ ਗਰੁੱਪ ਦੇ ਮੈਂਬਰ ਅਰਸ਼ ਰਿਆਜ਼ ਨੇ ਆਪਣੀ ਸੰਗੀਤਕ ਪੇਸ਼ਕਾਰੀ ਕਰ ਕੇ ਸਾਬਤ ਕੀਤਾ ਕਿ ਧਰਤੀ ਕੋਈ ਵੀ ਹੋਵੇ, ਵਿਰਾਸਤ ਹਰ ਸਾਹ ਦੇ ਨਾਲ ਨਾਲ ਤੁਰਦੀ ਹੈ। ਇਸ ਮੌਕੇ ਮਲਕੀਤ ਸਿੰਘ ਭੱਠਲ, ਦਮਨ ਸ਼ਰਮਾ, ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ ਕਲਾਂ (ਲੁਧਿਆਣਾ) ਤੇ ਜਗਜੀਵਨ ਸਿੰਘ ਮੋਹੀ ਆਦਿ ਹਾਜ਼ਰ ਸਨ।

ਇਸ ਤੋਂ ਬਾਅਦ ਜਲੰਧਰ ਵਾਲੇ ਸਮਾਗਮ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਜੌਹਲ, ਅਮਰੀਕਾ ਵੱਸਦੇ ਲੇਖਕ ਰਵਿੰਦਰ ਸਹਿਰਾਅ, ਦਰਸ਼ਨ ਬੁੱਟਰ, ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ,ਤ੍ਹੈਲੋਚਨ ਲੋਚੀ,ਮਨਜਿੰਦਰ ਧਨੋਆ, ਡਾ. ਗੁਰਇਕਬਾਲ ਸਿੰਘ, ਸੁਰਜੀਤ ਜੱਜ ਪ੍ਰਧਾਨ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ,ਰਮੇਸ਼ ਯਾਦਵ, ਜੈਨਿੰਦਰ ਚੌਹਾਨ, ਪ੍ਹੋ. ਕ ਸ ਢਿੱਲੋਂ, ਸ਼੍ਹੀ ਵਿਜੈ ਕੁਮਾਰ ਅਮਰੀਕਾ  ਤੇ ਪੰਜਾਬੀ ਫ਼ਿਲਮਾਂ ਦੇ ਹਾਸ ਅਭਿਨੇਤਾ ਹਾਰਬੀ ਸੰਘਾ ਵੀ ਹਾਜ਼ਰ ਸਨ।

Wednesday, 10 December 2025

ਵਾਰ ਟਿਕੈਤ ਸੂਰਮੇ ਦੀ-ਸੁਖਦੇਵ ਸਿੰਘ ਸਿਰਸਾ (ਡਾ.)

9th Dec.2025 at 5:36 AM A Poem By Sukhdev Singh Sirsa On Rakesh Tikait's tears turned the table of farmers' protest 

ਮੂੰਹ ਨਾ ਲਾਇਆ ਦਿੱਲੀ ਦਾ ਪਾਣੀ!ਲਿਖ ‘ਤੀ ਯੁਗ ਦੀ ਨਵੀਂ ਕਹਾਣੀ!

An Image By AI

ਚੰਡੀਗੜ੍ਹ:9 ਦਸੰਬਰ 2025: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ)::

ਪੱਤਰਕਾਰੀ ਦੀ ਆਪਣੀ ਅਲੱਗ ਹੀ ਅਹਿਮੀਅਤ ਹੁੰਦੀ ਹੈ। ਇਹ ਉਹ ਕੁਝ ਵੀ ਕਰ ਦਿਖਾਉਂਦੀ ਹੈ ਜੋ ਛੇਤੀ ਕੀਤਿਆਂ ਸੰਭਵ ਨਹੀਂ ਹੁੰਦਾ। ਕਈ ਵਾਰ ਪੱਤਰਕਾਰੀ ਕਰਨ ਵਾਲੇ ਬਹਾਦਰ ਉਹ ਕੁਝ ਵੀ ਸਾਹਮਣੇ ਲਿਆਉਂਦੇ ਹਨ ਜਿਸਦੇ ਨਤੀਜੇ ਵੱਜੋਂ ਉਹਨਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਜਦੋਂ ਪੱਤਰਕਾਰੀ ਕਰਨ ਵਾਲਿਆਂ ਕੋਲ ਕੈਮਰੇ ਅਤੇ ਰਿਕਾਰਡਿੰਗ ਕਰਨ ਵਾਲੇ ਯੰਤਰ ਨਹੀਂ ਸਨ ਹੁੰਦੇ ਉਦੋਂ ਸਿਰਫ ਕਲਮ ਅਤੇ ਸ਼ਬਦਾਂ ਦੇ ਆਸਰੇ ਹੀ ਵਕਤ ਵਕਤ ਦੇ ਸੱਚ ਨੂੰ ਵੱਖ ਵੱਖ ਸਮਿਆਂ ਦੇ ਸ਼ਾਇਰਾਂ ਨੇ ਹੀ ਸੰਭਾਲਿਆ। ਬਿਨਾ ਕਿਸੇ ਕੈਮਰੇ ਅਤੇ ਬਿਨਾ ਕਿਸੇ ਟੇਪ ਰਿਕਾਰਡਰ ਦੇ....!

ਕੈਰਾਨਾ ਦੇ ਪ੍ਰਸਿੱਧ ਸ਼ਾਇਰ ਮੁਜ਼ੱਫਰ ਰਜ਼ਮੀ ਕੈਰਾਨਵੀ ਨੇ ਇੱਕ ਸ਼ੇਰ ਲਿਖਿਆ ਸੀ--

ਯੇਹ ਜਬਰ ਭੀ ਦੇਖ ਹੈ ਤਾਰੀਖ ਕਿ ਘੜੀਓਂ ਨੇ!

ਲਮਹੋਂ ਨੇ ਖ਼ਤਾ ਕੀ ਥੀ; ਸਦੀਓਂ ਨੇ ਸਜ਼ਾ ਪਾਈ! 

ਅਜਿਹਾ ਬਹੁਤ ਕੁਝ ਹੈ ਜੋ ਕਵਿਤਾ ਦੇ ਰਾਹੀਂ ਇਸ਼ਾਰਿਆਂ ਦੇ ਨਾਲ ਹੀ ਬੜੀ ਸਫਲਤਾ ਦੇ ਨਾਲ ਕਿਹਾ ਗਿਆ ਸੀ। ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਸ਼ਾਇਰ ਡਾ. ਸੁਖਦੇਵ ਸਿੰਘ ਸਿਰਸਾ ਨੇ ਵੇਲੇ ਦੀਆਂ ਘਟਨਾਵਾਂ ਨੂੰ ਖੁਦ ਵੀ ਬੜਾ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਕਿਸਾਨ ਆਗੂ ਰਾਏਕਸ਼ ਟਿਕੈਤ ਦੀਆਂ ਅੱਖਾਂ ਵਿੱਚ ਹੰਝੂ ਆਏ ਤਾਂ ਇਹ ਜਜ਼ਬਾਤੀ ਗੱਲ ਮੀਡੀਆ ਵਿੱਚ ਬੜੀ ਵੱਡੀ ਪੱਧਰ 'ਤੇ ਚਰਚਿਤ ਵੀ ਹੋਈ ਸੀ। ਇਹਨਾਂ ਹੰਝੂਆਂ ਨੇ ਕਿਸਾਨ ਅੰਦੋਲਨ ਵਿੱਚ ਨਵੀਂ ਜਾਨ ਵੀ ਪਾ ਦਿੱਤੀ ਸੀ। ਬੜੇ ਹੀ ਸ਼ਾਂਤਮਈ ਢੰਗ ਨਾਲ ਇਹਨਾਂ ਹੰਝੂਆਂ ਨੇ ਜਿਸ ਕ੍ਰਾਂਤੀ ਦਾ ਅਹਿਸਾਸ ਕਰਾਇਆ ਉਹ ਬਹੁਤ ਵੱਡਾ ਵਰਤਾਰਾ ਸੀ। ਉਹਨਾਂ ਪਲਾਂ ਨੂੰ ਬੇਹੱਦ ਇੰਡੀਓਂ ਮਹਿਸੂਸ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਇੱਕ ਕਵੀਆਂ ਲਿਖੀ ਵਾਰ ਟਿਕੈਤ ਸੂਰਮੇ ਦੀ---ਇਹ ਕਵਿਤਾ ਅਤੀਤ ਅਤੇ ਵਰਤਮਾਨ ਦੀ ਗੱਲ ਕਰਦਿਆਂ ਭਵਿੱਖ ਦੇ ਰਸਤੇ ਵੀ ਦਿਖਾ ਗਈ ਸੀ। 

ਬਾਬਾ ਬਾਤ ਬਤੋਲੀ ਪਾਵੇ।

ਮਿਰਜ਼ਾ ਮਰਿਆ ਬਾਝ ਭਰਾਵਾਂ,

ਸ਼ਾਇਰ ਡਾ. ਸੁਖਦੇਵ ਸਿਰਸਾ 
ਨਾਤੀ ਪੋਤਿਆਂ ਨੂੰ ਸਮਝਾਵੇ।


ਧਰਤੀ ਜਦ ਵੀ ਆਹ ਭਰਦੀ ਹੈ।

ਰੂਹ ਮਿਰਜ਼ੇ ਦੀ ਉੱਠ ਖੜ੍ਹਦੀ ਹੈ।

ਰਣ ਤੱਤੇ ਹਿੱਕ ਡਾਹ ਲੜਦੀ ਹੈ।


ਜੰਡ ਜੰਡੋਰਾ ਨਾ ਸਾਂਦਲ ਬਾਰ।

ਗਾਜ਼ੀਪੁਰ ਦੇ ਬਾਡਰ ਪਾਰ।

ਆ ਲੱਥਾ ਬੱਕੀ ਅਸਵਾਰ।

ਲੜੂੰ ਐਤਕੀਂ ਆਰ ਜਾਂ ਪਾਰ।

ਭੱਥੇ ਤੀਰ ਨਾ ਹੱਥ ਤਲਵਾਰ।


ਮੋਦੀ ਮਾਰੀ ਗੁੱਝੀ ਮਾਰ।

ਘਰਾਂ ਨੂੰ ਮੁੜ ਗਏ ਬੇਲੀ ਯਾਰ।


ਮਿਰਜ਼ੇ ਰਾਠ ਮਾਰੀ ਲਲਕਾਰ।

ਟਰੈਕਟਰਾਂ ਉੱਤੇ ਹੋ ਅਸਵਾਰ।

ਆਣ ਜੁੜੇ ਸਿਰਲੱਥੜੇ ਯਾਰ।



ਹੁਣ ਨਾ ਮਿਰਜ਼ਾ ‘ਕੱਲੜਾ ਕਾਰਾ।

ਹਰ ਦੁਖਿਆਰਾ ਭਰੇ ਹੁੰਗਾਰਾ।

ਨਹੀਂ ਮਿਰਜ਼ੇ ਨੂੰ ਤੀਰ ਚਾਹੀਦੇ।

ਮਿਰਜ਼ੇ ਰਾਠ ਨੂੰ ਵੀਰ ਚਾਹੀਦੇ।


ਰਾਕੇਸ਼ ਟਿਕੈਤ ਦਾ ਅੱਥਰੂ ਖ਼ਾਰਾ।

ਫੌਜ ਪੁਲਿਸ ਤੇ ਪੈ ਗਿਆ ਭਾਰਾ।

ਟਿਕੈਤ ਨੂੰ ਦੁੱਲਾ ਵੀਰ ਚਾਹੀਦਾ।

ਸਿਸੌਲੀ ਪਿੰਡ ਦਾ ਨੀਰ ਚਾਹੀਦਾ।


ਮੂੰਹ ਨਾ ਲਾਇਆ ਦਿੱਲੀ ਦਾ ਪਾਣੀ।

ਲਿਖ ‘ਤੀ ਯੁਗ ਦੀ ਨਵੀਂ ਕਹਾਣੀ।

Monday, 8 December 2025

ਪ੍ਰਭਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਵਾਰ ਸਾਹਿਤਕ ਮਿਲਣੀ

Received WhatsApp on Monday 8th December 2025 at 16:18 Regarding Literary Meeting of Shiromani Likhari Board 

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਹੀ ਵਿਸ਼ੇਸ਼ ਮੀਟਿੰਗ 


ਲੁਧਿਆਣਾ: 08 ਦਸੰਬਰ 2025:(ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਕਲ੍ਹ ਦੇਰ ਸ਼ਾਮ ਸਥਾਨਕ ਗਿਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫਤਰ ਵਿਖੇ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ. ਦੀ ਮਹੀਨਾ ਵਾਰ ਸਾਹਿਤਕ ਮਿਲਣੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਦੀ 350ਵੀਂ ਵਰ੍ਹੇ ਗੰਢ ਨੂੰ ਸਮਰਪਿਤ ਰਹੀ ਜਿਸ ਵਿਚ ਗੀਤਕਾਰਾਂ, ਕਵੀਆਂ ਅਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਰਧਾਂਜਲੀ ਅਰਪਣ ਕੀਤੀ। 

ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਸਿਰਫ ਇਕ ਫਿਰਕੇ, ਇਕ ਮਜ਼੍ਹਬ ਜਾਂ ਇਕ ਧਰਮ ਲਈ ਨਹੀਂ ਸੀ ਸਗੋਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਸੀ। ਇਸ ਲਈ ਉਨ੍ਹਾਂ ਦੀ  ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਸਾਹਿਤਕ ਮਿਲਣੀ ਦੀ ਸ਼ੁਰੂਆਤ ਨਵੇਂ ਉਭਰਦੇ ਕਵੀ ਨਵਪ੍ਰੀਤ ਸਿੰਘ ਨੇ "ਮੈਂ ਹਾਂ ਦੱਬੀ ਹੋਈ ਆਵਾਜ਼ ਦਿਲ ਦੀ" ਨਾਲ ਕੀਤੀ। ਇਸ ਉਪਰੰਤ ਗ਼ਜ਼ਲ ਗੋ ਹਰਦੀਪ ਬਿਰਦੀ ਵਲੋਂ ਪੜ੍ਹੀ ਗਈ "ਬਣੀ ਮੇਰੇ ਦਿਲ ਦੀ ਦਵਾਈ ਗ਼ਜ਼ਲ ਹੈ"-ਨਵੇਕਲੀ ਗ਼ਜ਼ਲ ਸੁਣਾਈ ਗਈ। ਗਾਇਕ ਜਗਪਾਲ ਸਿੰਘ ਜੱਗਾ ਜਮਾਲਪੁਰੀ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ "ਸੰਗਤ ਸਿੰਘ ਦੇ ਸਿਰ ਤੇ ਕਲਗੀ ਤੋੜਾ ਆਪ ਸਜਾਉਂਦੇ ਨੇ" ਗੀਤ ਗਾ ਕੇ ਅਤੇ ਦਲਬੀਰ ਸਿੰਘ ਕਲੇਰ ਨੇ ਕਵਿਤਾ ਰਾਹੀਂ ਖੂਬ ਰੰਗ ਬੰਨ੍ਹਿਆ। 

ਉਪਰੰਤ ਸਾਰੇ ਹਾਜ਼ਰ ਕਵੀਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਵੱਖ ਵੱਖ ਪਹਿਲੂਆਂ ਤੇ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਵਿਚ ਪੰਥਕ ਕਵੀ ਹਰਦੇਵ ਸਿੰਘ ਕਲਸੀ ਦੀ ਰਚਨਾ ਨਾਲ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਸਮਾਗਮ ਬਹੁਤ ਹੀ ਜਜ਼ਬਾਤੀ ਅਤੇ ਯਾਦਗਾਰੀ ਬੰਦਾ ਜਾ ਰਿਹਾ ਸੀ। 

ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਦੀ "ਚੌਂਕ ਚਾਂਦਨੀ ਅੱਜ ਹੈ ਯਾਦ ਆਉਂਦਾ" ਅਤੇ ਉਸਤਾਦ ਕਵੀ ਸੁਰਜੀਤ ਸਿੰਘ ਜੀਤ ਵਲੋਂ "ਦਿੱਲੀ ਦੇ ਚੋਂਕ ਚਾਂਦਨੀ ਦੇ ਵਿਚ ਧੰਨ ਸਿੱਖ ਤਸੀਹੇ ਝੱਲ ਰਹੇ ਨੇ" ਅਤੇ ਪੰਥਕ ਕਵੀ ਚਰਨਜੀਤ ਸਿੰਘ ਚੰਨ ਦੀ ਕਵਿਤਾ "ਤੇਗ ਬਹਾਦੁਰ ਆਖਿਆ ਅਸੀਂ ਜੰਝੂ ਲਹਿਣ ਨੀ ਦੇਣਾ" ਨੇ ਮਾਹੋਲ ਗਮਗੀਨ ਬਣਾ ਦਿੱਤਾ। 

ਵਿਸ਼ੇਸ਼ ਸੱਦੇ ਤੇ ਸ਼ਿਰਕਤ ਕਰਨ ਪਹੁੰਚੇ ਸਿਰਜਣਧਾਰਾ ਦੇ ਜਨਰਲ ਸਕੱਤਰ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ "ਮਨ ਦੇ ਅੰਦਰ ਸਦਾ ਧਿਆਈਐ ਸ਼ਰਧਾ ਦੇ ਨਾਲ ਸੀਸ ਨਿਵਾਈਐ" ਮਿੱਠੀ ਤੇ ਸੁਰੀਲੀ ਸੁਰ ਰਾਹੀਂ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ। ਰੇਡੀਓ ਬਸੰਤ ਦੀ ਪ੍ਰੋਗਰਾਮ ਸੰਚਾਲਿਕਾ ਅਤੇ ਉੱਘੀ ਕਵਿੱਤਰੀ ਜਸਵਿੰਦਰ ਕੌਰ ਜੱਸੀ ਦੀ "ਮੁਗਲ ਹਕੂਮਤ ਨੇ ਕਹਿਰ ਸੀ ਢਾਅ ਦਿੱਤਾ" ਕਵਿਤਾ ਰਾਹੀਂ ਸ਼ਹਾਦਤ ਮੁੜ ਸਜੀਵ ਕਰ ਦਿੱਤੀ ਅਤੇ ਆਪਣੀ ਪ੍ਰਪੱਕ ਸ਼ਾਇਰੀ ਲਈ ਜਾਣੀ ਜਾਂਦੀ ਕੁਲਵਿੰਦਰ ਕੌਰ ਕਿਰਨ ਨੇ "ਨੌਵੇਂ ਗੁਰੂ ਦਿਂਲੀ ਵਿਚ ਸੀਸ ਜੇ ਨਾ ਵਾਰਦੇ, ਹਿੰਦ ਤੇ ਆਉਣੇ ਨਹੀਂ ਸਨ ਦਿਨ ਬਹਾਰ ਦੇ" ਗ਼ਜ਼ਲ ਪੜ੍ਹ ਕੇ ਖੂਬ ਦਾਦ ਹਾਸਲ ਕੀਤੀ ਅਤੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਗੁਰੂ ਤੇਗ ਬਹਾਦੁਰ ਨੂੰ ਸਮਰਪਿਤ ਆਪਣੀ ਸ੍ਵਰ. ਮਾਤਾ ਤੇ ਪੰਥਕ ਕਵਿਤਰੀ ਨਿਰਅੰਜਨ ਅਵਤਾਰ ਕੌਰ ਦਾ ਲਿਖਿਆ ਸਵੱਈਆ ਪੂਰੀ ਸ਼ਿੱਦਤ ਨਾਲ ਗਾ ਕੇ ਕਵੀ ਦਰਬਾਰ ਵਿਚ ਹਾਜ਼ਰੀ ਲਵਾਈ। ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ ਵਲੋਂ ਮੈਡਮ ਅਮਰਪ੍ਰੀਤ ਕੌਰ ਅਤੇ ਵਿਜੇ ਕਲਿਆਣ ਨੇ ਇਸ ਮੀਟਿੰਗ ਲਈ ਸ਼ਲਾਘਾਯੋਗ ਪ੍ਰਬੰਧ ਕੀਤੇ ਹੋਏ ਸਨ।

ਦੇਵ ਨੂੰ ਯਾਦ ਕਰਦਿਆਂ - -

8th December 2025 at 07:16 AM Remembering Poet and Artist Dev 

ਵੱਖ ਸਮੇਂ - -ਵੱਖ ਥਾਂਵਾਂ - --ਵੱਖ ਵੱਖ ਖਿਆਲ 

 ਦੇਵ 

     ਦੇਵ

          ਦੇਵ


ਆਵਾਜ਼ 

      ਖ

      ਲੋ 

      ਤੀ

ਚੁੱਪ 

      ਅੰਦਰ ਬਾਹਰ 

ਕਿਸ ਕਿਨਾਰੇ ਤੇ ਤਲਾਸ਼ ਕਰੇ ਕੋਈ 

ਆਖ਼ਰੀ ਵਾਰ 

ਦੀਦਾਰ ਸ਼ੇਤਰਾ ਦੇ ਫ਼ਾਰਮ ਹਾਊਸ ਵਿਖੇ ਗੱਲਬਾਤ ਹੋਈ ਸੀ 

ਦਸੰਬਰ ਵਿੱਚ ਆਣ ਦਾ ਦੱਸ ਰਹੇ ਸਨ 

ਚੁੱਪ ਦੇ ਬੋਲ 

ਦਿਸਹੱਦਿਆਂ ਦੇ ਪਾਰ

ਸੁਰਖ਼ਾਬ ਦੀ ਕਵਿਤਾ ਦੀ ਗੱਲ ਕੀਤੀ ਉਹਨਾਂ 

ਸਾਧੂ ਭਾਅ ਜੀ 

ਰੇਣੂਕਾ ਸਿੰਘ 

ਲੁਧਿਆਣੇ ਦੀਆਂ 

ਖਾਲਸਾ ਕਾਲਜ ਦੀਆਂ ਗੱਲਾਂ ਕਰਦੇ ਰਹੇ 

ਉਹ

ਚੁੱਪ ਜਿਹਾ ਸੀ

ਘੱਟ ਬੋਲਦੇ 

ਸ਼ਬਦ ਸ਼ਿਲਪੀ 

ਰੰਗ ਨੂੰ ਬ੍ਰਹਿਮੰਡ ਵਿੱਚ 

ਆਪਣੀ ਆਭਾ ਬਿਖੇਰਨ 

ਫੈਲਾ ਦਿੰਦੇ 

ਜਿਵੇਂ ਮਾਂ ਬਾਲ ਨੂੰ 

ਦੂਰੋਂ ਬਾਹਾਂ ਪਸਾਰ ਬੁਲਾਉਂਦੀ ਹੈ 

ਉਂਵੇ 

ਰੰਗ ਆਕਾਰ ਸਿਰਜ

ਦੇਵ ਵੱਲ ਪਰਤਦੇ 

ਆਕਾਸ਼ ਖ਼ਾਲੀ ਹੋ ਗਿਆ ਹੈ 

ਹੁਣ

ਕੋਈ ਆਵਾਜ਼ ਨਹੀਂ ਦੇਵੇਗਾ 

ਦੇਵ

   ਦੇਵ

       ਦੇਵ

ਉਹ ਜੋ ਬਾਹਰ ਚਾਨਣ ਬਿਖੇਰ ਰਿਹਾ ਸੀ 

ਅੰਦਰ ਤੁੱਰ ਗਿਆ ਹੈ 

   ਚੁੱ ਪ ਚਾ ਪ

        ਸਵੇਰੇ ਸੈਰ ਕਰਨ ਗਿਆ

ਅੱਜ ਆਪਣੇ ਆਪ ਨਾਲ ਵੀ ਗੱਲ ਨਹੀਂ ਹੋਈ 


ਪੰਛੀ ਵੀ ਉਦਾਸ ਜਾਪੇ

ਆਕਾਸ਼ ਖ਼ਾਮੋਸ਼ 

ਕੋਈ ਸੋਨ ਰੰਗੀ

ਕਿਰਨ ਨਹੀਂ ਦਿਸਦੀ 

ਇੱਕ 

    ਹ ਉ ਕਾ


ਸਾਡਾ ਪਿਆਰ 

ਮਿੱਤਰ ਪਿਆਰਾ

     ਦੇਵ 

ਉਦਾਸੀ ਦੀ ਲੋਈ ਓੜ 

  ਚੁੱਪ ਚਾਪ 

 ਤੁੱਰ ਗਿਆ ਹੈ,,

    ਅਲਵਿਦਾ 

        ਅਲਵਿਦਾ 

          ਅਲਵਿਦਾ 

        ਖ਼ਿਆਲਾਂ ਅੰਦਰ 

      ਸੁ ਪ ਨਿ ਆਂ ਅੰਦਰ 

ਸੋਚ ਦੇ ਦਿਸਹੱਦਿਆਂ ਤੀਕ 

ਤੈਨੂੰ ਯਾਦ ਕਰਕੇ 


ਆਪਣੇ ਆਪ ਨੂੰ ਵੇਖਿਆ,,


ਸਦਾ ਸਦਾ ਨਮਨ 


ਦੇਵ ਜਿਸ ਮੁਕਾਮ ਤੇ ਪਹੁੰਚ ਗਏ ਸਨ 

ਉਹ ਸੁਪਨਾ ਹੀ ਰਹੇਗਾ 


ਦੇਸ਼ ਸ਼ਬਦ ਰੰਗ 

ਉਸ ਦੀ ਦੇਹੀ ਸੰਗ ਸੰਵਾਦ ਰਚਾਉਂਦੇ 


ਉਸ ਨੂੰ ਯਾਦ ਕਰਨਗੇ,,

ਦੇਵ 

   ਦੇਵ

       ਦੇਵ

ਆਵਾਜ਼ ਨਹੀਂ ਦੇਵੇਗਾ ਕੋਈ 

ਚੁੱਪ 

ਰਾਤ ਦੀ ਖਾਮੋਸ਼ੀ ਵਰਗੀ 


ਚੁੱਪ ਦੀ ਇਬਾਰਤ 


     ਬਸ ਤੇਰੀਆਂ ਯਾਦਾਂ 

    ਹੁਣ ਚੁੱਪ ਚੰਗੇਰੀ ਲੱਗੇ 


ਤੇਰੇ ਲੰਮੇ ਬੁੱਤ ਨੂੰ ਤੱਕ 

ਮੌਤ ਵੀ ਝੂਠ ਲੱਗੇ 


ਚੱਲ 

ਦੇਵ 

     ਅੰਮ੍ਰਿਤਸਰ ਚੱਲੀਏ,,

ਦੂਸਰੇ ਕਿਨਾਰੇ ਤੋਂ ਆਵਾਜ਼ ਆਈ,,

ਦੇਵ 

   ਦੇਵ 

      ਦੇਵ


     ਖਾ ਮੋ ਸ਼ੀ 

ਆਤਮਯਾਦ

ਸ਼ਾਇਦ ਇਹ ਦੇਵ ਹੀ ਲਿਖ ਸਕਦਾ ਸੀ

ਆਰਟ ਵਰਕ ਵਾਲੀ ਇਹ ਤਸਵੀਰ ਪੰਜਾਬੀ ਜਾਗਰਣ ਤੋਂ ਧੰਨਵਾਦ ਸਹਿਤ 

ਨਾਨਕ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ 

ਉਹ ਕਿਹੜੀ ਮਹਾਂ ਭਟਕਣ ਸੀ ਤੇਰੇ ਅਨਥਕ ਕਦਮਾਂ ’ਚ

ਕਿ ਤੂੰ ਗਾਹਿਆ, ਯੁੱਗਾਂ, ਮਨੁੱਖਾਂ, ਸੋਚਾਂ ਦਾ

ਚੱਪਾ ਚੱਪਾ

ਮੈਨੂੰ ਵੀ ਆਪਣੀ ਭਟਕਣ ਦੀ ਇੱਕ ਚਿਣਗ ਲਾ ਦੇ

                          ---ਦੇਵ  

Sunday, 7 December 2025

ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਇੱਕ ਹੋਰ ਗੰਭੀਰ ਉਪਰਾਲਾ

Released on Tuesday 9th December 2025 at 2:30 AM Regarding Sahit Chintan Chandigarh 

ਡਾ. ਸੁਖਦੇਵ ਸਿੰਘ ਸਿਰਸਾ ਦੀ ਪੁਸਤਕ "ਕਵਿਤਾ ਦਾ ਦੇਸ" ਬਾਰੇ ਚਰਚਾ 


ਚੰਡੀਗੜ੍ਹ
: 7 ਦਸੰਬਰ 2025: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ)::

ਕਲਮਾਂ ਵਾਲਿਆਂ ਦੇ ਸੰਘਰਸ਼ਾਂ ਦੀ ਗੱਲ ਹੋਵੇ ਤਾਂ ਡਾ. ਸੁਖਦੇਵ ਸਿੰਘ ਸਿਰਸਾ ਨੂੰ ਅਕਸਰ ਦੇਖਿਆ ਜਾ ਸਕਦਾ ਹੈ। ਉਹ ਪੂਰੇ ਤੱਥਾਂ ਅਤੇ ਅੰਕੜਿਆਂ ਨਾਲ ਗੱਲ ਕਰਦੇ ਹਨ। ਪੂਰੇ ਜੋਸ਼ੋ ਖਰੋਸ਼ ਨਾਲ ਸਾਹਿਤ ਦੀਆਂ ਗੱਲਾਂ ਵਾਲਾ ਪ੍ਰੋਗਰਾਮ ਵੀ ਚੱਲਦਾ ਹੈ ਪਰ ਇਸ ਵਾਰ ਗੱਲ ਸਾਹਿਤ ਰਚਨਾ ਦੀ ਸੀ। ਚਰਚਾ ਅਧੀਨ ਪੁਸਤਕ ਵੀ ਡਾ. ਸੁਖਦੇਵ ਸਿੰਘ ਸਿਰਸਾ ਦੀ ਹੀ ਰਚੀ ਹੋਈ ਹੈ-"ਕਵਿਤਾ ਦਾ ਦੇਸ"। ਇਸ ਬਾਰੇ ਚਰਚਾ ਕਰਵਾਈ ਗਈ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ। ਚਰਚਾ ਵਾਲੀ ਥਾਂ ਵੀ ਬੜੀ ਦਿਲਚਸਪ ਸੀ-"ਪ੍ਰਾਚੀਨ ਕਲਾ ਕੇਂਦਰ"। 

ਇਸ ਵਿਚਾਰ ਚਰਚਾ ਵਿੱਚ ਸਾਹਿਤ ਜਗਤ ਨਾਲ ਸਬੰਧਤ ਉਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਉਂਝ ਤਾਂ ਪ੍ਰਾਚੀਨ ਕਲਾ ਕੇਂਦਰ ਗੀਤ ਸੰਗੀਤ ਦੀ ਜਾਣਕਾਰੀ ਅਤੇ ਸਿੱਖਿਆ ਨਾਲ ਸਬੰਧਤ ਹੈ ਪਰ ਇਥੇ ਸਾਹਿਤ ਦੀ ਚਰਚਾ ਨੇ ਇਸ ਥਾਂ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਇਸ ਬਾਰੇ ਇੱਕ ਰਿਪੋਰਟ ਤੁਸੀਂ ਫੇਸ ਬੁੱਕ ਪੜ੍ਹ ਸਕਦੇ ਹੋ ਸਾਹਿਤ ਸਕਰੀਨ ਵਿੱਚ। ਇਸ ਮੌਕੇ ਚਰਚਾ ਕਾਰ ਸਨ-ਡਾ. ਕੁਲਦੀਪ ਸਿੰਘ ਦੀਪ। ਸਰੋਤਿਆਂ ਦੇ ਸਨਮੁਖ ਡਾਕਟਰ ਸੁਖਦੇਵ ਸਿੰਘ ਸਿਰਸਾ ਖੁਦ ਵੀ ਹਾਜ਼ਰ ਰਹੇ। 

ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਵੀ ਉਚੇਚੇ ਤੌਰ ਤੇ ਸਰੋਤਿਆਂ ਅਤੇ ਦਰਸ਼ਕਾਂ ਦੇ ਰੂਬਰੂ ਰਹੇ। ਰੋਜ਼ਾਨਾ ਦੇਸ਼ ਸੇਵਕ ਦੇ ਸਾਬਕਾ ਸੰਪਾਦਕ ਡਾ. ਜਸਪਾਲ ਸਿੰਘ ਨੇ ਵੀ ਚਰਚਾ ਵਿਚ ਭਾਗ ਲਿਆ। ਪ੍ਰਸਿੱਧ ਨਾਟਕ ਨਿਰਦੇਸ਼ਕ-ਸਾਹਿਬ ਸਿੰਘ ਵੀ ਆਪਣੀ ਵਿਲੱਖਣ ਸ਼ਖ਼ਸੀਅਤ ਦਾ ਅਹਿਸਾਸ ਕਰਾਉਂਦੇ ਰਹੇ। ਰੇਡੀਓ ਸਾਹਿਤ, ਪ੍ਰਿੰਟ ਮੀਡੀਏ ਵਾਲਾ ਸਾਹਿਤ ਅਤੇ ਪੁਸਤਕਾਂ ਰਹਿਣ ਸਾਹਮਣੇ ਆਉਂਦੇ ਸਾਹਿਤ ਦੇ ਮਹਾਂਰਥੀਆਂ ਨੂੰ ਆਪਸ ਵਿੱਚ ਜੋਡੀ ਰੱਖਣ ਵਾਲੀ ਭੂਮਿਕਾ ਸਰਗਰਮੀ ਨਾਲ ਨਿਭਾਉਣ ਵਾਲੇ ਭੁਪਿੰਦਰ ਮਲਿਕ ਹੁਰਾਂ ਦੀ ਮੌਜੂਦਗੀ ਇੱਕ ਵਿਸ਼ੇਸ਼ ਖੁਸ਼ਬੂ ਵੰਡ ਰਹੀ ਸੀ ਜਿਹੜੀ ਚੰਗੀਆਂ ਸਾਹਿਤਿਕ ਕਿਤਾਬਾਂ ਦੇ ਨੇੜੇ ਬੈਠ ਕੇ ਆਉਂਦੀ ਹੈ। 

ਸਾਹਿਤ ਦੀ ਦੁਨੀਆ ਨਾਲ ਜੁੜੇ ਹੋਏ ਬਲਕਾਰ ਸਿੱਧੂ, ਦੇਵੀ ਦਿਆਲ ਸ਼ਰਮਾ, ਡਾ. ਕਾਂਤਾ, ਜੈਪਾਲ ਅਤੇ ਹਰਮੇਲ ਸਿੰਘ ਵੀ ਮੌਜੂਦ ਸਨ। ਸਾਹਿਤ ਨੂੰ ਬੜੀ ਬਾਰੀਕੀ ਨਾਲ ਦੇਖਣ ਪਰਖਣ ਵਾਲੇ ਖੱਬੇ ਪੱਖੀ ਚਿੰਤਕ ਗੁਰਨਾਮ ਕੰਵਰ, ਊਸ਼ਾ ਕੰਵਰ ਅਤੇ ਕਈ ਹੋਰ ਸਾਹਿਤਿਕ ਸ਼ਖਸੀਅਤਾਂ ਅਤੇ ਸਾਹਿਤ ਰਸੀਏ ਵੀ ਪੁੱਜੇ ਹੋਏ ਸਨ। 

ਚਰਚਾ ਦਾ ਕੇਂਦਰ ਰਹੀ ਪੁਸਤਕ ਪੁਸਤਕ ਦੇ ਲੇਖਕ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੋਗਰਾਮ ਦੇ ਆਖ਼ਿਰੀ ਪਲਾਂ ਦੌਰਾਨ  ਗੱਲ ਮੁਕਾਈ ਕਿ ਚੰਗੀ ਕਵਿਤਾ ਨੂੰ ਵਿਆਖਿਆ ਦੀ ਲੋੜ ਹੀ ਨਹੀਂ ਹੁੰਦੀ। ਸਮਾਗਮ ਵਿੱਚ ਕੇਂਦਰੀ ਆਕਰਸ਼ਣ ਦੀ ਇੱਕ ਹੋਰ ਪ੍ਰਮੁੱਖ ਸ਼ਖ਼ਸੀਅਤ ਡਾਕਟਰ ਅਰੀਤ ਵੀ ਸੀ। ਡਾਕਟਰ ਅਰੀਤ ਨੇ ਕਿਹਾ ਕਿ ਇਹ ਪੁਸਤਕ ਅਕੈਡਮਿਕ ਸਿਲੇਬਸ ਵਿੱਚ ਲੱਗਣ ਵਾਲੀ ਹੈ। ਇਸਨੂੰ ਵੱਧ ਤੋਂ ਵੱਧ ਪੜ੍ਹਿਆ ਜਾਣਾ ਚਾਹੀਦਾ ਹੈ। 

ਇਸ ਪੁਸਤਕ ਦਾ ਮੁੱਖਬੰਦ ਲਿਖਣ ਵਾਲੇ ਡਾ. ਸਵਰਾਜਬੀਰ ਹੁਰਾਂ ਨੇ ਸਮਾਗਮ ਵਿੱਚ ਮੌਜੂਦ ਰਹੇ ਸ਼ਾਇਰ ਲੇਖਕ ਡਾ. ਸਿਰਸਾ ਦੇ ਮੂੰਹੋਂ ਜਦੋਂ ਇਹ ਕਵਿਤਾਵਾਂ ਸੁਣੀਆਂ ਤਾਂ ਉਹਨਾਂ ਕਵਿਤਾਵਾਂ ਦਾ ਰੰਗ ਹੀ ਵੱਖਰਾ ਹੋ ਗਿਆ। ਉਹਨਾਂ ਦਾ ਖੁਦ ਦਾ ਪ੍ਰਤੀਕਰਮ ਵੀ ਇਸ ਕਵਿਤਾ ਪਾਠ ਮੌਕੇ ਬੜਾ ਕਾਵਿਕ ਅਤੇ ਭਾਵੁਕ ਅਹਿਸਾਸ ਕਰਵਾਉਣ ਵਾਲਾ ਸੀ। 

ਸਰੋਤਿਆਂ ਵਿੱਚ ਬੈਠੇ ਲੋਕਾਂ ਨੇ ਬਹੁਤ ਹੀ ਧਿਆਨ ਨਾਲ ਇਸ ਕਵਿਤਾ ਪਾਠ ਨੂੰ ਵੀ ਸੁਣਿਆ  ਅਤੇ ਇਸਨੂੰ ਮਾਣਿਆ ਵੀ। ਉਹਨਾਂ ਦੇ ਵਜਦ ਵਿਚ ਹਿੱਲਦੇ ਹੋਏ ਸਿਰ, ਚਿਹਰੇ ਅਤੇ ਹੱਥ ਮੌਨ ਰਹਿ ਕੇ ਵੀ ਦੱਸ ਰਹੇ ਸਨ ਕਿ ਉਹਨਾਂ ਨੂੰ ਇਸ ਕਵਿਤਾ ਨੇ ਕਿਸੇ ਹੋਰ ਲੋਕ, ਕਿਸੇ ਹੋਰ ਦੇਸ ਵਿੱਚ ਪਹੁੰਚ ਦਿੱਤਾ ਹੈ। ਉਹ ਦੇਸ ਜਿਹੜਾ ਕਵਿਤਾ ਦਾ ਦੇਸ ਹੈ। 

ਸਾਹਿਤ ਚਿੰਤਨ ਦੀ ਰਿਪੋਰਟ ਇਥੇ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ