ਹੁਣ ਪੰਜਾਬ ਵਿੱਚ ਵੀ ਵਧਣ ਲੱਗ ਪਿਆ ਹੈ ਮਾਤਭਾਸ਼ਾ ਨਾਲ ਪਿਆਰ
ਲੁਧਿਆਣਾ: 21 ਫਰਵਰੀ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਹਰ ਪਾਸੇ ਇਸ ਅੰਦਾਜ਼ ਦੀ ਚਰਚਾ ਰਹੀ। ਮਾਤ ਭਾਸ਼ਾ ਨੂੰ ਸਤਿਕਾਰ ਦੇਣ ਦਾ ਇਕ ਅੰਦਾਜ਼ ਇਹ ਵੀ ਦੇਖਿਆ ਗਿਆ ਜਿਹੜਾ ਲੁਧਿਆਣਾ ਵਾਲਿਆਂ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ। ਮਾਤ ਭਾਸ਼ਾ ਨੂੰ ਸਤਿਕਾਰ ਦੇਣ ਦਾ ਇਕ ਅੰਦਾਜ਼ ਇਸ ਤਸਵੀਰ ਵਾਲਾ ਵੀ ਹੋ ਸਕਦਾ ਹੈ।
ਹੋਰਨਾਂ ਨੂੰ ਪ੍ਰੇਰਣਾ ਦੇਣ ਵਾਲੀ ਇਹ ਤਸਵੀਰ ਦੱਸਦੀ ਹੈ ਕਿ ਦੱਖਣੀ ਭਾਰਤ ਦੇ ਸੂਬਿਆਂ ਵਾਂਗ ਹੁਣਪੰਜਾਬ ਵਿੱਚ ਵੀ ਪੰਜਾਬੀ ਪ੍ਰਤੀ ਮੋਹ, ਪਿਆਰ ਅਤੇ ਸਤਿਕਾਰ ਵਿਕਸਿਤ ਹੋ ਰਿਹਾ ਹੈ।
ਇਸ ਕਲਾਕ੍ਰਿਤੀ ਦੀ ਤਸਵੀਰ ਨੂੰ ਲੋਕਾਂ ਤੱਕ ਪਹੁੰਚਾਇਆ ਪੰਜਾਬੀ ਦੀ ਸ਼ਾਨ ਬਹਾਲ ਕਾਰਨ ਲਈ ਸਰਗਰਮ ਹੋਏ ਲੇਖਕ ਮਿੱਤਰ ਸੈਨ ਮੀਤ ਹੁਰਾਂ ਨੇ। ਉਹਨਾਂ ਦਸਿਆ ਕਿ ਨਗਰ ਨਿਗਮ ਲੁਧਿਆਣਾ ਵਿੱਚ ਖੇਤਰ ਡੀ ਦੇ ਉੱਚ ਅਧਿਕਾਰੀ ਸ੍ਰ ਜਸਦੇਵ ਸਿੰਘ ਸੇਖੋਂ ਵੱਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਸਤਿਕਾਰ, ਆਪਣੇ ਦਫ਼ਤਰ ਦੇ ਪ੍ਰਵੇਸ਼ ਦੁਆਰ ਤੇ ਇਹ ਖੂਬਸੂਰਤ ਕਲਾ ਕ੍ਰਿਤ ਲਗਾ ਕੇ ਕੀਤਾ ਹੈ। ਇਸ ਕਲਾ ਕ੍ਰਿਤ ਤੇ ਖਰਚ ਕਰਨ ਵਾਲੀ ਸੰਸਥਾ ਨੇ ਭਾਵੇਂ ਆਪਣਾ ਅੰਗਰੇਜ਼ੀ ਮੋਹ ਨਹੀਂ ਤਿਆਗਿਆ ਫੇਰ ਵੀ ਨਿਗਮ ਦੇ ਅਧਿਕਾਰੀਆਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਕੀ ਆਉਂਦੇ ਦਿਨਾਂ ਵਿੱਚ ਹੋਰ ਉੱਚ ਅਧਿਕਾਰੀ ਵੀ ਇਸ ਕਲਾਕ੍ਰਿਤੀ ਵਾਲੇ ਅੰਦਾਜ਼ ਤੋਂ ਪ੍ਰੇਰਨਾ ਲੈਣਗੇ? ਕਿੰਨਾ ਹੀ ਚੰਗਾ ਹੋਵੇ ਜੇਕਰ ਹਰ ਜ਼ਿਲੇ ਦੇ ਹਰ ਦਫਤਰ ਵਿੱਚ ਪੰਜਾਬੀ ਲਈ ਅਜਿਹੀ ਹੀ ਭਾਵਨਾ ਵਾਲਾ ਮਾਣ ਸਤਿਕਾਰ ਹੋਵੇ।
No comments:
Post a Comment